ਸਾਖੀ ਸਿੱਖ ਇਤਿਹਾਸ – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ – ਕੁਰੂਕਸ਼ੇਤਰ ਰਟਨ
ਖਟਕਰ ਤੋਂ ਰਵਾਨਾ ਹੋ ਕੇ ਗੁਰੂ ਜੀ ਜੀਂਦ, ਕੈਥਲ ਅਤੇ ਬਾਰਨੇ ਹੁੰਦੇ ਹੋਏ ਕੁਰੂਕਸ਼ੇਤਰ ਪਹੁੰਚੇ। ਉਸ ਸਮੇਂ ਸੂਰਜ ਗ੍ਰਹਿਣ ਦਾ ਮੇਲਾ ਲੱਗਾ ਹੋਇਆ ਸੀ। ਸਾਧੂ ਸੰਤ ਸਰੋਵਰਾਂ ਵਿਚ ਇਸ਼ਨਾਨ ਕਰ ਰਹੇ ਸਨ। ਤੇ ਕਿਤੇ ਦਾਨ ਦਿੱਤਾ ਜਾ ਰਿਹਾ ਸੀ।
ਪਰ ਗੁਰੂ ਜੀ ਨੇ ਹੋਰ ਸਿੱਖ ਸੰਗਤਾਂ ਸਮੇਤ ਉੱਤਰ ਵਾਲੇ ਪਾਸੇ ਜਾ ਡੇਰਾ ਲਾਇਆ। ਉਨ੍ਹਾਂ ਇਸ਼ਨਾਨ ਕਰਨ ਦੀ ਥਾਂ ਖੁਲ੍ਹਾ ਲੰਗਰ ਲਾ ਦਿਤਾ।
ਜਦ ਪਾਂਡਿਆਂ ਨੇ ਅੱਗ ਬਲਦੀ ਵੇਖੀ ਤਾਂ ਉਹ ਬਹੁਤ ਔਖੇ ਹੋਏ। ਗੁਰੂ ਨਾਨਕ ਦੇਵ ਜੀ ਦੇ ਸੂਰਜ ਗ੍ਰਹਿਣ ਦੇ ਮੌਕੇ ਤੇ ਏਥੇ ਆਏ ਸਨ। ਉਨ੍ਹਾਂ ਵੀ ਜਦ ਅੱਗ ਬਾਲੀ ਸੀ ਤਾਂ ਪਾਂਡੇ ਰਾਂਗਾਂ ਲੈ ਕੇ ਆ ਗਏ ਸਨ, ਪਰ ਗੁਰੂ ਸਾਹਿਬ ਨੇ ਇਕ ਸ਼ਬਦ ਪੜ੍ਹ ਕੇ ਸਭ ਨੂੰ ਠੰਡਾ ਕਰ ਦਿੱਤਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ