ਮਾਤਾ ਤ੍ਰਿਪਤਾ ਨੇ ਗੌਲੀ ਨੂੰ ਕਿਹਾ, “ਤੁਲਸਾਂ, ਜਾਹ ਨਾਨਕ ਨੂੰ ਜਗਾ ਲਿਆ, ਪ੍ਰਸ਼ਾਦਾ ਤਿਆਰ ਹੈ, ਭੋਜਨ ਤਿਆਰ ਹੈ।”
ਉਹ ਗਈ, ਤੇ ਹੁਣ ਕਿਵੇਂ ਜਗਾਵੇ? ਸਤਿਗੁਰੂ ਬਹੁਤ ਗਹਿਰੀ ਨਿੰਦਰਾ ਦੇ ਵਿਚ ਸੁੱਤੇ ਪਏ ਨੇ। ਜਨਮ ਸਾਖੀ ਕਹਿੰਦੀ ਏ, ਸਤਿਗੁਰੂ ਦਾ ਅੰਗੂਠਾ ਇਸ ਗੋਲੀ ਨੇ ਮੂੰਹ ਦੇ ਵਿਚ ਪਾ ਲਿਆ। ਚਰਨਾਂ ਦੀ ਛੋਹ ਨੇ ਕੁਛ ਹੋਰ ਦੀ ਹੋਰ ਝਰਨਾਹਟ ਅੰਦਰ ਵਰਤਾ ਦਿੱਤੀ।
ਆ ਕੇ ਕਹਿਣ ਲੱਗੀ, “ਮਾਂ! ਨਾਨਕ ਜੀ ਇਥੇ ਕੋਈ ਨਹੀਂ, ਕਿਧਰੇ ਗਏ ਨੇ।”
ਉਦੋਂ ਮਾਤਾ ਤ੍ਰਿਪਤਾ ਕਹਿਣ ਲੱਗੀ,”ਲੈ! ਜਗਤ ਕਹਿੰਦਾ ਸੀ ਪੁੱਤਰ ਸ਼ੁਦਾਈ ਏ, ਨੌਕਰਾਣੀਆਂ ਵੀ ਸ਼ੁਦਾਈ ਨੇ, ਇਹ ਗੋਲੀਆਂ ਵੀ ਬਿਲਕੁਲ ਸ਼ੁਦਾਈ ਹੋ ਗਈਆਂ ਨੇ।”
ਉਸ ਵਕਤ ਹੱਥ ਜੋੜ ਕੇ ਨੌਕਰਾਣੀ ਕਹਿੰਦੀ ਏ,”ਨਹੀਂ ਮਾਂ! ਹੋਸ਼ ਈ ਅੱਜ ਆਇਅੈ, ਤੂੰ ਅੱਜ ਮੈਨੂੰ ਸ਼ੁਦਾਈ ਕਹਿ ਰਹੀ ਏਂ? ਪਹਿਲੇ ਕਹਿੰਦੀ ਤੇ ਠੀਕ ਸੀ, ਅੱਜ ਤੇ ਮੈਨੂੰ ਹੋਸ਼ ਮਿਲਿਅੈ, ਅੱਜ ਤੇ ਸ਼ੁਦਾਈ ਨਾ ਆਖ।”
ਗੱਲ ਉਸ ਦੀ ਨਿਰਾਲੀ, ਬੱਚਨ ਕੁਛ ਹੋਰ ਕਰੇ, ਤਾਲਮੇਲ ਬੈਠੇ ਨਾਂ।ਸਤਿਗੁਰੂ ਦਾ ਅੰਗੂਠਾ ਕੀ ਛੋਹਿਆ, ਗੱਲ ਕੁਝ ਹੋਰ ਦੀ ਹੋਰ ਬਣ ਗਈ।
ਤੋ ਸਾਹਿਬ ਸੋੰਦੇ ਵੀ ਨੇ ਹੋਸ਼ ਦੇ ਵਿਚ, ਹੋਸ਼ ਇਤਨਾ ਕਿ ਮਜ਼ਾਲ ਏ ਕੋਈ ਮਾੜਾ ਸੁਪਨਾ ਆ ਜਾਏ, ਔਰ ਆਲੇ ਦੁਆਲੇ ਦੀ ਸੂਝ, ਸਮਝ ਨਾ ਹੋਵੇ।ਨੀਂਦ ਦੇ ਵਿਚ ਵੀ ਤਮਾਮ ਗਿਆਨ ਕੋਲ ਹੈ।
ਕਹਿੰਦੇ ਨੇ ਜਿਸ ਦੇ ਰੋਮ ਰੋਮ ਦੇ ਵਿਚ ਰੱਬੀ ਰੱਸ ਹੋਵੇ, ਉਹਦੇ ਹੱਥਾਂ ਦੇ ਵਿਚ ਵੀ ਬਰਕਤ ਹੁੰਦੀ ਏ। ਇਸ ਵਾਸਤੇ ਅਸੀਸ ਦੀ ਪ੍ਰਥਾ ਚੱਲੀ :-
ਦੇਹੁ ਸਜਣ ਆਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ॥
ਗਉੜੀ ਦੀਪਕੀ ਮ: ੧, ਅੰਗ – ੧੨}
ਦਰਾਸਲ ਇਹ ਸਭ ਤੋਂ ਵੱਡੀ ਅਸੀਸ ਏ, ਹੋਰ ਕੋਈ ਅਸੀਸ ਨਹੀਂ, ਹੋਰ ਛੋਟੀਆਂ-ਛੋਟੀਆਂ ਅਸੀਸਾਂ ਨੇ :-
ਪੂਤਾ ਮਾਤਾ ਕੀ ਆਸੀਸ॥
ਨਿਮਖ ਨ ਬਿਸਰਉ ਤੁਮ ਕਉ ਹਰਿ ਹਰਿ
ਸਦਾ ਭਜਹੁ ਜਗਦੀਸ ॥੧॥ ਰਹਾਉ॥”
ਗੂਜਰੀ ਮ: ੫, ਅੰਗ-੬੯੬
ਇਹ ਸਭ ਤੋਂ ਵੱਡੀ ਅਸੀਸ ਏ, ਵੀ ਹਰ ਵਕਤ ਤੈਨੂੰ ਰੱਬ ਚੇਤੇ ਰਹੇ, ਹਰ ਵਕਤ ਤੂੰ ਪ੍ਰਭੂ ਦਾ ਸਿਮਰਨ ਕਰਦਾ ਰਹੇਂ, ਹਰ ਵਕਤ ਤੈਨੂੰ ਗੁਰੂ ਦੀ ਯਾਦ ਬਣੀ ਰਹੇ। ਇਹ ਇਤਨੀ ਵੱਡੀ ਅਸੀਸ ਏ, ਇਸ ਦੇ ਵਿਚ ਸਾਰੀਆਂ ਅਸੀਸਾਂ ਆ ਜਾਂਦੀਆਂ ਨੇ। ਇਹ ਇਤਨੀ ਵੱਡੀ ਬਰਕਤ ਏ, ਇਸਦੇ ਵਿਚ ਸਾਰੀ ਬਰਕਤ ਆ ਜਾਂਦੀ ਏ। ਤੇ ਜਿਥੇ ਰੱਬ ਦੀ ਯਾਦ ਬਣੀ ਏਂ, ਉਥੇ ਕਾਹਦਾ ਕਲੇਸ਼, ਉਥੇ ਕਾਹਦਾ ਦੁੱਖ,ਉਥੇ ਕਾਹਦੀ ਚਿੰਤਾ।ਅਨੰਦ ਬਣ ਗਿਆ, ਖੇੜਾ ਬਣ ਗਿਆ, ਮਸਤੀ ਬਣ ਗਈ
ਗਿਆਨੀ ਸੰਤ ਸਿੰਘ ਜੀ ਮਸਕੀਨ
*ਇਸ ਮੈਸਜ ਨੂੰ ਵੱਧ ਤੋਂ ਵੱਧ ਹੋਰਾ ਸੰਗਤਾਂ ਨੂੰ ਵੀ ਭੇਜ ਦੇਣਾ ਜੀ।*
Like Facebook Page:~ ਮਾਤਾ ਤ੍ਰਿਪਤਾ ਨੇ ਗੌਲੀ ਨੂੰ ਕਿਹਾ, “ਤੁਲਸਾਂ, ਜਾਹ ਨਾਨਕ ਨੂੰ ਜਗਾ ਲਿਆ, ਪ੍ਰਸ਼ਾਦਾ ਤਿਆਰ ਹੈ,...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Jasvinder Singh jassa
ਸਬ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ