ਸਾਖੀ ਭਾਈ ਕੱਟੂ ਜੀ….
ਮੀਰੀ ਪੀਰੀ ਦੇ ਮਾਲਕ ਸਤਿਗੁਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਸ਼ਮੀਰ ਗਏ ਹੋਏ ਸਨ। ਕਸ਼ਮੀਰ ਵਿੱਚ ਬਹੁਤ ਸਾਰੇ ਮੁਸਲਿਮ ਗੁਰੂ ਘਰ ਵਿੱਚ ਸ਼ਰਧਾ ਰੱਖਦੇ ਸਨ ਅਤੇ ਸਿੱਖ ਬਣੇ ਹੋਏ ਸਨ। ਭਾਈ ਕੱਟੂ ਜੀ ਵੀ ਓਹਨਾ ਵਿੱਚੋਂ ਇੱਕ ਸਨ। ਭਾਈ ਕੱਟੂ ਜੀ ਬਹੁਤ ਗਰੀਬ ਸਨ। ਓਹਨਾ ਦੇ ਕਪੜੇ ਵੀ ਬੜੇ ਸਾਢੇ ਜਹੇ ਹੁੰਦੇ ਸਨ ਅਤੇ ਓਹਨਾ ਨੂੰ ਦਮੇ ਦੀ ਬਿਮਾਰੀ ਵੀ ਸੀ ਜਿਸ ਕਰਕੇ ਓਹਨਾ ਦੇ ਮੂੰਹ ਵਿੱਚੋਂ ਬਲਗਮ ਵੀ ਡਿੱਗਿਆ ਕਰਦੀ ਸੀ। ਸਤਿਗੁਰੂ ਜੀ ਦੇ ਕਸ਼ਮੀਰ ਆਉਣ ਦੀ ਖ਼ਬਰ ਸੁਣ ਕੇ ਬਹੁਤ ਸਾਰੇ ਸਿੱਖ ਗੁਰੂ ਜੀ ਦੇ ਦਰਸ਼ਨ ਕਰਨ ਲਈ ਜਾ ਰਹੇ ਸਨ। ਭਾਈ ਕੱਟੂ ਜੀ ਦਾ ਵੀ ਦਿਲ ਕੀਤਾ ਕਿ ਉਹ ਵੀ ਗੁਰੂ ਜੀ ਦੇ ਦਰਸ਼ਨ ਕਰ ਲੈਣ ਫਿਰ ਕਿਤੇ ਮੌਕਾ ਮਿਲੇ ਜਾਂ ਨਾ ਮਿਲੇ।
ਕੁਝ ਸਿੱਖਾਂ ਦਾ ਜਥਾ ਗੁਰੂ ਸਾਹਿਬ ਨੂੰ ਮਿਲਣ ਲਈ ਜਾ ਰਿਹਾ ਸੀ ਤਾਂ ਭਾਈ ਕੱਟੂ ਜੀ ਵੀ ਇਸ ਜਥੇ ਵਿਚ ਸ਼ਾਮਿਲ ਹੋ ਗਏ। ਜਥੇ ਦੇ ਸਭ ਤੋਂ ਮੂਹਰਲੇ ਸਿੱਖਾਂ ਨੇ ਹੱਥ ਵਿੱਚ ਇੱਕ ਘੜਾ ਫੜਿਆ ਹੋਇਆ ਸੀ ਜਿਸ ਵਿੱਚੋਂ ਸ਼ਹਿਦ ਦੀ ਬਹੁਤ ਖੁਸ਼ਬੂ ਆ ਰਹੀ ਸੀ। ਕਸ਼ਮੀਰ ਵਿੱਚ ਇੱਕ ਜਗ੍ਹਾ ਹੈ “ਕੇਸਰ ਕਿਆਰੀ” ਜਿਥੋਂ ਦਾ ਸ਼ਹਿਦ ਬਹੁਤ ਹੀ ਸ਼ੁੱਧ ਹੁੰਦਾ ਹੈ। ਸਿੱਖ ਓਸ ਜਗ੍ਹਾ ਤੋਂ ਬਹੁਤ ਹੀ ਸ਼ੁੱਧਤਾ ਅਤੇ ਸਫਾਈ ਨਾਲ ਸ਼ਹਿਦ ਉਤਾਰ ਕੇ ਗੁਰੂ ਸਾਹਿਬ ਜੀ ਲਈ ਲੈ ਕੇ ਜਾ ਰਹੇ ਸਨ। ਭਾਈ ਕੱਟੂ ਜੀ ਨੂੰ ਦਮੇ ਦਾ ਰੋਗ ਹੋਣ ਕਰਕੇ ਭਾਈ ਸਾਹਿਬ ਜੀ ਨੇ ਸਿੱਖਾਂ ਨੂੰ ਬੇਨਤੀ ਕੀਤੀ ਕਿ ਨੇ ਤੁਸੀਂ ਮੈਂ ਚੁਟਕੀ ਕੁ ਸ਼ਹਿਦ ਦੇ ਦੇਵੋ ਤਾਂ ਮੇਰਾ ਸਾਹ ਸੌਖਾ ਹੋ ਜਾਵੇ। ਸਿੱਖਾਂ ਨੇ ਇਹ ਕਹਿ ਕੇ ਸ਼ਹਿਦ ਦੇਣ ਤੋਂ ਇੰਨਕਾਰ ਕਰ ਦਿੱਤਾ ਕਿ ਇਹ ਸ਼ਹਿਦ ਗੁਰੂ ਜੀ ਵਾਸਤੇ ਹੈ। ਭਾਈ ਕੱਟੂ ਜੀ ਨੇ ਕਿਤੋਂ ਪਾਣੀ ਦਾ ਘੁੱਟ ਭਰ ਕੇ ਸਮਾਂ ਕੱਢਿਆ। ਥੋੜੀ ਦੇਰ ਬਾਅਦ ਫੇਰ ਭਾਈ ਸਾਬ ਦਾ ਸਾਹ ਟੁੱਟਾ ਤਾਂ ਭਾਈ ਸਾਬ ਨੇ ਫੇਰ ਸਿੱਖਾਂ ਨੂੰ ਬੇਨਤੀ ਕੀਤੀ ਕਿ ਮੈਨੂੰ ਗੁਰੂ ਜੀ ਦੇ ਦਰਸ਼ਨਾ ਦੀ ਤਾਂਘ ਹੈ ਮੈਨੂੰ ਸ਼ਹਿਦ ਦਾ ਕੋਈ ਲਾਲਚ ਨਹੀਂ ਹੈ ਕਿਰਪਾ ਕਰਕੇ ਮੈਨੂੰ ਥੋੜਾ ਜਿਹਾ ਸ਼ਹਿਦ ਦੇ ਦੇਵੋ ਤਾਂ ਕਿ ਮੈਂ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਪਹੁੰਚ ਸਕਾਂ ਤਾਂ ਸਿੱਖਾਂ ਨੇ ਫੇਰ ਗੁੱਸੇ ਵਿੱਚ ਆਣ ਕੇ ਭਾਈ ਸਾਬ ਨੂੰ ਮਨਾ ਕਰ ਦਿੱਤਾ। ਕੁਝ ਸਮੇਂ ਬਾਅਦ ਜਿਆਦਾ ਹੀ ਪ੍ਰੇਸ਼ਾਨੀ ਹੋਣ ਤੇ ਭਾਈ ਸਾਬ ਨੇ ਸ਼ਹਿਦ ਲਈ ਫੇਰ ਤਰਲਾ ਕੀਤਾ ਤਾਂ ਸਿੱਖਾਂ ਨੇ ਅੱਗੋਂ ਗੁੱਸੇ ਵਿੱਚ ਬੁਰਾ ਭਲਾ ਬੋਲ ਦਿੱਤਾ। ਪ੍ਰੇਸ਼ਾਨੀ ਨਾ ਸਹਿਣ ਕਰਦੇ ਹੋਏ ਭਾਈ ਕੱਟੂ ਜੀ ਓਥੇ ਹੀ ਕਿਸੇ ਪੱਥਰ ਨਾਲ ਢੋਹ ਲਗਾ ਕੇ ਬੈਠ ਗਏ ਅਤੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਨਹੀਂ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ