ਸਾਖੀ – ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ – ਸਖਣੀ ਗੋਦ ਦੀ ਰੌਣਕ
ਰਾਜਾ ਫ਼ਤਹਿ ਚੰਦ ਤੇ ਉਸ ਦੀ ਰਾਣੀ ਪ੍ਰਮਾਤਮਾ ਦੇ ਬੜੇ ਭਗਤ ਸਨ। ਪ੍ਰਮਾਤਮਾ ਨੇ ਉਨ੍ਹਾਂ ਨੂੰ ਦੁਨੀਆਂ ਦੇ ਸਾਰੇ ਸੁੱਖ ਦਿਤੇ ਸਨ, ਕੇਵਲ ਇਕੋ ਇਕ ਥੁੜ੍ਹ ਸੀ ਸੰਤਾਨ ਦੀ।
ਉਨ੍ਹਾਂ ਦੇ ਘਰ ਕੋਈ ਬਾਲ ਨਹੀਂ ਸੀ। ਦੋਵੇਂ ਪਤੀ ਪਤਨੀ ਇਸ ਗੱਲੋਂ ਝੁਰਦੇ ਰਹਿੰਦੇ।
ਉਨ੍ਹਾਂ ਨੇ ਪੰਡਤ ਸ਼ਿਵ ਦੱਤ ਜੀ ਪਾਸ ਬੇਨਤੀ ਕੀਤੀ, ‘ਪੰਡਤ ਜੀ! ਸਾਨੂੰ ਕੋਈ ਉਪਾਅ ਦਸੋ ਜਿਸ ਨਾਲ ਅਸੀਂ ਔਲਾਦ ਦਾ ਮੂੰਹ ਵੇਖ ਸਕੀਏ’।
ਪੰਡਤ ਜੀ ਨੇ ਆਪਣੇ ਯੋਗ ਬਲ ਨਾਲ ਵੇਖ ਲਿਆ ਕਿ ਉਨ੍ਹਾਂ ਦੀ ਕਿਸਮਤ ਵਿਚ ਔਲਾਦ ਦਾ ਮੁੱਖ ਵੇਖਣਾ ਨਹੀਂ ਲਿਖਿਆ।
ਪਰ ਇਹ ਦੱਸਣ ਨਾਲ ਰਾਜਾ ਰਾਣੀ ਨੂੰ ਘੋਰ ਨਿਰਾਸਤਾ ਹੁੰਦੀ ਇਸ ਲਈ ਉਨ੍ਹਾਂ ਨੇ ਪਤੀ ਪਤਨੀ ਨੂੰ ਪਰਮਾਤਮਾ ਅੱਗੇ ਅਰਦਾਸ ਕਰਨ ਲਈ ਆਖਿਆ ਤੇ ਕ੍ਰਿਸ਼ਨ ਜੀ ਦੀ ਬਾਲ ਮੂਰਤੀ ਨੂੰ ਰੋਜ਼ ਪੂਰੀਆਂ ਤੇ ਘੁੰਗਣੀਆਂ ਦਾ ਭੋਗ ਲੁਆਉਣ ਲਈ ਕਿਹਾ।
ਦੂਜੇ ਦਿਨ ਪੰਡਤ ਜੀ ਨੇ ਬਾਲ ਗੋਬਿੰਦ ਨੂੰ ਰਾਣੀ ਦੀ ਸੰਤਾਨ ਲਈ ਤੜਫਣੀ ਦੀ ਗੱਲ ਦੱਸੀ ਤੇ ਉਨ੍ਹਾਂ ਨੂੰ ਰਾਣੀ ਦੇ ਮਹਿਲ ਵਿਚ ਜਾ ਕੇ ਉਸ ਨੂੰ ਦਰਸ਼ਨ ਦੇਣ ਲਈ ਪ੍ਰੇਰਿਆ।
ਬਾਲ ਗੋਬਿੰਦ ਜੀ ਆਪਣੇ ਸੰਗੀਆਂ ਨੂੰ ਲੈ ਕੇ ਮਹਿਲ ਵਿਚ ਜਾ ਪਹੁੰਚੇ। ਰਾਣੀ ਕ੍ਰਿਸ਼ਨ ਜੀ ਦੀ ਮੂਰਤੀ ਅੱਗੇ ਅੱਖਾਂ ਮੀਟ ਕੇ ਬੈਠੀ ਸੀ।
ਬਾਲ ਗੋਬਿੰਦ ਜੀ ਛੋਪਲੀ ਛੋਪਲੀ ਪੈਰ ਰਖਦੇ ਉਸ ਦੇ ਕੋਲ ਚਲੇ ਗਏ ਤੇ ਮਲਕੜੇ ਜਿਹੇ ਰਾਣੀ ਦੀ ਗੋਦ ਵਿਚ ਜਾ ਬੈਠੇ।
ਰਾਣੀ ਨੇ ਤ੍ਰਬਕ ਕੇ ਨੈਣ ਖੋਲ੍ਹੇ ਤੇ ਕੀ ਵੇਖਦੀ ਹੈ ਕਿ ਇਕ ਅਤੀ ਸੁੰਦਰ ਬਾਲਕ, ਉਸ ਦੀਆਂ ਕਲਪਨਾਵਾਂ ਨਾਲੋਂ ਵੀ ਵਧ ਕੇ ਸੁੰਦਰ, ਉਸ ਦੀ ਝੋਲੀ ਵਿਚ ਬੈਠਾ ਹੈ ਤੇ ਕੋਮਲ ਤੱਕਣੀ ਨਾਲ ਉਸ ਦਾ ਮੂੰਹ ਨਿਹਾਰ ਰਿਹਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Kulwant Singh Kulwant Singh
12345
Amarjit Kaur
Kindly send the history of gurus and sikh itihaas.