ਸੰਤ ਮਸਕੀਨ ਜੀ ਵਿਚਾਰ – ਸੁਥਰੇ ਸ਼ਾਹ
ਸੰਗਤ ਦੇ ਪਿਛਲੇ ਪਾਸੇ ਬੈਠਾ ਸੀ ‘ਸੁਥਰੇ ਸ਼ਾਹ’ ਤੇ ਸੰਗਤ ਨੂੰ ਦੋ ਚਾਰ ਗਾਲਾੑਂ ਕੱਢ ਕੇ ਨੱਸ ਗਿਆ। ਗਾਲਾੑਂ ਵੀ ਭੱਦੀਆਂ। ਸੰਗਤਾਂ ਐਂਤਕੀ ਔਖੀਆਂ ਹੋ ਗਈਆਂ ਤੇ ਸਤਿਗੁਰਾਂ ਨੂੰ ਕਹਿ ਦਿੱਤਾ ਕਿ ਹੁਣ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੈ। ਇਸ ਦੇ ਛੋਟੇ ਮੋਟੇ ਮਜ਼ਾਕ ਤਾਂ ਅਸੀਂ ਬਰਦਾਸ਼ਤ ਕਰ ਲੈਂਦੇ ਹਾਂ, ਪਰ ਅੱਜ ਇਹ ਗਾਲਾੑਂ ਕੱਢ ਕੇ ਗਿਆ ਹੈ, ਬਹੁਤ ਭੈੜੀਆਂ ਗਾਲਾੑਂ ਕੱਢ ਕੇ ਗਿਆ ਹੈ। ਸਤਿਗੁਰੂ ਜੀ ਕਹਿਣ ਲੱਗੇ- “ਆਉਣ ਦਿਓ ਸੁਥਰੇ ਨੂੰ।” ਸੁਥਰੇ ਨੂੰ ਵੀ ਪਤਾ ਸੀ ਕਿ ਮਹੌਲ ਬਹੁਤ ਗਰਮ ਹੈ। 15-20 ਦਿਨ ਤਕ ਸੰਗਤ ਵਿਚ ਵੜਿਆ ਹੀ ਨਹੀਂ। ਜਦ 20 ਦਿਨ ਲੰਘ ਗਏ ਤੇ ਪਤਾ ਚੱਲਿਆ ਕਿ ਹਾਲਾਤ ਕੁਝ ਠੀਕ ਹੋ ਗਏ ਹਨ, ਦਰਬਾਰ ਵਿਚ ਆਇਆ। ਸੰਗਤਾਂ ਉਸੇ ਤਰੀਕੇ ਨਾਲ ਉਸ ਨੂੰ ਦੇਖ ਕੇ ਬਿਫ਼ਰ ਪਈਆਂ। ਸੁਥਰੇ ਨੂੰ ਪਕੜ ਕੇ ਸਤਿਗੁਰਾਂ ਪਾਸ ਲੈ ਗਈਆਂ ਤੇ ਕਹਿਣ ਲੱਗੀਆਂ ਕਿ ਮਹਾਰਾਜ! ਜਿਸ ਨੂੰ ਆਪ ਬਹੁਤ ਸਤਿਕਾਰ ਦਿੰਦੇ ਹੋ, ਇਸ ਨੇ ਸਾਨੂੰ ਬਹੁਤ ਭੱਦੀਆਂ ਗਾਲਾੑਂ ਕੱਢੀਆਂ ਨੇ। ਉਸ ਸੰਗਤ ਨੂੰ ਗਾਲਾੑਂ,ਜਿਸ ਨੂੰ ਤੁਸੀਂ ਗੁਰੂ-ਰੂਪ ਕਹਿੰਦੇ ਹੋ। ਸਤਿਗੁਰੂ ਕਹਿਣ ਲੱਗੇ- “ਸੁਥਰਿਆ ! ਇਤਨੀ ਅਵੱਗਿਆ ਤਾਂ ਨਹੀਂ ਸੀ ਕਰਨੀ ਚਾਹੀਦੀ। ਤੈਨੂੰ ਪਾਲਿਆ ਤਾਂ ਬੜੇ ਪਿਆਰ ਤੇ ਲਾਡ ਨਾਲ ਸੀ, ਤੂੰ ਗਾਲੑ ਕਿਉਂ ਕੱਢੀ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ