ਸੰਤੋਖਸਰ ਸਰੋਵਰ ਦਾ ਕੀ ਹੈ ਸੱਚ
ਅਸੀ ਛੋਟੇ ਹੁੰਦਿਆ ਬਜ਼ੁਰਗਾਂ ਤੋ ਇਹ ਸੁਣ ਦੇ ਆਏ ਹਾ ਤੇ ਕੁਝ ਕਿਤਾਬਾ ਵਿੱਚ ਪੜਿਆ ਹੈ , ਜਦੋ ਗੁਰੂ ਅਰਜਨ ਸਾਹਿਬ ਜੀ ਸੰਤੋਖਸਰ ਸਰੋਵਰ ਦੀ ਖੁਦਾਈ ਕਰਵਾ ਰਹੇ ਸਨ । ਉਸ ਸਮੇ ਖੁਦਾਈ ਦੌਰਾਨ ਇਕ ਮੱਟ ਨਿਕਲਿਆ ਜਿਸ ਵਿੱਚੋ ਸੰਤੋਖੇ ਨਾਮ ਦਾ ਸਾਧੂ ਨਿਕਲਿਆ ਜਿਸ ਨੇ ਦੱਸਿਆ ਕਿ ਮੈ ਸਤਿਯੁਗ ਦਾ ਏਥੇ ਬੈਠਾ ਤਪ ਕਰ ਰਿਹਾ ਹਾ । ਮੇਰੇ ਗੁਰੂ ਨੇ ਆਖਿਆ ਸੀ ਕਿ ਕਲਯੁੱਗ ਦੇ ਅੰਦਰ ਨਾਨਕ ਤਪਾ ਜੀ ਆਉਣਗੇ ਤੇ ਉਹਨਾ ਦੀ ਪੰਜਵੀ ਜੋਤ ਤੇਰਾ ਉਧਾਰ ਕਰਨਗੇ । ਤੇ ਫੇਰ ਗੁਰੂ ਜੀ ਨੇ ਉਸ ਸੰਤੋਖੇ ਰਿਸ਼ੀ ਦਾ ਉਧਾਰ ਕੀਤਾ ਤੇ ਉਸ ਦੇ ਨਾਮ ਤੇ ਹੀ ਸੰਤੋਖਸਰ ਸਰੋਵਰ ਦਾ ਦਾ ਨਾਮ ਰੱਖਿਆ , ਇਹ ਸੀ ਇਕ ਪੱਖ ।
ਹੁਣ ਗੱਲ ਕਰਦੇ ਹਾ ਕੁਝ ਪੁਰਾਤਨ ਗ੍ਰੰਥਾਂ ਤੇ ਕਿਤਾਬਾ ਦੀ ਤਵਾਰੀਖ ਖਾਲਸਾ ਦੱਸਦਾ ਹੈ ਪਸ਼ੌਰ ਦਾ ਇਕ ਧਨੀ ਵਿਅਕਤੀ ਜੋ ਗੁਰੂ ਅਰਜਨ ਸਾਹਿਬ ਜੀ ਦਾ ਸਿੱਖ ਸੀ ਤੇ ਗੁਰੂ ਜੀ ਤੇ ਅਥਾਹ ਸ਼ਰਧਾ ਰੱਖਦਾ ਸੀ । ਉਸ ਨੇ ਬੇਨਤੀ ਕਰਕੇ ਗੁਰੂ ਜੀ ਨੂੰ ਸਰੋਵਰ ਪੱਕਿਆਂ ਕਰਨ ਵਾਸਤੇ ਮਾਇਆ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ