More Gurudwara Wiki  Posts
ਸਰਦਾਰ ਨਿਧਾਨ ਸਿੰਘ ਪੰਜ ਹੱਥਾ – ਜਰੂਰ ਪੜੋ


ਜਰੂਰ ਪੜੋ ਤੇ ਸੇਅਰ ਕਰਿਉ
ਸਰਦਾਰ ਨਿਧਾਨ ਸਿੰਘ ਪੰਜ ਹੱਥਾ ।
ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਦੁਲਚਾ ਨਾਮ ਦਾ ਇਕ ਸਿਖ ਆਇਆ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਨਾਮ ਦੁਲਚਾ ਸਿੰਘ ਰਖਿਆ ਗਿਆ । ਬਹੁਤ ਬਹਾਦਰ ਸੀ ਦੁਲਚਾ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਕੀਤੀ ਕਈਆਂ ਜੰਗਾ ਵਿੱਚ ਬਹਾਦਰੀ ਦੇ ਜੌਹਰ ਦਿਖਾਏ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ । ਭਾਈ ਦੁਲਚਾ ਸਿੰਘ ਜੀ ਦੇ ਘਰ ਇਕ ਪੁੱਤਰ ਹੋਇਆ ਜਿਸ ਦਾ ਨਾਮ ਰਾਮਦਿੱਤ ਸਿੰਘ ਰਖਿਆ ਇਹ ਜੰਮੂ ਦੇ ਰਾਜੇ ਰਣਜੀਤ ਸਿੰਘ ਦੀ ਫੌਜ ਵਿੱਚ ਭਰਤੀ ਹੋ ਗਿਆ ਇਸ ਨੇ ਸਿਖ ਮਿਸਲਾਂ ਵੇਲੇ ਬਹੁਤ ਬਹਾਦਰੀ ਦੇ ਜੌਹਰ ਦਿਖਾਏ । ਰਾਮਦਿੱਤ ਸਿੰਘ ਦੇ ਦੋ ਪੁੱਤਰ ਹੋਏ ਸਾਹਿਬ ਸਿੰਘ ਤੇ ਰਣ ਸਿੰਘ ਦੋਵੇ ਬਹੁਤ ਬਹਾਦਰ ਸਨ । ਰਣ ਸਿੰਘ ਸਰਦਾਰ ਮਹਾਂ ਸਿੰਘ ਦੀ ਫੌਜ ਵਿੱਚ ਭਰਤੀ ਹੋਏ ਮਹਾਰਾਜਾ ਰਣਜੀਤ ਸਿੰਘ ਸਰਦਾਰ ਰਣ ਸਿੰਘ ਜੀ ਦਾ ਬਹੁਤ ਸਤਿਕਾਰ ਕਰਦੇ ਸਨ । ਸਰਦਾਰ ਰਣ ਸਿੰਘ ਦੇ ਪੰਜ ਪੁੱਤਰ ਹੋਏ ਨਿਧਾਨ ਸਿੰਘ ਪੰਜ ਹੱਥਾ , ਸੁਜਾਨ ਸਿੰਘ , ਮੂਲ ਸਿੰਘ , ਮਿਤ ਸਿੰਘ , ਜੈਮਲ ਸਿੰਘ। ਸਰਦਾਰ ਨਿਧਾਨ ਸਿੰਘ ਨੂੰ ਪਿਤਾ ਰਣ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੀ ਘੌੜਸਵਾਰ ਫੌਜ ਵਿੱਚ ਭਰਤੀ ਕਰਵਾਇਆ। ਸਰਦਾਰ ਨਿਧਾਨ ਸਿੰਘ ਪੰਜ ਹੱਥਾ ਦੇ ਤਿੰਨ ਪੁੱਤਰ ਹੋਏ ਜਵਾਲਾ ਸਿੰਘ, ਆਲਾ ਸਿੰਘ ਤੇ ਫੌਜਦਾਰ ਸਿੰਘ।
ਨਿਧਾਨ ਸਿੰਘ ਸੇਵਾਦਾਰ ਵਜੋਂ ਮਹਾਰਾਜੇ ਦੀ ਫ਼ੌਜ ਵਿਚ ਸ਼ਾਮਲ ਹੋਇਆ। ਉਸ ਦੀ ਬਹਾਦਰੀ, ਡੀਲ ਡੌਲ ਤੇ ਫੁਰਤੀਲੇਪਨ ਨੂੰ ਵੇਖ ਸਰਦਾਰ ਹਰੀ ਸਿੰਘ ਨਲੂਏ ਨੇ ਉਸ ਦੇ ਮੋਢੇ ਉੱਤੇ ਹੱਥ ਧਰਿਆ ਤੇ ਸ੍ਰ. ਸ਼ੇਰ ਸਿੰਘ ਨਾਲ ਸੰਨ 1823 ਵਿਚ ਜਹਾਂਗੀਰ ਦੀ ਜੰਗ ਵਿਚ ਜੌਹਰ ਵਿਖਾਉਣ ਲਈ ਕਿਹਾ। ਉਹ ਜੰਗ ਨਿਧਾਨ ਸਿੰਘ ਦੀ ਬਹਾਦਰੀ ਦੇ ਝੰਡੇ ਗੱਡ ਗਈ। ਉਦੋਂ ਅਫ਼ਗਾਨ ਫ਼ੌਜ ਨੂੰ ਹਾਰ ਦਾ ਮੂੰਹ ਵਿਖਾਉਣ ਬਾਅਦ ਦੁਬਾਰਾ ਹੱਲਾ ਬੋਲਣ ਲਈ ਟੀਹੜੀ ਪਹਾੜੀ ਵਲ ਤੁਰ ਪਈ ਸੀ।
ਅੱਟਕ ਦੇ ਪਛਮ ਵਲੋਂ ਤੁਰਦਿਆਂ ਮੁਹੰਮਦ ਆਜ਼ਮ ਖਾਂ, ਜੋ ਅਫ਼ਗਾਨਿਸਤਾਨ ਦਾ ਨਾਜ਼ਮ ਸੀ, ਨੇ ਸਿੱਖਾਂ ਨੂੰ ਢਾਹੁਣ ਲਈ ਨੌਸ਼ਿਹਰਾ ਵਲ ਚਾਲੇ ਪਾ ਦਿਤੇ। ਸ. ਨਲੂਏ ਨੇ ਕੁੱਝ ਗਿਣੇ ਚੁਣੇ ਸਿੰਘਾਂ ਦਾ ਚਾਰਜ ਦੇ ਕੇ ਨਿਧਾਨ ਸਿੰਘ ਤੇ ਮਹਾਂ ਸਿੰਘ ਅਕਾਲੀ ਨੂੰ ਉੱਧਰ ਮੋਰਚਾ ਸਾਂਭਣ ਦਾ ਹੁਕਮ ਦਿਤਾ। ਵੱਡੀ ਗਿਣਤੀ ਵਿਚ ਹੱਲਾ ਬੋਲਣ ਆਏ ਅਫ਼ਗਾਨੀਆਂ ਨੇ ਗਿਣੇ ਚੁਣੇ ਸਿੰਘਾਂ ਉਤੇ ਗੋਲੀਆਂ ਤੇ ਤੀਰਾਂ ਦਾ ਮੀਂਹ ਵਰ੍ਹਾ ਦਿਤਾ। ਇਸ ਹੱਲੇ ਵਿਚ ਫੂਲਾ ਸਿੰਘ ਅਕਾਲੀ ਵੀ ਕਈ ਹੋਰਨਾਂ ਨਾਲ ਸ਼ਹੀਦ ਹੋ ਗਏ। ਨਿਧਾਨ ਸਿੰਘ ਨੇ ਵੇਖਿਆ ਕਿ ਵੈਰੀ ਪੂਰਾ ਜ਼ੋਰ ਵਿਖਾ ਰਹੇ ਹਨ। ਇਸੇ ਲਈ ਉਸ ਨੇ ਆਪ ਸੱਭ ਤੋਂ ਅੱਗੇ ਹੋ ਕੇ ਮੈਦਾਨ ਸਾਂਭ ਲਿਆ। ਪੂਰਾ ਗੱਜ ਕੇ ਜੈਕਾਰਾ ਲਗਾਉਂਦਿਆਂ ਜਿਵੇਂ ਉਹ ਵੈਰੀਆਂ ਉੱਤੇ ਟੁੱਟ ਕੇ ਪਿਆ, ਇੰਜ ਜਾਪਦਾ ਸੀ ਜਿਵੇਂ ਭੁੱਖਾ ਸ਼ੇਰ ਸ਼ਿਕਾਰ ਉੱਤੇ ਝਪਟਾ ਮਾਰ ਰਿਹਾ ਹੋਵੇ। ਉਸ ਨੇ ਅਪਣੇ ਸਿਪਾਹੀਆਂ ਦੀ ਸ਼ਹਾਦਤ ਨੂੰ ਰੋਕਣ ਲਈ ਜਿੱਥੇ ਲੋੜ ਪਈ, ਆਪ ਓਹਲੇ ਤੋਂ ਬਾਹਰ ਨਿਕਲ ਕੇ ਕਈ ਦੁਸ਼ਮਣਾਂ ਦੇ ਸਿਰ ਝਟਕਾ ਦਿਤੇ ਤੇ ਕਈ ਹੱਥੋਪਾਈ ਕਰ ਮਾਰ ਮੁਕਾਏ। ਅਜਿਹਾ ਕਰਦਿਆਂ ਉਸ ਦੇ ਜਿਸਮ ਦਾ ਇੰਚ-ਇੰਚ ਜ਼ਖ਼ਮੀ ਹੋ ਗਿਆ। ਦੁਸ਼ਮਣਾਂ ਦੀ ਗਿਣਤੀ ਵਧਦੀ ਜਾ ਰਹੀ ਸੀ। ਇਸ ਲਈ ਸ੍ਰ. ਹਰੀ ਸਿੰਘ ਨਲੂਏ ਕੋਲੋਂ ਗੋਰਖਾ ਤੇ ਨਜੀਬ ਬਟਾਲੀਅਨ ਦੀ ਮੰਗ ਕੀਤੀ ਗਈ ਜਿਸ ਦੇ ਆਉਣ ਵਿਚ ਕਾਫ਼ੀ ਸਮਾਂ ਲਗਣਾ ਸੀ।
ਇਹ ਸਮਾਂ ਨਿਧਾਨ ਸਿੰਘ ਨੇ ਜਿਸ ਨਿਡਰਤਾ ਤੇ ਬਹਾਦਰੀ ਨਾਲ ਲੰਘਾਇਆ ਤੇ ਦੁਸ਼ਮਣਾਂ ਨੂੰ ਇਕ ਇੰਚ ਵੀ ਅੱਗੇ ਆਉਣ ਤੋਂ ਰੋਕਿਆ, ਉਹ ਬੇਮਿਸਾਲ ਸਾਬਤ ਹੋ ਗਿਆ। ਜਦੋਂ ਪਿੱਛੋਂ ਹੋਰ ਬਟਾਲੀਅਨ ਪਹੁੰਚੀ ਤੇ ਉਨ੍ਹਾਂ ਨਿਧਾਨ ਸਿੰਘ ਦੀ ਹਾਲਤ ਵੇਖੀ ਤਾਂ ਉਹ ਵੀ ਉਸ ਦੀ ਹਿੰਮਤ ਵੇਖ ਕੇ ਹੈਰਾਨ ਰਹਿ ਗਏ। ਸਾਥੀਆਂ ਨੇ ਤਾਂ ਕਹਿਣਾ ਹੀ ਸੀ, ਦੁਸ਼ਮਣ ਫ਼ੌਜੀ ਵੀ ਕਹਿ ਉੱਠੇ ਕਿ ਖ਼ੌਰੇ ਨਿਧਾਨ ਦੇ ਦੋ ਨਹੀਂ ਪੰਜ ਹੱਥ ਹਨ ਕਿਉਂਕਿ ਜਿਸ ਬਿਜਲੀ ਵਰਗੀ ਤੇਜ਼ੀ ਨਾਲ ਉਹ ਇਕ ਨਹੀਂ, ਦੋ ਨਹੀਂ, ਬਲਕਿ ਪੰਜ-ਪੰਜ ਦੁਸ਼ਮਣਾਂ ਨੂੰ ਅੱਖ ਦੇ ਫੋਰ ਵਿਚ ਇਕੋ ਸਮੇਂ ਪਟਕਾ ਕੇ ਮਾਰ ਰਿਹਾ ਸੀ, ਉਹ ਕਿਸੇ ਇਕ ਬੰਦੇ ਦਾ ਕੰਮ ਹੋ ਹੀ ਨਹੀਂ ਸੀ ਸਕਦਾ। ਮੌਤ ਦਾ ਭੈਅ ਤਾਂ ਉਸ ਦੇ ਨੇੜੇ-ਤੇੜੇ ਵੀ ਨਹੀਂ ਸੀ ਫਟਕ ਰਿਹਾ। ਬੇਖ਼ੌਫ਼ ਨਿਧਾਨ ਨੂੰ ਅਪਣੇ ਵਿੰਨ੍ਹੇ ਹੋਏ ਸ੍ਰੀਰ ਦੀ ਪ੍ਰਵਾਹ ਹੀ ਨਹੀਂ ਸੀ। ਜ਼ਖ਼ਮਾਂ ਦੀ ਪੀੜ ਉਸ ਨੂੰ ਮਹਿਸੂਸ ਹੀ ਨਹੀਂ ਸੀ ਹੋ ਰਹੀ। ਚੜ੍ਹਦੀ ਕਲਾ ਉਸ ਦੇ ਚਿਹਰੇ ਤੋਂ ਡੁੱਲ੍ਹ-ਡੁੱਲ੍ਹ ਪੈ ਰਹੀ ਸੀ। ਦੁਸ਼ਮਣਾਂ ਨੇ ਉਸ ਦੇ ਘੋੜੇ ਨੂੰ ਮਾਰ ਮੁਕਾਇਆ ਤਾਂ ਘੇਰੇ ਵਿਚ ਫਸ ਜਾਣ ਬਾਅਦ ਵੀ ਉਸ ਇਕੱਲੇ ਜਾਂਬਾਜ਼ ਨੇ ਅਪਣੀਆਂ ਦੋਵੇਂ ਬਾਹਾਂ ਵਿਚ ਫੜੀਆਂ ਤਲਵਾਰਾਂ ਨਾਲ ਘੇਰਾ ਪਾ ਕੇ ਖੜੇ ਪੰਜ ਉੱਚੇ ਲੰਮੇ ਪਠਾਣਾਂ ਨੂੰ ਘੜੀਸ ਕੇ ਵੱਢ ਸੁਟਿਆ। ਇਹ ਕੌਤਕ ਅੱਖਾਂ ਸਾਹਮਣੇ ਵੇਖ ਕੇ ਵੀ ਕਿਸੇ ਨੂੰ ਇਤਬਾਰ ਨਹੀਂ ਸੀ ਹੋ ਰਿਹਾ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਨਿਧਾਨ ਸਿੰਘ ਦੇ ਤਾਂਡਵ ਵਾਂਗ ਘੁਮਾਊਦਾਰ ਵਾਰਾਂ ਨੂੰ ਅੱਖੀਂ ਵੇਖਿਆ ਤਾਂ ਉਨ੍ਹਾਂ ਨਿਧਾਨ ਸਿੰਘ ਨੂੰ ਖ਼ਿਤਾਬ ਬਖ਼ਸ਼ਿਆ-‘ਪੰਜ-ਹੱਥਾ’!
ਮਹਾਰਾਜਾ ਰਣਜੀਤ ਸਿੰਘ ਨੇ ਨਿਧਾਨ ਸਿੰਘ ਨੂੰ ਸੀਨੇ ਨਾਲ ਘੁੱਟ ਕੇ ਲਗਾ ਕੇ ਐਲਾਨ ਕੀਤਾ ਸੀ, ‘‘ਇਹ ਹੈ ਮੇਰਾ ਪੰਜ-ਹੱਥਾ ਸੂਰਮਾ। ਅੱਜ ਇਸ ਨੇ ਖ਼ਾਲਸਾਈ ਸ਼ਾਨ ਨੂੰ ਪੰਜ ਗੁਣਾਂ ਵਧਾ ਦਿਤਾ ਹੈ। ਇਸ ਨੂੰ ਸਰਕਾਰੀ ਕਾਗ਼ਜ਼ਾਂ ਵਿਚ ਵੀ ਪੰਜ-ਹੱਥਾ ਹੀ ਮੰਨਿਆ ਜਾਵੇਗਾ।’’ ਉਸ ਤੋਂ ਬਾਅਦ ਬਹਾਦਰ ਨਿਧਾਨ ਸਿੰਘ ਨੂੰ ‘ਨਿਧਾਨ ਸਿੰਘ ਪੰਜ-ਹੱਥਾ’ ਆਖ ਕੇ ਬੁਲਾਇਆ ਜਾਣ ਲੱਗ ਪਿਆ। ਜਰਨੈਲ ਨਿਧਾਨ ਸਿੰਘ ਪੰਜ-ਹੱਥਾ ਨੂੰ ਸ਼ੇਰ-ਏ-ਪੰਜਾਬ ਹਮੇਸ਼ਾ ਹੀ ਉਸ ਸਮੇਂ ਨਾਲ ਰਖਦੇ ਸਨ ਜਦੋਂ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

One Comment on “ਸਰਦਾਰ ਨਿਧਾਨ ਸਿੰਘ ਪੰਜ ਹੱਥਾ – ਜਰੂਰ ਪੜੋ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)