ਸੱਯਦ ਸ਼ਾਹ ਜਾਨੀ ਜੋ ਹਜ਼ਰਤ ਮੁਹੰਮਦ ਸਾਹਿਬ ਦੀ ਪੀੜ੍ਹੀ ਵਿਚੋਂ ਸੀ , ਸੱਚੇ ਮਾਰਗ ਦੀ ਤਲਾਸ਼ ਵਿਚ ਭਟਕ ਰਿਹਾ ਸੀ । ਉਸ ਨੂੰ ਰੌਸ਼ਨੀ ਦਾ ਤੇ ਪਤਾ ਸੀ ਪਰ ਰੌਸ਼ਨੀ ਕਿੱਥੋਂ ਪੈਦਾ ਹੁੰਦੀ ਹੈ ਇਹ ਨਹੀਂ ਸੀ ਜਾਣਦਾ । ਉਸ ਕੋਲ ਰਤਨ ਤਾਂ ਬਥੇਰੇ ਸਨ । ਉਹ ਰਤਨਾਂ ਦਾ ਪਾਰਖੂ ਵੀ ਸੀ , ਪਰ ਉਹ ਰਤਨ ਨਹੀਂ ਸੀ ਮਿਲਿਆ ਜਿਸ ਕਾਰਨ ਸਾਰੇ ਰਤਨ ਪ੍ਰਕਾਸ਼ਵਾਨ ਹੁੰਦੇ ਹਨ ਅਤੇ ਜਿਸ ਨੂੰ ਹੀਰੇ ਵਿਚ ਜੜਾਇਆ ਜਾ ਸਕੇ । ਸੂਫ਼ੀ ਫ਼ਕੀਰਾਂ ਦੀ ਸੰਗਤ ਉਹ ਨਿੱਤ ਕਰਦਾ ਪਰ ਭਟਕਣਾ ਉਸੇ ਤਰ੍ਹਾਂ ਕਾਇਮ ਸੀ । ਉਸ ਨੇ ਆਪਣੀ ਅੰਦਰਲੇ ਨਾ ਠਹਿਰਨ ਦੀ ਗੱਲ ਇਕ ਹੋਰ ਜਗਿਆਸੂ ਨਾਲ ਕੀਤੀ ਤਾਂ ਉਸ ਜਗਿਆਸੂ ਨੇ ਖ਼ੁਆਜਾ ਰੋਸ਼ਨ ਦੀ ਦੱਸ ਪਾਈ । ਖੁਆਜਾ ਰੋਸ਼ਨ ਪਾਸ ਜਦ ਉਹ ਆਇਆ ਤਾਂ ਉਸ ਕਿਹਾ ਕਿ ਜੇ ਅਜੇ ਤੱਕ ਜਾਨੀ ਨੂੰ ਜਾਨੀ ਨਹੀਂ ਮਿਲਿਆ ਤਾਂ ਉਹ ਸਿਰਫ਼ ਗੁਰੂ ਹਰਿਗੋਬਿੰਦ ਮੀਰੀ ਪੀਰੀ ਮਾਲਿਕ ਕੋਲੋਂ ਹੀ ਮਿਲੇਗਾ । ਉਸ ਨੇ ਹੈਰਾਨੀ ਨਾਲ ਪੁੱਛਿਆ ਕਿ ਤਲਵਾਰ ਦੇ ਮਾਲਿਕ ਉਸ ਨੂੰ ਕਿਵੇਂ ਅਲਾਹ ਦਾ ਦੀਦਾਰ ਕਰਵਾ ਸਕਦੇ ਹਨ । ਪਰ ਹੋਰਨਾਂ ਨੇ ਵੀ ਕਿਹਾ ਕਿ ਤੇਰੀ ਤਸੱਲੀ ਮੀਰੀ ਪੀਰੀ ਦੇ ਮਾਲਕ ਕੋਲੋਂ ਹੀ ਹੋਣੀ ਹੈ । ਗੁਰੂ ਹਰਿਗੋਬਿੰਦ ਜੀ ਦਾ ਹਰਿਗੋਬਿੰਦਪੁਰ ਹੋਣਾ ਸੁਣ ਕੇ ਉੱਥੇ ਆਇਆ । ਸੰਗਤ ਕੀਤੀ ਹੈ ਪੁਕਾਰ ਉਠਿਆ : “ ਜਾਨੀ ਕੋ ਜਾਨੀ ਮਿਲਾ ਦੋ । ਉਸਦਾ ਯਕੀਨ ਬੱਝ ਗਿਆ ਸੀ ਕਿ ਜੋ ਵੀ ਗੁਰੂ ਦੇ ਦਰ ਨਿਮਾਣਾ ਹੋ ਕੇ ਆਉਂਦਾ ਹੈ ਗੁਰੂ ਉਸ ਦੀ ਇੱਛਾ ਪੂਰੀ ਕਰਦੇ ਹਨ । ਉਹ ਗੁਰੂ ਦਵਾਰੇ ਬਾਹਰ ਬੈਠ ਉੱਚੀ ਉੱਚੀ ਪੁਕਾਰ ਕਰੀ ਜਾਣ ਲੱਗ ਪਿਆ । “ ਜਾਨੀ ਕੋ ਜਾਨੀ ਮਿਲਾ ਦੋ ! ਰੱਬ ਦੀ ਛੋਅ ਲਈ ਤਰਸਣ ਲੱਗਾ । ਗੁਰੂ ਅੰਤਰਜਾਮੀ ਸਭ ਘਟਾਂ ਦੀ ਜਾਣਨ ਵਾਲੇ ਸਨ । ਉਹ ਤਾਂ ਸਯਦ ਦੀ ਪਰਪੱਕਤਾ ਤੇ ਦ੍ਰਿੜ੍ਹਤਾ ਕਿੱਥੋਂ ਤੱਕ ਹੈ , ਪਰਖਣਾ ਲੋੜਦੇ ਸਨ । ਉਹ ਉਸ ਪਾਸੋਂ ਆਪਣੀ ਮੌਜ ਵਿਚੋਂ ਲੰਘ ਜਾਂਦੇ ਪਰ ਉਸ ਵੱਲ ਧਿਆਨ ਤੱਕ ਨਾ ਦੇਂਦੇ । ਪੁੱਛ ਗਿੱਛ ਤੱਕ ਵੀ ਨਾ ਕਰਦੇ । ਇਕ ਵਾਰ ਘੋੜੇ ਦੇ ਸੁੰਮਾਂ ਨਾਲ ਠੁੱਡਾ ਵੀ ਮਾਰਿਆ ! ਜਿੱਥੇ ਉਹ ਬੈਠਾ ਸੀ ਇੱਟਾਂ ਦੀ ਦੀਵਾਰ ਵੀ ਖੜੀ ਕਰ ਦਿੱਤੀ ਤਾਂ ਕਿ ਗੁਰੂ ਜੀ ਨੂੰ ਆਉਂਦਾ ਜਾਂਦਾ ਵੀ ਨਾ ਦੇਖ ਸਕੇ , ਪਰ ਉਹ ਜਾਨੀ ਆਪਣੀ ਥਾਵੇਂ ਦ੍ਰਿੜ੍ਹ ਚਿੱਤ ਬੈਠਾ ਪੁਕਾਰੀ ਗਿਆ : ਜਾਨੀ ਕੌਂ ਜਾਨੀ ਮਿਲਾ ਦੋ । ਜੋ ਵੀ ਸਿੱਖ ਗੁਰੂ ਦੇ ਦਰਸ਼ਨਾਂ ਲਈ ਆਉਂਦਾ ਉਸ ਵੱਲ ਨੀਝ ਭਰ ਇਹ ਹੀ ਕਹਿੰਦਾ ਕਿ ਜਾਨੀ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ