ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਬੇਅਦਬੀ ਤੋਂ ਬਚਾਉਣ ਲਈ ਅਪਣੇ ਕੋਲੋਂ ਵੱਡਾ ਧਨ ਖ਼ਰਚ ਕੇ ਪੂਰੇ ਸਨਮਾਨ ਸਾਹਿਤ ਅੰਤਿਮ ਸਸਕਾਰ ਕਰਨ ਵਾਲੇ ਗੁਰੂ ਕੇ ਪਿਆਰੇ ਸਿੱਖ ਸੇਠ ਟੋਡਰ ਮੱਲ ਦਾ ਸਿੱਖ ਸਮਾਜ ਰਹਿੰਦੀ ਦੁਨੀਆਂ ਤਕ ਰਿਣੀ ਰਹੇਗਾ।
ਦੁਨੀਆਂ ਦੀ ਇਸ ਮਹਿੰਗੀ ਜ਼ਮੀਨ ਦੀ ਖ਼੍ਰੀਦ ਕਰਨ ਲਈ ਵੱਡੇ ਹੌਸਲੇ ਤੇ ਧਨ ਦੀ ਲੋੜ ਸੀ ਤੇ ਵਕਤ ਦੀ ਇਸ ਵੱਡੀ ਤੇ ਇਤਿਹਾਸਕ ਲੋੜ ਨੂੰ ਪੂਰਾ ਕਰਨ ਅੱਗੇ ਆਏ ਦੀਵਾਨ ਟੋਡਰ ਮੱਲ ਜੀ ਜਿਨ੍ਹਾਂ ਨੇ ਉਸ ਸਮੇਂ ਲਗਭਗ 78000 ਸੋਨੇ ਦੀਆਂ ਮੋਹਰਾਂ ਨੂੰ ਖੜੀਆਂ ਕਰ ਕੇ ਗੁਰੂਘਰ ਪ੍ਰਤੀ ਅਪਣੇ ਫ਼ਰਜ਼ ਨੂੰ ਨਿਭਾਇਆ ਤੇ ਸਿੱਖ ਇਤਿਹਾਸ ਦੇ ਅਮਰ ਪਾਤਰ ਬਣ ਗਏ।
ਟੋਡਰਮੱਲ ਜੀ ਜ਼ਿਲ੍ਹਾ ਲਾਹੌਰ ਪਿੰਡ ਚੂਹਈਆਂ ਦੇ ਵਾਸੀ ਇਕ ਗ਼ਰੀਬ ਖੱਤਰੀ ਸ੍ਰੀ ਭਗਵਤੀ ਦਾਸ ਦੇ ਘਰ ਵਿਚ ਜਨਮਿਆ । ਕੁਝ ਇਤਿਹਾਸਕਾਰ ਇਹਨਾਂ ਦਾ ਜਨਮ ਅੱਜੋਕਾ ਲਹਾਰਪੁਰ, ਉੱਤਰ ਪ੍ਰਦੇਸ਼, ਭਾਰਤ ਵਿੱਚ ਦਸਦੇ ਹਨ ਤੇ ਕੁਝ ਕਾਕੜਾ ਦਾ ਪਿੰਡ ਤੇ ਬਲਾਕ ਭਵਾਨੀਗੜ੍ਹ ਜਿਲਾ ਸੰਗਰੂਰ, ਟੋਡਰਮੱਲ ਜੀ ਫ਼ਾਰਸੀ ਤੋਂ ਬਿਨਾਂ ਹਿੰਦੀ ਦਾ ਵੀ ਕਵੀ ਸੀ । ਇਸ ਦੀ ਇਕ ਰਚਨਾ ਇਸ ਤਰ੍ਹਾਂ ਹੈ :
ਤੀਰ ਬਿਨ ਜਿਵੇ ਕਮਾਨ ਗੁਰੂ ਬਿਨ ਜੈਸੇ ਗਯਾਨ
ਮਾਨ ਬਿਨ ਦਾਨ ਜੈਸੇ ਜਲ ਬਿਨ ਸਰ ਹੈ ,
ਕੰਠ ਬਿਨ ਗੀਤ ਜੈਸੇ ਹਿਤੁ ਬਿਨ ਪ੍ਰੀਤਿ
ਜੈਸੇ ਵੇਸ਼ਯਾ ਰਸਰੀਤਿ ਜੈਸੇ ਫਲ ਬਿਨ ਤਰ ਹੈ ,
ਤਾਰ ਬਿਨ ਯੰਤੂ ਜੈਸੇ ਸਯਾਨੇ ਬਿਨ ਮੰਤ੍ਰ ਜੈਸੇ
ਪਤਿ ਬਿਨ ਨਾਰਿ ਜੈਸੇ ਪੁਤ੍ਰ ਬਿਨ ਘਰ ਹੈ ,
“ ਟੋਡਰ ” ਸੁ ਕਵਿ ਤੈਸੇ ਮਨ ਮੇ ਵਿਚਾਰ ਦੇਖੋ
ਧਰਮ ਵਿਹੀਨ ਧਨ ਪਕੀ ਬਿਨ ਪਰ ਹੈ .
ਮਾਤਾ ਗੁਜਰ ਕੌਰ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਦੀਆਂ ਦੇਹਾਂ ਦਾ ਅੰਤਿਮ ਸਸਕਾਰ ਕਰਨ ਲਈ ਦੀਵਾਨ ਟੋਡਰ ਮੱਲ ਨੇ ਜ਼ਮੀਨ ਦਾ ਇੱਕ ਟੁਕੜਾ ਚੌਧਰੀ ਅੱਤਾਂ ਨਾਂ ਦੇ ਇੱਕ ਜ਼ਿਮੀਂਦਾਰ ਪਾਸੋਂ ਭਾਰੀ ਕੀਮਤ ਅਦਾ ਕਰਕੇ ਖ਼ਰੀਦਿਆ ਸੀ। ਦੀਵਾਨ ਸਾਹਿਬ ਨੇ ਸਬੰਧਿਤ ਜ਼ਮੀਨ ਦੇ ਟੁਕੜੇ ’ਤੇ ਸੋਨੇ ਦੇ ਸਿੱਕੇ (ਅਸ਼ਰਫੀਆਂ) ਖੜ੍ਹੇ ਕਰ ਕੇ ਮੁੱਲ ਉਤਾਰਿਆ ਸੀ। ਸੇਠ ਟੋਡਰ ਮੱਲ ਨੇ ਹੀ ਇਨ੍ਹਾਂ ਤਿੰਨਾਂ ਸ਼ਹੀਦਾਂ ਦੀਆਂ ਦੇਹਾਂ ਨੂੰ ਅੰਤਿਮ ਸਸਕਾਰ ਕਰਨ ਦਾ ਪ੍ਰਬੰਧ ਕੀਤਾ ਸੀ। ਇਹੋ ਕਾਰਨ ਹੈ ਕਿ ਸਿੱਖ ਜਗਤ ਵਿੱਚ ਦੀਵਾਨ ਸਾਹਿਬ ਨੂੰ ਬੜੀ ਸ਼ਰਧਾ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ।
ਟੋਡਰ ਮੱਲ ਜੀ ਨੂੰ ਸ਼ਾਹਜਹਾਨੀ ਵੀ ਕਿਹਾ ਜਾਂਦਾ ਸੀ। ਬਾਦਸ਼ਾਹ ਨੇ ਇਸ ਨੂੰ ‘ਰਾਏ’ ਦਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ