More Gurudwara Wiki  Posts
ਸ਼ਹੀਦ ਰਣਜੀਤ ਕੌਰ – ਜਾਣੋ ਇਤਿਹਾਸ


( ਸ਼ਹੀਦ ਰਣਜੀਤ ਕੌਰ )
ਵੈਰੋਵਾਲ ਦਾ ਇਕ ਸ਼ਿਵ ਦਿਆਲ ਕਰਾੜ ਸੀ । ਸਾਰੇ ਇਲਾਕੇ ਵਿੱਚੋਂ ਮਹਾਨ ਹੱਟ ਦਾ ਮਾਲਕ ਦੇ ਸ਼ਾਹੂਕਾਰਾ ਕਰਦਾ ਸੀ । ਲੋਕੀਂ ਇਸ ਨੂੰ ਪਿਆਰ ਨਾਲ ਸ਼ਿਬੂ ਸ਼ਾਹ ਕਹਿੰਦੇ ਸਨ । ਪੰਜਾਬ ਸਿੰਘ ਚੋਹਲੇ ਵਾਲੇ ਇਸ ਇਲਾਕੇ ਦੇ ਜੱਥੇਦਾਰ ਸਨ । ਇਸ ਦੇ ਆਦਮੀਆਂ ਦਾ ਰਾਸ਼ਨ ਪਾਣੀ ਵੀ ਰਾਤ ਬਰਾਤੇ ਸਿੱਖ ਵੈਰੋਵਾਲ ਤੋਂ ਲਿਜਾਂਦੇ ਸਨ । ਸ਼ਿਬੂ ਦੀ ਘਰ ਵਾਲੀ ਨਿਹਾਲੀ ਵੀ ਆਪਣੇ ਪਤੀ ਦਾ ਹੱਥ ਵੰਡਾਉਦੀ । ਇਨ੍ਹਾਂ ਦੇ ਘਰ ਇਕ ਸੁੰਦਰ ਕੁੜੀ ਪੈਦਾ ਹੋਈ । ਜਿਸ ਦਾ ਨਾਂ ਸੁੰਦਰਤਾ ਦੇ ਪੱਖੋਂ ਕੰਵਲ ਨੈਣੀ ਰਖਿਆ ਗਿਆ । ਇਸ ਤੋਂ ਛੋਟੇ ਇਸ ਦੇ ਦੋ ਭਰਾ ਸਨ । ਇਹ ਦਿਨਾਂ ਵਿੱਚ ਹੀ ਮੁਟਿਆਰ ਹੋ ਗਈ । ਇਸ ਨੂੰ ਜਰਵਾਣਿਆਂ ਤੋਂ ਡਰਦੇ ਬਾਹਰ ਨਾਂ ਕੱਢਦੇ । ਨਿਹਾਲੀ ਰਾਤ ਬਰਾਤੇ ਸੌਦਾ ਲੈਣ ਆਏ ਸਿੱਖਾਂ ਨੂੰ ਪਿੰਡਾਂ ਵਿੱਚ ਤੁਰਕਾਂ ਵਲੋਂ ਕੀਤੇ ਜਾਂਦੇ ਅਤਿਆਚਾਰਾਂ ਬਾਰੇ ਦੱਸਦੀ ਰਹਿੰਦੀ ਤੇ ਸਿੱਖ ਜੁਲਮ ਕਰਨ ਵਾਲਿਆਂ ਨੂੰ ਰਾਤ ਬਰਾਤੇ ਸੋਧਾ ਲਾ ਜਾਂਦੇ । ਪਿੰਡ ਜਲਾਲਾਬਾਦ ਜਿਹੜਾ ਕੇ ਵੈਰੋਵਾਲ ਵਾਂਗ ਦਰਿਆ ਬਿਆਸ ਦੇ ਢਾਹੇ ਪੂਰ ਅਸਥਿਤ ਹੈ । ਇਕ ਈਰਾਨ ਤੋਂ ਆਏ ਜਲਾਲਦੀਨ ਜਿਹੜਾ ਕਿ ਬਾਬਰ ਦੇ ਨਾਲ ਆਇਆ ਨੇ ਆਪਣੇ ਨਾ ਤੇ ਵਸਾਇਆ ਸੀ । ਇਸ ਨੇ ਉਸ ਵੇਲੇ ਇਹ ਨਗਰ ਵਸਾ ਕੇ ਇਕ ਪੱਕਾ ਕਿਲਾ ਬਣਾਇਆ ਹੋਇਆ ਸੀ । ਇਸ ਦੇ ਅਧੀਨ ੫੦ ਪਿੰਡ ਸਨ । ਇਸ ਦੇ ਖਾਨਦਾਨ ਵਿੱਚ ਇਕ ਸ਼ਮੀਰਾ ਅਲੀ ਮੀਰ ਮਨੂੰ ਦੇ ਵੇਲੇ ਹੋਇਆ ਹੈ । ਇਹ ਬੜਾ ਦੁਰਾਚਾਰੀ ਤੇ ਹਰ ਵਕਤ ਸ਼ਰਾਬ ਵਿੱਚ ਮਸਤ ਰਹਿੰਦਾ ਤੇ ਵੇਸਵਾ ਦਾ ਨਾਚ ਤੇ ਗਾਣਾ ਸੁਣਦਾ ਰਹਿੰਦਾ ਤੇ ਦਾਅ ਲੱਗਦਾ ਤੇ ਢਾਹੇ ਵਿਚ ਝਲ ਵਿਚੋਂ ਲੁਕੇ ਕਿਸੇ ਸਿੰਘ ਨੂੰ ਫੜ ਕੇ ਮੀਰ ਮਨੂੰ ਪਾਸ ਭੇਜ ਇਨਾਂ ਦੇ ਬਦਲੇ ਇਨਾਮ ਲੈਂਦਾ । ਇਸ ਨੇ ਕਈ ਬਦਮਾਸ਼ ਤੇ ਗੁੰਡੇ ਚਾਟੜੇ ਰੱਖੇ ਹੋਏ ਸਨ । ਜਿਹੜੇ ਇਸ ਦੀ ਮਲਗੁਜ਼ਾਰ ਵਿਚੋਂ ਮਾਮਲਾ ਉਗਰਾਹ ਕੇ ਦੇਂਦੇ ਤੇ ਆਪ ਮਨ ਮਾਨੀਆਂ ਕਰਦੇ । ਹਿੰਦੂਆਂ ਦੀਆਂ ਧੀਆਂ ਭੈਣਾਂ ਚੁੱਕ ਕੇ ਇਸ ਦੇ ਹਵਾਲੇ ਕਰਦੇ । ਜਿਨ੍ਹਾਂ ਵਿਚੋਂ ਖੂਬਸੂਰਤ ਲੜਕੀਆਂ ਨੂੰ ਮੀਰ ਮੰਨੂੰ ਦੇ ਪੇਸ਼ ਕਰਕੇ ਖੁਸ਼ ਕਰਦਾ । ਇਨ੍ਹਾਂ ਵਿਚੋਂ ਹੀ ਇਕ ਧੀਰੂ ਮਲ , ਧੀਰੂ ਕਰਕੇ ਵੈਰੋਵਾਲ ਦਾ ਹਿੰਦੂ ਹੋਇਆ ਹੈ । ਧੀਰੂ ਵੀ ਇਹੋ ਜਿਹੀਆਂ ਸੁੰਦਰ ਕੁੜੀਆਂ ਬਾਰੇ ਸ਼ਮੀਰੇ ਨੂੰ ਦਸ ਪਾਉਂਦਾ ਕਈ ਵਾਰੀ ਪੰਜਾਬ ਸਿੰਘ ਨੂੰ ਵੈਰੋਵਾਲ ਦੀ ਨਿਹਾਲੀ ਰਾਹੀ ਪਤਾ ਲਗਦਾ ਕਿ ਅਮਕੇ ਹਿੰਦੂ ਦੀ ਫਲਾਨੇ ਪਿੰਡੋ ਕੁੜੀ ਚੁੱਕੀ ਗਈ ਹੈ ਤੇ ਫਲਾਨੇ ਪਿੰਡ ਦੇ ਮੁਸਲਮਾਨ ਨੇ ਘਰ ਪਾ ਲਈ ਹੈ ਤਾਂ ਉਸ ਹਿੰਦੂਆਂਨੀ ਨੂੰ ਅਜ਼ਾਦ ਕਰਾ , ਉਸ ਦੇ ਘਰ ਭੇਜਦਾ ਤੇ ਮੁਸਲਮਾਨ ਨੂੰ ਮੌਤ ਦਾ ਡੰਡ ਦੇਂਦਾ । ਹੁਣ ਕੰਵਲ ਨੈਣੀ ਜੁਆਨ ਹੋਈ ਤਾਂ ਧੀਰੂ ਨੇ ਜਲਾਲਾਬਾਦ ਸ਼ਮੀਰੇ ਨੂੰ ਇਸ ਸੁੰਦਰੀ ਦੀ ਦੱਸ ਪਾਈ ਤੇ ਨਾਲ ਕਿਹਾ ਉਹ ਜਿਸ ਦਿਨ ਇਸ ਦਾ ਪਿਤਾ ਸ਼ਿਬੂ ਹੱਟੀ ਤੇ ਨਹੀਂ ਹੋਏ ਗਾ ਦੱਸੇਗਾ ਤਾਂ ਕਿ ਬਗੈਰ ਕਿਸੇ ਰੁਕਾਵਟ ਤੋਂ ਕੰਵਲ ਨੈਣੀ ਨੂੰ ਉਸ ਦੇ ਘਰੋਂ ਚੁੱਕਿਆ ਜਾ ਸਕੇ । ਸੋ ਇਕ ਦਿਨ ਸ਼ਿਬੂ ਜੰਡਿਆਲੇ ਗੁਰੂ ਤੋਂ ਗੱਡ ਵਿਚ ਆਪਣੀ ਹੱਟੀ ਦਾ ਸਮਾਨ ਆਦਿ ਲੈਣ ਗਿਆ ਹੋਇਆ ਸੀ ਤਾਂ ਧੀਰੂ ਨੇ ਸ਼ਮੀਰੇ ਨੂੰ ਸ਼ਿਬੂ ਦੀ ਘਰ ਤੋਂ ਬਾਹਰ ਗਏ ਦੀ ਖਬਰ ਦੇ ਕੇ ਕੰਵਲ ਨੈਣੀ ਨੂੰ ਚੁੱਕ ਕੇ ਲੈ ਜਾਣ ਦੀ ਵਿਉਂਤ ਦੱਸੀ । ਸ਼ਮੀਰਾ ਉਸੇ ਵੇਲੇ ਆਪਣੇ ਗੁੰਡਿਆਂ ਨੂੰ ਨਾਲ ਲੈ ਕੇ ( ਹਸਦੀ ਖੇਡਦੀ ਕੂੰਜ ਨੂੰ ਬਾਜ਼ ਪੈਣ ਵਾਂਗ ) ਰੋਂਦੀ ਕੁਰਲਾਂਦੀ ਨੂੰ ਇਕ ਪਾਲਕੀ ਵਿਚ ਨੂੜ ਕੇ ਬੰਨ ਕੇ ਵੈਰੋਵਾਲ ਤੋਂ ਲੈ ਗਏ । ਹਰਨਾਮਾ ਜਿਹੜਾ ਕਿ ਸ਼ਿਬੂ ਦਾ ਭਤੀਜਾ ਸੀ ਅਗਲਵਾਂਡੀ ਸਰਲੀ ਦੇ ਲਾਗੇ ਜਾ ਮਿਲਿਆ ਉਹ ਜੰਡਿਆਲੇ ਤੋਂ ਗੱਡੇ ਤੇ ਸੌਦਾ ਪੱਤਾ ਲਈ ਆਉਂਦਾ ਸੀ । ਉਸ ਨੂੰ ਸਾਰੇ ਹਾਲ ਰੋਂਦੇ ਕੁਰਲਾਂਦੇ ਨੇ ਦੱਸਿਆ । ਸ਼ਿਬੂ ਨੇ ਹਰਨਾਮ ਦਾਸ ਨੂੰ ਉਸੇ ਵੇਲੇ ਜਿਹੜਾ ਕਿ ਘੋੜੀ ਤੇ ਸਵਾਰ ਸੀ ਨੂੰ ਦਰਿਆ ਬਿਆਸ ਦੇ ਝੱਲ ਵਿਚ ਜਥੇਦਾਰ ਪੰਜਾਬ ਸਿੰਘ ਚੋਹਲੇ ਵਾਲੇ ਵਲ ਇਕ ਰੁੱਕਾ ਲਿਖ ਕੇ ਭੇਜਿਆ । ਹਰਨਾਮ ਦਾਸ ਘੋੜਾ – ਦੌੜਾ ਕੇ ਝਲ ਵਿਚੋਂ ਸਿੰਘਾਂ ਨੂੰ ਮਿਲ ਪੰਜਾਬ ਸਿੰਘ ਨੂੰ ਉਹ ਰੁੱਕਾ ਦਿਤਾ । ਫਿਰ ਕੀ ਸੀ , ਦਸ ਬਾਰਾਂ ਸਿੰਘਾਂ ਨੂੰ ਜਲਾਲਬਾਦ ਭੇਜਿਆ ਗਿਆ । ਉਧਰ ਸ਼ਮੀਰਾ ਸ਼ਰਾਬ ਵਿਚ ਬਦਮਸਤ ਵੇਸਵਾ ਦਾ ਨਾਚ ਵੇਖ ਰਿਹਾ ਸੀ । ਸਿੰਘਾਂ ਜਾ ਕਿਲ੍ਹਾ ਘੇਰਿਆ । ਬਾਹਰ ਤਿੰਨ ਚਾਰ ਚੌਕੀਦਾਰ ਸਨ ਉਨ੍ਹਾਂ ਦੇ ਸਿੰਘਾਂ ਨੂੰ ਵੇਖ ਕੇ ਤੋਤੇ ਉਡ ਗਏ ਲੱਗੇ ਡਰ ਕੇ ਕੰਬਨ । ਜਦੋਂ ਭਜਨ ਲੱਗੇ ਤੇ ਇਕ ਸਿੰਘ ਨੇ ਘੋੜੇ ਤੋਂ ਉਤਰ ਇਕ ਦੀ ਗਚੀਓਂ ਫੜ ਕੇ ਪੁਛਿਆ ਕਿ ” ਕਿਥੇ ਹੈ ਤੁਹਾਡਾ ਨੰਬਰਦਾਰ ਸ਼ਮੀਰਾ । ਉਸਨੇ ਡਰਦੇ ਨੇ ਕਿਲ੍ਹੇ ਦਾ ਦਰਵਾਜ਼ਾ ਖੋਲ੍ਹ ਦਿੱਤਾ । ਅੱਗੇ ਹੋ ਕੇ ਤੁਰ ਪਿਆ ਤੇ ਉਸ ਥਾਂ ਲੈ ਗਿਆ ਜਿਥੇ ਸ਼ਮੀਰਾ ਨਾਚ ਗਾਣੇ ਸੁਣਦਾ ਸੀ । ਇਸ ਦੇ ਸਿੰਘਾਂ ਨੂੰ ਅਚਨਚੇਤ ਅੰਦਰ ਆਇਆ ਵੇਖ ਹਵਾਸ ਉਡ ਗਏ । ਜਲਦੀ ਹੀ ਹੋਸ਼ ਵਿਚ ਆ ਕੇ ਸਿੰਘਾਂ ਦੇ ਪੈਰ ਫੜ ਲਏ ਤੇ ਤਰਲੇ ਮਿੰਨਤਾਂ ਕਰਨ ਲੱਗਾ । ਇਧਰ ਸਿੰਘਾਂ ਨੂੰ ਮੌਤ ਦੇ ਡੰਨ ਸਜਾ ਇਹ ਸੁਣਾਈ ਕਿ ਇਸ ਨੂੰ ਵੈਰੋਵਾਲ ਲਿਜਾ ਕੇ ਕਿਸੇ ਰੁੱਖ ਨਾਲ ਬੰਨ ਕੇ ਫਾਹ ਲਾਵਾਗੇ । ਤਾਂ ਕਿ ਹੋਰ ਇਹੋ ਜਿਹਿਆਂ ਨੂੰ ਵੀ ਕੰਨ ਹੋ ਜਾਣ । ਏਨੇ ਚਿਰ ਨੂੰ ਸ਼ਮੀਹੇ ਦੇ ਬੱਚਿਆਂ ਤੇ ਘਰ ਵਾਲੀ ਨੇ ਲਿਲਕੜੀਆਂ ਲੈ ਕੇ ਹੱਥ ਜੋੜ ਰੋਦਿਆਂ ਤਰਲੇ ਲਏ ਤਾਂ ਸਿੰਘਾਂ ਨੂੰ ਤਰਸ ਆ ਗਿਆ ਤੇ ਜਾਨ ਬਖਸ਼ ਦਿੱਤੀ । ਮੁਟਿਆਰ ਕੰਵਲ ਨੈਣੀ ਨੂੰ ਇਕ ਕਮਰੇ ਵਿਚ ਭੁੱਖੀ ਤਿਹਾਈ ਨੂੰ ਅਜਾਦ ਕਰਵਾਇਆ। ਤੇ ਵੈਰੋਵਾਲ ਲਿਆਦਾ ਰਾਹ ਵਿੱਚ ਨੀਰੂ ਮੱਲ ਜਲਾਲਾਬਾਦ ਨੂੰ ਜਾਂਦਾ ਹੋਇਆ ਮਿਲ ਗਿਆ ਹਰਨਾਮ ਸਿੰਘ ਦੇ ਦਸ਼ਣ ਤੇ ਕਿ ‘ ਤੇ ਪਵਾੜੇ ਦੀ ਜੱੜ ਇਹੋ ਹੈ ਇਹ ਹੀ ਸ਼ਮੀਰੇ ਦਾ ਮੁਖਬਰ ਹੈ ਤੇ ਸਾਰੀਆਂ ਕਾਲੀਆਂ ਕਰਤੂਤਾਂ ਇਸ ਰਾਹੀ ਹੁੰਦੀਆਂ ਹਨ । ਇਹ ਸਿੱਖਾਂ ਦੀਆਂ ਖਬਰਾਂ ਤੇ ਚੰਗੀਆਂ ਤੇ ਸੁੰਦਰ ਨੂੰਹਾ ਧੀਆਂ ਦੀਆਂ ਖਬਰਾਂ ਸ਼ਮੀਰੇ ਨੂੰ ਪਹੁੰਦਾ ਹੈ ।ਧੀਰੂ ਨੂੰ ਇਸ ਦੇ ਪਾਪਾਂ ਦਾ ਦੰਡ ਇਸ ਦਾ ਸਿਰ ਕਲਮ ਕਰਕੇ ਦਿੱਤਾ ਗਿਆ। ਜਦੋਂ ਕੰਵਲ ਨੈਣੀ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)