ਔਰੰਗਜੇਬ ਦਾ ਉਮਰਾਉ ਸਦਰ ਦੀਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੈਦ ਕਰ ਕੇ ਆਗਰੇ ਤੋ ਦਿੱਲੀ ਚਲ ਪਿਆ ਰਾਹ ਚ ਸਖਤ ਪਹਿਰੇ ਦਾ ਪ੍ਰਬੰਧ ਕੀਤਾ ਡਰ ਸੀ ਕਿ ਗੁਰਾਂ ਦੇ ਸਿੱਖ ਜਾਂਰਾਜਪੂਤ ਜਿਨ੍ਹਾਂ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਛੁਡਾਇਆ ਸੀ ਓ ਸਤਿਗੁਰੂ ਜੀ ਨੂੰ ਛੁਡਾ ਨ ਲੈਣ
ਦਿੱਲੀ ਲਿਆਕੇ ਸਤਿਗੁਰੂ ਜੀ ਨੂੰ ਜੇਲ ਚ ਰੱਖਿਆ ਜਦੋ ਗੱਲਬਾਤ ਸ਼ੁਰੂ ਹੋਈ ਤਾਂ ਕਾਜੀ ਮੌਲਵੀਆਂ ਨੇ ਬਾਦਸ਼ਾਹੀ ਹੁਕਮ ਸੁਣਾਇਆ ਕੇ ਔਰੰਗਜੇਬ ਚਹੁੰਦਾ ਹੈ ਸਾਰੇ ਰਾਜ ਚ ਅਮਨ ਸ਼ਾਂਤੀ ਰਹੇ ਸਾਰੇ ਝਗੜੇ ਝੇੜੇ ਮੁਕ ਜਾਣ ਸਾਰੇ ਇਕ ਹੋਕੇ ਰਹਿਣ ਪਰ ਵੱਖ ਵੱਖ ਧਰਮਾਂ ਕਰਕੇ ਏ ਸੰਭਵ ਨਹੀ ਇਸ ਲਈ ਬਾਦਸ਼ਾਹ ਚਾਹੁੰਦਾ ਹੈ ਕਿ ਸਾਰਿਆਂ ਦਾ ਧਰਮ ਇੱਕ ਹੀ ਹੋਵੇ ਇਸਲਾਮ ਸਤਿਗੁਰੂ ਜੀ ਨੇ ਕਿਹਾ ਇਕ ਧਰਮ ਹੋਣ ਨਾਲ ਝਗੜੇ ਨਹੀ ਮੁਕਦੇ ਦੇਖੋ ਸੁੰਨੀ_ਸੀਆਂ ਦਾ ਝਗੜਾ ਹੈ ਜਦਕੇ ਦੋਵੇ ਮੁਸਲਮਾਨ ਨੇ ਅਸਲ ਚ ਝਗੜੇ ਮਨ ਕਰਕੇ ਨੇ ਧਰਮਾਂ ਕਰਕੇ ਨਹੀ ਜਦੋ ਤੱਕ ਮਨ ਚ ਲਾਲਚ ਈਰਖਾ ਨਿੰਦਾ ਹਉਮੈ ਆਦਿਕ ਹੈ ਝਗੜੇ ਮੁਕ ਨਹੀ ਸਕਦੇ ਕੁਝ ਹੋਰ ਸਵਾਲ ਜਵਾਬ ਹੋਇ ਸਤਿਗੁਰੂ ਜੀ ਨੇ ਜੋਗ ਉਤਰ ਦਿੱਤੇ
ਤਾਂ ਕਾਜੀ ਨੇ ਕਿਆ ਏਦਾ ਨਹੀ ਮੰਨਣ ਵਾਲੇ ਕਸਟ ਦਿਉ ਜਦੋ ਜਾਨਾਂ ਤੇ ਬਣੀ ਆਪੇ ਮੰਨ ਜਾਣਗੇ ਇਕ ਬਹੁਤ ਪੁਰਾਣੀ ਹਵੇਲੀ ਜੋ ਅਧੀ ਤੋ ਵੱਧ ਢਠੀ ਹੋਈ ਸੀ ਜਿਸ ਬਾਰੇ ਕਹਿੰਦੇ ਸੀ ਏਥੇ ਭੂਤ ਪ੍ਰੇਤ ਵਸਦੇ ਨੇ ਉਸ ਹਵੇਲੀ ਚ ਗੁਰੂ ਸਾਹਿਬ ਤੇ ਸਿੱਖਾਂ ਨੂੰ ਕੈਦ ਕਰਕੇ ਬਾਹਰੋ ਜਿੰਦੇ ਲਾ ਦਿੱਤੇ ਰੋਟੀ ਪਾਣੀ ਵੀ ਬੰਦ ਕਰ ਦਿੱਤਾ ਭੁਖੇ ਪਿਆਸੇ ਰੱਖਿਆ ਕੁਝ ਲਿਖਤਾਂ ਅਨੁਸਾਰ ਤਾਂ ਇਕ ਪ੍ਰੇਤ ਮਿਲਿਆ ਵੀ ਗੁਰੂ ਸਾਹਿਬ ਨੇ ਉਸ ਦਾ ਉਧਾਰ ਕੀਤਾ
ਖੈਰ ਫਿਰ ਕਾਜੀ ਆਇਆ ਕਿਆ ਦੀਨ ਕਬੂਲ ਕਰੋ ਜਾਂ ਕਰਾਮਾਤ ਦਿਖਾਉ ਗੁਰੂ ਸਾਹਿਬ ਸਾਂਤ ਰਹੇ ਪਾਤਸ਼ਾਹ ਨੂੰ ਹਵੇਲੀ ਤੋਂ ਚਾਂਦਨੀ ਚੌਕ ਵਾਲੀ ਕੋਤਵਾਲੀ ਲਿਆਂਦਾ ਏਥੇ ਲੋਹੇ_ਦੇ_ਪਿੰਜਰੇ ਚ ਕੈਦ ਰੱਖਿਆ ਕਈ ਤਰਾਂ ਦੇ ਹੋਰ ਕਸ਼ਟ ਦਿੱਤੇ
ਗੁਰੂ ਕੇ ਦੀਵਾਨ ਭਾਈ_ਮਤੀਦਾਸ ਜੀ ਜੋ ਨਾਲ ਹੀ ਆਗਰੇ ਤੋ ਗ੍ਰਿਫ਼ਤਾਰ ਕੀਤੇ ਸੀ ਉਹਨਾਂ ਬੇਨਤੀ ਕੀਤੀ ਮਹਾਰਾਜ ਮੇਰੇ ਤੋ ਤੁਹਾਡੇ ਕਸ਼ਟ ਦੇਖੇ ਨਹੀਂ ਜਾਂਦੇ ਆਪ ਹੁਕਮ ਕਰੋ ਮੈਂ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿਆ ਸਤਿਗੁਰਾਂ ਕਿਹਾ ਮਤੀਦਾਸ ਤੁਸੀਂ ਇਹ ਤਾਕਤ ਕਿੱਥੋਂ ਪ੍ਰਾਪਤ ਕੀਤੀ ?? ਮਤੀਦਾਸ ਜੀ ਨੇ ਹੱਥ ਜੋੜ ਕਿਹਾ ਮਹਾਰਾਜ ਤੁਹਾਡੇ ਚਰਨਾਂ ਤੋ ਸਤਿਗੁਰੂ ਕਹਿੰਦੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ