ਸਿੱਖ ਇਤਿਹਾਸ ਚ ਸ਼ਹੀਦਾਂ ਦੀਆਂ ਕਤਾਰਾਂ ਇੰਨੀਆਂ ਲੰਮੀਆਂ ਨੇ ਕਿ ਬਹੁਤ ਸਾਰੀਆਂ ਤਾਂ ਅੱਖੋਂ ਓਹਲੇ ਹੀ ਰਹਿ ਗਈਆਂ ਆਪਾ ਵਾਰਣ ਵਾਲੇ ਇਨ੍ਹਾਂ ਛੁਪੇ ਹੋਏ ਗੁਰੂ ਪਿਆਰਿਆਂ ਚੋਂ ਇਕ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਮ ਸੇਵਕ ਭਾਈ ਸਤੀਦਾਸ ਜੀ
ਭਾਈ ਜੀ ਇੰਨੇ ਗੁਪਤ ਸ਼ਹੀਦ ਨੇ ਕਿ ਭਾਈ ਕਾਨ੍ਹ ਸਿੰਘ ਨਾਭਾ ਦੀ ਅੱਖੋਂ ਵੀ ਓਹਲੇ ਰਹਿ ਗਏ ਏਸੇ ਲਈ ਮਹਾਨ ਕੋਸ਼ ਚ ਵੀ ਸ਼ਹੀਦੀ ਦਾ ਜਿਕਰ ਨਹੀ
ਭਾਈ ਸਤੀਦਾਸ ਜੀ ਬਾਬਾ ਕਬੂਲ ਦਾਸ ਜੀ ਦੇ ਪੁੱਤਰ ਸਨ ਏ ਤਿੰਨ ਭਰਾ ਸੀ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਜਤੀ ਦਾਸ ਜੀ ਸਨ ਏਨਾ ਦਾ ਪੜਦਾਦਾ ਬਾਬਾ ਪਰਾਗਾ ਜੀ ਛੇਵੇ ਪਾਤਸ਼ਾਹ ਦੇ ਸਿੱਖ ਸੂਰਮੇ ਸਨ ਜਿੰਨਾ ਅੰਮ੍ਰਿਤਸਰ ਜੰਗ ਚ ਵੀ ਸੇਵਾ ਨਿਭਾਈ ਏ ਛਿੱਬਰ ਪਰਿਵਾਰ ਚੋ ਸਨ ਜੋ-ਕੇ ਪਿੰਡ ਕਰਿਆਲਾ ਜਿਲ੍ਹਾ ਜਿਹਲਮ (ਪਾਕਿਸਤਾਨ) ਰਹਿੰਦਾ ਸੀ ਏਨਾ ਦਾ ਬਜੁਰਗ ਬਾਬਾ ਗੋਤਮ ਸਭ ਤੋ ਪਹਿਲਾ ਗੁਰੂ ਘਰ ਨਾਲ ਜੁੜਿਆ ਸੀ
ਭਾਈ ਮਤੀਦਾਸ ਤੇ ਸਤੀਦਾਸ ਜੀ ਦੋਵੇ ਗੁਰੂ ਕੇ ਦੀਵਾਨ ਸਨ ਭਾਈ ਮਤੀਦਾਸ ਦਰਬਾਰੀ ਦੀਵਾਨ ਭਾਈ ਸਤੀਦਾਸ ਘਰਬਾਰੀ ਦੀਵਾਨ ਸੀ ਭਾਈ ਸਤੀ ਦਾਸ ਬੜੇ ਪੜ੍ਹੇ ਲਿਖੇ ਤੇ ਵਿਦਵਾਨ ਸੀ ਫ਼ਾਰਸੀ ਦੇ ਇੰਨੇ ਮਾਹਿਰ ਸਨ ਕਿ ਜੋ ਬਾਣੀ ਗੁਰੂ ਤੇਗ ਬਹਾਦਰ ਮਹਾਰਾਜ ਉਚਾਰਦੇ ਸਤੀਦਾਸ ਜੀ ਉਸੇ ਵੇਲੇ ਫ਼ਾਰਸੀ ਚ ਲਿਖ ਲੈਂਦੇ
ਬਾਣੀ ਜੋ ਸਾਹਿਬ ਕਰਨ ਉਚਾਰ
ਸੋ ਸਤੀਦਾਸ ਨਿਤ ਫਾਰਸੀ ਅੱਖਰਾਂ ਵਿਚ ਉਤਾਰ । (ਬੰਸਾਵਲੀਨਾਮਾ)
ਚਿੱਠੀ ਪੱਤਰ ਵੀ ਜਿਆਦਾਤਰ ਖਾਸ ਕਰਕੇ ਜੋ ਫਾਰਸੀ ਚ ਲਿਖਣੀ ਹੋਵੇ ਭਾਈ ਸਤੀਦਾਸ ਹੀ ਲਿਖਦੇ ਇਸ ਤਰ੍ਹਾਂ ਉਹ ਖ਼ੁਸ਼-ਨਵੀਸ਼ ਦੀ ਸੇਵਾ ਵੀ ਕਰਦੇ ਨੌਵੇ ਪਾਤਸ਼ਾਹ ਜੀ ਨੂੰ ਜਦੋਂ ਗੁਰੂਤਾ ਗੱਦੀ ਮਿਲੀ ਉਦੋਂ ਤੋਂ ਲੈ ਕੇ ਸ਼ਹਾਦਤ ਤਕ ਉਹ ਸਤਿਗੁਰਾਂ ਦੇ ਨਾਲ ਰਹੇ
ਭਾਈ ਕੇਸਰ ਸਿੰਘ ਛਿੱਬਰ ਕਹਿੰਦੇ ਨੇ ਦਿੱਲੀ ਜੇਲ ਚ ਰਹਿੰਦਿਆਂ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ