ਸ਼ੇਰਾਂ ਦੇ ਸ਼ਿਕਾਰੀ ਸ਼ਾਂਤੀ ਦੇ ਪੁੰਜ
(ਭਾਗ-2)
ਸਰਦਾਰ ਕੇਹਰ ਸਿੰਘ ਦਾ ਜਨਮ ਪਿਤਾ ਜੀਵਨ ਸਿੰਘ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਪੰਜਾਬ ਦੇ ਮਸ਼ਹੂਰ ਸ਼ਹਿਰ ਜਰਗ (ਲੁਧਿਆਣਾ) ਚ ਹੋਇਆ । ਸਰਦਾਰ ਜੀ ਤਿੰਨ ਭਰਾ ਸਨ। ਕੇਹਰ ਸਿੰਘ ਪੜ੍ਹਾਈ ਦੇ ਨਾਲ ਨਾਲ ਬਚਪਨ ਤੋਂ ਹੀ ਗੁਰਬਾਣੀ ਦਾ ਪ੍ਰੇਮੀ ਸੀ। ਬਹੁਤ ਸਾਰੀ ਬਾਣੀ ਕੰਠ ਸੀ। ਸਰੀਰ ਚੰਗਾ ਨਿਰੋਅਾ ਤੇ ਸਡੌਲ ਸੀ। ਜਿਸ ਕਰ ਕੇ 18 ਕ ਸਾਲ ਦੀ ਉਮਰ ਵਿਚ ਅੰਗਰੇਜ਼ ਫ਼ੌਜ ਚ ਨੌਕਰੀ ਮਿਲ ਗਈ। ਡਿਊਟੀ ਨੂੰ ਏਨੀ ਲਗਨ ਨਾਲ ਕਰਦੇ ਕਿ 10 ਕੁ ਸਾਲਾਂ ਚ ਆਮ ਸਿਪਾਹੀ ਤੋਂ ਹੌਲਦਾਰ ਬਣ ਗਏ। ਕੇਹਰ ਸਿੰਘ ਨੂੰ ਸ਼ਿਕਾਰ ਦਾ ਬੜਾ ਸ਼ੌਕ ਸੀ ਤੇ ਹੌਲਦਾਰ ਦੀ ਪੋਸਟ ਦੇ ਅਸਾਮ ਵੱਲ ਡਿਉਟੀ ਲੱਗ ਗਏ। ਉੱਥੇ ਨਾਲ ਦੇ ਫੌਜੀ ਸਾਥੀ ਸਰਦਾਰ ਜੀ ਦਾ ਨਿਸ਼ਾਨਾ ਅਤੇ ਦਲੇਰੀ ਨੂੰ ਦੇਖ ਕੇ ਦੰਗ ਰਹਿ ਜਾਂਦੇ। ਅਸਾਮ ਡਿਉਟੀ ਸਮੇ ਇੱਕ ਅੰਗਰੇਜ਼ ਅਫ਼ਸਰ ਜੋ ਖੁਦ ਸ਼ਿਕਾਰ ਦਾ ਬੜਾ ਸ਼ੌਂਕੀ ਸੀ। ਸ਼ਿਕਾਰ ਸਮੇ ਸਰਦਾਰ ਕੇਹਰ ਸਿੰਘ ਨੂੰ ਨਾਲ ਰੱਖਣ ਲੱਗ ਪਿਆ।
ਇੱਕ ਦਿਨ ਸ਼ਿਕਾਰ ਤੇ ਗਏ ਤਾਂ ਅਚਾਨਕ ਸ਼ੇਰ ਦੀ ਆਵਾਜ਼ ਸੁਣਾਈ ਦਿੱਤੀ। ਆਵਾਜ਼ ਸੁਣ ਕੇ ਅਫ਼ਸਰ ਤਾਂ ਭੱਜ ਕੇ ਰੁੱਖ ਤੇ ਚੜ੍ਹ ਗਿਆ। ਪਰ ਕੇਹਰ ਸਿੰਘ ਨਾ ਚੜਿਆ। ਅਫ਼ਸਰ ਨੇ ਬਹੁਤ ਕਿਹਾ ਕੇਹਰ ਸਿੰਘ ਉਪਰ ਆ ਜਾਓ , ਜਵਾਬ ਦਿੱਤਾ ਜਨਾਬ ਪੰਜਾਬੀ ਚ ਸ਼ੇਰ ਨੂੰ ਕੇਹਰ ਵੀ ਕਹਿੰਦੇ ਨੇ। ਉਹ ਵੀ ਕੇਹਰ ਤੇ ਮੈਂ ਵੀ ਕੇਹਰ ਸਿੰਘ। ਤੁਸੀਂ ਅੱਜ ਬੈਠ ਕੇ ਦੋ ਸ਼ੇਰਾਂ ਦਾ ਮੁਕਾਬਲਾ। ਦੇਖੋ ਏਨੇ ਨੂੰ ਸ਼ੇਰ ਸਾਹਮਣੇ ਆ ਗਿਆ। ਸਰਦਾਰ ਜੀ ਨੂੰ ਦੇਖ ਕੇ ਸ਼ੇਰ ਨੇ ਹਮਲਾ ਕੀਤਾ ਤਾਂ ਕੇਹਰ ਸਿੰਘ ਨੇ ਉੱਛਲੇ ਹੋਈ ਸ਼ੇਰ ਦੇ ਮੂੰਹ ਚ ਐਸਾ ਨੇਜ਼ਾ ਅੜਾਇਆ ਕਿ ਸੰਘ ਪਾੜ ਦਿੱਤਾ( ਆਮ ਸ਼ੇਰ ਦਾ ਸ਼ਿਕਾਰ ਬੰਦੂਕ ਜਾਂ ਤਲਵਾਰ ਨਾਲ ਕਰਦੇ ਨੇ ਪਰ ਸਰਦਾਰ ਜੀ ਨੇ ਨੇਜੇ ਨਾਲ ਕੀਤਾ ) ਸ਼ੇਰ ਥੱਲੇ ਡਿੱਗ ਪਿਆ। ਥੋੜ੍ਹਾ ਸਮਾਂ ਤੜਫਿਆ ਤੇ ਸ਼ੇਰ ਸਦਾ ਦੀ ਨੀਦ ਸੌਂ ਗਿਆ। ਸ਼ੇਰ ਨੂੰ ਮਰਿਆ ਦੇਖ ਅਫ਼ਸਰ ਥੱਲੇ ਉਤਰਿਆ ਤਾਂ ਸਰਦਾਰ ਜੀ ਦੀ ਉਸੇ ਰੂਪ ਚ ਨਿਜੀ ਕੈਮਰੇ ਨਾਲ ਫੋਟੋ ਖਿੱਚੀ ਜੋ ਨਾਲ ਐਡ ਹੈ।
ਅਸਾਮ ਚ ਰਹਿੰਦਿਆਂ ਇੱਕ ਵਿਧਵਾ ਸਿੰਘਣੀ ਰਤਨ ਕੌਰ ਦੇ ਨਾਲ ਵਿਆਹ ਹੋ ਗਿਆ। ਪੋਹ ਦੇ ਮਹੀਨੇ ਪੁੱਤਰ ਨੇ ਜਨਮ ਲਿਆ ਨਾਮ ਰੱਖਿਆ ਦਰਬਾਰਾ ਸਿੰਘ (ਜਿਨ੍ਹਾਂ ਦੀ ਸ਼ਹੀਦੀ ਬਾਰੇ ਰਾਤੀ ਪੋਸਟ ਲਿਖੀ ਸੀ ) ਪੁੱਤ ਅਜੇ 21 ਦਿਨਾਂ ਦਾ ਸੀ ਜਦੋਂ ਸਿੰਘਣੀ ਚਲਾਣਾ ਕਰ ਗਈ। ਜੰਮਦੇ ਜਵਾਕਾਂ ਨੂੰ ਮਾਂ ਦੇ ਤੁਰ ਜਾਣ ਕਰਕੇ ਸਾਂਭਣਾ ਬੜਾ ਔਖਾ ਸੀ। ਮਾਤਾ ਪਿਤਾ ਦੋਨਾਂ ਦਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ