ਸ੍ਰੀ ਦਰਬਾਰ ਸਾਹਿਬ ਚ ਕੁਦਰਤੀ ਚਮਤਕਾਰ
30-4-1877
1849 ਨੂੰ ਅੰਗਰੇਜ਼ ਸਰਕਾਰ ਨੇ ਪੰਜਾਬ ਉੱਪਰ ਕਬਜ਼ਾ ਕਰਕੇ ਸਿੱਖਾਂ ਕੋਲੋਂ ਰਾਜ ਭਾਗ ਤਾਂ ਖੋਹ ਲਿਆ। ਪਰ ਅੰਗਰੇਜ਼ ਨੂੰ ਅਜੇ ਵੀ ਡਰ ਸੀ ਕਿ ਸਿਖ ਫਿਰ ਖੜ੍ਹੇ ਹੋ ਸਕਦੇ ਨੇ ਕਿਉਂਕਿ ਉਨ੍ਹਾਂ ਨੇ ਸਿੱਖਾਂ ਦਾ ਕੁਰਬਾਨੀਆਂ ਭਰਿਆ ਇਤਿਹਾਸ ਪੜ੍ਹਿਆ ਸਣਿਆ ਸੀ ਤੇ ਬੜੀ ਨੇੜੇ ਤੋਂ ਦੇਖਿਆ ਸੀ। ਉਨ੍ਹਾਂ ਇਹ ਵੀ ਪੜ੍ਹਿਆ ਸੀ ਕਿ ਇਹ ਕੁਰਬਾਨੀਆਂ ਇਹ ਜਜਬਾ ਸਿੱਖਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਤੋਂ ਮਿਲਦਾ ਹੈ। ਇਸ ਲਈ ਇਹ ਖ਼ਤਰੇ ਨੂੰ ਜੜ੍ਹੋਂ ਖ਼ਤਮ ਕਰਨ ਦੇ ਲਈ ਮੁਗ਼ਲ ਹਕੂਮਤਾਂ ਵਾਂਗ ਅੰਗਰੇਜ਼ ਸਰਕਾਰ ਨੇ ਇਹ ਫ਼ੈਸਲਾ ਕੀਤਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਾਲਾ ਸਾਰਾ ਥਾਂ ਨਿਲਾਮ ਕਰ ਦਿੱਤਾ ਜਾਵੇ ਤੇ ਇਸ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਜਾਵੇ ਜਾਂ ਇਸ ਥਾਂ ਨੂੰ ਖ਼ਰੀਦ ਕੇ ਗਿਰਜੇ (ਚਰਚ )ਚ ਤਬਦੀਲ ਕਰ ਦਿੱਤਾ ਜਾਵੇ।
ਇਸ ਕੰਮ ਲਈ 30 ਅਪ੍ਰੈਲ 1877 ਈ: ਦਾ ਦਿਨ ਚੁਣਿਆ ਗਿਆ। ਉਸ ਦਿਨ ਬਹੁਤ ਸਾਰੇ ਅੰਗਰੇਜ਼ ਅਫਸਰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਇਕੱਠੇ ਹੋਏ। ਗ੍ਰੰਥੀ ਅਤੇ ਹੋਰ ਸੇਵਾਦਾਰਾਂ ਦੇ ਕੋਲ ਗੁਰੂ ਪਾਤਸ਼ਾਹ ਦੇ ਦਰ ਤੇ ਅਰਦਾਸਾਂ ਤੋਂ ਬਗ਼ੈਰ ਹੋਰ ਕੋਈ ਚਾਰਾ ਨਹੀਂ ਸੀ। ਸਤਿਗੁਰਾਂ ਦੀ ਕਿਰਪਾ ਨਾਲ ਉਸ ਵੇਲੇ ਇਕ ਅਸਚਰਜ ਘਟਨਾ ਘਟੀ ….
30 ਅਪ੍ਰੈਲ 1877 ਈ:ਨੂੰ ਸਵੇਰੇ 4:30 ਵਜੇ ਇੱਕ ਅਜਬ ਖੇਲ ਵਰਤਿਆ। ਕੋਈ 400 ਪ੍ਰੇਮੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਕੀਰਤਨ ਦਾ ਆਨੰਦ ਲੈ ਰਹੇ ਸਨ। ਅਚਨਚੇਤ ਹੀ ਬਿਜਲੀ ਦੀ ਲਿਸ਼ਕ ਦਿਸੀ, ਉਹ ਇੱਕ ਵੱਡੀ ਰੌਸ਼ਨੀ ਦੀ ਸ਼ਕਲ ਵਿੱਚ ਪਹਾੜ ਦੀ ਬਾਹੀ ਦੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ