ਸ੍ਰੀ ਗੁਰੂ ਹਰ ਰਾਇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਤੇ ਬਾਬਾ ਗੁਰਦਿੱਤਾ ਜੀ ਦੇ ਸਪੁਤਰ ਸਨ । ਆਪ ਜੀ ਦਾ ਜਨਮ ਮਾਤਾ ਨਿਹਾਲ ਕੌਰ ਦੀ ਕੁਖੋਂ , ਸੀਸ਼ ਮਹਿਲ ,ਕੀਰਤਪੁਰ, ਜ਼ਿਲਾ ਰੂਪ ਨਗਰ , ਵਿਚ ਹੋਇਆ ਉਨ੍ਹਾ ਦਾ ਜੀਵਨ ਬੜਾ ਥੋੜਾ , ਸਿਰਫ 31 ਸਾਲ ਦਾ ਸੀ । ਓਨ੍ਹਾ ਦਾ ਜਨਮ ਕਾਫੀ ਅਸ਼ਾੰਤ ਵਾਤਾਵਰਣ ਵਿਚ ਹੋਇਆ । ਗੁਰੂ ਹਰਗੋਬਿੰਦ ਸਾਹਿਬ ਪਹਿਲੇ ਯੁਧਾਂ ਵਿਚ ਤੇ ਫਿਰ ਪਰਿਵਾਰਕ ਉਲਝਨਾ ਵਿਚ ਫਸੇ ਹੋਏ ਸਨ । 1628 ਵਿਚ ਅਟਲ ਰਾਇ, 1631 ਵਿਚ ਮਾਤਾ ਦਮੋਦਰੀ ਤੇ ਫਿਰ 1638 ਵਿਚ ਬਾਬਾ ਗੁਰਦਿਤਾ ਜੀ ਰਬ ਨੂੰ ਪਿਆਰੇ ਹੋ ਚੁਕੇ ਸਨ । ਅਨੀ ਰਾਇ ਨੂੰ ਵੈਸੇ ਵੀ ਗਦੀ ਦਾ ਕੋਈ ਹਾਖਰਾ ਨਹੀਂ ਸੀ ਮਸਤ ਮਲੰਗ ਤੇ ਮੋਜੀ ਤਬੀਅਤ ਦੇ ਇਨਸਾਨ ਸੀ । ਗੁਰੂ ਤੇਗ ਬਹਾਦਰ ਜੀ ਦੁਨਿਆ ਤੋ ਉਪਰਾਮ, ਹਮੇਸ਼ਾ ਸਮਾਧੀ ਵਿਚ ਜੁੜੇ ਰਹਿਣਾ, ਲਗਦਾ ਸੀ ਕਿਸੇ ਵਡੇ ਕਾਰਜ ਦੀ ਤਿਆਰੀ ਕਰ ਰਹੇ ਸਨ । ਸੂਰਜ ਮਲ ਦੁਨੀਆ ਦਾਰ ਜਿਆਦਾ ਸਨ ਉਨ੍ਹਾ ਦਾ ਸਜ੍ਸੀ ਸੁਭਾ ਗੁਰਗਦੀ ਲਈ ਰੁਕਾਵਟ ਬਣ ਗਿਆ ।
ਬਾਬਾ ਗੁਰਦਿਤਾ ਦੇ ਚਲਾਣੇ ਤੋ ਬਾਅਦ ਹਰ ਰਾਇ ਸਾਹਿਬ 10 ਸਾਲ ਗੁਰੂ ਹਰਗੋਬਿੰਦ ਸਾਹਿਬ ਦੀ ਦੇਖ ਰੇਖ ਵਿਚ ਪਲੇ ਸਨ ਗੁਰੂ ਹਰਿਗੋਬਿੰਦ ਸਾਹਿਬ ਨੇ ਜਿਥੇ ਹਰ ਰਾਇ ਸਾਹਿਬ ਦੀ ਪੜਾਈ -ਲਿਖਾਈ ਵਲ ਵਿਸ਼ੇਸ਼ ਧਿਆਨ ਦਿਤਾ, ਉਥੇ ਸ਼ਸ਼ਤਰ ਵਿਦਿਆ ,ਘੋੜ ਸਵਾਰੀ ਤੇ ਸਰੀਰਕ ਕਸਰਤ ਵੀ ਆਪਣੀ ਨਿਗਰਾਨੀ ਹੇਠ ਕਰਾਂਦੇ ਰਹੇ ।
ਬਚਪਨ ਤੋ ਹੀ ਗੁਰੂ ਹਰ ਰਾਇ ਸਾਹਿਬ ਸੰਤ ਸੁਭਾ ਦੇ ਸਨ ਤੇ ਗੁਰੂ ਘਰ ਦੀ ਸੇਵਾ ਵਿਚ ਜੁੜੇ ਰਹਿੰਦੇ ਸਨ । ਓਹ ਸੁਲਤਾਨ ਵੀ ਸਨ ਤੇ ਦਰਵੇਸ਼ ਵੀ ਉਨ੍ਹਾ ਦਾ ਹਿਰਦਾ ਇਤਨਾ ਕੋਮਲ ਸੀ ਕਿ ਇਕ ਫੁਲ ਟੁਟਣ ਤੇ ਦੁਖੀ ਹੋ ਜਾਂਦੇ ਇਕ ਵਾਰੀ ਓਹ ਗੁਰੂ ਹਰਗੋਬਿੰਦ ਸਾਹਿਬ ਨਾਲ ਬਾਗ ਵਿਚ ਸੈਰ ਕਰਨ ਜਾ ਰਹੇ ਸੀ , ਅਚਾਨਕ ਇਕ ਫੁਲ ਉਨ੍ਹਾ ਦੇ ਚੋਲੇ ਨਾਲ ਅਟਕ ਕੇ ਟੁਟ ਗਿਆ । ਬਹੁਤ ਉਦਾਸ ਹੋ ਗਏ ਗੁਰੂ ਹਰਿਗੋਬਿੰਦ ਸਾਹਿਬ ਨੇ ਕਿਹਾ ਕਿ ਅਗਰ ਚੋਲਾ ਵਡਾ ਹੋਵੇ ਤਾਂ ਸੰਭਲਕੇ ਚਲਣਾ ਚਾਹੀਦਾ ਹੈ । ਜਿਸਦਾ ਮਤਲਬ ਸਾਫ਼ ਸੀ ਕਿ ਅਗਰ ਜਿਮੇਦਾਰੀਆਂ ਵਡੀਆਂ ਹੋਣ ਤਾ ਸੋਚ ਸਮਝ ਕੇ ਕਦਮ ਪੁਟਨਾ ਚਾਹੀਦਾ ਹੈ । ਬਸ ਇਸ ਸਿਖਿਆ ਨੂੰ ਉਨ੍ਹਾ ਨੇ ਉਮਰ ਭਰ ਯਾਦ ਰਖਿਆ ਤੇ ਸਾਰੀ ਉਮਰ ਆਪਣੇ ਸਮਰਥਾ ਤੇ ਸੋਚ ਦੀ ਸਮਝ ਕੇ ਵਰਤੋਂ ਕਰਦਿਆਂ ਭੁਲੇ ਭਟਕੇ ਵੀ ਕਿਸੇ ਨੂੰ ਦੁਖ ਤਕਲੀਫ਼ ਨਹੀਂ ਦਿਤੀ ।
ਸ੍ਰੀ ਗੁਰੂ ਨਾਨਕ ਸਾਹਿਬ ਦੇ ਵਡੇ ਸਾਹਿਬਜ਼ਾਦੇ ਸ੍ਰੀ ਚੰਦ ਡੇਰਾ ਬਾਬਾ ਨਾਨਕ ਤੋਂ 18 ਮੀਲ ਦੀ ਦੂਰੀ ਤੇ ਉਤਰ ਪੂਰਬ ਵਲ ਪੈਂਦੇ ਪਿੰਡ ਬਰਾਨ ਵਿਚ ਨਿਵਾਸ ਕਰਦੇ ਸੀ । ਇਕ ਵਾਰੀ ਗੁਰੂ ਹਰਗੋਬਿੰਦ ਸਾਹਿਬ ਉਨ੍ਹਾ ਦੇ ਦਰਸ਼ਨਾ ਲਈ ਗਏ । ਬੜੇ ਪਿਆਰ ਨਾਲ ਮੇਲ -ਮਿਲਾਪ ਹੋਇਆ ਬਾਬਾ ਜੀ ਨੇ ਗੁਰੂ ਸਾਹਿਬ ਕੋਲੋਂ ਸਾਹਿਬਜ਼ਾਦਿਆਂ ਬਾਰੇ ਪੁਛਿਆ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪੰਜ ਸਾਹਿਬਜਾਦਿਆਂ ਦਾ ਜਿਕਰ ਕੀਤਾ ਬਾਬਾ ਜੀ ਪ੍ਰਸੰਨ ਹੋਏ ਤੇ ਸਹਿਜ ਸੁਭਾਏ ਉਨਾ ਦੇ ਮੂੰਹੋਂ ਨਿਕਲ ਗਿਆ ,” ਸਾਰੇ ਆਪਣੇ ਪਾਸ ਹੀ ਰਖਣੇ ਜੇ ਕਿ ਕੋਈ ਸਾਨੂੰ ਵੀ ਦਿਉਗੇ ” ਗੁਰੂ ਸਾਹਿਬ ਨੇ ਬੜੇ ਸਤਿਕਾਰ ਨਾਲ ਕਿਹਾ ,” ਕੀ ਇਹ ਪੁਤ ਗੁਰਦਿਤਾ ਸਾਡੇ ਨਾਲ ਹੈ ,ਆਪਜੀ ਦੀ ਸੇਵਾ ਲਈ ਹਾਜਰ ਹੈ “ ਬਾਬਾ ਸਿਰੀ ਚੰਦ ਨੇ ਦਸਤਾਰ ਬਾਬਾ ਗੁਰਦਿਤਾ ਜੀ ਨੂੰ ਭੇਟ ਕਰਦਿਆਂ ਬਚਨ ਕੀਤੇ ,” ਗੁਰਗਦੀ ਤਾਂ ਅਗੇ ਹੀ ਤੁਹਾਡੇ ਪਾਸ ਹੈ , ਸਾਡੇ ਪਾਸ ਥੋੜਾ ਜਿਹਾ ਤਪ ਤੇ ਫਕੀਰੀ ਹੈ ਇਹ ਵੀ ਲੈ ਲਵੋ ” ।
ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਵਕਤ ਨਜਦੀਕ ਆਇਆ ਤਾਂ ਓਨ੍ਹਾ ਨੇ ਗੁਰਗਦੀ ਗੁਰਦਿਤਾ ਜੀ ਦੇ ਸਪੁਤਰ ਹਰਿ ਰਾਇ ਸਹਿਬ ਨੂੰ ਦੇਣ ਦਾ ਫੈਸਲਾ ਕਰ ਲਿਆ । ਪੁਤਰਾਂ ਵਿਚੋਂ ਕੋਈ ਵੀ ਗੁਰਗਦੀ ਦੀ ਮਹਾਨ ਜਿਮੇਦਾਰੀ ਨੂੰ ਸੰਭਾਲਣ ਲਈ ਤਿਆਰ ਨਹੀ ਸੀ । ਬਾਬਾ ਗੁਰਦਿਤਾ 1638 ਵਿਚ ਅਕਾਲ ਚਲਾਣਾ ਕਰ ਗਏ ਸੀ , ਬਾਬਾ ਅਟਲ ਰਾਇ ਨੇ ਕਰਾਮਾਤਾਂ ਦਿਖਾਣ ਦੇ ਪਛਤਾਵੇ ਕਰਕੇ ਆਪਣੀ ਜਾਨ ਦੇ ਦਿਤੀ । ਤੇਗ ਬਹਾਦਰ ਦੁਨਿਆ ਤੋ ਉਪਰਾਮ ਸਮਾਧੀ ਵਿਚ ਜੁੜੇ ਰਹਿੰਦੇ ਇਸਤੋਂ ਕੁਝ ਵਡਾ ਕਰਨ ਦੀ ਤਿਆਰੀ ਵਿਚ ਸਨ ਜੋ ਗੁਰੂ ਹਰਗੋਬਿੰਦ ਸਿੰਘ ਸਾਹਿਬ ਹੀ ਜਾਣਦੇ ਸਨ । ਸੂਰਜ ਮਲ ਤੇ ਅਨੀ ਰਾਇ ਦੁਨਿਆਵੀ ਝਮੇਲਿਆਂ ਦਾ ਸ਼ੋਕ ਨਹੀਂ ਸੀ ਰਖਦੇ ਸਿਰਫ਼ ਧੀਰਮਲ ਛੋਟਾ ਪੋਤਰਾ ਆਪਣੇ ਆਪ ਨੂੰ ਗੁਰਗਦੀ ਲਈ ਟਾਕਰੇ ਦਾ ਸਮਝਦਾ ਸੀ ਤੇ ਉਸਨੇ ਹਕ ਵੀ ਜਤਾਇਆ ਪਰ ਉਸਦੇ ਸਾਜਸੀ ਸੁਭਾ ਤੇ ਚਾਲਾਂ ਚਲਣ ਦੀ ਫਿਤਰਤ ਓਸਦੇ ਰਾਹ ਦੀ ਰੁਕਾਵਟ ਬਣ ਗਈ । ਇਹ ਸ਼ੁਰੂ ਤੋ ਹੀ ਗੁਰੂ ਘਰ ਦਾ ਵਿਰੋਧੀ ਸੀ ,ਇਥੋਂ ਤਕ ਕੀ ਜੰਗਾ ਜੁਧਾਂ ਵਿਚ ਵੀ ਇਹ ਦੁਸ਼ਮਨ ਦਾ ਸਾਥ ਦਿੰਦਾ ਕਰਤਾਰਪੁਰ ਦੀ ਲੜਾਈ ਸਮੇ ਇਸਨੇ ਖੁਲੇ ਤੋਰ ਤੇ ਮੁਗਲ ਫੌਜ਼ ਦੀ ਸਹਾਇਤਾ ਕੀਤੀ ।
ਗੁਰੂ ਹਰ ਰਾਇ ਸਾਹਿਬ ਵਿਚ ਓਹ ਸਾਰੀਆਂ ਖੂਬੀਆਂ ਮੋਜੂਦ ਸਨ ਜੋ ਗੁਰਗਦੀ ਦੀਆਂ ਜਿਮੇਦਾਰੀਆਂ ਨਿਭਾਉਣ ਦੇ ਯੋਗ ਸਨ । ਆਪਣੇ ਦਾਦਾ ਵਾਂਗ ਸ਼ਿਕਾਰ ਦੇ ਬਹੁਤ ਸ਼ੋਕੀਨ ਸੀ ਪਰ ਜਾਨਵਰ ਨੂੰ ਮਾਰਨ ਦੀ ਬਜਾਇ ਫੜ ਕੇ ਲੈ ਆਉਂਦੇ ਤੇ ਆਪਣੇ ਬਾਗ ਵਿਚ ਉਸਦੀ ਪਾਲਣਾ ਕਰਦੇ ਜਖਮੀ ਜਾਨਵਰ ਜਾਂ ਬੀਮਾਰ ਜਾਨਵਰ ਹੁੰਦੇ ਤਾਂ ਉਨ੍ਹਾ ਦਾ ਇਲਾਜ ਆਪਣੀ ਨਿਗਰਾਨੀ ਹੇਠ ਕਰਕੇ ਫਿਰ ਖੁਲਾ ਛੋੜ ਦਿੰਦੇ ਓਹ ਸਾਰੀ ਜਿੰਦਗੀ ਤਾਣ ਹੁੰਦਿਆਂ ਵੀ ਨਿਤਾਣੇ ਤੇ ਮਾਨ ਹੁੰਦਿਆ ਵੀ ਨਿਮਾਣੇ ਰਹੇ । ਕਈ ਮੌਕੇ ਆਏ , ਵਿਰੋਧੀਆਂ ਨੇ ਹਲਾ ਵੀ ਬੋਲਿਆ , ਸ਼ਰਾਰਤਾਂ ਵੀ ਕੀਤੀਆਂ ਪਰ ਆਪਣੀ ਸੂਝ ਬੂਝ ਨਾਲ ਅਉਣ ਵਾਲੇ ਖਤਰੇ ਨੂੰ ਟਾਲਿਆ ਓਹ ਕਿਸੇ ਦਾ ਦਿਲ ਦੁਖਾਣਾ ਪਾਪ ਸਮਝਦੇ ਸੀ ਭਗਤ ਫਰੀਦ ਜੀ ਦਾ ਇਹ ਸਲੋਕ ਬੜੇ ਪਿਆਰ ਨਾਲ ਓਚਾਰਿਆ ਕਰਦੇ ਸੀ
ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚੰਗਾਵਾਂ
ਜੋ ਤਉ ਪਿਰੀਆ ਦੀ ਸਿਕ ਹਿਆਊ ਨ ਠਾਹੇ ਕਹਿ ਦਾ ।। (ਅੰਗ 1384)
ਫ਼ਾਰਸੀ ਦਾ ਇਕ ਬੰਦ ਕਿਹਾ ਕਰਦੇ ਸਨ ਕਿ ਰਬ ਕਹਿੰਦਾ ਹੈ ਕਿ ਮੈਂ ਤੁਹਾਨੂੰ ਮੰਦਿਰ ਜਾਂ ਮ੍ਸ੍ਜਿਤ ਨੂੰ ਢਾਹੁਣ ਦੀ ਆਗਿਆ ਦੇ ਸਕਦਾ ਹਾਂ ਪਰ ਕਿਸੇ ਦੇ ਦਿਲ ਤੋੜਨ ਦੀ ਨਹੀ ਕਿਓਂਕਿ ਮੰਦਿਰ ਮਸਜਿਦਾਂ ਦੀ ਓਸਾਰੀ ਫਿਰ ਕੀਤੀ ਜਾ ਸਕਦੀ ਹੈ ਪਰ ਦਿਲ ਦੀ ਨਹੀ । ਆਪ ਸਾਰੀ ਉਮਰ ਇਕ ਪਾਸੇ ਨਿਰਭਓ ਤੇ ਸੂਰਬੀਰਤਾ ਦਾ ਤੇ ਦੂਜੇ ਪਾਸੇ ਤਰਸ ਦਇਆ,ਕੋਮਲਤਾ ਤੇ ਪ੍ਰੇਮ ਦੇ ਓਪਾਸ਼ਕ ਰਹੇ । ਕਹਿੰਦੇ ਹਨ ਹਰ ਵਿਅਕਤੀ ਦੀ ਸ਼ਖਸ਼ੀਅਤ ਵਿਚ ਕੋਈ ਖਾਸ ਗੁਣ ਹੁੰਦਾ ਹੈ ਜੋ ਉਸਦੀ ਪਹਿਚਾਣ ਬਣਦੀ ਹੈ । ਕੋਈ ਯੋਧਾ ਕੋਈ ਦੇਸ਼ ਭਗਤ , ਕੋਈ ਸਿਪਾਹੀ ਤੇ ਕੋਈ ਜਰਨੈਲ , ਕੋਈ ਨੀਤੀਵਾਨ ਤੇ ਕੋਈ ਵਿਦਵਾਨ , ਕੋਈ ਦਾਨੀ ਤੇ ਕੋਈ ਦਇਆਵਾਨ ਪਰ ਗੁਰੂ ਹਰਿ ਰਾਇ ਸਾਹਿਬ ਵਿਚ ਇਹ ਸਾਰੇ ਗੁਣ ਮੋਜੂਦ ਸਨ ।
ਵਿਆਹ ;- ਅਨੂਪ ਨਗਰ , ਬੁਲੰਦ ਸ਼ਹਿਰ ,ਯੂਪੀ ਦੇ ਨਿਵਾਸੀ ਦਾਇਆ ਰਾਮ ਦੀ ਸਪੁਤਰੀ ਮਾਤਾ ਸੁਲ੍ਖਣੀ ਜੀ ਨਾਲ ਜੂਨ 1640 ਵਿਚ ਹੋਇਆ ਜਿਨ੍ਹਾ ਦੀ ਕੁਖੋਂ ਦੋ ਪੁਤਰਾਂ ਤੇ ਇਕ ਧੀ ਨੇ ਜਨਮ ਲਿਆ ,ਰਾਮ ਰਾਇ, ਹਰਕ੍ਰਿਸ਼ਨ ਜੀ, ਤੇ ਬੀਬੀ ਅਨੂਪ ਕੌਰ ਮਾਤਾ ਸੁਲਖਣੀ ਨੂੰ ਕੋਟ ਕਲਿਆਣੀ ਤੇ ਤ੍ਰਿਵੇਣੀ ਵੀ ਕਿਹਾ ਜਾਂਦਾ ਸੀ ਕਿਓਕੀ ਓਹ ਕੋਟ ਕਲਿਆਣ ਪਿੰਡ ਦੇ ਰਹਿਣ ਵਾਲੇ ਸੀ ਤੇ ਤ੍ਰ੍ਵੇਨੀ ਇਸ ਕਰਕੇ ਕੀ ਉਨ੍ਹਾ ਦੇ ਤਿੰਨ ਬਚੇ ਸੀ ।
ਜਦੋਂ ਛੇਵੈ ਪਾਤਸ਼ਾਹ ਨੂੰ ਲਗਾ ਕੀ ਉਨ੍ਹਾ ਦੇ ਜੋਤੀ ਜੋਤ ਸਮਾਣ ਦਾ ਵਕ਼ਤ ਆ ਚੁਕਾ ਹੈ ਤਾਂ ਗੁਰੂ ਹਰ ਰਾਇ ਸਾਹਿਬ ਹਰ ਪਖੋਂ ਕਾਬਲੀਅਤ ਜਾਣ ਕੇ , ਭਾਈ ਦਰਗਾਹ ਮਲ ਜੀ ਕੋਲੋਂ ਰਸਮ ਅਦਾ ਕਰਵਾਕੇ ,3 ਮਾਰਚ 1644 ,ਗੁਰਗਦੀ ਦੀ ਪਾਤਸ਼ਾਹੀ ਗੁਰੂ ਹਰ ਰਾਇ ਸਾਹਿਬ ਨੂੰ ਸੋਂਪ ਦਿਤੀ ਓਸ ਵੇਲੇ ਓਹ ਕੇਵਲ 14 ਸਾਲ ਦੇ ਸਨ । ਗੁਰਗਦੀ ਤੇ ਬੈਠਦਿਆਂ ਸਾਰ ਧਰਮ ਪ੍ਰਚਾਰ ਦੀ ਲਹਿਰ ਜਾਰੀ ਰਖਦਿਆਂ ਕਿਰਤ ਕਰਨਾ ਵੰਡ ਕੇ ਛਕਣਾ , ਸਿਮਰਨ ਤੇ ਸੇਵਾ ਕਰਨ ਲਈ ਸਿਖਾਂ ਨੂੰ ਉਤਸਾਹਿਤ ਕੀਤਾ ਤੇ ਇਸ ਉਦੇਸ਼ ਦੀ ਪੂਰਤੀ ਲਈ ਪ੍ਰਚਾਰਕਾਂ ਦੀ ਨਿਉਕਤੀ ਕੀਤੀ ਤੇ ਦੂਰ ਦੁਰਾਡੇ ਭੇਜਿਆ ਗੁਰੂ ਘਰ ਦੇ ਲੰਗਰਖਾਨੇ ਵਾਸਤੇ ਵੀ ਆਦੇਸ਼ ਸੀ ਕਿ ਕੋਈ ਭੁਖਾ , ਲੋੜਵੰੜ ਨੂੰ ਨਿਰਾਸ਼ ਨਾ ਜਾਣ ਦਿਤਾ ਜਾਏ ਚਾਹੇ ਉਹ ਕਿਸੇ ਵੇਲੇ ਜਾਂ ਕੁਵੇਲੇ ਵੀ ਆਏ ।
ਨਿਤਨੇਮ ;- ਪਹਿਰ ਰਾਤ ਉਠਦੇ , ਇਸ਼ਨਾਨ ਕਰਕੇ ਸੈਰ ਨੂੰ ਜਾਂਦੇ ,ਫਿਰ ਸੰਗਤ ਵਿਚ ਪੁਜਦੇ ਸ਼ਬਦ ਕੀਰਤਨ ਤੋਂ ਬਾਅਦ ਸੰਗਤ ਦੇ ਸ਼ੰਕੇ ਦੂਰ ਕਰਦੇ ਦੁਪਹਿਰ ਨੂੰ ਥੋੜਾ ਆਰਾਮ ਕਰਕੇ ਸ਼ਿਕਾਰ ਖੇਡਣ ਨੂੰ ਚਲੇ ਜਾਂਦੇ ਸ਼ਾਮ ਨੂੰ ਆਪ ਕਥਾ ਕਰਦੇ ਤੇ ਰਹਿਰਾਸ , ਸੋਦਰ ਦਾ ਪਾਠ ਕਰਕੇ ਲੰਗਰ ਛਕਦੇ ਆਰਾਮ ਕਰਨ ਨੂੰ ਚਲੇ ਜਾਂਦੇ ।
ਛੇਵੇ ਪਾਤਸ਼ਾਹ ਤੋਂ ਸਿਖ ਲਹਿਰ ਦਾ ਮੁਗਲ ਹਕੂਮਤ ਨਾਲ ਖੂਨੀ ਟਕਰਾਵ ਸ਼ੁਰੂ ਹੋ ਗਿਆ ਸੀ ਜਿਸ ਨੂੰ ਪੂਰੀ ਤਰਹ ਸੰਗਠਿਤ ,ਹੋਕੇ ਸਿਖ ਸੰਗਤਾ ਨੇ ਸੰਭਾਲਿਆ ਸੀ । ਗੁਰੂ ਹਰ ਰਾਇ ਸਾਹਿਬ ਵੇਲੇ ਵੀ ਕੋਈ ਹਾਲਤ ਸਾਜਗਾਰ ਨਹੀਂ ਸਨ । ਗੁਰੂ ਹਰਗੋਬਿੰਦ ਸਾਹਿਬ ਦੇ ਹੁਕਮ ਅਨੁਸਾਰ ਉਨ੍ਹਾ ਨੇ 2200 ਜੰਗ ਜੋਧੇ ਤੇ ਸੂਰਬੀਰ ਘੋੜ ਸਵਾਰ ਰਖੇ ,ਜੋ ਉਨ੍ਹਾ ਦੇ ਅੰਗ -ਰਖਿਅਕ ਸੀ ਤੇ ਹਮੇਸ਼ਾ ਉਨ੍ਹਾ ਦੇ ਨਾਲ ਰਹਿੰਦੇ ਪਰ ਇਹ ਗੁਰੂ ਸਾਹਿਬ ਦਾ ਫੈਸਲਾ ਤੇ ਕੋਸ਼ਿਸ਼ ਸੀ ਕਿ ਫੌਜ਼ ਨੂੰ ਲੜਾਈ ਵਿਚ ਨਹੀਂ ਧਕੇਲਨਾ ਇਸ ਲਈ ਵਕ਼ਤ ਦੀ ਨਜਾਕਤ ਵੇਖਕੇ ਦੇਸ਼ ਦੇ ਵਿਚਲੇ ਉਤਾਰਾ ਚੜਾਵਾਂ ਵਿਚ ਆਪਣੇ ਆਪ ਨੂੰ ਨਿਰਪੱਖ ਰਖਿਆ ਸਿਖ ਰਿਆਸਤਾਂ ਨੂੰ ਮੁਗਲਾ ਅਤੇ ਕਹਿਲੂਰ ਦੀਆਂ ਰਿਆਸਤਾਂ ਵਿਚ ਉਲਝਨ ਨਹੀ ਦਿਤਾ !
ਉਨਾ ਨੇ ਆਪਣੇ ਜਿੰਦਗੀ ਵਿਚ ਇਕ ਵੀ ਲੜਾਈ ਨਹੀਂ ਲੜੀ ਵਿਰੋਧੀਆਂ ਨੇ ਕਈ ਵਾਰ ਹਲਾ ਵੀ ਬੋਲਿਆ ,ਜੰਗ ਤਕ ਨੋਬਤ ਆ ਗਈ ਪਰ ਗੁਰੂ ਸਾਹਿਬ ਨੇ ਆਪਣੀ ਸੂਝ ਤੇ ਸਿਆਣਪ ਨਾਲ ਆਣ ਵਾਲੇ ਖਤਰੇ ਨੂੰ ਟਾਲਿਆ । ਧੀਰ ਮਲ ਨੇ ਵਿਰੋਧ ਕੀਤੇ ਪਰ ਗੁਰੂ ਸਾਹਿਬ ਚੁਪ ਰਹੇ ਸ਼ਾਹਜਹਾਨ ਦੇ ਪੁਤਰਾਂ ਦੀ ਤਖਤ ਨਸ਼ੀਨੀ ਦੀ ਜੰਗ ਵੇਲੇ ਵੀ ਖਤਰਾ ਸਿਰ ਤੇ ਆਣ ਪਿਆ ਪਰ ਆਪਣੇ ਆਪ ਨੂੰ ਅਲਗ ਰਖਿਆ ਜਿਸ ਕਰਕੇ ਸਿਖਾਂ ਵਿਚ ਜੋਸ਼ ਦੇ ਨਾਲ ਨਾਲ ਹੋਸ਼ ਤੇ ਸ਼ਹਿਨਸ਼ੀਲਤਾ ਵਾਲੇ ਵੀ ਗੁਣ ਪੈਦਾ ਹੋਏ ।
ਗੁਰੂ ਹਰ ਰਾਇ ਵਕਤ ਮੁਗਲ ਹਕੂਮਤ ਸਿਖ ਲਹਿਰ ਦੇ ਕਾਫੀ ਨੇੜੇ ਹੋ ਗਈ ਕੁਝ ਮੁਗਲ ਹਕੂਮਤ ਦੇ ਹਾਲਤ ਵੀ ਇਹੋ ਜਿਹੇ ਸੀ । ਮੁਗਲ ਬਾਦਸ਼ਾਹ ਸ਼ਾਹਜਹਾਨ ਕਾਫੀ ਸਮੇ ਤੋਂ ਦਖਣ , ਮਧ ਭਾਰਤ ਤੇ ਬੰਗਾਲ ਦੀਆਂ ਬਗਾਵਤ ਵਿਚ ਰੁਝਿਆ ਰਿਹਾ । ਫਿਰ ਛੇਤੀ ਹੀ ਰਾਜਗੱਦੀ ਪਿਛੇ ਆਪਣੇ ਪੁਤਰਾਂ ਵਿਚ ਖਾਨਾਜੰਗੀ ਸ਼ੁਰੂ ਹੋ ਗਈ ,ਜਿਸ ਕਰਕੇ ਉਸ ਨੇ ਇਧਰ ਕੋਈ ਧਿਆਨ ਨਹੀਂ ਦਿਤਾ । ਗੁਰੂ ਸਾਹਿਬ ਨੂੰ ਕਾਫੀ ਸਮਾਂ ਮਿਲ ਗਿਆ ਅਮਨ ਸ਼ਾਂਤੀ ਵਿਚ ਰਹਿਣ ਦਾ , ਜਿਸ ਵਿਚ ਉਨ੍ਹਾ ਨੇ ਸਿਖੀ ਪ੍ਰਚਾਰ ਤੇ ਪ੍ਰਸਾਰ ਤੇ ਜੋਰ ਦਿਤਾ ।
ਸ਼ਾਇਦ ਇਸੇ ਕਰਕੇ ਗੁਰੂ ਸਾਹਿਬ ਕੋਲ ਫੌਜ਼ ਹੁੰਦੀਆਂ ਵੀ ਕੋਈ ਜੰਗ ਨਹੀ ਹੋਈ ਇਕ ਛੋਟੀ ਜਹੀ ਲੜਾਈ ਜਦੋਂ ਗੁਰੂ ਸਾਹਿਬ ਦੋਆਬੇ ਵਿਚ ਵਿਚਰ ਰਹੇ ਸਨ , ਮੁਖਲਿਸ ਖਾਨ ਦੇ ਪੋਤੇ ਉਮਰ ਹਯਾਤ ਖਾਨ ਨੇ ਜਿਸਦਾ ਪਿਤਾ ਗੁਰੂ ਹਰਗੋਬਿੰਦ ਸਾਹਿਬ ਦੇ ਹਥੋਂ ਲੜਾਈ ਵਿਚ ਮਾਰਿਆ ਗਿਆ ਸੀ , ਆਪ ਤੇ ਹਲਾ ਬੋਲ ਦਿਤਾ । ਆਪਜੀ ਦੇ ਪਿਛੇ ਭਾਈ ਭਗਤੁ ਦਾ ਪੁਤਰ ਗੋਰਾ ਕੁਝ ਚੋਣਵੇ ਸਿਪਾਹੀਆਂ ਨਾਲ ਆ ਰਿਹਾ ਸੀ , ਜਿਸਨੇ ਹਯਾਤ ਖਾਨ ਨੂੰ ਕਰਾਰੀ ਹਾਰ ਦਿਤੀ । ਬਸ ਲੜਾਈ ਦੇ ਨਾਮ ਤੇ ਗੁਰੂ ਹਰ ਰਾਇ ਸਾਹਿਬ ਵੇਲੇ ਇਤਨਾ ਕੁਝ ਹੀ ਹੋਇਆ ।
ਗੁਰੂ ਨਾਨਕ ਸਾਹਿਬ ਨੇ ਆਪਣੀ ਉਦਾਸੀ ਦੇ ਆਰੰਭ ਵਿਚ ਕੋਹੜੀਆਂ ਨਾਲ ਪਿਆਰ ਕਰਕੇ ਇਨਸਾਨੀ ਹਮਦਰਦੀ ਦਾ ਅਸਲੀ ਸਬੂਤ ਦਿਤਾ, ਗੁਰੂ ਹਰਿਰਾਏ ਜੀ ਨੇ ਕੋਹੜੀਆਂ ਲਈ ਘਰ ਬਣਵਾਏ , ਦਵਾਖਾਨੇ ਤੇ ਸ਼੍ਫਾਖਾਨੇ ਖੋਲੇ , ਜਿਸ ਵਿਚ ਚੰਗੇ ਸਿਆਣੇ ਵੈਦ ,ਹਕੀਮ ਰਖੇ ਆਪ ਵੀ ਦੁਖੀ, ਲੋੜਵੰਦਾ, ਤੇ ਰੋਗੀਆਂ ਨਾਲ ਅਥਾਹ ਪਿਆਰ ਕਰਦੇ ਸੀ । ਜਿਥੇ ਆਪ ਨਾਮ ਦਾਰੂ ਦੇਕੇ ਲੋਕਾਂ ਨੂੰ ਅਰੋਗ ਤੇ ਸੁਖੀ ਰਖਦੇ ਸੀ , ਉਥੇ ਆਪ ਰੋਗੀਆਂ ਦਾ ਇਲਾਜ ਕਰਕੇ ਉਨ੍ਹਾ ਨੂੰ ਅਰੋਗ ਵੀ ਕਰਦੇ ਜਿਤਨਾ ਵਕਤ ਬਚਦਾ ਦਵਾਖਾਨੇ ਤੇ ਸ਼੍ਫਾਖਾਨੇ ਵਿਚ ਰੋਗੀਆਂ ਦੀ ਸੇਵਾ ਤੇ ਦਵਾ ਦਾਰੂ ਵਿਚ ਲਗਾ ਦਿੰਦੇ ਆਪਜੀ ਨੇ ਪੰਛੀਆਂ ਦੇ ਦਵਾ ਦਾਰੂ ਦਾ ਇੰਤਜ਼ਾਮ ਵੀ ਕੀਤਾ ।
ਜਦੋਂ ਹਿੰਦੁਸਤਾਨ ਦਾ ਬਾਦਸ਼ਾਹ ਸ਼ਾਹਜਹਾਨ, ਦਾ ਸਭ ਤੋਂ ਵਡਾ ਤੇ ਪਿਆਰਾ ਪੁਤਰ ਦਾਰਾ ਸ਼ਿਕੋਹ ਜੋ ਇਕ ਸੂਫ਼ੀ ਤਬੀਅਤ ਤੇ ਖੁਦਾ-ਖੋਫ਼ -ਸ਼ੁਦਾ ਇਨਸਾਨ ਸੀ । ਸ਼ਾਹਜਹਾਂ ਇਸ ਨੂੰ ਵਡਾ ਤੇ ਬਾਕੀਆਂ ਨਾਲੋਂ ਸਮਝਦਾਰ ਹੋਣ ਕਰਕੇ ਗਦੀ ਦਾ ਹਕਦਾਰ ਸਮਝਦਾ ਸੀ । ਔਰੰਗਜ਼ੇਬ ਲਾਲਚੀ ਚੁਸਤ ਚਲਾਕ ਤੇ ਚਾਲਾਂ ਚਲਣ ਵਿਚ ਮਾਹਿਰ ਤੇ ਸਾਰੀ ਦੀ ਸਾਰੀ ਹਕੂਮਤ ਨੂੰ ਹੜਪ ਕਰਨ ਦੀ ਤਮੰਨਾ ਰਖਦਾ ਸੀ । ਆਪਣੀ ਇਸ ਇਛਾ ਪੂਰਤੀ ਲਈ ਦਾਰਾ ਨੂੰ ਰਸੋਈਏ ਨਾਲ ਮਿਲਕੇ ਸ਼ੇਰ ਦੀ ਮੁਛ ਦਾ ਵਾਲ ਖੁਆ ਦਿਤਾ, ਦਾਰਾ ਇਤਨਾ ਸਖਤ ਬੀਮਾਰ ਹੋ ਗਿਆ ਕੀ ਬਚਣ ਦੀ ਕੋਈ ਆਸ ਨਾ ਰਹੀ । ਸ਼ਾਹਜਹਾਂ ਨੇ ਆਪਣੇ ਪੁਤਰ ਦੀ ਸਲਾਮਤੀ ਵਾਸਤੇ ਕੋਈ ਫਕੀਰ, ਕੋਈ ਵੈਦ ,ਕੋਈ ਹਕੀਮ ਨਾ ਛਡਿਆ ਆਖਰੀ ਕਿਸੇ ਹਕੀਮ ਨੇ ਇਕ ਖਾਸ ਦਵਾਈ ਦੀ ਦਸ ਪਾਈ, ਜੋ ਸਿਰਫ ਤੇ ਸਿਰਫ ਗੁਰੂ ਹਰ ਰਾਇ ਸਾਹਿਬ ਦੇ ਦਵਾਖਾਨੇ ਵਿਚ ਸੀ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ