More Gurudwara Wiki  Posts
ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ – ਭਾਗ ੧


19 ਨਵੰਬਰ ਨੂੰ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਆਉ ਅੱਜ ਤੋ ਸਾਰੀ ਸੰਗਤ ਗੁਰੂ ਸਾਹਿਬ ਜੀ ਦੇ ਜੀਵਨ ਤੇ ਸੰਖੇਪ ਝਾਤ ਮਾਰੀਏ ਜੀ ।
ਭਾਗ ੧
ਕਹਿੰਦੇ ਹਨ ਜਦੋਂ ਧਰਮ ਤੇ ਨੇਕੀ ਤੇ ਪੂਰਨ ਪ੍ਰਹਾਰ ਤੇ ਅਧਰਮ ਤੇ ਬਦੀ ਦੇ ਖੁਲੇ ਪ੍ਰਚਾਰ ਹੋਣ ਅੱਤ ਦੇ ਜੁਲਮ ,ਪਾਪ, ਅਪਰਾਧ ਤੇ ਹਾ ਹਾ ਕਾਰ ਮਚ ਜਾਏ , ਜਦੋਂ ਸਹਿਣ ਵਾਲਿਆਂ ਦਾ ਸਬਰ ਖਤਮ ਹੋ ਜਾਏ ਤਾਂ ਰਬ ਨੂੰ ਕਿਸੇ ਦੇ ਵਜੂਦ ਵਿਚ ਆਕੇ ਧਰਤੀ ਤੇ ਉਤਰਨਾ ਪੈਂਦਾ ਹੈ । ਅਰਸ਼ਾਂ ਤੋਂ ਕੋਈ ਰੱਬੀ ਨੂਰ ਧਰਤੀ ਤੇ ਪ੍ਰਗਟ ਹੁੰਦਾ ਹੈ, ਸ਼ਾਇਦ ਇਸੇ ਕਾਰਜ ਲਈ ਗੁਰੂ ਨਾਨਕ ਦੇਵ ਜੀ , ਇਕ ਅਲਾਹੀ ਨੂਰ ਦੇ ਰੂਪ ਵਿਚ ਧਰਤੀ ਤੇ ਉਤਰੇ . ਜਿਸ ਨਾਲ ਸਾਰੀ ਧਰਤੀ ਨੂਰੋ-ਨੂਰ ਹੋ ਗਈ ।
ਇਸ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ
ਸੁਣੀ ਪੁਕਾਰਿ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹਿ ਪਠਾਇਆ ।
ਸਤਿਗੁਰੁ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਇਆ ।
ਕੀਰਤ ਭਟ ਜੀ ਲਿਖਦੇ ਹਨ :-
ਆਪਿ ਨਾਰਾਇਣ ਕਲਾ ਧਾਰਿ ਜਗ ਮਹਿ ਪਰਵਰਉ
ਨਿਰੰਕਾਰ ਆਕਾਰੁ ਜੋਤਿ ਜਗ ਮੰਡਲ ਕਰਿਯਉ ।।
ਭਾਈ ਨੰਦ ਲਾਲ ਜੀ ਦਾ ਕਥਨ ਹੈ ;-
ਗੁਰੂ ਨਾਨਕ ਆਮਦ ਨਾਰਾਇਣ ਸਰੂਪ
ਹੁਮਾਨਾ ਨਿਰੰਜਨ ਨਿਰੰਕਾਰ ਰੂਪ ।
ਇਸ ਰਬੀ ਨੂਰ ਦਾ ਜਨਮ 19 ਨਵੰਬਰ 1469 ਨੂੰ ਰਾਇ ਭੋਇ ਦੀ ਤਲਵੰਡੀ, ਲਾਹੌਰ ਤੋਂ 40 ਕੁ ਮੀਲ ਦੂਰ ਮਹਿਤਾ ਕਾਲੂ ਤੇ ਮਾਤਾ ਤ੍ਰਿਪਤਾ ਦੇ ਘਰ ਹੋਇਆ , ਜਿਸ ਨੂੰ ਅਜ ਕਲ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ ਜੋ ਹਿੰਦੁਸਤਾਨ ਤੇ ਪਾਕਿਸਤਾਨ ਦੇ ਬਟਵਾਰੇ ਤੋ ਬਾਅਦ ਪਾਕਿਸਤਾਨ ਵਿਚ ਆ ਗਿਆ ਹੈ । ਪਿਤਾ ਪਟਵਾਰੀ ਦੀ ਅਹਿਮ ਪਦਵੀ ਤੇ ਸਨ ਤੇ ਆਪਣੇ ਪਿੰਡ ਦੇ ਚੰਗੇ ਮੰਨੇ -ਪ੍ਰਵੰਨੇ ਤੇ ਅਸਰ -ਰਸੂਖ ਵਾਲੇ ਇਨਸਾਨ ਸਨ ਰਾਇ ਭੋਇ ਜੋ ਇਸ ਪਿੰਡ ਤੇ ਇਸ ਪਿੰਡ ਦੇ ਆਸ ਪਾਸ ਵੀਹਾਂ ਪਿੰਡਾ ਦਾ ਮਾਲਕ ਸੀ, ਉਸਦੇ ਚਲਾਣੇ ਤੋ ਬਾਅਦ ਉਸਦੀ ਮਲਕੀਅਤ ਰਾਇ ਬੁਲਾਰ ਨੇ ਸੰਭਾਲੀ , ਜੋ ਮਹਜਬੀ ਈਰਖਾ ਤੋਂ ਰਹਿਤ ਇਕ ਨੇਕ ਦਿਲ ਇਨਸਾਨ ਸੀ ।
ਭੈਣ ਨਾਨਕੀ ਤੋਂ ਬਾਅਦ ਰਾਇ ਬੁਲਾਰ ਪਹਿਲਾ ਇਨਸਾਨ ਸੀ , ਜਿਸਨੇ ਗੁਰੂ ਸਾਹਿਬ ਦੇ ਰੱਬੀ ਨੂਰ ਦਾ ਜਲਵਾ ਤਕਿਆ ਉਸਨੇ ਗੁਰੂ ਸਾਹਿਬ ਦੇ ਪਸ਼ੂਆਂ ਦੀ ਉਜੜੀ ਖੇਤੀ ਨੂੰ ਹਰਾ ਭਰਾ ਹੁੰਦਾ ਦੇਖਿਆ, ਫਨੀਅਰ ਸੱਪ ਨੂੰ ਨਾਨਕ ਸਾਹਿਬ ਉਤੇ ਛਾਂ ਕਰਦੇ ਦੇਖਿਆ , ਉਸਨੇ ਗੁਰੂ ਨਾਨਕ ਸਾਹਿਬ ਦੇ ਤਿੰਨ ਉਸਤਾਦਾਂ ਕੋਲੋਂ ਉਨ੍ਹਾ ਦੀ ਰਬੀ ਗਿਆਨ ਦੀ ਚਰਚਾ ਸੁਣੀ ਜਿਸ ਵਿਚ ਗੁਰੂ ਸਾਹਿਬ ਨੇ ਪੈਂਤੀ ਅਖਰੀ ਦੇ ਰੂਹਾਨੀ ਮਤਲਬ ਪੱਟੀ ਤੇ ਲਿਖ ਦਿਤੇ । ਜਦੋਂ ਮੋਲਵੀ ਨੇ ਅਲਫ ਬਾਰੇ ਬਾਲ ਨਾਨਕ ਨੂੰ ਸਵਾਲ ਕੀਤਾ ਤਾਂ ਉਨ੍ਹਾ ਦੇ ਜਵਾਬ ਨੇ ਮੌਲਵੀ ਨੂੰ ਹੈਰਾਨ ਕਰ ਦਿਤਾ ।
ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ
ਹਕ ਕਬੀਰ ਕਰੀਮ ਤੂ ਬੇਐਬ ਪਰਵਦਗਾਰ ।।
ਪਿਤਾ ਨੇ 7 ਸਾਲ ਦੀ ਉਮਰ ਵਿਚ ਪੰਡਿਤ ਗੋਪਾਲ ਪਾਸੋਂ ਹਿੰਦੀ ,ਬ੍ਰਿਜ ਲਾਲ ਕੋਲੋਂ ਸੰਸਕ੍ਰਿਤ ਤੇ 13 ਸਾਲ ਦੀ ਉਮਰ ਵਿਚ ਮੌਲਵੀ ਕੁਤਬੁਦੀਨ ਕੋਲੋਂ ਫ਼ਾਰਸੀ ਪੜਨ ਲਈ ਭੇਜਿਆ । ਆਪਜੀ ਨੇ ਬਚਪਨ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

One Comment on “ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ – ਭਾਗ ੧”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)