ਪੰਜੋਖਰਾ ਵਿਖੇ ਲਾਲ ਚੰਦ ਨਾਂਅ ਦਾ ਅਭਿਮਾਨੀ ਬ੍ਰਾਹਮਣ ਰਹਿੰਦਾ ਸੀ। ਉਸ ਨੇ ਸਿੱਖਾਂ ਨੂੰ ਸੁਣਾ ਕੇ ਕਿਹਾ ਕਿ ਦੁਆਪਰ ਦੇ ਅਵਤਾਰ ਸ੍ਰੀ ਕ੍ਰਿਸ਼ਨ ਨੇ ਤਾਂ ਗੀਤਾ ਦੀ ਰਚਨਾ ਕੀਤੀ ਸੀ ਤੇ ਇਹ 7-8 ਸਾਲ ਦਾ ਬੱਚਾ ਖੁਦ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਅਖਵਾਉਂਦਾ ਹੈ। ਮੈਂ ਇਨ੍ਹਾਂ ਨੂੰ ਤਾਂ ਗੁਰੂ ਮੰਨਾਂਗਾ, ਜੇ ਇਹ ਗੀਤਾ ਦੇ ਕਿਸੇ ਸਲੋਕ ਦਾ ਅਰਥ ਕਰਕੇ ਵਿਖਾਉਣ। ਗੁਰੂ ਜੀ ਨੇ ਉਸ ਦੀ ਤਸੱਲੀ ਕਰਾਉਣ ਲਈ ਕਿਹਾ ਕਿ ਉਹ ਪਿੰਡ ਵਿੱਚੋਂ ਆਪਣੀ ਮਰਜ਼ੀ ਦਾ ਕੋਈ ਬੰਦਾ ਲੈ ਆਵੇ, ਗੀਤਾ ਦੇ ਅਰਥ ਤਾਂ ਉਹੀ ਕਰ ਦੇਵੇਗਾ।
ਪੰਡਿਤ ਪਿੰਡ ‘ਚੋਂ ਇਕ ਗੂੰਗੇ ਤੇ ਬੋਲੇ ਛੱਜੂ ਝਿਉਰ ਨੂੰ ਲੈ ਆਇਆ। ਗੁਰੂ ਜੀ ਨੇ ਉਸ ਦੇ ਸਿਰ ਉੱਤੇ ਆਪਣੀ ਛੜੀ ਰੱਖੀ ਤੇ ਪੰਡਿਤ ਨੂੰ ਕਿਹਾ, ‘ਪੁੱਛੋ, ਜੋ ਪੁੱਛਣਾ ਚਾਹੁੰਦੇ ਹੋ।’ ਪੰਡਿਤ ਨੇ ਜਿੰਨੇ ਵੀ ਸਵਾਲ ਕੀਤੇ, ਗੁਰੂ ਬਖ਼ਸ਼ਿਸ਼ ਨਾਲ ਛੱਜੂ ਨੇ ਸਾਰਿਆਂ ਦੇ ਸਹੀ ਜਵਾਬ ਦਿੱਤੇ। ਪੰਡਿਤ ਦੀ ਤਸੱਲੀ ਹੋ ਗਈ ਤੇ ਉਹ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ। ਗਿਆਨ-ਚਰਚਾ ਵਾਲੀ ਇਸ ਥਾਂ ‘ਤੇ ਗੁਰਦੁਆਰਾ ਪੰਜੋਖਰਾ ਸਾਹਿਬ ਸੁਸ਼ੋਭਿਤ ਹੈ। ਇਸ ਪ੍ਰਸੰਗ ਨੂੰ ਪੰਥ ਪ੍ਰਸਿੱਧ ਕਵੀ ਡਾ: ਹਰੀ ਸਿੰਘ ਜਾਚਕ ਨੇ ਇਕ ਲੰਬੀ ਕਵਿਤਾ ਵਿਚ ਇਉਂ ਬਿਆਨਿਆ ਹੈ-
ਦਿੱਬ ਦ੍ਰਿਸ਼ਟੀ ਨਾਲ ਛੱਜੂ ਨੇ ਮੁੱਖ ਵਿੱਚੋਂ,
ਪਾਵਨ ਗੀਤਾ ਦਾ ਅਰਥ ਵੀਚਾਰ ਕੀਤਾ।
ਕੌਤਕ ਤੱਕ ਸਾਰਾ ਲਾਲ ਚੰਦ ਪੰਡਿਤ,
ਚਰਨਾਂ ਵਿਚ ਢਹਿ ਕੇ ਨਮਸਕਾਰ ਕੀਤਾ।
(ਵਿਰਸੇ ਦੇ ਅੰਗ ਸੰਗ, ਪੰਨਾ 41)
ਗੁਰੂ ਜੀ ਥਾਨੇਸਰ, ਕੁਰੂਕਸ਼ੇਤਰ, ਪਾਣੀਪਤ ਤੋਂ ਹੁੰਦੇ ਹੋਏ ਦਿੱਲੀ ਵਿਖੇ ਰਾਜਾ ਜੈ ਸਿੰਘ ਦੇ ਬੰਗਲੇ ਵਿਚ ਪਹੁੰਚੇ। ਇਹੋ ਬੰਗਲਾ ਅੱਜਕਲ੍ਹ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਜੋਂ ਪੂਰੀ ਦੁਨੀਆ ਵਿਚ ਵਿਖਿਆਤ ਹੈ।
ਰਾਜੇ ਦੀ ਰਾਣੀ ਨੇ ਗੁਰੂ-ਦਰਸ਼ਨਾਂ ਦੀ ਇੱਛਾ ਪ੍ਰਗਟ ਕੀਤੀ ਪਰ ਨਾਲ ਹੀ ਬਾਲ-ਗੁਰੂ ਦੀ ਪਰਖ ਕਰਨੀ ਚਾਹੀ। ਉਸ ਨੇ ਕੁਝ ਗੋਲੀਆਂ ਨੂੰ ਨਾਲ ਲਿਆ ਤੇ ਸਭ ਨੇ ਇਕੋ ਜਿਹੇ ਕੱਪੜੇ ਪਾ ਕੇ ਗੁਰੂ ਜੀ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Gurvir singh
Waheguru ji 🙏🏻 waheguru tuhadi bani parh ke anand aananda hai
Harleen
Wow