ਸ੍ਰੀ ਕਲਗੀਧਰ ਤੇ ਹਮਲਾ
ਕਲਗੀਧਰ ਪਿਤਾ ਜੀ ਜਦੋ ਦੱਖਣ ਵਲ ਨੂੰ ਤੁਰੇ ਤਾਂ ਵਜੀਰ ਖਾਂ ਨੇ ਸਤਿਗੁਰਾਂ ਨੂੰ ਖਤਮ ਕਰਨ ਲਈ ਇਕ ਪਠਾਣ ਭੇਜਿਆ ਪਰ ਉਹ ਫੜਿਆ ਗਿਆ ਤੇ ਮਾਰ ਦਿੱਤਾ ਫਿਰ ਉਸ ਨੇ ਦੋ ਪਠਾਨ ਹੋਰ ਭੇਜੇ ਜਮਸ਼ੈਦ ਖਾਂ ਤੇ ਗੁਲ ਖਾਂ
ਇਹ ਦੋਵੇਂ ਪਠਾਣ ਗੁਰੂ ਘਰ ਦੇ ਜਾਣਕਾਰ ਸਨ ਤੇ ਸਰਕਾਰੀ ਅਹਿਲਕਾਰ ਵੀ ਇਸ ਲਈ ਇਹ ਪਹਿਲਾ ਮਾਤਾ ਸੁੰਦਰ ਕੌਰ ਜੀ ਨੂੰ ਦਿੱਲੀ ਮਿਲੇ ਉਥੋਂ ਸਤਿਗੁਰਾਂ ਬਾਰੇ ਪੁੱਛ ਕੇ ਅੱਗੇ ਨੰਦੇੜ ਵੱਲ ਗਏ ਗੁਰੂ ਦਰਬਾਰ ਅਕਸਰ ਆਉਂਦੇ ਜਾਂਦੇ ਤੇ ਮੌਕੇ ਦੀ ਤਾੜ ਚ ਸਨ ਸਾਰਾ ਭੇਦ ਲੈ ਲਿਆ ਇਕ ਦਿਨ ਤੇ ਜਮਸ਼ੈਦ ਕਾਫ਼ੀ ਸਮਾਂ ਗੁਰੂ ਸਾਹਿਬ ਕੋਲ ਬੈਠਾ ਰਿਹਾ ਮੌਕੇ ਦੀ ਤਾੜ ਵਿੱਚ ਪਰ ਸੰਗਤ ਜ਼ਿਆਦਾ ਹੋਣ ਕਰਕੇ ਕੁਝ ਕਰ ਨ ਸਕਿਆ
ਜਮਸ਼ੈਦ ਨੇ ਏਨਾ ਜਰੂਰ ਦੇਖ ਲਿਆ ਰਹਿਰਾਸ ਸਾਹਿਬ ਤੋ ਬਾਦ ਦੇ ਸਮੇ ਹੀ ਦਾਵ ਲਗੇਗਾ ਇਸ ਲਈ ਜਮਸ਼ੈਦ ਇੱਕ ਦਿਨ ਸ਼ਾਮ ਨੂੰ ਦੀਵਾਨ ਵਿੱਚ ਆਇਆ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਸਾਰੇ ਸਿੰਘ ਥਾਉ ਥਾਈ ਤੇ ਚਲੇ ਗਏ ਬਸ ਇੱਕ ਪਹਿਰੇਦਾਰ ਸਿੱਖ ਰਹਿ ਗਿਆ ਉਹਨੂੰ ਸਤਿਗੁਰਾਂ ਨੇ ਕਿਸੇ ਕੰਮ ਦੇ ਲਈ ਭੇਜਿਆ ਪਰ ਜਮਸ਼ੈਦ ਕੋਲ ਹੀ ਬੈਠਾ ਸੀ ਗੁਰਦੇਵ ਨੇ ਉਸ ਨੂੰ ਪ੍ਰਸ਼ਾਦ ਦਿੱਤਾ ਜੋ ਉਸ ਨੇ ਇੱਕਠਾ ਹੀ ਮੁੰਹ ਚ ਪਾ ਲਿਆ
ਆਪ ਸਤਿਗੁਰੂ ਪਲੰਘ ਉੱਪਰ ਲੇਟ ਗਏ ਦਸ਼ਮੇਸ਼ ਦੇ ਅੱਖ ਬੰਦ ਕਰ ਲਈਆਂ ਸੀ ਜਮਸ਼ੇੈਦ ਨੇ ਚੰਗਾ ਮੌਕਾ ਦੇਖ ਇਕਦਮ ਸਤਿਗੁਰਾਂ ਦੇ ਪੇਟ ਚ ਜਮਧਰ ਨਾਲ ਵਾਰ ਕੀਤਾ ਕਮਰ ਕੱਸਾ ਪੂਰਾ ਖਿੱਚ ਕੇ ਲੱਗਾ ਸੀ ਪਰ ਫਿਰ ਵੀ ਜ਼ਖ਼ਮ ਗਹਿਰਾ ਹੋ ਗਿਆ ਸਤਿਗੁਰਾਂ ਨੇ ਓਸੇ ਪਲ ਸ਼ਸ਼ਤਰ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ