ਸਿੱਖਾਂ ਦੀਆਂ 12 ਮਿਸਲਾਂ ਵਿੱਚੋਂ ਅੱਜ ਦਸਵੇਂ ਦਿਨ ਸ਼ੁਕਰਚੱਕੀਆਂ ਦੀ ਮਿਸਲ ਬਾਰੇ ਜਾਣਕਾਰੀ ਪੜੋ ਜੀ।
ਦਸਵੀ ਮਿਸਲ ਸੁਕਰ ਚਕੀਆਂ ਦੀ । ਇਹ ਮਿਸਲ ਬਹੁਤ ਪ੍ਰਸਿੱਧ ਹੈ । ਕਿਸੇ ਸਮੇਂ ਇਹ ਵੀ ਬਾਰਾ ਮਿਸਲਾਂ ਵਿਚੋਂ ਇਕ ਮਿਸਲ ਸੀ ਪ੍ਰੰਤੂ ਮਹਾਰਾਜਾ ਰਣਜੀਤ ਸਿੰਘ ਜੀ ਦੇ ਤੇਜ ਪ੍ਰਤਾਪ ਦਾ ਸਦਕਾ ਇਸਦੇ ਸਾਹਮਣੇ , ਬਾਕੀ ਦੀਆਂ ਮਿਸਲਾਂ ਇਸ ਤਰਾਂ ਅਲੋਪ ਹੋ ਗਈਆਂ ਜਿਵੇਂ ਸੂਰਜ ਦੇ ਨਿਕਲਣ ਸਮੇਂ ਤਾਰੇ ਅਲੋਪ ਹੋ ਜਾਂਦੇ ਹਨ | ਇਸ ਮਿਸਲਾਂ ਦਾ ਮੁਢ ਸ : ਬੁਢਾ ਸਿੰਘ ਨੇ ਬੰਨ੍ਹਿਆ ਜਿੰਨਾਂ ਨੇ ਸ੍ਰੀ ਦਸ਼ਮੇਸ਼ ਜੀ ਪਾਸੋਂ ਅੰਮ੍ਰਿਤ ਛੱਕਿਆ ਸੀ । ਸ : ਬੁਢਾ ਸਿੰਘ ਦੇ ਖਾਨਦਾਨ ਦਾ ਕੁਰਸੀਨਾਮਾ ਰਾਜਾ ਸਾਲਬਾਹਨ ਨਾਲ ਮਿਲਦਾ ਹੈ । ਸੰਮਤ ੧੭੩੫ ਬਿ ਨੂੰ ਚੌਧਰੀ ਭਾਗਮੱਲ ਦੇ ਘਰ ਬੁਢਾ ਸਿੰਘ ਦਾ ਜਨਮ ਹੋਇਆ । ਸ੍ਰੀ ਦਸ਼ਮੇਸ਼ ਜੀ ਪਾਸੋਂ ਅੰਮ੍ਰਿਤਪਾਨ ਕਰਕੇ ਸ : ਬੁਢਾ ਸਿੰਘ ਨੇ ਪੰਥ ਵਿਚ ਬੜੀ ਮਸ਼ਹੂਰੀ ਪ੍ਰਾਪਤ ਕੀਤੀ । ਸ੍ਰੀ ਦਸ਼ਮੇਸ਼ ਜੀ ਅਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀਆਂ ਲੜਾਈਆਂ ਵਿਚ ਆਪ ਮੂਹਰਲੀ ਕਤਾਰ ਵਿੱਚ ਹੋਕੇ ਲੜਦੇ ਰਹੇ । ਆਪਦੇ ਪਾਸ ਇਕ ਬਹੁਤ ਵਧੀਆ ਘੋੜਾ ਸੀ ਜਿਸਦਾ ਨਾਮ ਦੇਸੀ ਸੀ । ਇਸ ਪਰ ਚੜਕੇ ਆਪ ੫੦-੬੦ ਮੀਲ ਦਾ ਚਕਰ ਕਟਕੇ ਵਾਪਸ ਆ ਜਾਦੇ ਸਨ ਤੇ ਕੋਈ ਸਵਾਰ ਆਪਦਾ ਪਿਛਾ ਨਹੀਂ ਕਰ ਸਕਦਾ ਸੀ । ਇਸ ਕਰਕੇ ਆਪ ਦਾ ਨਾਮ ” ਬੁਢਾ ਸਿੰਘ ਦੇਸੀ ਪ੍ਰਸਿੱਧ ਹੋ ਗਿਆ । ਇਸ ਦੇ ਦੋ ਪੁਤ ਸਨ ਚੰਦਾ ਸਿੰਘ ਤੇ ਨੌਧ ਸਿੰਘ ਇੰਨਾ ਨੇ ਰਸੂਲ ਨਗਰ ਨੂੰ ਫਤਹਿ ਕੀਤਾ ਅਤੇ ਆਪਣੇ ਨਾਲ ੪੦-੫੦ ਹਜ਼ਾਰ ਜਵਾਨ ਰਖਕੇ ਪੰਜਾਬ ਵਿਚੋਂ ਜਾਲਮ ਦੀ ਸੋਧ ਕਰਦੇ ਰਹੇ । ਚੰਦਾ ਸਿੰਘ ਤੇ ਨੌਧ ਸਿੰਘ ਗੁਜਰਾਂਵਾਲੇ ਦੇ ਪਾਸ ਸ਼ੁਕਰਚੱਕ ਪਿੰਡ ਨੂੰ ਅਬਾਦ ਕਰਕੇ ਰਹਿਣ ਲੱਗ ਪਏ ਇਸ ਕਰਕੇ ਇੰਨਾ ਦੀ ਮਿਸਲ ਦਾ ਨਾਮ ਭੀ ਸ਼ੁਕਰ ਚੁਕੀਆ ਮਿਸਲ ਪ੍ਰਸਿੱਧ ਹੋ ਗਿਆ । ਸ : ਬੁਢਾ ਸਿੰਘ ਆਪਣੇ ਪੁਤ ਨੌਧ ਸਿੰਘ ਸਮੇਤ ਮਜੀਠੇ ਦੇ ਨੇੜੇ ਪਠਾਨਾ ਨਾਲ ਹੋਈ ਇਕ ਲੜਾਈ ਵਿਚ ਸ਼ਹੀਦ ਹੋ ਗਿਆ | ਇਹ ਜੰਗ ਵਿੱਚ ਮਸਤ ਹਾਥੀ ਵਾਗ ਸਿੱਧਾ ਜਾਂਦਾ ਸੀ । ਨੌਧ ਸਿੰਘ ਦਾ ਪੁਤਰ ਚੜ੍ਹਤ ਸਿੰਘ ੧੭੭0 ਬਿ ; ਨੂੰ ਪੈਦਾ ਹੋਇਆ | ਖਾਲਸਾ ਦਲ ਵਿਚ ਰਲ ਕੇ ਆਪ ਨੇ ਬਹੁਤ ਸਾਰੀਆਂ ਲੜਾਈਆਂ ਵਿਚ ਹਿੱਸਾ ਲਿਆ ਅਤੇ ਬਹਾਦਰੀ ਦੀ ਧਾਕ ਬੈਠਾ ਦਿੱਤੀ । ਫਿਰ ਇਸ ਨੇ ਆਪਣਾ ਅੱਡ ਜੱਥਾ ਬਣਾ ਲਿਆ ਤੇ ਹਮਦ ਖਾਂ ਹਾਕਮ ਗੁਜਰਾਂਵਾਲਾਂ ਨੂੰ ਮਾਰ ਕੇ ਉਸ ਦੇ ਇਲਾਕੇ ਪਰ ਕਬਜ਼ਾ ਕਰ ਲਿਆ । ਸੰਮਤ ੧੮੧੧ ਬਿ : ਵਿੱਚ ਇੰਨਾ ਨੇ ਗੁਜਰਾਵਾਲੇ ਕਿਲਾ ਬਣਵਾਇਆ ਤੇ ਜੰਗੀ ਸਾਮਾਨ ਇਕਠਾ ਕਰਨਾ ਸ਼ੁਰੂ ਕਰ ਦਿੱਤਾ ਦੂਜੇ ਸਿੱਖ ਸਰਦਾਰਾਂ ਨੂੰ ਨਾਲ ਲੈਕੈ ਸ ਚੜ੍ਹਤ ਸਿੰਘ ਨੇ ਲਾਹੌਰ ਦੇ ਸੂਬੇ ਨੂੰ ਫਤਹਿ ਕਰ ਲਿਆ । ਸਿਆਲਕੋਟ ਦੇ ਹਾਕਮ ਨੂੰਰਦੀਨ ਪਰ ਚੜਾਈ ਕਰਕੇ ਉਸ ਦਾ ਬਹੁਤ ਸਾਰਾ ਸਾਮਾਨ ਜੰਗ ਆਪਣੇ ਕਬਜ਼ੇ ਵਿੱਚ ਕਰ ਲਿਆ ਅਤੇ ਇਥੋਂ ਦੀ ਹਕੂਮਤ ਆਪਣੇ ਛੋਟੇ ਭਰਾ ਦਲ ਸਿੰਘ ਨੂੰ ਸੌਂਪ ਕੇ ਆਪ ਗੁਜਰਾਂਵਲੇ ਆ ਗਏ । ਸੰਮਤ ੧੮੧੭ ਬਿ : ਨੂੰ ਤੈਮੂਰ ਸ਼ਾਹ ਨੇ ਗੁਜਰਾਵਾਲੇ ਪਰ ਬਹੁਤ ਸਾਰੀ ਫੌਜ ਲੈਕੇ ਹਲਾ ਹਲਾ ਬੋਲ ਦਿੱਤਾ । ਸ : ਚੜ੍ਹਤ ਸਿੰਘ ਕਿਲੇ ਵਿੱਚ ਬਹਿਕੇ ਇਕ ਮਹੀਨਾ ਮੁਕਾਬਲਾ ਕਰਦਾ ਰਿਹਾ । ਇਤਨੇ ਨੂੰ ਸ . ਜਸਾ ਸਿੰਘ ਆਹਲੂਵਾਲੀਆ ਤੇ ਸ : ਝੰਡਾ ਸਿੰਘ ਭੰਗੀ ਆਦਿਕ ਫੌਜਾਂ ਲੈਕੇ ਪੁਜ ਗਏ । ਇਹ ਖਬਰ ਸੁਣ ਕੇ ਸ ਚੜਤ ਸਿੰਘ ਭੀ ਕਿਲੇ ਵਿਚੋਂ ਬਾਹਰ ਨਿਕਲ ਆਇਆ ਤੇ ਸਿੰਘਾ ਨੂੰ ਲੈਕੇ ਤੈਮੂਰ ਦੀਆਂ ਫੌਜ਼ਾਂ ਪਰ ਜ਼ੋਰ ਦਾ ਹਮਲਾ ਕੀਤਾ ਤੇ ਉਨ੍ਹਾਂ ਵਿਚ ਭਾਜੜਾਂ ਪੈ ਗਈਆਂ ਹੁਣ ਸ ਚੜਤ ਸਿੰਘ ਦਾ ਹੌਸਲਾ ਬਹੁਤ ਵਧ ਗਿਆ | ਇਸ ਤੋਂ ਪਿਛੋਂ ਸ : ਚੜਤ ਸਿੰਘ ਨੇ ਰੋਹਤਾਸ ਤੇ ਜੇਹਲਮ ਆਦਿਕ ਦੇ ਬਹੁਤ ਸਾਰੇ ਇਲਾਕੇ ਪਰ ਕਬਜ਼ਾ ਕਰ ਲਿਆ | ਏਨਾਂ ਤੋਂ ਪਿਛੋਂ ਸ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ