ਸਿਦਕੀ ਸਿੱਖ – ਭਾਈ ਗੁਲਾਬ ਸਿੰਘ
ਸਿੱਖ ਇਤਿਹਾਸ ਅਥਾਹ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ | ਇਹ ਸਾਖੀ ਭਾਈ ਗੁਲਾਬ ਸਿੰਘ ਪਿੰਡ ਅਕਬਰਪੁਰ ਖੁਡਾਲ, ਤਹਿਸੀਲ ਬਰੇਟਾ, ਜ਼ਿਲ੍ਹਾ ਮਾਨਸਾ ਦੀ ਹੈ | ਇਨ੍ਹਾਂ ਦਾ ਜਨਮ ਸਵਰਨਕਾਰ ਜਾਤੀ ਵਿਚ ਹੋਇਆ, ਇਹ ਸੋਨੇ ਦਾ ਕੰਮ ਕਰਦੇ ਸਨ | ਭਾਈ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਖੰਡੇ-ਬਾਟੇ ਦੀ ਪਾਹੁਲ ਲੈ ਕੇ ਸਿੰਘ ਸਜੇ ਅਤੇ ਪਿੰਡ ਪਹੁੰਚ ਕੇ ਆਪਣੇ ਕੰਮ ਦੇ ਨਾਲ-ਨਾਲ ਸਿੱਖੀ ਦਾ ਪ੍ਰਚਾਰ ਕਰਨ ਲੱਗੇ | ਇਸ ਪਿੰਡ ਵਿਚ ਨਬੀ ਬਖਸ਼ ਨਾਂਅ ਦਾ ਨਵਾਬ ਰਹਿੰਦਾ ਸੀ, ਜਿਸ ਨੂੰ ਮੁਗਲ ਹਕੂਮਤ ਦਾ ਨਸ਼ਾ ਚੜਿ੍ਹਆ ਹੋਇਆ ਸੀ | ਭਾਈ ਸਾਹਿਬ ਸਿੱਖੀ ਦਾ ਪ੍ਰਚਾਰ ਕਰਨ, ਇਹ ਗੱਲ ਨਬੀ ਬਖਸ਼ ਨੂੰ ਪਸੰਦ ਨਹੀਂ ਸੀ | ਉਸ ਨੇ ਉਨ੍ਹਾਂ ਨੂੰ ਹੱਥੀਂ ਹੱਥਕੜੀਆਂ ਅਤੇ ਪੈਰੀਂ ਬੇੜੀਆਂ ਲਗਾ ਕੇ ਇਕ ਭੋਰੇ ਵਿਚ ਬੰਦ ਕਰ ਦਿੱਤਾ |
ਭਾਈ ਸਾਹਿਬ ਭੋਰੇ ਵਿਚ ਪਏ ਗੁਰੂ ਸਾਹਿਬ ਨੂੰ ਅਰਦਾਸ ਬੇਨਤੀਆਂ ਕਰਦੇ ਕਿ ਹੇ ਗੁਰੂ ਸਾਹਿਬ, ਜੇਕਰ ਤੁਹਾਡਾ ਨਿਰਦੋਸ਼ ਸਿੱਖ ਇਸ ਤਰ੍ਹਾਂ ਸਰੀਰ ਛੱਡ ਗਿਆ ਤਾਂ ਸਿੱਖ ਧਰਮ ਦੀ ਬੇਅਦਬੀ ਹੋਵੇਗੀ | ਜਾਣੀ-ਜਾਣ ਗੁਰੂ ਸਾਹਿਬ ਉਸ ਸਮੇਂ ਸਰਸਾ ਤੋਂ ਹੁੰਦੇ ਹੋਏ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ