ਸਿੱਖ ਕਾ ਪਰਦਾ ਕਬਹੁੰ ਨਾ ਖੋਲੈ
_________________________
ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਇੱਕ ਪਰਮ ਪਿਆਰਾ ਸਿੱਖ ਭਾਈ ਮੂਲਾ ਗੁਰੂ ਨਾਨਕ ਦੇਵ ਜੀ ਦੇ ਪਿਆਰ ਵਿੱਚ ਰੰਗੇ ਜੀਵਨ ਵਾਲਾ ਗੁਰਸਿੱਖ ਸੀ, ਇੱਕ ਦਿਨ ਭਾਈ ਮੂਲੇ ਦੇ ਘਰ ਇੱਕ ਠੱਗ ਆਇਆ ਜਿਸਦਾ ਭੇਖ ਸਿੱਖੀ ਵਾਲਾ ਸੀ ਇਹੀ ਨਹੀਂ ਉਸਨੂੰ ਜੁਬਾਨੀ ਗੁਰਬਾਣੀ ਕੰਠ ਸੀ ।
ਭਾਈ ਮੂਲੇ ਨੇ ਉਸਨੂੰ ਗੁਰੂ ਨਾਨਕ ਦੇਵ ਜੀ ਦਾ ਪਰਮ ਪਿਆਰਾ ਸਿੱਖ ਜਾਣਕੇ ਉਸਦੀ ਸੇਵਾ ਸਤਿਕਾਰ ਸ਼ੁਰੂ ਕਰ ਦਿੱਤੀ, ਭਾਈ ਮੂਲੇ ਦੇ ਘਰ ਆਇਆਂ ਉਸਨੂੰ ਕਈ ਦਿਨ ਹੋ ਗਏ ਪਰ ਉਸਨੇ ਇਹ ਸਾਬਤ ਨਹੀਂ ਹੋਣ ਦਿੱਤਾ ਕਿ ਉਹ ਠੱਗ ਹੈ, ਭਾਈ ਮੂਲੇ ਦੀ ਘਰਵਾਲੀ ਨੇ ਵੀ ਉਸਨੂੰ ਗੁਰਸਿੱਖ ਜਾਣਕੇ ਉਸਦੀ ਬਹੁਤ ਸੇਵਾ ਕਰਨੀ, ਇੱਕ ਦਿਨ ਭਾਈ ਮੂਲੇ ਦੀ ਘਰਵਾਲੀ ਕਿਤੋਂ ਆਈ ਉਸਨੇ ਸੋਨੇ ਦੇ ਗਹਿਣੇ ਪਹਿਨੇ ਹੋਏ ਸੀ ਘਰ ਆ ਕੇ ਉਸਨੇ ਗਹਿਣੇ ਉਤਾਰਕੇ ਡੱਬੇ ਵਿੱਚ ਪਾ ਕੇ ਉਪਰ ਪੜਛੱਤੀ ਤੇ ਰਖ ਦਿੱਤੇ, ਇਹ ਸਭ ਉਹ ਠੱਗ ਦੇਖਦਾ ਰਿਹਾ ।
ਜਦੋਂ ਸਾਰੇ ਸੋ ਗਏ ਤਾਂ ਅੱਧੀ ਰਾਤ ਨੂੰ ਉਹ ਠੱਗ ਉੱਠਿਆ ਉਸਨੇ ਪੜਛੱਤੀ ਤੇ ਰੱਖਿਆ ਉਹ ਡੱਬਾ ਚੁੱਕਿਆ ਜਿਸ ਵਿੱਚ ਗਹਿਣੇ ਸੀ ਤੇ ਲੈਕੇ ਬਾਹਰਲੇ ਗੇਟ ਤੇ ਆ ਗਿਆ ਪਰ ਗੇਟ ਬੰਦ ਹੋਣ ਕਰਕੇ ਉਹ ਬਾਹਰ ਨਾ ਜਾ ਸਕਿਆ ਪਰ ਗੇਟ ਦੇ ਖੜਾਕ ਨਾਲ ਭਾਈ ਮੂਲੇ ਦੀ ਅੱਖ ਖੁੱਲ ਗਈ ਉਹ ਠੱਗ ਗਹਿਣਿਆਂ ਵਾਲਾ ਡੱਬਾ ਉਥੇ ਹੀ ਕੰਧ ਤੇ ਰੱਖਕੇ ਮੁੜ ਆਇਆ ਤੇ ਭਾਈ ਮੂਲੇ ਨੂੰ ਕਹਿਣ ਲੱਗਾ ਮੂਲਿਆ ਦਰਵਾਜਾ ਖੋਲ ਮੈ ਰਮਨੇ ਜਾਣਾ ਹੈ (ਰਮਨੇ ਤੋਂ ਭਾਵ ਜੰਗਲਪਾਣੀ ਜਾਂ ਲੈਟਰੀਨ ਜਾਣਾ) ਭਾਈ ਮੂਲਾ ਕਹਿਣ ਲੱਗਾ ਬਾਬਾ ਤੂੰ ਰਮਨਾ ਇਥੇ ਹੀ ਕਰ ਲਏ ਮੈ ਆਪੇ ਚੁੱਕ ਕੇ ਬਾਹਰ ਸੁੱਟ ਦੇਵਾਂਗਾ, ਉਹ ਠੱਗ ਕਹਿਣ ਲੱਗਾ ਨਹੀਂ ਮੈ ਇਥੇ ਨਹੀਂ ਬਾਹਰ ਹੀ ਜਾਣਾ ਹੈ ਜਦੋਂ ਭਾਈ ਮੂਲੇ ਨੂੰ ਉਹਨੇ ਇਹ ਗੱਲ ਆਖੀ ਤਾਂ ਭਾਈ ਮੂਲੇ ਨੇ ਦਰਵਾਜਾ ਖੋਲ ਦਿੱਤਾ ਉਹ ਠੱਗ ਗਹਿਣਿਆਂ ਵਾਲਾ ਡੱਬਾ ਚੁੱਕ ਕੇ ਤੁਰਨ ਲੱਗਾ ਤਾਂ ਕਾਹਲੀ ਵਿੱਚ ਡੱਬਾ ਉਸਦੇ ਹੱਥੋਂ ਛੁੱਟ ਗਿਆ ਭਾਈ ਮੂਲੇ ਨੇ ਉਹ ਡੱਬਾ ਚੁੱਕ ਕੇ ਉਸਨੂੰ ਫੜਾਇਆ ਤੇ ਕਿਹਾ ਬਾਬਾ ਇਹ ਡੱਬਾ ਤੇਰਾ ਹੈ ਤੂੰ ਲੈਜਾ, ਇਸ ਤਰ੍ਹਾਂ ਉਹ ਠੱਗ ਭਾਈ ਮੂਲੇ ਦੇ ਗਹਿਣੇ ਚੁੱਕ ਕੇ ਲੈ ਗਿਆ ਪਰ ਭਾਈ ਮੂਲੇ ਨੇ ਉਸਨੂੰ ਰੋਕਿਆ ਨਹੀਂ, ਸਵੇਰ ਹੋਈ ਭਾਈ ਮੂਲੇ ਦੀ ਘਰਵਾਲੀ ਉਠੀ ਉਸਨੇ ਦੇਖਿਆ ਗਹਿਣੇ ਨਹੀਂ ਹਨ ਭਾਈ ਮੂਲੇ ਨੂੰ ਪੁੱਛਿਆ ਤਾਂ ਕਹਿਣ ਲੱਗਾ ਕਿ ਰਾਤ ਕੋਈ ਚੋਰ ਆਇਆ ਹੋਣਾ ਉਹ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ