ਇਕ ਬਿਹਾਰੀ ਨਾਮੇ ਹਿੰਦੂ ਸੀ । ਉਹ ਆਪਣੀ ਸ਼ਾਦੀ ਕਰਾ ਕੇ ਆਪਣੀ ਬੀਵੀ ਨੂੰ ਨਾਲ ਲਿਆ ਰਿਹਾ ਸੀ ਕਿ ਰਾਹ ਵਿਚ ਕੁਝ ਡਾਕੂਆਂ ਨੇ ਉਸ ਦੀ ਬੀਵੀ ਖੋਹ ਲਈ । ਇਸ ਹਿੰਦੂ ਨੇ ਆਪਣੀ ਫਰਿਆਦ ਸ . ਹਰੀ ਸਿੰਘ ਜੀ ਨਲਵਾ ਪਾਸ ਜਾ ਕੀਤੀ । ਬੜੀ ਅਧੀਨਗੀ ਨਾਲ ਬੇਨਤੀ ਕੀਤੀ ਕਿ ਸਰਦਾਰ ਬਹਾਦਰ ਮੇਰੀ ਇੱਜ਼ਤ ਲੁਟੀ ਗਈ ਹੈ । ਮੇਰੀ ਬੀਵੀ ਜੋ ਕਿ ਮੈਂ ਵਿਆਹ ਕੇ ਲਿਆ ਰਿਹਾ ਸੀ । ਘਰ ਪੁੱਜਣ ਤੋਂ ਪਹਿਲਾਂ ਹੀ ਰਸਤੇ ਵਿਚ ਬੈਠੇ ਡਾਕੂਆਂ ਮੈਥੋਂ ਜ਼ਬਰਨ ਖੋਹ ਕੇ ਲੈ ਗਏ ਹਨ । ਹਜੂਰ ਮੇਰੇ ਨਾਲ ਬਹੁਤ ਧੱਕਾ ਹੋਇਆ । ਮੇਰੀ ਸਹਾਇਤਾ ਕੀਤੀ ਜਾਵੇ ਮੇਰਾ ਪਿੰਡ ਏਥੋਂ ਥੋੜੀ ਹੀ ਦੂਰ ਹੈ ਮੇਰਾ ਸਾਰਾ ਭਾਈਚਾਰਾ ਉਥੇ ਰਹਿੰਦਾ ਹੈ । ਅਸੀਂ ਹਿੰਦੂ ਜਾਂ ਮੁਸਲਮਾਨ ਸਕੇ ਭਰਾਵਾਂ ਵਾਂਗ ਰਹਿ ਰਹੇ ਹਾਂ । ਮੇਰੇ ਨਾਲ ਦੋ ਮੁਸਲਮਾਨ ਪਠਾਨ ਵੀ ਸਨ । ਅਸੀਂ ਖਾਲੀ ਹੱਥੀਂ ਸਾਂ ਇਸ ਲਈ ਉਨ੍ਹਾਂ ਨਾਲ ਟਾਕਰਾ ਨਹੀਂ ਕਰ ਸਕੇ । ਮੇਰੀ ਪੱਤ ਰੱਖੀ ਜਾਵੇ ਮੇਰੇ ਤੇ ਮਿਹਰ ਕਰੋ ਸਹਾਇਤਾ ਕਰੋ । ‘ ‘ ਇਹ ਖਬਰ ਸੁਣਦਿਆਂ ਸ . ਨਲਵਾ ਸਾਹਿਬ ਦੀਆਂ ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ । ਝਟ ਬੋਲੇ “ ਇਕ ਅਬਲਾ ਬੱਚੀ ਤੇ ਮੇਰੇ ਰਾਜ ਵਿਚ ਅਜਿਹਾ ਜ਼ੁਲਮ ਇਹ ਪਾਮਰ ਮੂਜੀ ਜ਼ਾਲਮ ਕਦੇ ਨਹੀਂ ਬਖਸ਼ੇ ਜਾਣਗੇ । ਸ . ਸਾਹਿਬ ਨੇ ਬਾਹਰ ਕੁਝ ਮਸ਼ਕੂਕ ਬੰਦਿਆਂ ਨੂੰ ਵੇਖਿਆ ਤੇ ਤਾੜ ਲਿਆ ਕਿ ਇਹ ਉਨਾਂ ਡਾਕੂਆਂ ਦੇ ਮੁਖ਼ਬਰ ਹਨ । ਨਲਵਾ ਸਾਹਿਬ ਉਨਾਂ ਵੱਲ ਵੇਖ ਕੇ ਇਸ ਫਰਿਆਦੀ ਨੂੰ ਤਾੜਨਾ ਕਰਦਿਆਂ ਕਿਹਾ “ ਸਿਪਾਹੀਓ ! ਇਸ ਫਰਿਆਦੀ ਨੂੰ ਜੇਲ੍ਹ ਵਿਚ ਸੁੱਟ ਦਿਓ ! ਮੈਂ ਇਹੋ ਜਿਹੇ ਨਿਪੁੰਸਕ ਫਰਿਆਦੀ ਦੀ ਫਰਿਆਦ ਨਹੀਂ ਸੁਣ ਸਕਦਾ । ਜਿਹੜਾ ਆਪਣੀ ਇੱਜ਼ਤ ਤੇ ਅਣਖ ਦੀ ਰੱਖਿਆ ਨਹੀਂ ਕਰ ਸਕਿਆ । ਜਿਸ ਆਦਮੀ ਵਿਚ ਆਪਣੀ ਬੀਵੀ ਦੀ ਰੱਖਿਆ ਕਰਨ ਦਾ ਬਲ ਨਹੀਂ ਹੈ । ਉਸ ਨੂੰ ਕੀ ਹੱਕ ਹੈ ਕਿ ਉਹ ਸ਼ਾਦੀ ਕਰਾਵੇ ? ਚੰਗਾ ਇਹੋ ਸੀ ਕਿ ਤੇਰੀ ਬੀਵੀ ਦੀ ਡੋਲੀ ਚੁੱਕਣ ਤੋਂ ਪਹਿਲਾਂ ਤੂੰ ਉਸ ਦੀ ਰੱਖਿਆ ਕਰਦਾ ਸ਼ਹੀਦ ਹੋ ਜਾਂਦਾ । ਤਾਂ ਸਰਕਾਰ ਤੇਰੀ ਇਸ ਅਣਖ ਲਈ ਸ਼ਹੀਦ ਹੋਣ ਲਈ ਤੇਰੀ ਲਾਸ਼ ਸਲਾਮੀ ਨਾਲ ਸਸਕਾਰ ਕਰਦੇ । ‘ ‘ ਇਹ ਜੇਲ੍ਹ ਵਿਚ ਡੱਕਣ ਦਾ ਹੁਕਮ ਸੁਣ ਕੇ ਸਾਰੇ ਸਨਾਟਾ ਛਾ ਗਿਆ ਕਿ ਇਹ ਕੀ ਭਾਵ ਹੈ ? ਬਿਹਾਰੀ ਨੂੰ ਜੇਲ੍ਹ ਭੇਜ ਦਿੱਤਾ । ਦੂਜੇ ਪਾਸੇ ਵਿਸ਼ੇਸ਼ ਤਰੀਕੇ ਨਾਲ ਨਲਵਾ ਸਾਹਿਬ ਨੇ ਇਕ ਜਾਨਬਾਜ਼ ਸਿਪਾਹੀ ਨੂੰ ਸੱਦਿਆ ਤੇ ਗਿਆਰਾਂ ਘੋੜੇ ਤੇ ਦਸ ਸੂਰਬੀਰ ਸਿਪਾਹੀ ਤਿਆਰ ਕਰ । ਮੁੱਖਬਰਾਂ ( ਜਿਹੜੇ ਬਿਹਾਰੀ ਦੇ ਪਿਛੋਂ ਦੋ ਜਣੇ ਆਏ ਸਨ ) ਦੀਆਂ ਅੱਖਾਂ ਤੋਂ ਬਚਾ ਕੇ ਇਕ ਘੋੜੇ ਤੇ ਬਿਹਾਰੀ ਨੂੰ ਬਿਠਾਲ ਉਸ ਦੀ ਸੂਹ ਅਨੁਸਾਰ ਜਿਥੇ ਉਹ ਭਾਣਾ ਵਰਤਿਆ ਸੀ ਵਲ ਤੁਰ ਪਏ । ਉਸ ਫਰਿਆਦੀ ਨੂੰ ਲੈ ਘੋੜੇ ਹਵਾ ਨਾਲ ਗੱਲਾਂ ਕਰਨ ਲੱਗੇ । ਫਰਿਆਦੀ ਨੂੰ ਜੇਲ੍ਹ ਵਿਚ ਡੱਕਣ ਦਾ ਨਾਟਕ ਸਰਦਾਰ ਸਾਹਿਬ ਨੇ ਦੱਸਿਆ ਕਿ ਇਸ ਲਈ ਰਚਿਆ ਗਿਆ ਸੀ ਕਿ ਬੂਹੇ ਅੱਗੇ ਡਾਕੂਆਂ ਦੇ ਸੂਹੀਏ ਜਾ ਕੇ ਦਸਣਗੇ ਕਿ ਬਿਹਾਰੀ ਦੀ ਸਹਾਇਤਾ ਕਰਨ ਦੇ ਬਿਜਾਏ ਉਸ ਨੂੰ ਜੇਲ੍ਹ ਡੱਕ ਦਿੱਤਾ ਹੈ । ਉਹ ਨਿਸਚਿੰਤ ਹੋ ਜਾਣ । ਉਹ ਮੁਖ਼ਬਰਾਂ ਜਾ ਕੇ ਡਾਕੂਆਂ ਨੂੰ ਦਸ ਦਿੱਤਾ ਕਿ ਉਸ ਨੂੰ ਸਰਦਾਰ ਨੇ ਅੰਦਰ ਡੱਕ ਦਿੱਤਾ ਹੈ । ਹੁਣ ਮੁੰਖਬਰਾਂ ਦੀ ਖਬਰ ਸੁਣ ਹੁਣ ਉਹ ਅਵੇਸਲੇ ਹੋ ਗਏ । ਅੱਗੇ ਨਿਕਲ ਜਾਣ ਦੀ ਥਾਂ ਉਹ ਲਾਗਲੇ ਪਿੰਡ ਵਿਚ ਰੁਕ ਗਏ । ਰੱਬ ਦੀ ਕਰਨੀ ਉਹ ਅਜੇ ਉਥੇ ਰੁਕੇ ਹੀ ਸਨ ਕਿ ਜਾਂਬਾਜ ਸਿਪਾਹੀ ਵੀ ਆ ਪੁੱਜੇ । ਕੁਝ ਵਿਚ ਡਾਕੂਆਂ ਨੇ ਸਿਪਾਹੀਆਂ ਦਾ ਟਾਕਰਾ ਕੀਤਾ । ਪਰ ਪਿਛੋਂ ਜ਼ਖ਼ਮੀ ਹੋ ਕੇ ਕਾਬੂ ਆ ਗਏ । ਉਸ ਬਚੀ ਨੂੰ ਪਹਿਲਾਂ ਪਿਸ਼ਾਵਰ ਲਿਆਂਦਾ ਗਿਆ । ਬੱਚੀ ਨੇ ਆਉਂਦਿਆਂ ਹੀ ਆਪਣਾ ਸਿਰ ਝੁਕਾ ਕੇ ਨਮਸਕਾਰ ਕੀਤਾ ਤਾਂ ਨਲਵਾ ਸਾਹਿਬ ਨੇ ਪ੍ਰੇਮ ਨਾਲ ਪੁਛਿਆ ਪੁੱਤਰੀ ਤੇਰਾ ਨਾ ਕੀ ਹੈ ? ” ਸਿਰ ਝੁਕਾਈ ਹੱਥ ਜੋੜ ਕੇ ਉੱਤਰ ਦਿੱਤਾ ਕਿ “ ਪਿਤਾ ਜੀ ਪਹਿਲਾਂ ਨਾਮ ਤਾਂ ਉਸ ਵੇਲੇ ਹੀ ਮਿਟ ਗਿਆ ਜਦੋਂ ਬਦਮਾਸ਼ਾਂ ਨੇ ਮੇਰੀ ਡੋਲੀ ਨੂੰ ਹੱਥ ਪਾਇਆ । ਦੂਜਾ ਮੇਰਾ ਹੁਣ ਸਰੀਰ ਵੀ ਮਰ ਚੁੱਕਾ ਹੈ । ਹੁਣ ਤਾਂ ਇਹ ਮੇਰਾ ਦੂਜਾ ਜਨਮ ਹੋਇਆ ਹੈ । ਅੱਜ ਤੋਂ ਮੇਰਾ ਨਵਾਂ ਨਾਂ ਹੀ ਹੋ ਸਕਦਾ ਹੈ । ਹੁਣ ਮੈਂ ਆਪ ਦੀ ਸ਼ਰਨ ਵਿਚ ਹਾਂ ਮੈਂ ਆਪਣਾ ਅੱਗੇ ਤੋਂ ਜੀਵਨ ਲੋਕ ਸੇਵਾ ਲਈ ਅਰਪਣ ਕਰਦੀ ਹਾਂ ਇਸ ਲਈ ਤੁਸੀਂ “ ਸ਼ਰਨਾਗਤ ‘ ਦੇ ਨਾਂ ਹੀ ਪੁਕਾਰ ਲਿਆ ਕਰੋ ਤਾਂ ਮੈਂ ਬਹੁਤ ਖੁਸ਼ ਹੋਵਾਂਗੀ । ” ਸਰਦਾਰ ਸਾਹਿਬ ਨੇ ਪੁੱਤਰੀ ਨੂੰ ਸੁਰੱਖਿਅਤ ਬਿਹਾਰੀ ਨਾਲ ਉਸ ਦੇ ਘਰ ਭੇਜ ਦਿੱਤਾ । ਦੋਵਾਂ ਨੇ ਅੰਮ੍ਰਿਤ ਛਕ ਲਿਆ ਤੇ ਪਿਸ਼ਾਵਰ ਬੜੀ ਲੋਕ ਸੇਵਾ ਕੀਤੀ । ਹੁਣ ਪਿਸ਼ਾਵਰ ਤੋਂ ੨੦ ਮੀਲ ਅੱਗੇ ਜਮਰੌਦ ਦੇ ਕਿਲ੍ਹੇ ਵਿਚ ਉਥੋਂ ਦੇ ਬਾਗੀਆਂ ਨੂੰ ਸੋਧਣ ਲਈ ਗਏ ਹੋਏ ਸਨ । ਆਪਣੇ ਰੋਹਬ ਦਾਬ ਨਾਲ ਇਹ ਵਿਦਰੋਹ ਦਬਾ ਦਿੱਤਾ ਪਰ ਸਿਹਤ ਕੁਝ ਨਾਸਾਜ ਹੋਣ ਕਰਕੇ ਕਿਲ੍ਹੇ ਵਿਚ ਆਰਾਮ ਫਰਮਾ ਰਹੇ ਸਨ । ਇਨ੍ਹਾਂ ਦੀ ਬਿਮਾਰੀ ਦੀ ਸੂਹ ਮਿਲਣ ਕਰਕੇ ਬਾਗੀਆਂ ਨੇ ਜਮਰੌਦ ਕਿਲ੍ਹੇ ਨੂੰ ਘੇਰਾ ਪਾ ਲਿਆ । ਜਦੋਂ ਹਰੀ ਸਿੰਘ ਨਲੂਆ ਉਥੇ ਪਹੁੰਚੇ ਨਲਵਾਂ ਸਾਹਿਬ ਉੱਚੀ ਆਵਾਜ਼ ਨਾਲ ਬਾਗੀਆਂ ਨੂੰ ਇਵੇਂ ਸੰਬੋਧਨ ਕੀਤਾ ਕਿ ਕੀ ਤੁਸੀਂ ਸਮਝਦੇ ਹੋ ਕਿ ਨਲਵਾ ਮਰ ਗਿਆ ਹੈ ? ਨਹੀਂ ਮੈਂ ਅਜੇ ਜ਼ਿੰਦਾ ਹਾਂ । ‘ ਇਹ ਆਵਾਜ਼ ਸੁਣਦਿਆਂ ਹੀ ਬਾਗੀਆਂ ਵਿਚ ਹਫੜਾ ਦਫੜੀ ਮੱਚ ਗਈ । ਹਰੀ ਸਿੰਘ ਨਲੂਆ ਜੀ ਇਹਨਾਂ ਨੂੰ ਖਤਮ ਕਰਦੇ ਅੱਗੇ ਦੂਰ ਨਿਕਲ ਗਏ ਪਹਾੜੀ ਓਹਲੇ ਲੁਕ ਕੇ ਬੈਠੇ ਦੋ ਪਠਾਣਾਂ ਨੇ ਸਰਦਾਰ ਵੱਲ ਬੰਦੂਕ ਚਲਾ ਦਿੱਤੀ । ਸਰਦਾਰ ਸਾਹਿਬ ਨੇ ਦੋਵੇਂ ਮਾਰ ਦਿੱਤੇ ਪਰ ਆਪ ਕਿਲੇ ਅੰਦਰ ਆਏ ਤੇ ਬਿਮਾਰੀ ਨਾਲ ਨਿਢਾਲ ਹੋਏ ਨਲਵੇ ਸਰਦਾਰ ਦਾ ਅੰਤ ਹੋ ਗਿਆ । ਅਹਿਲਕਾਰਾਂ ਨੇ ਨਲਵੇ ਦੇ ਸਰੀਰ ਨੂੰ ਸਤਿਕਾਰ ਨਾਲ ਰੱਖ ਦਿੱਤਾ । ਬੜੀ ਫਿਕਰ ਤੇ ਚਿੰਤਾ ਦੀ ਲਹਿਰ ਦੌੜ ਗਈ ਸਾਰੇ ਕਿਲ੍ਹੇ ਅੰਦਰ ਮੁਖੀ ਜਰਨੈਲਾਂ ਨੇ ਸਰਦਾਰ ਸਾਹਿਬ ਦੀ ਸ਼ਹੀਦੀ ਦੀ ਖਬਰ ਮਹਾਰਾਜੇ ਰਣਜੀਤ ਸਿੰਘ ਨੂੰ ਪੁਚਾਣ ਦੀ ਵਿਚਾਰ ਬਣਾਈ । ਨਹੀਂ ਤਾਂ ਗਿਣਤੀ ਦੀ ਕਿਲ੍ਹੇ ਅੰਦਰ ਘਿਰੀ ਫੌਜ ਦਾ ਬਚ ਕੇ ਨਿਕਲਣਾ ਅਸੰਭਵ ਹੈ । ਇਹ ਵਿਚਾਰਾਂ ਹੋ ਹੀ ਰਹੀਆਂ ਸਨ ਕਿ ਬਹਾਦਰ ਬੀਬੀ ਨਲਵੇ ਜੀ ਦੀ ਧਰਮ ਪੁੱਤਰੀ ਅੱਗੇ ਵਧੀ ਤੇ ਕਹਿਣ ਲੱਗੀ ਅੱਖਾਂ ਭਰ ਆਈ ਕਿ “ ਮੇਰੇ ਬਹਾਦਰ ਸੂਰਮਿਓ ਵੀਰੋ ! ਅੱਜ ਤੁਹਾਡੀ ਭੈਣ ਸ਼ਰਨਾਗਤ ਕੌਰ ਯਤੀਮ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ