ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਕ ਦਿਨ ਧਾਣਕ ਰੂਪ ਧਾਰਨ ਕੀਤਾ। ਦੋ ਚਾਰ ਕੁੱਤੇ ਪਿੱਛੇ ਨੇ, ਹੱਥ ਵਿਚ ਸੋਟਾ ਹੈ, ਭੀੜ ਪਿੱਛੇ ਪਿੱਛੇ ਹੈ। ਗੁਰੂ ਜੀ ਨੇ ਸੋਟਾ ਮਾਰਨਾ ਸ਼ੁਰੂ ਕੀਤਾ, ਪੱਥਰ ਮਾਰਨੇ ਸ਼ੁਰੂ ਕੀਤੇ।
“ਬਾਬਾ ਮਸਤਾਨਾ ਹੋ ਗਿਆ ਹੈ, ਬਾਬਾ ਭੂਤਨਾ ਹੋ ਗਿਆ ਹੈ।”
ਇਹ ਕਹਿੰਦੇ ਹੋਏ ਕੁਛ ਲੋਗ ਚਲੇ ਗਏ।
ਲੇਕਿਨ ਅੱਧੀ ਭੀੜ ਅਜੇ ਵੀ ਮਗਰ ਚੱਲ ਰਹੀ ਹੈ; ਇਤਿਹਾਸ ਕਹਿੰਦਾ ਹੈ ਕਿ ਅੱਧੀ ਭੀੜ ਜੋ ਪਿੱਛੇ ਚੱਲ ਰਹੀ ਹੈ, ਗੁਰੂ ਜੀ ਨੇ ਸੋਨੇ ਦੀਆਂ ਮੋਹਰਾਂ ਸੁੱਟੀਆਂ ਔਰ ਰੱਜ ਕੇ ਸੁੱਟੀਆਂ। ਪਿੱਛੇ ਆਉਂਦੇ ਲੋਗਾਂ ਨੇ ਮੋਹਰਾਂ ਚੁੱਕੀਆਂ ਔਰ ਸਭ ਵਾਪਸ ਪਰਤ ਗਏ। ਗੁਰੂ ਜੀ ਪਿਛੇ ਕੀ ਦੇਖਦੇ ਨੇ, ਸਿਰਫ਼ ਭਾਈ ਲਹਿਣਾ ਜੀ ਪਿੱਛੇ ਚਲੇ ਆ ਰਹੇ ਨੇ। ਸੋਟੀਆਂ ਦੀ ਮਾਰ ਖਾ ਕੇ, ਪੱਥਰਾਂ ਦੀ ਮਾਰ ਖਾ ਕੇ ਸਿਰਫ ਲਹਿਣਾ ਜੀ ਚਲ ਰਹੇ ਸਨ।
ਕਈ ਦਫ਼ਾ ਦੁੱਖ ਦੀ ਮਾਰ ਕਰਕੇ ਮਨੁੱਖ ਗੁਰੂ ਨਾਲ ਜੁੜਿਆ ਰਹਿੰਦਾ ਹੈ ਅਤੇ ਜਦ ਸੁੱਖਾਂ ਦੀ ਮਾਰ ਪੈ ਜਾਏ, ਫਿਰ ਐਸੀ ਹਾਲਤ ਵਿਚ ਸਮਾਂ ਕੱਢ ਕੇ ਪ੍ਭੂ ਦੀ ਇਬਾਦਤ ਵਿਚ ਭਾਉਪੂਰਵਕ ਲੀਨ ਹੋਣਾ ਕਠਨ ਹੋ ਜਾਂਦਾ ਹੈ। ਕਿਧਰੇ ਉਹ ਦੁੱਖ ਜੋ ਦਾਰੂ ਬਣਿਆ ਰਿਹਾ, ਫਿਰ ਸੁੱਖ ਵੀ ਰੋਗ ਬਣ ਜਾਂਦਾ ਹੈ :-
“ਦੁਖ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ॥”
{ਵਾਰ ਆਸਾ ਮ: 1 ਅੰਗ 469}
ਭਾਈ ਲਹਿਣਾ ਜੀ ਪਿੱਛੇ ਪਿੱਛੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ