ਧੰਨ ਹੋ ਤੁਸੀਂ ਤੇ ਧੰਨ ਤੁਹਾਡੀ ਸਿੱਖੀ
#ਮੀਰਮੰਨੂ ਬਹੁਤ ਜ਼ਾਲਮ ਹਾਕਮ ਹੋਇਆ । ਉਸਨੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦੀ ਕਸਮ ਚੁੱਕ ਲਈ । ਸਿੱਖਾਂ ਦਾ ਘਰਾਂ ਵਿੱਚ ਟਿਕੇ ਰਹਿਣਾ ਔਖਾ ਹੋ ਗਿਆ । ਸਿੰਘ ਘਰ ਬਾਰ ਛੱਡ ਜੰਗਲੀ ਆ ਵੜੇ ਤੇ ਜ਼ਾਲਮ ਨੂੰ ਸੋਧਣ ਲਈ ਸਹੀ ਮੌਕੇ ਦੀ ਤਲਾਸ਼ ਕਰਨ ਲੱਗੇ । ਮੀਰ ਮੰਨੂ ਨੇ ਹੋਰ ਕੋਈ ਵਾਹ ਨਾ ਚੱਲਦੀ ਵੇਖ ਕੇ ਸਿੱਖ ਬੀਬੀਆਂ ਤੇ ਉਹਨਾਂ ਦੇ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਕੈਦ ਕਰ ਦਿੱਤੀ । ਔਰ ਸਜਾਵਾਂ ਦੇਣ ਦੇ ਤੌਰ ਤੇ ਉਸਨੇ ਹੱਥ ਚੱਕੀਆਂ ਨਾਲ ਹਰ ਇੱਕ ਬੀਬੀ ਨੂੰ #ਸਵਾਮਣ ਦਾਣੇ ਪੀਸਣ ਦਾ ਹੁਕਮ ਸੁਣਾਇਆ । ਜੋ ਬਿਰਧ ਅਵਸਥਾ ਵਿੱਚ ਬੀਬੀਆਂ ਸਨ ਜਾ ਦਾਣੇ ਨਹੀਂ ਪੀਸ ਸਕਦੀਆਂ ਸਨ ! ਜ਼ਾਲਮ ਨੇ ਉਹਨਾਂ ਦੀਆਂ ਛਾਤੀਆਂ ਤੇ ਭਾਰੀ ਪੱਥਰ ਰੱਖ ਕੇ ਸਜਾਵਾਂ ਦਿੱਤੀਆਂ ।
ਔਰ ਉਹਨਾਂ ਦੇ ਖਾਣ ਪੀਣ ਲਈ #ਚੌਵੀਂ ਘੰਟਿਆਂ ਵਿੱਚ ਰੋਟੀ ਦਾ ਇੱਕ #ਖੰਨਾ ( ਮਤਲਬ ਰੋਟੀ ਦਾ ਚੌਥਾ ਹਿੱਸਾ ) ਤੇ ਇੱਕ ਪਿਆਲਾ ਪਾਣੀ ਦਾ ਪੀਣ ਲਈ ਦਿੱਤਾ ਜਾਂਦਾ । ਹੁਣ ਸੋਚ ਕੇ ਦੇਖੋ ਕੇ ਭੁੱਖਣ ਭਾਣੇ ਦਾਣਾ ਪੀਸਣੇ ਕਿੰਨੇ ਔਖੇ ਹੋਣਗੇ ।
ਜਿੰਨ੍ਹਾਂ ਬੀਬੀਆਂ ਕੋਲ ਛੋਟੇ ਬੱਚੇ ਸਨ । ਉਹ ਬੀਬੀਆਂ ਬੱਚਿਆਂ ਨੂੰ ਗੋਦ ਚ ਲੈ ਕੇ ਪ੍ਰਮਾਤਮਾ ਦੇ ਭਾਣੇ ਅੰਦਰ ਵਾਹਿਗੁਰੂ ਦਾ ਨਾਮ ਜਪ ਕੇ ਚੱਕੀਆਂ ਪੀਸ ਰਹੀਆਂ ਸਨ । ਉਨ੍ਹਾਂ ਬੀਬੀਆਂ ਚੋਂ ਇੱਕ ਬੀਬੀ ਆਪਣੇ ਦੋ ਤਿੰਨ ਸਾਲ ਦੇ ਬੱਚੇ ਨੂੰ ਗੋਦ ਚ ਲੈ ਕੇ , ਰੋਟੀ ਦੇ ਉਸ ਚੌਥੇ ਹਿੱਸੇ ਦੇ ਟੁਕਡ਼ੇ ਨੂੰ ਛੋਟੇ ਛੋਟੇ ਟੁਕਡ਼ੇ ਕਰਕੇ ਖਿਵਾ ਰਹੀ ਆ । ਤਾਂ ਜੋ ਬੱਚਾ ਮਹਿਸੂਸ ਕਰੇ ਕੇ ਉਸਨੇ ਬਹੁਤ ਰੋਟੀ ਖਾ ਲਈ । ਆਪ ਉ ਰੋਟੀ ਨਹੀਂ ਖਾ ਰਹੀ । ਇਹ ਸਾਰਾ ਕੁੱਝ ਇੱਕ ਪਹਿਰੇਦਾਰ ਦੇਖ ਰਿਹਾ ਸੀ । ਉਸਨੇ ਇਹ ਗੱਲ #ਮੀਰ_ਮੰਨੂ ਨੂੰ ਦੱਸੀ । ਕਿ ਬੀਬੀਆਂ ਤਾਂ ਬਹੁਤ ਚੜਦੀ ਕਲਾ ਚ ਰਹਿ ਕੇ ਇਸ ਤਰ੍ਹਾਂ ਬੱਚਿਆਂ ਨੂੰ ਪਾਲ ਰਹੀਆਂ ।
ਇਹ ਸੁਣ ਕੇ #ਮੀਰਮੰਨੂ ਦੇ ਸਰੀਰ ਨੂੰ ਅੱਗ ਲੱਗ ਗਈ । ਕਹਿਣ ਲੱਗਾ ਕੇ ਮੈਂ ਐਸਾ ਕਹਿਰ ਕਰਾਂਗਾ ਕਿ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Sukhjinder Singh
🙏🌷DHAN🌷 HO🌷 TUSSI 🌷TE 🌷DHAN🌷 HAI🌷 SIKHI💐🙏🙏🙏🙏🙏🙏🙏🙏🙏🙏🙏🙏🙏🙏🙏🙏
Jasbir Singh
Sat naam wheguru g