ਸਰਹਿੰਦ ਕਿਵੇਂ ਫਤਹਿ ਕੀਤਾ ਗਿਆ (ਸਰਹਿੰਦ ਫਤਹਿ ਦਿਵਸ ‘ਤੇ ਵਿਸ਼ੇਸ਼)
ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨਾਂਦੇੜ (ਮਹਾਰਾਸ਼ਟਰਾ) ਵਿਖੇ ਮਾਧੋਦਾਸ ਦਾ ਡੇਰਾ ਜਾ ਮੱਲਿਆ ਤਾਂ ਉਸ ਦੇ ਚੇਲੇ ਸਿੰਘਾਂ ਤੋਂ ਡਰ ਕੇ ਉਸ ਕੋਲ ਭੱਜ ਕੇ ਗਏ। ਜਾ ਕੇ ਦੱਸਿਆ ਕਿ ਸਾਡੇ ਡੇਰੇ ਉੱਤੇ ਘੋੜਿਆਂ ਤੇ ਚੜ੍ਹ ਕੇ ਆਏ ਕੁਝ ਬੰਦਿਆਂ ਨੇ ਕਬਜ਼ਾ ਕਰ ਲਿਆ ਹੈ। ਮਾਧੋਦਾਸ ਨੇ ਪਹਿਲਾਂ ਤਾਂ ਪੂਰਾ ਜ਼ੋਰ ਲਾਇਆ ਸਿੰਘਾਂ ਨੂੰ ਡੇਰੇ ਵਿੱਚੋਂ ਬਾਹਰ ਕੱਢਣ ਦਾ ਪਰ ਜਦੋਂ ਪੇਸ਼ ਨਾ ਗਈ ਤਾਂ ਆਣ ਕੇ ਪੁੱਛਿਆ ਕਿ ਤੁਸੀਂ ਕੌਣ ਹੋ। ਜਦੋਂ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਹਨ ਤਾਂ ਚਰਨੀਂ ਢਹਿ ਪਿਆ। ਗੁਰੂ ਸਾਹਿਬ ਜੀ ਨੇ ਉਸ ਨੂੰ ਮਜ਼ਲੂਮਾਂ ਉੱਤੇ ਹੁੰਦੇ ਜ਼ੁਲਮ ਬਾਰੇ ਦੱਸਿਆ ਅਤੇ ਉਸ ਨੂੰ ਇਸ ਜ਼ੁਲਮ ਦਾ ਖਾਤਮਾ ਕਰਨ ਲਈ ਸ਼ਸਤਰਧਾਰੀ ਹੋ ਕੇ ਜੰਗ ਦੇ ਮੈਦਾਨ ਵਿੱਚ ਕੁੱਦਣ ਲਈ ਕਿਹਾ। ਮਾਧੋਦਾਸ ਨੇ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਸਵੀਕਾਰ ਕੀਤਾ।
ਗੁਰੂ ਸਾਹਿਬ ਜੀ ਨੇ ਮਾਧੋਦਾਸ ਨੂੰ ਬੰਦਾ ਸਿੰਘ ਦਾ ਨਾਮ ਦਿੱਤਾ ਅਤੇ ਆਪਣੇ ਤੀਰਾਂ ਵਾਲੇ ਭੱਥੇ ਵਿਚੋਂ 5 ਤੀਰ ਤੇ ਆਪਣੇ ਗਾਤਰੇ ਦੀ ਕਿਰਪਾਨ ਉਸ ਨੂੰ ਬਖਸ਼ਿਸ਼ ਕੀਤੇ। ਇਸ ਦੇ ਨਾਲ ਗੁਰੂ ਸਾਹਿਬ ਜੀ ਨੇ ਆਪਣੇ 5 ਮੁੱਖ ਸਿੰਘ ਭਾਈ ਬਾਜ ਸਿੰਘ, ਭਾਈ ਬਿਨੋਦ ਸਿੰਘ, ਭਾਈ ਕਾਨ੍ਹ ਸਿੰਘ, ਭਾਈ ਦਿਆ ਸਿੰਘ ਅਤੇ ਭਾਈ ਰਣ ਸਿੰਘ ਬੰਦਾ ਸਿੰਘ ਨੂੰ ਦਿੱਤੇ ਜੋ ਉਸ ਨਾਲ ਪੰਥਕ ਮਸ਼ਵਰੇ ਕਰਨ ਅਤੇ ਲੋੜ ਪੈਣ ਤੇ ਉਸ ਨੂੰ ਸਲਾਹ ਦੇਣ ਲਈ ਸਨ। ਇਸ ਦੇ ਨਾਲ ਗੁਰੂ ਸਾਹਿਬ ਨੇ 20 ਸ਼ਸਤਰਧਾਰੀ ਸਿੰਘ ਲੜਾਈ ਵਿੱਚ ਉਸ ਦਾ ਸਾਥ ਦੇਣ ਲਈ ਦਿੱਤੇ। ਇਸ ਤੋਂ ਇਲਾਵਾ ਗੁਰੂ ਸਾਹਿਬ ਜੀ ਨੇ ਨਿਸ਼ਾਨ ਸਾਹਿਬ ਬਖਸ਼ਿਸ਼ ਕੀਤਾ ਜੋ ਆਪਣੀ ਸਲਤਨਤ ਦਾ ਪ੍ਰਤੀਕ ਹੁੰਦਾ ਹੈ ਅਤੇ ਨਗਾਰਾ ਦਿੱਤਾ ਹੋ ਅਜ਼ਾਦੀ ਦਾ ਪ੍ਰਤੀਕ ਹੁੰਦਾ ਹੈ। ਅਸਲ ਵਿੱਚ ਗੁਰੂ ਸਾਹਿਬ ਜੀ ਨੇ ਪੰਜਾਬ ਵਿੱਚ ਖਾਲਸਾ ਰਾਜ ਲਿਆਉਣ ਦਾ ਪੂਰਾ ਢਾਂਚਾ ਪਹਿਲਾਂ ਹੀ ਤਿਆਰ ਕਰ ਦਿੱਤਾ ਸੀ। ਕਈ ਵਾਰ ਸਾਨੂੰ ਦੱਸਿਆ ਜਾਂਦਾ ਹੈ ਕਿ ਬੰਦਾ ਸਿੰਘ ਸਾਹਿਬਜ਼ਾਦਿਆਂ ਦਾ ਬਦਲਾ ਲੈਣ ਲਈ ਤੁਰਿਆ। ਸੰਗਤ ਜੀ ਬਦਲਾ ਲੈਣ ਦੀ ਭਾਵਨਾ ਰੱਖਣਾ ਸਿੱਖੀ ਦਾ ਅਸੂਲ ਨਹੀਂ। ਗੁਰੂ ਸਾਹਿਬ ਜੀ ਦਾ ਮਕਸਦ ਜ਼ੁਲਮ ਨੂੰ ਖਤਮ ਕਰਨਾ ਸੀ। ਜੇ ਸਾਹਿਬਜ਼ਾਦੇ ਸ਼ਹੀਦ ਨਾ ਵੀ ਹੋਏ ਹੁੰਦੇ ਤਾਂ ਵੀ ਗੁਰੂ ਸਾਹਿਬ ਜੁਲਮ ਦਾ ਖਾਤਮਾ ਜਰੂਰ ਕਰਦੇ।
ਬੰਦਾ ਸਿੰਘ ਗੁਰੂ ਸਾਹਿਬ ਕੋਲੋਂ ਆਗਿਆ ਲੈ ਕੇ ਤੁਰਦਾ ਹੈ ਅਤੇ ਦਿੱਲੀ ਪਹੁੰਚਦਾ ਹੈ। ਏਥੇ ਉਸ ਕੋਲ ਪੈਸੇ ਖਤਮ ਹੋਣ ‘ਤੇ ਵਣਜਾਰੇ/ਲੁਬਾਣੇ ਸਿੱਖਾਂ ਨੂੰ ਜਦੋਂ ਪਤਾ ਲਗਦਾ ਹੈ ਕਿ ਉਸ ਨੂੰ ਗੁਰੂ ਸਾਹਿਬ ਜੀ ਨੇ ਪੰਜਾਬ ਵੱਲ ਜੁਲਮ ਦਾ ਖਾਤਮਾ ਕਰਨ ਲਈ ਭੇਜਿਆ ਹੈ ਤਾਂ ਉਹ ਬੰਦਾ ਸਿੰਘ ਨੂੰ ਆਪਣਾ ਸਾਰਾ ਪੈਸਾ ਦੇ ਦਿੰਦੇ ਹਨ। ਏਥੋਂ ਬੰਦਾ ਸਿੰਘ ਜੀ ਹਰਿਆਣੇ ਦੇ ਰੋਹਤਕ ਨੇੜੇ ਖੰਡੇ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ