ਸਿਰਪਾਓ ਇਤਿਹਾਸ ਬਾਰੇ ਸ਼ਬਦ ਕੋਸ਼ ਜਾਂ ਮਹਾਨ ਕੋਸ਼ ਪੜੀਏ ਤਾਂ ਪਤਾ ਲਗਦਾ ਹੈ ਕਿ ਸਿਰੋਪਾਉ ਫਾਰਸੀ ਦੇ ਸ਼ਬਦ ਸਰੋਪਾ ਤੋਂ ਸ਼ੁਰੂ ਹੋਇਆ ਹੈ ਅਤੇ ਗੁਰਬਾਣੀ ਵਿਖੇ ਇਸ ਨੂੰ ਸਿਰਪਾਓ ਕਿਹਾ ਗਿਆ ਹੈ।ਫਾਰਸੀ ਵਿੱਚ ਇਸ ਦਾ ਮਤਲਬ ਹੈ ਸਿਰ ਤੋਂ ਪੈਂਰਾ ਤਕ ਪਹਿਨਣ ਵਾਲੀ ਉਹ ਪੋਸ਼ਾਕ ਜੋ ਬਾਦਸ਼ਾਹ ਵਲੋਂ ਕਿਸੇ ਨੂੰ ਸਨਮਾਨਤ ਕਰਨ ਲਈ ਭਾਵ ਇੱਜਤ ਵਜੋਂ ਦਿੱਤੀ ਗਈ ਖਿਲਤ ਹੋਵੇ।ਸਿੱਖ ਧਰਮ ਵਿੱਚ ਸਿਰੋਪਾਉ ਦੀ ਅਹਿਮ ਮਹੱਤਤਾ ਹੈ । ਸਿੱਖ ਰਹਿਤ ਮਰਿਆਦਾ ਅਨੁਸਾਰ ਗੁਰੂ ਦੀ ਬਖਸ਼ਿਸ਼ ਦਾ ਪ੍ਰਤੀਕ ਸਿਰਪਾਉ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਹੀ ਦਿੱਤਾ ਜਾਂਦਾ ਹੈ ਪਰ ਇਸਦੇ ਉਲਟ ਅੱਜ ਕਲ੍ਹ ਹੋਟਲ , ਮੈਰਿਜ ਪੈਲੇਸ ਤੇ ਹੁਣ ਗਲੀ ਮੁਹੱਲੇ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਵੀ ਲੋਕਾਂ ਨੂੰ ਸਿਰੋਪਾ ਦੇ ਦਿੱਤਾ ਜਾਂਦਾ ਹੈ । ਇਸ ਸ਼ਬਦ ਦੀ ਵਰਤੋਂ ਗੁਰੂ ਸਾਹਿਬਾਨ ਦੇ ਕੁਝ ਸ਼ਬਦਾਂ ਵਿਚੋਂ ਲੱਭੀ ਜਾ ਸਕਦੀ ਹੈ ਉਥੇ ਅਸਲ ਸ਼ਬਦ ਕਪੜਾ , ਪਟੋਲਾ ਅਤੇ ਸਿਰਪਾਉ ਵਰਤੇ ਗਏ ਹਨ ਅਤੇ ਇਹ ਸਤਿਕਾਰ ਅਤੇ ਸਤਿਕਾਰ ਦੀ ਰੱਖਿਆ ਦੇ ਪ੍ਰਤੀਕ ਹਨ । ਉਦਾਹਰਨ ਦੇ ਤੌਰ ਤੇ ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ “ ਸਚੀ ਸਿਫਤ ਸਲਾਹ ਕਪੜਾ ਪਾਇਆ ” ( ਗੁ ਗ੍ਰੰਥ ਸਾਹਿਬ. 150 ) । ਇਸੇ ਸੰਬੰਧ ਵਿਚ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ , “ ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ ” ( ਗੁ.ਗ੍ਰੰ .520 ) । ਇਸੇ ਤਰ੍ਹਾਂ ਇਕ ਹੋਰ ਸ਼ਬਦ ਵਿਚ ਕਿਹਾ ਗਿਆ ਹੈ , “ ਸੁਣੀ ਪੁਕਾਰ ਸਮਰਥ ਸੁਆਮੀ ਬੰਧਨ ਕਾਟਿ ਸਵਾਰੇ ॥ ਪਹਿਰਿ ਸਿਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ॥ ” ( ਗੁ.ਗ੍ਰੰ .31 ) । ਇਕ ਹੋਰ ਜਗ੍ਹਾ ਆਪ ਜੀ ਦਸਦੇ ਹਨ , “ ਭਗਤ ਜਨਾ ਕਾਗਰਾ ਓਢਿ ਨਗਨ ਨਾ ਹੋਈ । ਸਾਕਤ ਸਿਰਪਾਉ ਰੇਸਮੀ ਪਹਿਰਤ ਪਤਿ ਖੋਈ ” ( ਗੁ.ਗ੍ਰੰ .811 ) । ਸਿਰੋਪਾ ਕਿਸੇ ਸੰਤ ਦੁਆਰਾ ਆਪਣੇ ਪਿੱਛੋਂ ਕਿਸੇ ਸੰਸਥਾ ਜਾਂ ਗੱਦੀ ਦੀ ਜ਼ਿਮੇਵਾਰੀ ਸੰਭਾਲਣ ਲਈ ਪੱਗ ਬਨਾਉਣ ਨਾਲੋਂ ਵੱਖਰੀ ਵਸਤੂ ਹੈ । ਸਿੱਖਾਂ ਵਿਚ ਸਿਰੋਪਾ ਸਤਿਕਾਰ ਅਤੇ ਕਿਰਪਾ ਦਾ ਪ੍ਰਤੀਕ ਹੈ । ਇਸ ਪਰੰਪਰਾ ਨੂੰ ਗੁਰੂ ਅੰਗਦ ਦੇਵ ਜੀ ਤਕ ਲੱਭਿਆ ਜਾ ਸਕਦਾ ਹੈ ਜੋ ਹਰ ਸਾਲ ( ਗੁਰੂ ) ਅਮਰ ਦਾਸ ਜੀ ਨੂੰ ਸਿਰ ਢੱਕਣ ਵਾਲੀ ਇਕ ਛੋਟੀ ਦਸਤਾਰ ਦਿਆ ਕਰਦੇ ਸਨ । ( ਗੁਰੂ ) ਅਮਰ ਦਾਸ ਜੀ ਇਹਨਾਂ ਦਸਤਾਰਾਂ ਜਾਂ ਸਿਰਪਾਓ ਨੂੰ ਪਵਿੱਤਰ ਤੋਹਫਿਆਂ ਦੇ ਤੌਰ ਤੇ ਸ਼ਰਧਾ ਪਿਆਰ ਅਤੇ ਸਤਿਕਾਰ ਨਾਲ ਸੰਭਾਲ ਕੇ ਰੱਖਦੇ ਸਨ ਅਤੇ ਇਹਨਾਂ ਸਾਰਿਆਂ ਨੂੰ ਆਪਣੇ ਸਿਰ ‘ ਤੇ ਇਕ ਦੂਜੇ ਦੇ ਉੱਤੇ ਬੰਨੀ ਜਾਇਆ ਕਰਦੇ ਸਨ ।ਗੁਰੂ ਹਰਿਗੋਬਿੰਦ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਵੀ ਆਪਣੇ ਸੂਰਮਿਆ ਨੂੰ ਸਿਰਪਾਓ ਦੇ ਕੇ ਨਿਵਾਜਦੇ ਸਨ । ਜਿਵੇ ਪੀਰ ਬੁੱਧੂ ਸ਼ਾਹ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਪਾਓ , ਕੇਸਾਂ ਸਹਿਤ ਕੰਘਾਂ ਤੇ ਛੋਟੀ ਦਸਤਾਰ ਦੇ ਕੇ ਨਿਵਾਜਿਆ ਸੀ । ਅੱਜ – ਕੱਲ੍ਹ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਸੰਗਤ ਰਾਹੀਂ ਸਿਰੋਪਾ ਤੋਹਫੇ ਦੇ ਤੌਰ ਤੇ ਉਸ ਵਿਅਕਤੀ ਨੂੰ ਦਿੱਤਾ ਜਾਂਦਾ ਹੈ ਜੋ ਆਪਣੀ ਸ਼ਰਧਾ ਅਤੇ ਦ੍ਰਿੜਤਾ ਕਰਕੇ ਇਸ ਸਤਿਕਾਰ ਦਾ ਹੱਕਦਾਰ ਬਣਦਾ ਹੈ । ਪੱਕੇ ਤੌਰ ਤੇ ਇਹ ਲੰਮਾ ਕਪੜਾ ਦੋ ਜਾਂ ਢਾਈ ਮੀਟਰ ਦੀ ਲੰਬਾਈ ਦਾ ਹੁੰਦਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ