ਵੱਡਾ ਘੱਲੂਘਾਰਾ ,,,,,ਭਾਗ ਤੀਸਰਾ
ਬਾਬਾ ਜੱਸਾ ਸਿੰਘ ਆਹਲੂਵਾਲੀਆ ਦੇ ਜਿਸਮ ਤੇ ੨੨ ਜ਼ਖ਼ਮ ਤਲਵਾਰਾਂ, ਗੋਲੀਆਂ, ਤੀਰਾਂ,, ਦੇ ਲੱਗੇ ਹੋਏ ਸੀ ਸਾਰੀ ਪੁਸ਼ਾਕ ਖੂਨ ਨਾਲ ਭਿੱਜੀ ਹੋਈ ਆ,, ਫਿਰ ਵੀ ਪੂਰੇ ਜੋਸ ਨਾਲ ਲੜ੍ਹ ਰਹੇ ਸੀ,,,,,, ਜਦੋਂ ਮਿਸਲਾਂ ਦੇ ਸਰਦਾਰਾਂ ਨੂੰ ਪਤਾ ਲੱਗਾ ਕਿ ਬਾਬਾ ਜੀ ਜਖਮੀ ਹਨ ਤਾਂ ਤੇਜੀ ਨਾਲ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਮਦਦ ਲਈ ਆ ਗਏ,,,,ਉਹ ਜਾਣਦੇ ਆ ਕਿ ਇਹ ਬਹਾਦਰ ਜਰਨੈਲ ਮਰਨੀ ਮਰ ਜਾਵੇਗਾ ਪਰ ਇਸਦੀ ਕਿਰਪਾਨ ਰੁਕਣ ਵਾਲੀ ਨਹੀਂ,,ਪਰ ਇਹ ਕੀਮਤੀ ਜਰਨੈਲ ਹੈ ਖਾਲਸੇ ਦਾ,,,,ਇਸ ਦਾ ਜਿਉਂਦਾ ਰਹਿਣਾ ਪੰਥ ਲਈ ਬਹੁਤ ਜ਼ਰੂਰੀ ਆ,,,,,
ਕਹਿੰਦੇ ਆ ਕਿਸੇ ਸਿੰਘ ਨੇ ਚੜ੍ਹਤ ਸਿੰਘ ਸ਼ੁਕਰਚੱਕੀਆ ਨੂੰ ਬੋਲੀ ਮਾਰ ਦਿੱਤੀ,,,,, ਸਿੰਘ ਦੀ ਬੋਲੀ ਸੁਣ ਚੜ੍ਹਤ ਸਿੰਘ ਗੁਸੇ ਵਿਚ ਆਕੇ ਅਬਦਾਲੀ ਦੀ ਫੌਜ ਦੇ ਡਕਰੇ ਕਰਨ ਲੱਗਾ,,,, ਚੜ੍ਹਤ ਸਿੰਘ ਇਹਨੇ ਗੁੱਸੇ ਵਿੱਚ ਕਿਰਪਾਨ ਦਾ ਵਾਰ ਕਰ ਰਿਹਾ ਕਿ ਇਕੋ ਵਾਰ ਨਾਲ ਅਬਦਾਲੀ ਦੇ ਗਿਲਜੀਆਂ ਨੂੰ ਚੀਰ ਕੇ ਛੁੱਟੀ ਜਾ ਰਿਹਾ,,,,,, ਚੜ੍ਹਤ ਸਿੰਘ ਬਹੁਤ ਫੁਰਤੀਲਾ ਸੀ ਤੇਜੀ ਨਾਲ ਅਬਦਾਲੀ ਦੀਆਂ ਫੌਜਾਂ ਦੇ ਵਿਚ ਜਾ ਘੁਸਦਾ ਤੇ ਸਿਪਾਹੀਆਂ ਨੂੰ ਮਾਰ ਘੋੜੇ ਵੀ ਖੋਹ ਲੈਦਾ ਜਦੋਂ ਫੌਜ ਦਾ ਜੋਰ ਪੈਣ ਲੱਗਦਾ ਫੁਰਤੀ ਨਾਲ ਪਿਛੇ ਮੁੜ ਆਉਦਾ,,,,,
ਕਿਰਪਾਨ ਤੋਂ ਬਾਅਦ ਚੜ੍ਹਤ ਸਿੰਘ ਨੇਜ਼ਾ ਫੜ੍ਹ ਅਬਦਾਲੀ ਦੀ ਫੌਜ ਨੂੰ ਜਾਂ ਪੈਂਦਾ,,, ਸਿੰਘਾਂ ਦੇ ਨੇਜ਼ੇ ਤੋ ਤਾਂ ਕੋਹ ਕਾਫ਼ ਦੇ ਪਹਾੜ ਵੀ ਕੰਬਦੇ ਆ,,,ਕਾਜੀ ਨੂਰ ਮੁਹੰਮਦ ਲਿਖਦਾ,,,
ਸਰੇ ਨੇਜਾ ਬਾਜੀ ਦਰ ਅਹੰਦੇ ਦਸਤ
ਅਗਰ ਕੋਹ ਕਾਫ਼ ਅਸਤ ਜਹਮ ਬੁਰਦੰਦ
ਚੜ੍ਹਤ ਸਿੰਘ ਬਹੁਤ ਗੁੱਸੇ ਨਾਲ ਨੇਜ਼ੇ ਦੇ ਬਾਰ ਕਰ ਰਿਹਾ ਕੀ ਨੇਜ਼ਾ ਸਿਪਾਹੀਆਂ ਦੇ ਸਰੀਰ ਦੇ ਆਰ ਪਾਰ ਹੋ ਰਿਹਾ,,, ਨੇਜ਼ੇ ਦਾ ਫਾਲਾ ਟੁੱਟਣ ਤੋਂ ਬਾਅਦ ਚੜ੍ਹਤ ਸਿੰਘ ਬੰਦੂਕ ਨਾਲ ਅਬਦਾਲੀ ਦੀ ਫੌਜ ਤੇ ਨਿਸ਼ਾਨੇ ਲਾਉਂਦਾ,,,, ਸਿੰਘਾਂ ਦਾ ਨਿਸ਼ਾਨਾ ਪੂਰੀ ਦੁਨੀਆ ਵਿੱਚ ਮਸ਼ਹੂਰ ਸੀ,,, ਦੁਸ਼ਮਣ ਵੀ ਸਿੰਘਾਂ ਦੀ ਬੰਦੂਕ ਦੇ ਨਿਸ਼ਾਨੇ ਨੂੰ ਮੰਨਦਾਂ ਸੀ,,, ਸਿੰਘਾਂ ਬਾਰੇ ਮਸ਼ਹੂਰ ਸੀ ਕਿ ਇਹ ਹਨੇਰੇ ਵਿੱਚ ਵੀ ਨਿਸ਼ਾਨੇ ਤੇ ਗੋਲੀ ਮਾਰਦੇ ਆ,,,, ਚੜ੍ਹਤ ਸਿੰਘ ਤਾਂ ਪੱਕਾ ਬਦੂੰਕਖਚੀ ਸੀ,,,ਦੋ ਤਿੰਨ ਸਿੰਘ ਚੜ੍ਹਤ ਸਿੰਘ ਦੀਆਂ ਬੰਦੂਕਾਂ ਭਰਦੇ ਸਨ ਤੇ ਉਹ ਖਾਲੀ ਕਰੀ ਜਾ ਰਿਹਾ ਸੀ ਤੇ ਅਬਦਾਲੀ ਦੀਆਂ ਫੌਜਾਂ ਨੂੰ ਬਿਨ ਬਿਨ ਸੁਟੀ ਜਾ ਰਿਹਾ ਸੀ,,,,
ਸਿੱਖ ਲੜਦੇ ਲੜਦੇ ੧੨ ਕੋਹ ਦੂਰ ਕੁਤਬਾ ਬਾਹਮਣੀਆਂ ਦੇ ਕੋਲ ਆ ਗਏ,,,, ਕੁੱਝ ਵਹੀਰ ਕੁਤਬਾ ਬਾਹਮਣੀਆਂ ਪਿੰਡ ਦੇ ਘਰਾਂ ਵਿੱਚ ਜਾ ਲੁਕੀ,,,ਪਰ ਇਹ ਪਿੰਡ ਰੰਗੜਾ ਦਾ ਸੀ ਤੇ ਮਲੇਰਕੋਟਲੇ ਵਾਲੀਆ ਦੀ ਹੱਦ ਵਿਚ ਆਉਂਦਾ ਸੀ,,, ਮਲੇਰਕੋਟਲੀਏ ਨੇ ਜਾ ਪਿੰਡ ਵਾਲਿਆਂ ਨੂੰ ਕਿਹਾ ਕਿ ਸਿੱਖ ਹਕੂਮਤ ਦੇ ਬਾਗੀ ਆ,,, ਇਹਨਾਂ ਨੂੰ ਲੁਟ ਲਵੋਂ ਤੇ ਕਤਲ ਕਰ ਦੇਵੋ,,,,ਰੰਗੜ ਵਹੀਰ ਨੂੰ ਕਤਲ ਕਰਨ ਲੱਗੇ,,,, ਜਦੋਂ ਚੜ੍ਹਤ ਸਿੰਘ ਨੂੰ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ