ਹੱਥ ਵੱਸ ਤੇਰੇ
ਦਿੱਤਾ ਜੀਵਨ,ਜੀਵਨ ਦਾਤੇ ਨੇ,
ਹੁਣ ਹੈ ਹੱਥ ਵੱਸ ਤੁਹਾਡੇ, ਕਿਸ ਤਰ੍ਹਾਂ ਜੀਣਾ।
ਕੱਟਣੀ ਜ਼ਿੰਦਗੀ ਹੱਸ ਕੇ, ਜਾਂ ਫਿਰ ਜਾਮ ਹੰਝੂਆਂ ਦਾ,
ਰੱਜ ਰੱਜ ਪੀਣਾ।
ਦੁੱਖ ਸੁੱਖ ਹੁੰਦੇ ਕੲੀ ਵਾਰੀ,
ਹੱਥ ਵੱਸ ਤੁਹਾਡੇ।
ਹਾਲਾਤ ਕਿਹੋ ਜਿਹੇ ਵੀ ਹੋਵਣ,
ਰੱਖੋ ਸਦਾ ਉੱਚੇ ਇਰਾਦੇ।
ਕਰਜ਼ਾ ਚੁੱਕ ਨਾ ਆਫ਼ਤ ਸਹੇੜੋ,
ਚੱਲਦੇ ਰਹਿੰਦੇ ਨੇ ਘਾਟੇ ਵਾਧੇ।
ਤੰਗ ਆ ਹਾਲਾਤਾਂ ਤੋਂ,
ਕਈ ਵਾਰੀ ਭੱਜਿਆ।
ਚੰਗੇ ਦਿਨਾਂ ਦੀ ਆਸ ਚ ਸੰਗਰੂਰਵੀ ,
ਫਿਰ ਆ ਗੱਜਿਆ।
ਆਈਆਂ ਕਈ ਮੁਸ਼ਕਿਲਾਂ ਤਾਂ ,
ਦਿਲ ਘਬਰਾਇਆ ਸੀ।
ਖ਼ੁਦਕੁਸ਼ੀ ਦਾ ਵਿਚਾਰ ਵੀ ਸੰਗਰੂਰਵੀ,
ਦਿਲ ਵਿੱਚ ਆਇਆ ਸੀ।
ਨਾ ਮਿਲਿਆ ਮੈਨੂੰ ਜਦ, ਬੈਂਕ ਵਿਚੋਂ ਲੋਨ ਜੀ।
ਥੱਕ ਹਾਰ ਬੈਠ ਗਿਆ, ਫ਼ਿਰ ਧਾਰ ਮੌਨ ਜੀ।
ਮੈਂਨੂੰ ਭੇਜੇ ਕੋਈ ਮਿਹਰਬਾਨ।
ਸ਼ਾਇਦ ਘੱਟੇ ਕੁੱਝ ਨੁਕਸਾਨ।
ਚੜ੍ਹਿਆ ਕਰਜ਼ਾ ਦੇਵਾ ਉਤਾਰ ਜੀ।
...
/>
ਦਿਲੋਂ ਦਿਮਾਗੋਂ ਉਤਾਰਾਂ ਭਾਰ ਜੀ।
ਕਰੀ ਕੋਸ਼ਿਸ਼ ਕਾਲੇ ਧੰਨ ਤੇ,
ਕਾਬੂ ਪਾਉਣ ਦੀ।
ਬੈਲਕੀਆਂ ਦੀ ਤੋੜ ਮੰਜੀ,
ਗੁੱਠੇ ਲਾਉਣ ਦੀ।
ਦਿਲ ਮੇਰਾ ਉਸ ਵੇਲੇ,
ਬਾਗ਼ੋਂ ਬਾਗ਼ ਹੋਇਆ ਸੀ,
ਜਦੋਂ ਸਿਆਸੀ ਸਰਮਾਏਦਾਰ ਲੁਟੇਰਾ,
ਮਾਰ ਮਾਰ ਭੁੱਬਾਂ ਰੋਇਆ ਸੀ।
ਵਾਰ ਵਾਰ ਕਰਾਂ ਧੰਨਵਾਦ,
ਧੰਨਵਾਦ ਸਰਕਾਰ ਦਾ।
ਮਸਲਾ ਜੇ ਕਰੇ ਹੱਲ,
ਭ੍ਰਿਸ਼ਟਾਚਾਰ ਦਾ।
ਕੀਤੀ ਕੁਝ ਕਾਰਵਾਈ ਹੈ।
ਸਰਕਾਰ ਨੂੰ ਵਧਾਈ ਹੈ।
ਘੱਟ ਜਾਵੇ ਸ਼ਾਇਦ,
ਕੁੱਝ ਮਹਿੰਗਾਈ ਜੀ।
ਜੋੜ੍ਹ ਸਕੀਏ ਹੁਣ ਤਾਂ,
ਪਾਈ ਪਾਈ ਜੀ।
✍️
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463
Access our app on your mobile device for a better experience!
Related Posts
ਤੁਰਦਾ ਏ ਤੂੰ ਜਦੋਂ ਸੋਹਣਿਆਂ ,ਮਟਕ ਮਟਕ ਵੇ। ਰੱਤਾ ਵੀ ਨਾ ਹੁੰਦਾ ਏ ਸੋਹਣਿਆਂ ,ਕੋਈ ਖੜਕ ਵੇ। ਝੂਠ ਨਾ ਬੋਲਾਂ ਚੰਨ ਮੱਖਣਾਂ ,ਬੋਲਿਆ ਹੈ ਮੈ ਸੱਚ ਵੇ। ਝੂਠ ਜੇ ਬੋਲਾਂ ਚੰਨ ਮੇਰਿਆ,ਪੈਰਾਂ ਵਿੱਚ ਚੁੱਭੇ ਮੇਰੇ ਕੱਚ ਵੇ। ਸੁੰਨੀ ਲੱਗਦੀ ਏ ਬਿਨਾਂ ਤੇਰੇ ਸੋਹਣਿਆਂ,ਲੱਗਦੀ ਸੜਕ ਵੇ। ਦਿਲ ਮੇਰਾ ਤੂੰ ਮੋਹ ਲਿਆ, Continue Reading »
ਕੀ ਫ਼ਾਇਦਾ ਆਜ਼ਾਦੀ ਦਾ ਦੱਸੋ,ਦੱਸੋ ਸਾਨੂੰ ਹੋਇਆ ਹੈ। ਜੇ ਰੋਇਆ ਤਾਂ ਦੱਸੋ,ਦੱਸੋ ਕਿਉਂ ਆਮ ਆਦਮੀ ਰੋਇਆ ਹੈ। ਉਮੀਦ ਬੜੀ ਸੀ ਸਾਨੂੰ,ਸਾਡੇ ਸਿਆਸੀ ਸੇਵਾਦਾਰਾਂ ਤੋਂ, ਪਰ ਉਨ੍ਹਾਂ ਅੰਦਰਲਾ ਸੇਵਾਦਾਰ ਮਰ, ਲੁਟੇਰਾ ਖਲੋਇਆ ਹੈ। ਕਿਸ਼ਤਾਂ ਭਰਦੇ ਭਰਦੇ, ਗ਼ਰੀਬ ਮਰ ਗਏ, ਸਰਮਾਏਦਾਰ ਦੱਬ ਅਰਬਾਂ ਖਰਬਾਂ,ਵਿਦੇਸ਼ ਭੱਜ ਖਿਲੋਇਆ ਹੈ। ਅਜ਼ਾਦੀ ਤਾਂ ਸੁਫ਼ਨਾ ਹੈ ਤੇ Continue Reading »
ਪਤਾ ਨਹੀਂ, ਕਿਉਂ ਨਹੀਂ, ਲਿਖਾਈ ਮੈਂ,ਨਸੀਬ ਆਪਣੇ ਚ, ਮੈਂ ਤਾਂ ਨਹੀਂ ਸਨ, ਮੰਗੀਆਂ ਕੱਲੀਆਂ ਕਵਿਤਾਵਾਂ ਹੀ। ਮੈਂ ਅਭਾਗਾ ਮਰ ਗਿਆ, ਕਰ ਯਾਦ ਉਮਰ ਭਰ, ਨਾ ਨਿੱਘ ਕਿਸੇ ਦਾ ਹਿੱਸੇ ਆਇਆ, ਆਈਆਂ ਨਾ ਠੰਢੀਆਂ ਹਵਾਵਾਂ ਵੀ। ਹਰ ਕਿਸੇ ਦੇ ਲਿਖਣ ਗਾਉਣ ਦਾ, ਆਪੋ ਆਪਣੋ ਢੰਗ ਹੁੰਦਾ। ਹਰ ਕਿਸੇ ਦੇ ਗੀਤਾਂ ਦੇ Continue Reading »
ਬੂਟ ਦੀ ਸ਼ਰਾਰਤ (ਚਰਨ ਸਿੰਘ ਸ਼ਹੀਦ) ਦੇਖ ਲਲਾਮੀ, ਰਾਹ ਵਿਚ, ਮੈਂ ਭੀ, ਰੁਕਿਆ ਜਾਂਦਾ ਜਾਂਦਾ ਸਸਤੇ ਮੁੱਲੋਂ ਬੂਟ ਵਲੈਤੀ, ਬੋਲੀ ਦੇ, ਲੈ ਆਂਦਾ ਰੋਗਨ ਸ਼ੋਗਨ ਕਰ ਲਿਸ਼ਕਾਕੇ, ਪੈਰੀਂ ਜਦੋਂ ਸਜਾਯਾ ਨਾਲ ਕਛਿਹਰੇ, ਬੂਟ ਦੇਖਕੇ, ਯਾਰਾਂ ਹਾਸਾ ਪਾਯਾ ਮਜਬੂਰਨ ਫਿਰ, ਬੂਟ ਵਾਸਤੇ, ਪਿਆ ਸੂਟ ਸਿਲਵਾਣਾ ਕਾਲਰ, ਟਾਈ, ਸੈਂਟ, ਲਵਿੰਡਰ, ਸਭ ਕੁਝ Continue Reading »
ਕੁਝ ਆਦਤਾਂ ਆਪੇ ਪੈ ਜਾਂਦੀਆਂ, ਕੁਝ ਜਾਣ ਬੁੱਝ ਕੇ ਪਾ ਲੈਂਦੇ। ਚੰਗੀਆਂ ਵਿਚੋਂ ਕੁਝ ਪਾ ਲੈਂਦੇ, ਬੁਰੀਆਂ ਵਿਚ ਤਾਂ ਗਵਾ ਲੈਂਦੇ। ਆਦਤ ਤਾਂ ਹਰ ਕਿਸੇ ਨੂੰ ਹੁੰਦੀ ਹੈ, ਹੁੰਦੀ ਚੰਗੀ ਭਾਵੇਂ ਮਾੜ੍ਹੀ। ਕੋਈ ਕਿਸੇ ਨੂੰ ਬਖਸ਼ੇ ਖੁਸ਼ੀਆਂ, ਜਾਵੇ ਕਿਸੇ ਨੂੰ ਹੈ ਸਾੜ੍ਹੀ। ਆਦਤ ਕਿਸੇ ਦੀ ਦੁਸ਼ਮਣ ਬਣਾਏ, ਬਣਾਏ ਕਿਸੇ ਨੂੰ Continue Reading »
ਕਈ ਧਾਰਮਿਕ ਪਹਿਰਾਵਾ ਪਾ ਕੇ ਵੀ, ਧਾਰਮਿਕ ਨਹੀਂ ਹੁੰਦੇ, ਉਨ੍ਹਾਂ ਅੰਦਰ ਚੱਲਦਾ,ਕੋਈ ਨਾ ਕੋਈ, ਚੰਗਾ ਮਾੜ੍ਹਾ ਵਿਚਾਰ ਰਹਿੰਦਾ। ਬੁਣ ਜਾਲ ਸ਼ਬਦਾਂ ਦਾ, ਕੋਈ ਨਾ ਕੋਈ ਕਦੇ, ਸ਼ਰਧਾਲੂ ਬਣਾ ਲੈਂਦਾ, ਲੁੱਟਾ ਕੇ ਸਭ ਕੁਝ ਸ਼ਰਧਾ ਵੱਸ, ਨਾ ਕਿਸੇ ਨੂੰ ਕੁਝ ਕਹਿੰਦਾ। ਉਸ ਲਈ ਗੁਰੂ ਗੁਰੂ ਹੁੰਦਾ, ਸੰਤ ਸੰਤ ਹੁੰਦਾ, ਬਾਬਾ ਬਾਬਾ Continue Reading »
ਹਾਂ ਭਾਣਜਾ ਕਿਸੇ ਦਾ, ਕਿਸੇ ਦਾ ਹਾਂ ਦੋਹਤਾ । ਹਾਂ ਭਤੀਜਾ ਕਿਸੇ ਦਾ, ਕਿਸੇ ਦਾ ਹਾਂ ਪੋਤਾ । ਰੋਜ਼ੀ ਰੋਟੀ ਬਾਪ ਮੇਰੇ ਨੂੰ, ਮੇਰੇ ਤੋਂ ਦੂਰ ਕੀਤਾ। ਪੇਕੇ ਘਰ ਰਹਿਣ ਲਈ, ਮਾਂ ਨੂੰ ਮਜ਼ਬੂਰ ਕੀਤਾ। ਨਾਨਾ,ਨਾਨੀ,ਮਾਮਾ,ਮਾਸੀ, ਕਰਨ ਪਿਆਰ ਬਥੇਰਾ। ਕੋਈ ਮਾਮੀ ਕਹਿੰਦੀ ਏ, ਲੁੱਟ ਖਾ ਗਏ ਘਰ ਮੇਰਾ। ਮਾਮੇ ਮੇਰੇ Continue Reading »
ਸਾਡੇ ਕੋਲ ਵਕਤ ਨਾ ਕਿਤੇ ਹੁਣ ਜਾਣ ਦਾ। ਪਤਾ ਨਹੀ ਮੈਨੂੰ ਹੁਣ ਤਿਰੇ ਆਣ ਦਾ। ਆਂਦੀਆਂ ਸੀ ਅੱਗੇ ਤੇਰੀਆਂ ਕਨਸੋਆਂ, ਜਦ ਬੈਠ ਹੰਝੂਆਂ ਦੇ ਹਾਰ ਪਰੋਆਂ। ਕਈ ਦਿਨ ਮਿਲਣਾ ਨਾ ਤੁਸਾਂ ਸਵੇਰੇ, ਤੇਰੀ ਯਾਦ ਵਿੱਚ ਸਾਰਾ ਦਿਨ ਰੋਆਂ। ਮਿਲ਼ਦਾ ਵਕਤ ਨਾ ਹੁਣ ਮੁਸਕਾਣ ਦਾ, ਪਤਾ ਨਹੀ ਮੈਨੂੰ….. ਤੇਰੇ ਆਣ ਤੇ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)