ਕਰ ਵਿਸ਼ਵਾਸ
ਨਾ ਰਹੀ ਤੂੰ,ਕਿਸੇ ਦੇ,ਓਟ ਆਸਰੇ,
ਨਾ ਰਹੀ ਤੂੰ,ਕਿਸਮਤ ਸਹਾਰੇ।
ਹੁੰਦੀ ਜਿੰਨੀ ਤੈਥੋਂ ਕਰ ਲੈ,
ਕਰ ਲੈ ਤੂੰ, ਮਿਹਨਤ ਪਿਆਰੇ।
ਨਾ ਵੇਖ ਸਫ਼ਲਤਾ ਦੇ,ਸੁਫ਼ਨੇ ਕਦੇ,
ਰਾਹ ਲੱਭ,ਸੋਚ ਵਿਚਾਰ ਕੇ।
ਝੋਲੀ ਪੈਣੀ ਜਿੱਤ ਕਦੇ ਬੈਠੇ ਜੇ ਨਾ,
ਬੈਠੇ ਜੇ ਨਾ,ਕਦੇ ਮਨ ਹਾਰ ਕੇ।
ਸੋਚ ਜਿੰਨਾ ਤੈਥੋਂ ਸੋਚਿਆ ਜਾਂਦੈ,
ਨਹੀਂ ਤੈਨੂੰ ਕੋਈ ਰੋਕ ਸਕਦਾ।
ਸੋਚ ਅਮਲ ਕਰ ਮਿਲੂ ਮੰਜ਼ਿਲ ਤੈਨੂੰ,
ਫਿਰ ਨਹੀਂ ਕੋਈ ਟੋਕ ਸਕਦਾ।
ਹੱਥ ਵਿਖਾਉਣਾ ਛੱਡਦੇ,
ਨਾ ਕਰ ਵਿਸ਼ਵਾਸ ਤੂੰ ਲਕੀਰਾਂ ਤੇ।
ਹਿੰਮਤ, ਹੌਂਸਲਾ,ਦਲੇਰੀ ਨਾਲ,
ਮਿਹਨਤਕਸ਼ ਬਦਲਣ ਤਕਦੀਰਾਂ ਨੇ।
ਮਨ ਦੀਆਂ ਕਮਜ਼ੋਰੀਆਂ,
...
/>
ਕੁਝ ਠੋਸ ਤੇ ਕੁਝ ਬਰੀਕ ਹੁੰਦੀਆਂ ਨੇ।
ਕੁਝ ਰਹਿਣ ਚੁੱਪ ਚੁਪੀਤੀਆਂ,
ਤੇ ਕੁਝ ਮਾਰਦੀਆਂ ਚੀਕ ਹੁੰਦੀਆਂ ਨੇ।
ਕੁਝ ਸਮਾਂ ਰਹਿੰਦਿਆਂ ਹੀ,
ਗ਼ਲਤੀਆਂ ਹਜ਼ਾਰ ਸੁਧਾਰ ਲੈਂਦੇ।
ਕੁਝ ਕਰ ਅਣ ਦੇਖਿਆਂ ਸੰਗਰੂਰਵੀ,
ਮਨ ਆਪਣੇ ਦੀ ਨਾ ਸਾਰ ਲੈਂਦੇ।
✍️ ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463
sarbjitsangrurvi1974@gmail.com
Access our app on your mobile device for a better experience!
Related Posts
ਬੇਸ਼ੱਕ ਮੈਂ ਦੁੱਖੀ ਹਾਂ, ਸਮੇਂ ਤੇ ਹਾਲਤਾਂ ਤੋਂ, ਪਰ ਚੰਗੇ ਦਿਨਾਂ ਦੀ, ਮੈਨੂੰ ਤਾਂ ਆਸ ਹੀ ਹੈ। ਮਿਹਨਤ ਕਰਦਾ ਰਹਿੰਦਾ, ਚੰਗੇ ਦਿਨਾਂ ਦੀ ਆਸ ਵਿੱਚ, ਕਾਮਯਾਬ ਕਦੇ ਤਾਂ ਹੋਣਾ ਹੈ, ਮਨ ਵਿਚ ਵਿਸ਼ਵਾਸ ਵੀ ਹੈ। ਨਹੀਂ ਬੈਠੇ ਰਹਿਣਾ ਸਦਾ ਮੈਂ, ਕਿਸੇ ਮਦਦ ਦੀ ਆਸ ਤੇ, ਖ਼ੁਦ ਤੇ ਵੀ ਵਿਸ਼ਵਾਸ ਪੱਕਾ, Continue Reading »
ਧੀਏ ਰਾਣੀਏ ਮੇਰੀਏ, ਮੈਨੂੰ ਮਾਣ ਤੇਰੇ ਤੇ, ਮੇਰੇ ਨਾਲੋਂ ਵੱਧ ਹੀ, ਤੂੰ ਤਾਂ ਬੜੀ ਸਿਆਣੀ ਏ। ਬੇਸ਼ੱਕ ਬਣਾਇਆ ਏ, ਪਿੰਜਰਾਂ ਰੋਕਾਂ ਟੋਕਾਂ ਦਾ, ਜ਼ਿੰਮੇਵਾਰੀ ਏ ਤੇਰੀ ਬਣਦੀ, ਕਿਵੇਂ ਇੱਜ਼ਤ ਬਚਾਣੀ ਏ। ਹੋਵਾਂਗਾ ਬੇਸ਼ੱਕ ਕਈਆਂ ਲਈ ਜ਼ਾਲਿਮ, ਪਰ ਤੂੰ ਹੀ ਜਾਣਦੀ ਏ ਕੱਚੇ ਘਰ ਚ, ਕਿੰਨੀ ਮੌਜ ਮਾਣੀ ਏ। ਤੂੰ ਆਟੇ Continue Reading »
ਆਉਂਦੇ ਹੰਝੂ ਬਾਹਰ ਜਦੋਂ, ਰੂਪ ਸਿਆਹੀ ਦਾ ਧਾਰ ਲੈਂਦੇ। ਨਾ ਕਹਿ ਸਕਦਾ ਦਿਲ ਦੀ, ਜਦ ਕਿਸੇ ਨੂੰ ਚਾਹ ਕੇ ਵੀ, ਦਿਲ ਚੋਂ ਨਿਕਲੇ ਸ਼ਬਦਾਂ ਨੂੰ, ਪ੍ਰੋ ਪ੍ਰੋ ਬਣਾ ਅਸੀਂ ਹਾਰ ਲੈਂਦੇ। ਮੰਨਿਆ ਤਨਾਵ ਗ੍ਰਸਤ ਰਹਿੰਦਾ, ਮੁਕਤ ਸਦਾ ਲਈ ਰੋਇਆ ਨਹੀਂ। ਬੇਸ਼ੱਕ ਰੋਇਆ ਲੁੱਕ ਆਸੇ ਪਾਸੇ, ਪਰ ਝੱਲਾ ਕਦੇ ਹੋਇਆ ਨਹੀਂ। Continue Reading »
ਹੰਝੂ ਅੱਖਾਂ ਵਿੱਚ ਖਾਰੇ ਨੇ, ਕਿੰਝ ਮਨਾਉਣ ਉਹ ਖ਼ੁਸ਼ੀਆਂ, ਪਿਆਰ ਬਾਜ਼ੀ ਜੋ ਹਾਰੇ ਨੇ। ਹੰਝੂ ਅੱਖਾਂ ਵਿੱਚ ਖਾਰੇ ਨੇ, ਸਾਰੀ ਨੇ ਕਹਾਣੀ ਦੱਸਦੇ, ਵਿਛੜੇ ਸੱਜਣ ਪਿਆਰੇ ਨੇ। ਹੰਝੂ ਅੱਖਾਂ ਵਿੱਚ ਖਾਰੇ ਨੇ, ਨਾਮ ਤੇਰਾ ਲੈਣ ਤੋਂ ਮੈਨੂੰ, ਰੋਕਣ ਟੋਕਣ ਸਾਰੇ ਨੇ। ਹੰਝੂ ਅੱਖਾਂ ਵਿੱਚ ਖਾਰੇ ਨੇ, ਤੇਰੀ ਗ਼ੈਰ ਹਾਜ਼ਰੀ ਵਿੱਚ, Continue Reading »
ਹਰ ਇਨਸਾਨ, ਨਹੀਂ ਹੁੰਦਾ,ਸਰਬ ਗੁਣਵਾਨ। ਹੁੰਦੇ ਨੇ,ਜਿਸ ਵਿੱਚ,ਉਹ ਭਾਗਵਾਨ ਇਨਸਾਨ। ਪਾਕ ਪਵਿੱਤਰ, ਰੂਹਾਂ ਤੇ,ਸਦਾ ਹੀ,ਹੁੰਦਾ ਮਿਹਰਵਾਨ, ਸਦਾ ਹੀ, ਹੁੰਦਾ ਮਿਹਰਵਾਨ, ਭਗਵਾਨ ਦਿਆਵਾਨ। ਕੁਝ ਸਮਾਂ, ਕੁਝ ਹਾਲਾਤ,ਕਦੇ ਕਦੇ, ਤੇ ਕੋਈ ਨਾ ਕੋਈ ਮਾੜਾ ਬਣ ਦੇਵੇ, ਜਨਮਜਾਤ ਨਹੀਂ ਹੁੰਦਾ,ਕਦੇ ਕੋਈ, ਕਦੇ ਕੋਈ ਕਠੋਰ,ਕਰੂਰ ਸ਼ੈਤਾਨ ਹੈਵਾਨ । ਹੁੰਦਾ ਕੱਠਾ, ਕੁਝ ਕਰਮਾਂ, ਪਿਛਲਿਆਂ ਦਾ Continue Reading »
ਛੋਟੀ ਜਿਹੀ ਗੱਲ ਯਾਰੋ , ਮੈਂ ਦਿਲ ਨੂੰ ਲਾ ਬੈਠਾ। ਛੱਡ ਕੇ ਕੰਮ ਸਾਰੇ ਯਾਰੋ, ਦਿਨ ਸਾਰਾ ਗਵਾ ਬੈਠਾ। ਗਾਉਂਦਾ ਰਿਹਾ ਗੀਤ ਗ਼ਮਾਂ ਦੇ, ਕੁਝ ਪਲ ਹੰਝੂ ਵਹਾ ਬੈਠਾ। ਖ਼ੁਸੀ ਪਾ ਕੇ ਯਾਰ ਦੀ ਝੋਲੀ, “ਸੰਗ਼ਰੂਰਵੀ”ਗ਼ਮ ਨੂੰ ਗਲੇ ਲਗਾ ਬੈਠਾ। ਹੋ ਕੇ ਸਵਾਰ ਚੱਲਿਆ ਯਾਰੋ,ਮੌਤ ਦੀ ਘੋੜੀ। ਗ਼ਮ ਹੰਢਾਏ ਜ਼ਿਆਦਾ Continue Reading »
ਤੂੰ ਸਿਆਣਾ,ਸਮਝਦਾਰ ਬੜਾ, ਨਾ ਕਰ ਮਿੱਤਰਾ ਤੂੰ ਕਾਹਲੀ। ਤੇਰੇ ਸਿਰ ਮੋਢਿਆਂ ਤੇ ਅੰਨ ਦਾਤਿਆ, ਹੈ ਬੜੀ ਵੱਡੀ ਜ਼ਿੰਮੇਵਾਰੀ ਬਾਹਲੀ। ਨਾ ਪਰਾਲੀ ਨੂੰ ਅੱਗ ਲਗਾਈ। ਨਾ ਪ੍ਰਦੂਸ਼ਣ ਤੂੰ ਵੀ ਕਦੇ ਫੈਲਾਈ। 1- ਪਰਾਲੀ ਨੂੰ ਅੱਗ ਲੱਗਾਉਣ ਦਾ ਸੁਣ ਵੀਰਿਆ, ਹੋਇਆ ਢੰਗ ਪੁਰਾਣਾ। ਜੇ ਨਾਂ ਹਾਲੇ ਸੰਭਲੇ ਤਾਂ ਪਤਾ ਨਹੀਂ ਪੈਣਾ, ਕਿੰਨਾ Continue Reading »
ਨਾ ਕਿਤੋ ਆਵਾਜ਼ ਕੁੱਕੜ ਦੀ ਆਵੇ ਕਿਹੜਾ ਸ਼ੁਭ ਨੂੰ ਦੱਸ ਜਗਾਵੇ, ਹੱਥੀ ਹਲ ਕਿਹੜਾ ਹੁਣ ਵਾਹੇ ਦਿਸਦਾ ਨਾ ਕੋਈ ਹਾਲੀ ਉਏ ਜੱਟਾ। ਮੇਰਾ ਵਿਰਸਾ ਗਿਆ ਗਵਾਚ ਕਿਤੋ ਤੂੰ ਭਾਲੀ ਉਏ ਜੱਟਾ। ਨਾ ਦਿਸਦਾ ਚਾਦਰਾਂ ਕੁੱੜਤਾ, ਕਿਹੜਾ ਬੈਠ ਮੱਕੀ ਗੁੱਡਦਾ, ਬੀਜੇ ਸਰੋਂ ਕਿਹੜਾ ਨਾਲ ਤਰਫਾਲੀ ਉਏ ਜੱਟਾ, ਮੇਰਾ ਵਿਰਸਾ ਗਿਆ ਗਵਾਚ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)