More Punjabi Kavita  Posts
ਕਲਮ,ਕਲਾਮ


ਪਤਾ ਨਹੀਂ, ਕਿਉਂ ਨਹੀਂ,
ਲਿਖਾਈ ਮੈਂ,ਨਸੀਬ ਆਪਣੇ ਚ,
ਮੈਂ ਤਾਂ ਨਹੀਂ ਸਨ,
ਮੰਗੀਆਂ ਕੱਲੀਆਂ ਕਵਿਤਾਵਾਂ ਹੀ।
ਮੈਂ ਅਭਾਗਾ ਮਰ ਗਿਆ,
ਕਰ ਯਾਦ ਉਮਰ ਭਰ,
ਨਾ ਨਿੱਘ ਕਿਸੇ ਦਾ ਹਿੱਸੇ ਆਇਆ,
ਆਈਆਂ ਨਾ ਠੰਢੀਆਂ ਹਵਾਵਾਂ ਵੀ।

ਹਰ ਕਿਸੇ ਦੇ ਲਿਖਣ ਗਾਉਣ ਦਾ,
ਆਪੋ ਆਪਣੋ ਢੰਗ ਹੁੰਦਾ।
ਹਰ ਕਿਸੇ ਦੇ ਗੀਤਾਂ ਦੇ ਵਿੱਚ ਤਾਂ,
ਵੱਖੋ ਵੱਖਰਾ ਰੰਗ ਹੁੰਦਾ।

ਕੀ ਹੋਇਆ,ਲਿਖ ਨਾ ਪਾਉਂਦੇ,
ਜੇ ਗੀਤ ਕੋਈ ਕਦੇ ਕਦੇ,
ਗੀਤਾਂ ਵਰਗੀਆਂ ਲੱਗਣ ਕਦੇ,
ਮੇਰੀਆਂ ਕਵਿਤਾਵਾਂ ਨੇ।

ਅਕਸਰ ਹੁੰਦਾ ਮਹਿਸੂਸ ਸਦਾ ਸਭਨੂੰ,
ਲਿਖੇ ਗੀਤ ਪਹਿਲਾਂ ਜਿਹੜੇ ,
ਉਹ ਤਾਂ ਕਵਿਤਾਵਾਂ ਵਰਗੇ ਨੇ।
ਬੀਤੇ ਦਿਨ ਰਾਤ ,ਬੀਤੇ ਜਿਹੜੇ,ਮੇਰੇ ਹੀ,
ਲੱਗਣ ਕਦੇ ਕਦੇ ਸੰਗਰੂਰਵੀ,
ਮਿਲੀਆਂ ਸਜ਼ਾਵਾਂ ਵਰਗੇ ਨੇ।

ਠੀਕ ਹੋਣਗੇ ਸ਼ਾਇਦ,
ਉਹ ਆਪਣੀ ਥਾਂ,
ਰਹਿੰਦੇ ਸੋਚਦੇ ਜਿਹੜੇ,
ਕਰਦਾ ਰਹਿੰਦਾ ਤੁਕਬੰਦੀਆਂ।
ਲਿਖੇ ਖੁੱਲ੍ਹੀ ਕਵਿਤਾ...

ਕਦੇ,
ਕਦੇ ਕਦੇ ਕੋਈ ਗੀਤ ਵਰਗੀ,
ਕਦੇ ਮੰਨੇ ਉਸਤਾਦ ਦੀ ਯਾਦ ਕਰ,
ਕਦੇ ਕਦੇ ਨਾ ਸਹਾਰੇ ਪਾਬੰਦੀਆਂ।

ਹੈ ਉਮੀਦ ਪੱਕੀ,
ਨਾਲੇ ਵਿਸ਼ਵਾਸ ਪੂਰਾ,
ਗੀਤਾਂ ਵਾਂਗ ਹੋਵੇਗਾ,
ਸਨਮਾਨ ਕਵਿਤਾਵਾਂ ਦਾ।

ਨਹੀਂ ਚਾਹੁੰਦਾ, ਮੈਂ ਤਾਂ,
ਲੰਮੀਆਂ ਉਮਰਾਂ,
ਬੱਸ ਮੇਰੀ ਕਲਮ ,
ਕਲਾਮ ਲਈ ਦੁਆ ਕਰੋ।

ਨਹੀਂ ਚਾਹੁੰਦਾ, ਮੈਂ ਤਾਂ,
ਲੰਮੀਆਂ ਉਮਰਾਂ,
ਕਲਮ ,ਕਲਾਮ, ਮੇਰੇ ਲਈ,
ਦੁਆ ਕਰੋ।

ਕਰਦਾ ਰਿਹਾ, ਬਿਆਨ ਕਦੇ ਕਦੇ,
ਦੁੱਖ ਦਰਦ ਆਪਣਾ ਸਾਰਾ ਸੰਗਰੂਰਵੀ ,
ਗੀਤਾਂ ਵਿੱਚ, ਕਦੇ ਕਦੇ,
ਕਵਿਤਾਵਾਂ, ਕਹਾਣੀਆਂ ਵਿਚ।

✍️ ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463
sarbjitsangrurvi1974@gmail.com

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)