ਕੁਝ ਦੋਸਤ
ਕੁੱਝ ਦੋਸਤ ਨੇ ਮੇਰੇ,ਢਾਲ ਵਰਗੇ,
ਜਿਹੜੇ ਖ਼ੁਦ ਤੇ,ਵਾਰ ਸਹਾਰ ਲੈਂਦੇ।
ਕੁੱਝ ਦੋਸਤ ਨੇ, ਡਾਕੂਆਂ ਵਰਗੇ,
ਜਿਹੜੇ ਹੱਕ ਕਿਸੇ ਦਾ,ਮਾਰ ਲੈਂਦੇ।
ਕੁੱਝ ਦੋਸਤ ਨੇ ਮੇਰੇ, ਸ਼ਾਹੂਕਾਰ ਵਰਗੇ,
ਕਈ ਲੈਂਦੇ ਵਿਆਜ,ਕਈ ਕੰਮ,ਸਾਰ ਦਿੰਦੇ।
ਕੁੱਝ ਦੋਸਤ ਨੇ,ਭੈਣ, ਭਰਾ,ਮਾਂ ਵਰਗੇ,
ਸਮਝ ਜਾਨ ਜਾਨੋਂ ਵੱਧ ਨੇ,ਪਿਆਰ ਦਿੰਦੇ।
ਕੁਝ ਦੋਸਤ ਨੇ,ਮਦਦ ਕਰਕੇ,
ਆਪੋ ਆਪਣਾ ਹੀ ਫਰਜ਼,ਨਿਭਾਉਂਦੇ ਨੇ।
ਕੁੱਝ ਦੋਸਤ ਨੇ,ਮਦਦ ਕਰਕੇ,
ਆਪੋ ਆਪਣਾ ਅਹਿਸਾਨ,ਜਿੱਤਾਉਂਦੇ ਨੇ।
ਕੁੱਝ ਦੋਸਤ ਨੇ,ਪਿੱਠ ਪਿੱਛੇ,ਨਿੰਦਾ ਕਰਦੇ,
ਕੁੱਝ ਦੋਸਤ ਪਿੱਠ ਪਿੱਛੇ ਵੀ ,ਵਡਿਆਉਂਦੇ ਨੇ।
...
/>
ਕੁਝ ਦੋਸਤ ਫੂਕ ਸਦਾ ਨੇ,ਦਿੰਦੇ ਸਦਾ ਰਹਿੰਦੇ,
ਕੁੱਝ ਦੋਸਤ ਸਹੀ,ਸਮਝਾ ਸਹੀ ਰਾਹ ਪਾਉਂਦੇ ਨੇ।
ਕੁੱਝ ਦੋਸਤ,ਐਸ਼ ਪ੍ਰਸਤੀ ਕਰਦੇ,
ਖ਼ੂਬ ਪੈਸੇ ਰਹਿੰਦੇ,ਲੁੱਟਾਉਂਦੇ ਨੇ।
ਕੁਝ ਦੋਸਤ ਨੇ,ਬੜੇ ਮਤਲਬੀ ਮੇਰੇ,
ਕੁਝ ਦੋਸਤ,ਕੰਮ ਕਿਸੇਦੇ,ਆਉਂਦੇ ਨੇ।
✍️ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463
sarbjitsangrurvi1974@gmail.com
Access our app on your mobile device for a better experience!
Related Posts
ਬੂਟ ਦੀ ਸ਼ਰਾਰਤ (ਚਰਨ ਸਿੰਘ ਸ਼ਹੀਦ) ਦੇਖ ਲਲਾਮੀ, ਰਾਹ ਵਿਚ, ਮੈਂ ਭੀ, ਰੁਕਿਆ ਜਾਂਦਾ ਜਾਂਦਾ ਸਸਤੇ ਮੁੱਲੋਂ ਬੂਟ ਵਲੈਤੀ, ਬੋਲੀ ਦੇ, ਲੈ ਆਂਦਾ ਰੋਗਨ ਸ਼ੋਗਨ ਕਰ ਲਿਸ਼ਕਾਕੇ, ਪੈਰੀਂ ਜਦੋਂ ਸਜਾਯਾ ਨਾਲ ਕਛਿਹਰੇ, ਬੂਟ ਦੇਖਕੇ, ਯਾਰਾਂ ਹਾਸਾ ਪਾਯਾ ਮਜਬੂਰਨ ਫਿਰ, ਬੂਟ ਵਾਸਤੇ, ਪਿਆ ਸੂਟ ਸਿਲਵਾਣਾ ਕਾਲਰ, ਟਾਈ, ਸੈਂਟ, ਲਵਿੰਡਰ, ਸਭ ਕੁਝ Continue Reading »
ਸੁਣ ਵੇ ਰੱਬਾ ਮੇਰਿਆ, ਤੂੰ ਰੱਜ ਕੇ ਮੀਂਹ ਪਾ ਦੇ। ਮੋਰ ਖ਼ੁਸ਼ੀ ਚ ਪੈਲਾ ਪਾਇ, ਤੂੰ ਰੁੱਸੜਿਆ ਯਾਰ ਮਿਲਾ ਦੇ। ਹੋਰ ਨਾ ਮੈਂ ਕੁਝ ਤੈਥੋਂ ਮੰਗਾਂ, ਕੁਝ ਮੰਗਣੋਂ ਨਾ ਤੈਥੋਂ ਸੰਗ਼ਾਂ, ਮਹੀਨੇ ਬੀਤੇ ਸੱਜਣ ਤੱਕਿਆਂ, ਅੱਜ ਤੂੰ ਸੱਜਣ”ਸੰਗਰੂਰਵੀ”ਨਾਲ ਮਿਲਾ ਦੇ। ਬਰਸਾਤ ਦਾ ਦਿਨ,ਹੋਇਆ ਸੀ ਸਵੇਰਾ। ਦੇਖ ਮੌਸਮ ਦਿਲ, ਨੱਚਿਆ ਸੀ Continue Reading »
ਬੇ-ਖਬਰ ਲੱਗਦਾ ਕੋਈ ਬੇ ਖਬਰ , ਕੋਈ ਬੇ ਸੂਝਵਾਨ ਏ, ਪਤਾ ਸਭ ਦਾ ਵਸ , ਮੌਕੇ ਦਾ ਇੰਤਜ਼ਾਰ ਏ। ਕੋਈ ਸਦਮਾ ਉਧਾਰ ਦੇ ਗਿਆ, ਕੋਈ ਮਜਬੂਰੀ ਦੱਸ, ਮਸ਼ਹੂਰੀ ਕਰਾ ਗਿਆ। ਲੱਗਦਾ ਕੋਈ ਬੇ ਖਬਰ , ਕੋਈ ਬੇ ਸੂਝਵਾਨ ਏ, ਪਤਾ ਸਭ ਦਾ ਵਸ ਮੌਕੇ ਦਾ ਇੰਤਜ਼ਾਰ ਏ। ਕੋਈ ਠੱਗਣ ਨੂੰ Continue Reading »
ਸਮਾਂ ਨਹੀਂ ਹੈ,ਮੇਰੇ ਨਾਲ। ਸਮੇਂ ਕਰਿਆ,ਬੁਰਾ ਹਾਲ। ਸਮਾਂ ਨਹੀਂ ਹੈ,ਦੋਸ਼ੀ ਕੋਈ, ਹੈ ਕਿਸਮਤ,ਮੇਰਾ ਖ਼ਿਆਲ। ਸਾਥੀ ਸਮੇਂ ਸਿਰ ਸਮੇਂ ਦਾ ਜੋ, ਸਮੇਂ ਸਿਰ ਚੱਲੇ ਹਰ ਚਾਲ। ਕਰੋ ਕਦਰ ਕਰ ਸਕੋ ਜਿੰਨੀ, ਬਣੋ ਬਣਾਓ ਮਜ਼ਬੂਤ ਢਾਲ। ਸਮਾਂ ਨਹੀਂ ਹੈ,ਕੋਲ ਜਿਸ ਦੇ, ਸਮੇਂ ਲਈ,ਬਣੇ ਫਿਰ ਕਾਲ। ਕੋਲ ਸਮੇਂ ਤਜਰਬਾ ਯੁੱਗਾਂ ਦਾ, ਸਮਾਂ ਨਹੀਂ Continue Reading »
ਜੇ ਦਿਲ ਸਤਿਕਾਰ ਨਾ , ਸਿਰ ਝੁਕਾਉਣ ਦਾ ਕੀ ਫਾਇਦਾ। ਜੇ ਦਿਲ ਚ ਪਿਆਰ ਨਾ, ਫਿਰ ਜਿਤਾਉਣ ਦਾ ਕੀ ਫਾਇਦਾ। ਜੇ ਮਹਿਬੂਬ ਸੰਗ ਦਿਲ ਹੋਵੇ, ਦੁੱਖੜੇ ਸੁਣਾਉਣ ਦਾ ਕੀ ਫਾਇਦਾ। ਗੱਲ ਗੱਲ ਤੇ ਜੇ ਸੱਜਣ ਰੁੱਸੇ”ਸੰਗਰੂਰਵੀ” ਉਹਨੂੰ ਮਨਾਉਣ ਦਾ ਕੀ ਫਾਇਦਾ। ਅਸਾਂ ਹੱਸ ਕੇ ਬੁਲਾਇਆ, ਉਹਨੂੰ ਬੜਾ ਸਮਝਾਇਆ, ਸਮਝੇ ਨ Continue Reading »
ਮੇਰਾ ਟੀਚਰ,ਨਿੱਤ ਨੇਮ,ਇਕਾਗਰ ਚਿੱਤ, ਨਿੱਤ ਕਰੇ। ਕਰੇ ਕਮਾਈ, ਹੱਕ ਸੱਚ ਦੀ, ਕਦੇ ਕਿਸੇ ਤੋਂ, ਨਾ ਡਰੇ। ਡਰੇ ਨਾ ਡਰਾਏ,ਕਦੇ ਕਿਸੇ ਨੂੰ, ਜੀ ਕਹੇ ਕਹਾਏ, ਨਾ ਕਹਾਏ ਅਰੇ। ਅਰੇ ਕਹੇ ਜੋ,ਨਾਲੇ ਕਰੇ ਜੋ ਬਤਮੀਜ਼ੀ, ਫਿਰ ਬੋਲ ਸੁਣਾਏ,ਉਸਨੂੰ ਖਰੇ। ਖਰੇ ਬੋਲ ਨਾ ਬੋਲੇ,ਬਿਨਾਂ ਕਿਸੇ ਮਤਲਬ ਦੇ, ਲੜ੍ਹਾਈ ਝਗੜੇ ਤੋਂ ਰਹਿੰਦੇ ਉਹ ਪਰੇ। Continue Reading »
ਮੋਮ ਸੀ ਮੈਂ ਤਾਂ, ਹੋਣਾ ਹੁੰਦਾ ਜੇ, ਹੁੰਦੀ ਪੱਥਰ ਕਿਵੇਂ। ਸੀ ਪਹਾੜੀ ਵਰਗਾ, ਉਹ ਹੰਕਾਰੀ ਤਾਂ, ਹੁੰਦਾ ਪੱਧਰ ਕਿਵੇਂ। ਟੁੱਟਣਾ ਹੀ ਸੀ, ਕਦੇ ਨਾ ਕਦੇ, ਰੱਖਦਾ ਸਬਰ ਕਿਵੇਂ। ਮੰਨਿਆ ਨਾ ਸਾਥੀ, ਦੁੱਖ ਸੁੱਖ ਵਿੱਚ ਉਹ, ਨਾ ਲੈਂਦਾ ਖ਼ਬਰ ਕਿਵੇਂ। ਸੀ ਮਾਣ ਮੈਨੂੰ , ਮੈਨੂੰ ਬੜਾ ਜਵਾਨੀ ਦਾ, ਉਸਨੂੰ ਤਾਂ ਹੱਦੋਂ Continue Reading »
ਬੇਸ਼ੱਕ ਦਿੱਸੇ ਤੂੰ, ਜਿਉਂਦਾ ਜਾਗਦਾ। ਮਾਣੇਂ ਮਿਹਨਤ ਜਾਂ, ਵੇਲਾ ਸੁਭਾਗਦਾ। ਦੇ ਮੌਕਾ ਮਾਣਨ ਦਾ, ਖ਼ੁਦ ਵੀ ਤੂੰ ਮਾਣ। ਨਾ ਉਮਰ ਗੁਜ਼ਾਰ, ਵਿੱਚ ਪਹਿਨਣ,ਖਾਣ। ਹੋ ਸ਼ੁਕਰਗੁਜ਼ਾਰ ਸਦਾ, ਜਿਸ ਬਖਸ਼ਿਆ ਤਾਣ। ਕੋਸ਼ਿਸ਼ ਕਰ ਚੱਲਣ, ਬਚਣ,ਕਿਸੇ ਦੇ ਪ੍ਰਾਣ। ਸੰਸਾਰਕ ਵਸਤਾਂ ਨਾ, ਕਦੇ ਸੰਗ ਤੇਰੇ ਜਾਣ। ਮਿਲੇ ਗਿਆਨ ਸੱਚਾ, ਵਿਚ ਸਤਸੰਗ ਆਣ। @©®✍️ ਸਰਬਜੀਤ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)