ਗੀਤ
ਕੀ ਹੋਇਆ ਜੇ,
ਛੱਡਿਆ ਮੈਨੂੰ।
ਦਿਲ ਆਪਣੇ ਚੋਂ,
ਕੱਢਿਆ ਮੈਨੂੰ।
ਗੱਲ ਕੋਈ ਨਾ,
ਦਿਲ ਆਪਣੇ ਤੇ,
ਲਾਉਣੀ ਐ।
ਜੀਣਾ ਮੈਂ ਤਾਂ,
ਹੋਰਾਂ ਲਈ,
ਨਾ ਖ਼ੁਦ ਦੀ,
ਜਿੰਦ ਮੁਕਾਉਣੀ ਐ।
ਮੰਨਿਆ ਕਿ ਹੁੰਦਾ,
ਔਖਾ ਬੜਾ ਹੈ,
ਪਹਿਲਾ ਪਿਆਰ ਭੁੱਲਾਉਣਾ।
ਪਹਿਲੇ ਯਾਰ ਨੂੰ,ਭੁੱਲ ਕੇ,
ਦਿਲ ਹੋਰ ਕਿਸੇ,
ਨਾਲ ਲੱਗਾਉਣਾ।
ਮਨ ਮਾਰ ਕੇ,
ਜ਼ਿੰਦਗੀ ਤਾਂ ਨਾਲ ਕਿਸੇ,
ਬਿਤਾਉਣੀ ਐ।
ਗੱਲ ਕੋਈ ਨਾ,
ਦਿਲ ਆਪਣੇ ਤੇ,
ਲਾਉਣੀ ਐ।
ਜੀਣਾ ਮੈਂ ਤਾਂ,
ਹੋਰਾਂ ਲਈ,
ਨਾ ਖ਼ੁਦ ਦੀ,
ਜਿੰਦ ਮੁਕਾਉਣੀ ਐ।
ਦਿਲ ਆਪਣੇ ਨੂੰ,
ਰਹਿਣਾ ਮੈਂ ਤਾਂ,
...
/>
ਵਾਰ ਵਾਰ ਕੁਝ,
ਸਮਝਾਉਣਾ ਏ।
ਗੱਲ ਕਰਨ ਦਾ,
ਕੀ ਫ਼ਾਇਦਾ,
ਸਿੱਧੇ ਰਾਹ ਨਾ,
ਆਉਣਾ ਏ।
ਹੱਥ ਜੋੜ੍ਹ ਜੋੜ੍ਹ,
ਹੁਣ ਕਦੇ ਨਾ,
ਮਨਾਉਣੀ ਐ।
ਗੱਲ ਕੋਈ ਨਾ,
ਦਿਲ ਆਪਣੇ ਤੇ,
ਲਾਉਣੀ ਐ।
ਜੀਣਾ ਮੈਂ ਤਾਂ,
ਹੋਰਾਂ ਲਈ,
ਨਾ ਖ਼ੁਦ ਦੀ,
ਜਿੰਦ ਮੁਕਾਉਣੀ ਐ।
✍️ ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463
Access our app on your mobile device for a better experience!
Related Posts
ਜੀ ਕਰਦਾ ਕੁਝ ਖਾ ਕੇ ਮਰ ਜਾਵਾੰ। ਜਾਂ ਤੇਰੇ ਗ਼ਮ ਵਿੱਚ ਸੜ ਜਾਵਾਂ। ਜੋ ਵੀ ਸਾਂਭ ਕੇ ਕੋਲ ਰੱਖਿਆ, ਉਹ ਨਾਮ ਤੇਰੇ ਕਰ ਜਾਵਾਂ। ਤੈਨੂੰ ਚਾੜ ਗ਼ੈਰਾਂ ਦੀ ਡੋਲੀ, ਆਪ ਚਿੰਤਾ ਤੇ ਚੜ ਜਾਵਾਂ। ਤੂੰ ਤੁਰਗੀ ਸਾਥੋਂ ਦੂਰ ਨੀ ਹੀਰੇ, ਮੈਂ ਰਹਿ ਗਿਆ ਵਿੱਚ ਸ਼ਹਿਰ ਸੰਗਰੂਰ ਨੀ ਹੀਰੇ। ਦੇਖ ਮੈਨੂੰ Continue Reading »
ਸਾਹਿਤਕ ਚੋਰੋ ਅਕਲ ਕਰੋ। ਨਾਂ ਨਾ ਪਾ ਪਾ ਨਕਲ ਕਰੋ। ਲ਼ਿਖਤਾਂ ਚੋਰੀ ਕਰ ਕਰ ਕੇ, ਨਾ ਭੈੜੀ ਖ਼ੁਦ ਸ਼ਕਲ ਕਰੋ। ਲਿਖਣ ਦਾ ਸ਼ੌਂਕ ਹੈ ਅਗਰ , ਤਾਂ ਉਸਤਾਦ ਧਾਰ ਲਵੋ। ਲਿਖ ਸਭਿੱਅਕ ਸੋਹਣਾ, ਪਾਠਕਾਂ ਦਾ ਪਿਆਰ ਲਵੋ। ਦਿਲ ਤੋੜ੍ਹ ਕਿਸੇ ਦਾ ਕੀ ਮਿਲਣਾ, ਜਦ ਪਤਾ ਸੱਚਾਈ ਲੱਗਣੀ ਏ। ਨਿਆਣੀ ਮਤ Continue Reading »
ਮਿਲਣ ਨੂੰ ਤਾਂ,ਮਿਲਦੇ ਰਹੇ ਅਕਸਰ। ਨਾ ਬੋਲੇ ਰਿਹਾ ਖਾਂਦਾ,ਕੋਈ ਤਾਂ ਡਰ। ਹੋਣੀ ਹੋਰ ਦੀ ਹੋਰ ਹੀ ਹੋਣੀ ਸੀ ਹੁਣ, ਹੋ ਜਾਂਦੇ ਜੇ ਇੱਕ ਸੁਰ,ਵਸਾ ਕੇ ਘਰ। ਗਿਆ ਟੁੱਟ ਧੁਰ ਅੰਦਰੋਂ ਉਸ ਵੇਲੇ, ਜਦ ਮੱਲਿਆ ਤੂੰ ਤਾਂ,ਜਾ ਬੇਗਾਨਾ ਦਰ। ਕੀ ਖਿੱਚਿਆ ਹੱਥ ਪਿੱਛੇ,ਮੈਨੂੰ ਗਿਰਾ, ਗਿਆ ਬਾਜ਼ੀ ਮੈਂ ਉਸ ਦਿਨ ਹੀ ਹਰ। Continue Reading »
ਉਸ ਬਿਨ,ਲੱਗਦੈ ਸਜ਼ਾ, ਕੱਟ ਰਹੇ ਹਾਂ। ਸੁੱਖਾਂ ਸਾਰਿਆਂ ਤੋਂ ਪਾਸਾ,ਵੱਟ ਰਹੇ ਹਾਂ। ਨਾ ਭਰੀ ਹਾਮੀ ਮੇਰੀ,ਕਦੇ ਵੀ ਉਸਨੇ, ਨਾ ਪਿੱਛੇ ਫੈਸਲੇ ਤੋਂ ਹਾਲੇ, ਹੱਟ ਰਹੇ ਹਾਂ। ਖ਼ੁਸ਼ ਨੇ, ਕਿਸੇ ਨੂੰ,ਜ਼ਿੰਦਗੀ ਚ ਉਹ ਪਾ ਕੇ, ਅਸੀਂ ਝੱਲੇ ਉਸਦਾ ਹੀ ਨਾਂ, ਰੱਟ ਰਹੇ ਹਾਂ। ਕਦਰ ਕੋਈ ਕਰ ਨਾ ਰਹੀ, ਹਾਲੇ ਵੀ ਉਹ, Continue Reading »
ਮੈਂ ਕਿੰਝ ਵਿਸ਼ਵਾਸ ਕਰਾਂ ਉਹਨਾਂ ਉੱਤੇ। ਜੋ ਆਉਂਦੇ ਹਨ ਹਰ ਪੰਜ ਸਾਲ ਬਾਅਦ ਸਾਡੇ ਤੋਂ ਸ਼ਕਤੀ ਪ੍ਰਾਪਤ ਕਰਨ ਅਤੇ ਵਾਪਸ ਚਲੇ ਜਾਂਦੇ ਹਨ ਖੜ੍ਹੀ ਕਰਕੇ ਲੋਕਾਂ ਵਿਚਕਾਰ ਨਫ਼ਰਤ ਦੀ ਕੰਧ ਜੋ ਨਹੀਂ ਰੋਕਣਾਂ ਚਾਹੁੰਦੇ ਲੋਕਾਂ ਦੀਆਂ ਜੇਬਾਂ ਉੱਪਰ ਪੈਂਦੇ ਦਿਨ-ਦਿਹਾੜੇ ਡਾਕਿਆਂ ਨੂੰ ਜੋ ਨਹੀਂ ਕਾਬੂ ਕਰਨਾ ਚਾਹੁੰਦੇ ਨਸ਼ਿਆਂ ਦੇ ਉਹਨਾਂ Continue Reading »
ਪਿਆਸ ਲੱਗੀ ਸੀ ਗਜ਼ਬ ਦੀ , ਪਰ ਪਾਣੀ ਵਿੱਚ ਜ਼ਹਿਰ ਸੀ । ਪੀਂਦੇ ਤਾਂ ਮਰ ਜਾਂਦੇ , ਨਾ ਪੀਂਦੇ ਤਾਂ ਵੀ ਮਰ ਜਾਂਦੇ। ਬੱਸ ਇਹੀ ਦੋ ਮਸਲੇ ਜ਼ਿੰਦਗੀ ਭਰ ਹੱਲ ਨਾ ਹੋਏ, ਨਾ ਨੀਂਦ ਪੂਰੀ ਹੋਈ, ਨਾ ਸੁਪਨੇ ਪੂਰੇ ਹੋਏ । ਵਕਤ ਨੇ ਕਿਹਾ—— ਥੋੜਾ ਹੋਰ ਸਬਰ ਕਰ , ਸਬਰ Continue Reading »
ਕਰ ਸਿਮਰਨ ਜਿੰਦੜੀਏ ਪ੍ਰਭ ਅਬਿਨਾਸੀ ਦਾ, ਜੋ ਦੇ ਦੇ ਦਾਤਾਂ, ਕਦੇ ਪਛਤਾਉਂਦਾ ਨਹੀਂ। ਜੋ ਸੇਵਾ ਸਿਮਰਨ ਬਖਸ਼ੇ, ਬਖਸ਼ੇ ਗੁਨਾਹਾਂ ਨੂੰ, ਕਰ ਚੇਤੇ ਬਖਸ਼ਣਹਾਰ, ਕਿਉ ਧਿਆਉਂਦਾ ਨਹੀਂ। ਹੁੰਦਾ ਜੋ ਕੁੱਝ ਵੀ ਹੁੰਦਾ, ਹੁੰਦਾ ਉਸਦੇ ਨਾਲ ਹੁਕਮਾਂ , ਆਪੇ ਸਾਜ ਆਪ ਮਿਟਾਵੇ। ਤਾਜੋ ਬੇਤਾਜ ਕਰੇ, ਜੇ ਹੁਕਮ ਨਾ ਮੰਨੇ, ਆਗਿਆ ਕਾਰੀ ਨੂੰ, Continue Reading »
ਸੇਵਾ ਮੁਕਤ ਨਹੀਂ ਹੁੰਦਾ ਕੋਈ ਲੰਘ ਜਾਂਦੀ ਉਮਰ ਸਾਰੀ, ਜ਼ਿੰਮੇਵਾਰੀਆਂ ਨਿਭਾਉਂਦੀਆਂ ਦੀ। ਲੰਘ ਜਾਂਦੀ ਉਮਰ ਸਾਰੀ, ਸਮਝਦਿਆਂ ਚੰਗਾ ਮਾੜਾ ਕੀ ਕੀ। ਡਿਊਟੀ ਤਾਂ ਡਿਊਟੀ ਹੁੰਦੀ ਹੈ, ਹੋਵੇ ਸਰਕਾਰੀ ਜਾਂ ਗ਼ੈਰ ਸਰਕਾਰੀ। ਹਰ ਕੋਈ ਆਪਣਾ ਫਰਜ਼ ਨਿਭਾਵੇ, ਸਮਝ ਜ਼ਿੰਮੇਵਾਰੀ ਹਰ ਨਰ ਨਾਰੀ। ਹੁੰਦੇ ਕਦੇ ਕਦੇ,ਕੱਲੇ ਕੱਲੇ, ਚਿੰਤਾ ਗ੍ਰਸਤ, ਆ ਮਹਿਫ਼ਲ ਚ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)