ਤਿਉਹਾਰ
ਹੁਣ ਤਾਂ ਤਿਉਹਾਰ, ਬਜ਼ਾਰ ਖ਼ਰੀਦੋ ਫ਼ਰੋਖ਼ਤ ਦਾ,
ਪੈਸੇ ਫੂਕਣ ਦਾ ਸਾਧਨ ਹਨ।
ਤਿਉਹਾਰਾਂ ਨੇੜੇ ਆਉਣ ਤੇ,
ਸੇਲਾ ਹੀ ਸੇਲਾਂ ਨਜ਼ਰ ਆਉਂਦੀਆਂ ਹਨ।
ਹਰ ਦੁਕਾਨਦਾਰ,
ਗਾਹਕ ਆਪਣੇ ਵੱਲ ਖਿੱਚੇ,
ਗਿਫ਼ਟਾਂ ਦੀਆਂ ਬਰਸਾਤਾਂ ਕਰਕੇ,
ਪੰਦਰਾਂ ਸੌ ਰੁਪੈ ਦਾ ਖਰੀਦਣ ਦੀ,
ਥਾਂ ਪੰਜ ਹਜ਼ਾਰ ਦਾ, ਉਧਾਰ ਸਿਰ ਚਾੜ੍ਹ ਲੈਂਦੇ ਹਨ।
ਮੁਲਾਜ਼ਮ ਦਾ ਤਾਂ ਮੰਨਿਆ ,
ਕਿ ਤਨਖਾਹ ਵਿੱਚੋਂ ਸਾਰ ਲਵੇਗਾ।
ਪਰ ਉੱਪਲ ਕਦੋਂ ਤੱਕ ਟਾਇਪ ਕਰ ਕਰ,
...
/>
ਸਿਰ ਚੜ੍ਹਿਆ ਕਰਜ਼ ਉਤਾਰ ਪਾਏਗਾ।
ਜਦੋਂ ਕੋਈ ਤਿਉਹਾਰ ਆਉਂਦਾ,
ਤੂੰ ਤਾਂ ਕਦੇ ਖੁਸ਼ ਨਜ਼ਰ ਨਹੀਂ ਆਇਆ।
ਐਨੇ ਸਾਲ ਹੋਏ ਤੈਨੂੰ ਕੰਮ ਕਰਦਿਆਂ ਨੂੰ,
ਦੱਸ ਕਿੰਨਾ ਕਮਾਇਆ, ਬਚਾਇਆ।
✍️ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463
Access our app on your mobile device for a better experience!
Related Posts
ਬੇਸ਼ੱਕ ਮੈਂ ਦੁੱਖੀ ਹਾਂ, ਸਮੇਂ ਤੇ ਹਾਲਤਾਂ ਤੋਂ, ਪਰ ਚੰਗੇ ਦਿਨਾਂ ਦੀ, ਮੈਨੂੰ ਤਾਂ ਆਸ ਹੀ ਹੈ। ਮਿਹਨਤ ਕਰਦਾ ਰਹਿੰਦਾ, ਚੰਗੇ ਦਿਨਾਂ ਦੀ ਆਸ ਵਿੱਚ, ਕਾਮਯਾਬ ਕਦੇ ਤਾਂ ਹੋਣਾ ਹੈ, ਮਨ ਵਿਚ ਵਿਸ਼ਵਾਸ ਵੀ ਹੈ। ਨਹੀਂ ਬੈਠੇ ਰਹਿਣਾ ਸਦਾ ਮੈਂ, ਕਿਸੇ ਮਦਦ ਦੀ ਆਸ ਤੇ, ਖ਼ੁਦ ਤੇ ਵੀ ਵਿਸ਼ਵਾਸ ਪੱਕਾ, Continue Reading »
ਕਹਿੰਦੇ ਲੋਕੀ, ਜਸ਼ਨ ਮਨਾਉਂਦੇ ਹਾਂ, ਅਸੀਂ 15ਅਗਸਤ ਦਾ। ਪਰ ਨਹੀਂ ਜਾਣਦੇ, ਭੋਲੇ ਲੋਕੀਂ, ਕਿੰਨਾ ਮੁੱਲ ਅਸਾਂ ਨੇ ਤਾਰਿਆ ਏ। ਹੁੰਦਾ ਫਾਇਦਾ,ਤਾਂ ਸਾਨੂੰ,ਅਜ਼ਾਦੀ ਦਾ, ਜੇ ਮੁਲਖ ਸਾਡਾ ਇੱਕ ਹੁੰਦਾ। ਨਾ ਹੁੰਦੀ ਵੰਡ ਕਦੇ ਜੇ, ਬੰਗਾਲ ਤੇ ਪਾਕਿਸਤਾਨ ਦੀ। ਸ਼ਾਖ਼ ਉੱਚੀ ਸੀ ਹੋਰ ਹੋਣੀ, ਫਿਰ ਹਿੰਦੋਸਤਾਨ ਦੀ। ਭੁੱਲ ਨਹੀਂ ਸਕਦੇ, ਹੋਏ ਦੋਹੇ Continue Reading »
ਧੀਏ ਰਾਣੀਏ ਮੇਰੀਏ, ਮੈਨੂੰ ਮਾਣ ਤੇਰੇ ਤੇ, ਮੇਰੇ ਨਾਲੋਂ ਵੱਧ ਹੀ, ਤੂੰ ਤਾਂ ਬੜੀ ਸਿਆਣੀ ਏ। ਬੇਸ਼ੱਕ ਬਣਾਇਆ ਏ, ਪਿੰਜਰਾਂ ਰੋਕਾਂ ਟੋਕਾਂ ਦਾ, ਜ਼ਿੰਮੇਵਾਰੀ ਏ ਤੇਰੀ ਬਣਦੀ, ਕਿਵੇਂ ਇੱਜ਼ਤ ਬਚਾਣੀ ਏ। ਹੋਵਾਂਗਾ ਬੇਸ਼ੱਕ ਕਈਆਂ ਲਈ ਜ਼ਾਲਿਮ, ਪਰ ਤੂੰ ਹੀ ਜਾਣਦੀ ਏ ਕੱਚੇ ਘਰ ਚ, ਕਿੰਨੀ ਮੌਜ ਮਾਣੀ ਏ। ਤੂੰ ਆਟੇ Continue Reading »
ਬਾਪੂ ਪੜ੍ਹਨ ਲਈ, ਸਕੂਲ ਭੇਜ ਦੇ, ਪੜ੍ਹਕੇ ਅਫ਼ਸਰ, ਬਣ ਜਾਵਾਂ। ਬਾਪੂ ਪੜ੍ਹਨ ਲਈ, ਸਕੂਲ ਭੇਜਦੇ। ਸਕੂਲ ਚ ਮਿਲਦਾ, ਬਹੁਤ ਗਿਆਨ ਏ। ਪੜ੍ਹ ਲਿਖ ਬੰਦਾ, ਬਣੇ ਵਿਦਵਾਨ ਏ। ਪੜ੍ਹ ਲਿਖ ਚੰਗਾ, ਸਮਾਜ ਬਣਾਉਣਾ ਏ, ਪੜ੍ਹ ਲਿਖ ਅਸਾਂ ਗਿਆਨ ਵਧਾਉਣਾ ਏ। ਪੜ੍ਹ ਲਿਖ ਮਾਣ, ਦੇਸ਼ ਦਾ ਵਧਾਵਾਂ, ਬਾਪੂ ਪੜਨ ਲਈ, ਸਕੂਲ ਭੇਜਦੇ, Continue Reading »
ਐਂਵੇ ਕਹਿ ਬੈਠਾ ਘੱਟ ਸਬਜ਼ੀ’ਚ ਲੂਣ ਮੇਰੇ ਦੋਸਤੋ। ਫਿਰ ਜ਼ਿੰਦਗੀ ‘ ਚ ਰਿਹਾ ਨਾ ਸਕੂਨ ਮੇਰੇ ਦੋਸਤੋ। ਘਰ ਆਏ ਤਾਂਈ ਹੁਣ ਪਾਣੀ ਨਹੀਂਓ ਮਿਲਦਾ। ਕਿਸ ਨੂੰ ਸੁਣਾਵਾਂ ਹੁਣ ਹਾਲ ਯਾਰੋ ਦਿਲਦਾ। ਉਹ ਲੱਭਦੀ ਲੜਾਈ ਦਾ ਮੰਜ਼ਮੂਨ ਮੇਰੇ ਦੋਸਤੋ। ਐਂਵੇ …………………………..। ਮੇਰਾ ਨਾਂ ਲੈ ਲੈ ਰਹਿੰਦੀ ਬੱਚਿਆਂ ਨੂੰ ਤਾੜਦੀ। ਪਿਓ ਉੱਤੇ Continue Reading »
ਕਈ ਧਾਰਮਿਕ ਪਹਿਰਾਵਾ ਪਾ ਕੇ ਵੀ, ਧਾਰਮਿਕ ਨਹੀਂ ਹੁੰਦੇ, ਉਨ੍ਹਾਂ ਅੰਦਰ ਚੱਲਦਾ,ਕੋਈ ਨਾ ਕੋਈ, ਚੰਗਾ ਮਾੜ੍ਹਾ ਵਿਚਾਰ ਰਹਿੰਦਾ। ਬੁਣ ਜਾਲ ਸ਼ਬਦਾਂ ਦਾ, ਕੋਈ ਨਾ ਕੋਈ ਕਦੇ, ਸ਼ਰਧਾਲੂ ਬਣਾ ਲੈਂਦਾ, ਲੁੱਟਾ ਕੇ ਸਭ ਕੁਝ ਸ਼ਰਧਾ ਵੱਸ, ਨਾ ਕਿਸੇ ਨੂੰ ਕੁਝ ਕਹਿੰਦਾ। ਉਸ ਲਈ ਗੁਰੂ ਗੁਰੂ ਹੁੰਦਾ, ਸੰਤ ਸੰਤ ਹੁੰਦਾ, ਬਾਬਾ ਬਾਬਾ Continue Reading »
ਨਾ ਦੇਖਦਾ ਕੋਈ, ਸੀਰਤ ਕਿਸੇ ਦੀ, ਸੋਹਣੀਆਂ ਸ਼ਕਲਾਂ ਸੂਰਤਾਂ ਤੇ ਤਾਂ,ਹਰ ਕੋਈ ਡੁੱਲ੍ਹ ਦਾ ਏ। ਹੋ ਜਾਂਦੀਆਂ ਖੁਸ਼ੀਆਂ ਕਫੂਰ ਕਿਸੇ ਦੀਆਂ, ਜਦੋਂ ਕਦੇ ਵੀ,ਰਾਜ ਕਈਆਂ ਦਾ,ਸ਼ਰੇਆਮ ਖੁੱਲ੍ਹ ਦਾ ਏ। ਰੋਂਦੇ ਰਹਿੰਦੇ, ਕਹਿੰਦੇ ਰਹਿੰਦੇ, ਦੁਨੀਆਂ ਨੂੰ, ਨਾ ਇਸ਼ਕ ਵਿੱਚ, ਅਸਾਂ ਕੁਝ ਖੱਟਿਆ ਏ। ਸਮਝਿਆ ਪਰੀਆਂ ਜਿਨ੍ਹਾਂ ਨੂੰ ਕਈਆਂ ਨੇ, ਬਦਰੂਹਾਂ ਘਰ Continue Reading »
ਕੋਈ ਕੋਸ਼ਿਸ਼ ਕਰੇ, ਮੈਨੂੰ ਪਹਿਚਾਣਨ ਦੀ, ਕੋਈ ਜਾਣਦਿਆਂ ਹੋਇਆਂ ਵੀ, ਬਣ ਕੇ ਅਨਜਾਣ ਰਹੇ। ਮੈਂ ਜਿਨ੍ਹਾਂ ਲਈ ਆਪਾ ਵਾਰਿਆ, ਜਾਣ ਬੇਗਾਨੀ ਜਾਨ ਮੇਰੀ, ਕਰਦੇ ਸਦਾ ਹੀ ਮੇਰਾ, ਉਹ ਤਾਂ ਘਾਣ ਰਹੇ। ਕੀਤੀ ਕੋਸ਼ਿਸ਼ ਕਈ ਵਾਰੀ, ਦਿਲ ਜਿਨ੍ਹਾਂ ਦਾ, ਬਾਗ਼ੋਂ ਬਾਗ਼ ਕਰਨ ਦੀ, ਜਾਨ ਆਪਣੀ ਦੁੱਖਾਂ ਵਿੱਚ ਪਾ। ਮੈਨੂੰ ਤਾਂ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)