ਇਸ਼ਕ ਸੰਸਾਰ
ਟੁੱਟਿਆ ਦਿਲ, ਆਵਾਜ਼ ਆਈ।
ਤੂੰ ਜਾ ਗਾਈ, ਤੂੰ ਜਾ ਗਾਈ।
ਦੱਸ ਦੇ ਓ ਦਿਲ ਕਿਹੜਾ,ਜਿਹੜਾ ਟੁੱਟਿਆ ਨਹੀਂ।
ਕਿਸੇ ਦੇ ਦਿਲ ਨੂੰ, ਕਿਸੇ ਨੇ ਲੁੱਟਿਆ ਨਹੀਂ।
ਕੋਈ ਹਾਰ ਜਾਂਦਾ, ਕੋਈ ਜਿੱਤ ਜਾਂਦਾ।
ਕਿਸੇ ਨੂੰ ਮਿਲ ਜਾਂਦਾ,ਰੁੱਸ ਕਿਸੇ ਦਾ ਮਿੱਤ ਜਾਂਦਾ।
ਨਾ ਦਿਲ ਦੇਖੇ ਕੋਈ,ਪਿਆਰ ਵਪਾਰ ਅੰਦਰ।
ਮਰਦੇ ਸਾਰੇ ਸੰਗਰੂਰਵੀ, ਇਸ਼ਕ ਸੰਸਾਰ ਅੰਦਰ।
ਖੁਸ਼ੀ ਦਾ ਸੋਮਾ ਅੰਦਰੋਂ ਫੁੱਟਦਾ,
ਰੱਖ ਕਾਬੂ ਜਜ਼ਬਾਤਾਂ ਤੇ।
ਹਰ ਹੀਲੇ ਜੀਣਾ ਪੈਦਾ ਸੰਗਰੂਰਵੀ,
...
/>
ਦੋ ਹੱਥ ਕਰਨੇ ਪੈਂਦੇ ਨਾਲ ਹਾਲਾਤਾਂ ਦੇ।
ਨਾ ਕਰੋ ਪ੍ਰਵਾਹ ਕਿਸੇ ਦੀ,
ਆਪਣੇ ਆਪ ਵਿਚ ਮਸਤ ਰਹੋ।
ਘੱਟ ਲਿਖੋ,ਪੜ੍ਹੋ ਜ਼ਿਆਦਾ,
ਸੰਖੇਪ ਸ਼ਬਦਾਂ ਵਿੱਚ ਗੱਲ ਕਹੋ।
✍️ ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ ਸੰਗਰੂਰ।
9463162463
Access our app on your mobile device for a better experience!
Related Posts
ਦਿੱਤਾ ਜੀਵਨ,ਜੀਵਨ ਦਾਤੇ ਨੇ, ਹੁਣ ਹੈ ਹੱਥ ਵੱਸ ਤੁਹਾਡੇ, ਕਿਸ ਤਰ੍ਹਾਂ ਜੀਣਾ। ਕੱਟਣੀ ਜ਼ਿੰਦਗੀ ਹੱਸ ਕੇ, ਜਾਂ ਫਿਰ ਜਾਮ ਹੰਝੂਆਂ ਦਾ, ਰੱਜ ਰੱਜ ਪੀਣਾ। ਦੁੱਖ ਸੁੱਖ ਹੁੰਦੇ ਕੲੀ ਵਾਰੀ, ਹੱਥ ਵੱਸ ਤੁਹਾਡੇ। ਹਾਲਾਤ ਕਿਹੋ ਜਿਹੇ ਵੀ ਹੋਵਣ, ਰੱਖੋ ਸਦਾ ਉੱਚੇ ਇਰਾਦੇ। ਕਰਜ਼ਾ ਚੁੱਕ ਨਾ ਆਫ਼ਤ ਸਹੇੜੋ, ਚੱਲਦੇ ਰਹਿੰਦੇ ਨੇ ਘਾਟੇ Continue Reading »
ਕੰਮ ਸਾਡਾ ਏ, ਦੇਣੀ ਦਸਤਕ, ਦਰ ਦਿਲਬਰ ਦੇ, ਮਰਜ਼ੀ ਓਹਦੀ ਏ, ਓ ਬੂਹਾ ਖੋਲ੍ਹੇ, ਚਾਹੇ ਨਾ ਖੋਲ੍ਹੇ। ਸਮੁੰਦਰ ਸ਼ਬਦਾਂ ਦਾ, ਦਿਲ ਦਿਮਾਗ਼ ਮੇਰੇ, ਕੋਸ਼ਿਸ਼ ਕਰਾਂ ਕਦੇ, ਗੀਤ ਗਾਉਣ ਦੀ, ਹੁਣ ਮਰਜ਼ੀ ਓਹਦੀ, ਬੋਲੇ ਜਾਂ ਨਾ ਬੋਲੇ। ਖੜ੍ਹੇ ਰਹਿੰਦੇ ਹਾਂ, ਰਾਹ ਵਿੱਚ ਉਸਦੇ, ਹਾਲੇ ਵੀ ਬਣ ਬੁੱਤ, ਹੁਣ ਮਰਜ਼ੀ ਏ ਓਹਦੀ, Continue Reading »
ਪਹਿਲਾਂ ਲੇਖਕ ਘੱਟ ਤੇ ਪਾਠਕ ਵਧੇਰੇ ਸਨ, ਤੇ ਹੁਣ ਪਾਠਕ ਘੱਟ ਤੇ ਲੇਖਕ ਬਥੇਰੇ ਹਨ। ਹਰ ਕੋਈ ਚਾਹੁੰਦੈ ਕਿ, ਮੇਰੀ ਹੀ ਰਚਨਾ ਪੜ੍ਹੀ ਜਾਵੇ। ਤੱਰਕੀ ਕਰਦੇ ਦੇਖ ਸਾਥੀ ਨੂੰ, ਅੰਦਰੋਂ ਅੰਦਰੀ ਕੋਈ ਸੜ੍ਹੀ ਜਾਵੇ। ਪੈਸੇ ਦੇ ਪੁਸਤਕਾਂ ਪ੍ਰਕਾਸ਼ਿਤ ਕਰਵਾਉਂਦੇ, ਗਿਣਤੀ ਵੀ ਪੰਜ ਛੇ ਸੌ ਤੋਂ ਟੱਪਦੀ ਨਹੀ। ਚੰਗੇ ਲੇਖਕਾਂ ਦੀਆਂ Continue Reading »
ਇੱਕ ਕੁੜੀ ਨੂੰ ਮੈਡਮ ਕਹਿ ਕੇ, ਕਿਸੇ ਲੈ ਲਿਆ ਪੰਗਾ ਸੀ। ਉਸਦੀ ਕੀਤੀ ਇੱਜ਼ਤ ਦਾ, ਮਿਲਿਆ ਇਨਾਮ ਚੰਗਾ ਸੀ। ਨੈਣ ਜੋਤੀ ਨੇ ਉਸਦੇ ਘਰ ਜਾ, ਇਹ ਕਹਿ ਸੁਣਾਇਆ ਸੀ। ਤੁਹਾਡੇ ਮੁੰਡੇ ਨੇ ਮੈਨੂੰ ਮਿਸ ਕਹਿ, ਕਿਉਂ ਨਹੀਂ ਬੁਲਾਇਆ ਸੀ। ਕਹਿੰਦੀ ਅਜੇ ਮੈਂ ਕੁਆਰੀ, ਨਾ ਵਿਆਹ ਕਰਵਾਇਆ ਏ। ਨਾ ਮੈਂ ਗੌਰਮਿੰਟ Continue Reading »
ਦਿੱਤੇ ਜਖ਼ਮ ਜਿਨ੍ਹਾਂ ਨੇ, ਕਿਉਂ ਯਾਦਾਂ,ਉਨ੍ਹਾਂ ਦੀਆਂ, ਹਾਲੇ ਤੱਕ ਵੀ ਸੰਗਰੂਰਵੀ, ਤੂੰ ਸੰਭਾਲੀਂ ਬੈਠਾ ਏ। ਦਿਨੋਂ ਦਿਨ ਆਈ ਜਾਂਦੈ ਨੂਰ, ਉਨ੍ਹਾਂ ਦੇ ਹੁਸੀਨ ਮੁੱਖੜੇ ਤੇ, ਤੂੰ ਮੂਰਖ ਸੁਣ ਸੰਗਰੂਰਵੀ ਵੇ, ਜੀਵਨ ਆਪਣਾ ਗਾਲੀਂ ਬੈਠਾ ਏ। ਖੁਸ਼ ਨੇ ਉਹ ਰਾਜਧਾਨੀ ਵਿੱਚ, ਉਹ ਖ਼ੁਦ ਨਹੀਂ ਰੀਲਾਂ, ਉਨ੍ਹਾਂ ਦੀਆਂ ਦੱਸਦੀਆਂ ਨੇ। ਓ ਬਣਗੀ Continue Reading »
ਨਹੀਂ ਭੁੱਲਦੇ ਦਿਨ, ਗ਼ਰੀਬੀ ਦੇ ਗ਼ਰੀਬਾਂ ਨੂੰ। ਕਦੇ ਰੋਣਾ ਕਿਸੇ ਨੂੰ, ਕਦੇ ਕੋਸਣਾ ਨਸੀਬਾਂ ਨੂੰ। ਮੰਗਣਾ ਮੌਤ ਬਰਾਬਰ ਹੋ ਜਾਂਦਾ, ਪੈਂਦੀ ਲੋੜ੍ਹ ਸਰਮਾਏ ਦੀ। ਨਾ ਕਦੇ ਕਿਸੇ ਲਈ, ਦਿਨ ਐਸਾ ਆਏ ਜੀ। ਚੁੱਕ ਕਰਜ਼ ਕਿਸੇ ਤੋਂ, ਜ਼ਿੰਦ ਆਪਣੀ ਫਸਾਏ ਜੀ। ✍️ ਸਰਬਜੀਤ ਸੰਗਰੂਰਵੀ ਪੁਰਾਣੀ ਅਨਾਜ ਮੰਡੀ, ਸੰਗਰੂਰ। 9463162463 … …
ਹੜ੍ਹਾਂ ਦੇ ਕਾਰਨਾਂ ਨੂੰ, ਲੱਭਦੀ ਫਿਰੇ ਲੋਕਾਈ। ਸੋਚ ਵਿਚਾਰ ਕਰੋ, ਕਿਉਂ ਆਇਆ ਸਮਾਂ ਦੁੱਖਦਾਈ। ਗ਼ਲਤੀ ਉਨ੍ਹਾਂ ਸ਼ੈਤਾਨਾਂ ਦੀ, ਜਿਨ੍ਹਾਂ ਨਾ ਸੋਚ ਵਿਚਾਰ ਕੀਤੀ। ਪਹਿਲੀਆਂ ਕੀਤੀਆਂ ਗ਼ਲਤੀਆਂ, ਸੁਧਾਰਨ ਲਈ ਨਾ ਤਿਆਰ ਕੀਤੀ ਨੀਤੀ। ਮਾਰ ਲਿਆ ਬਦਨੀਤੀਆਂ ਨੇ, ਤਾਂਹੀ ਤਾਂ ਹੁਣ ਦਿਨ ਅੱਜ ਐਸੇ ਖਾਏ। ਕੱਲ੍ਹ ਖਾਂਦਾ ਸੀ ਬੰਦਾ ਕੁਦਰਤ ਨੂੰ, ਅੱਜ Continue Reading »
ਕਿਹੜੇ ਨੇਤਾ ਦੀ ਗੱਲ ਕਰੀਏ, ਕੋਈ ਨਾ ਸਾਡੇ ਵੱਲ। ਜਿਸ ਨੂੰ ਆਪਣਾ ਸਮਝ ਬੈਠੇ, ਓਹੀ ਉਤਾਰੇ ਖੱਲ੍ਹ। ਜਦ ਵੀ ਵਾਅਦਾ ਯਾਦ ਕਰਾਈਏ, ਕਹਿੰਦੇ ਪੂਰਾ ਕਰਾਂਗੇ ਕੱਲ੍ਹ। ਉਥੇ ਦਾ ਉਥੇ ਹੀ, ਰਿਹਾ ਪਰਨਾਲਾ, ਨਾ ਕੋਈ ਮੁਸ਼ਕਲ ਸਾਡੀ ਹੱਲ। ਵੋਟਾਂ ਵੇਲੇ, ਦਿਮਾਗ਼ ਨੇ ਚੱਲਦੇ, ਵਿਚ ਸੱਤਾ,ਹੋ ਜਾਂਦਾ ਏ ਡੱਲ। ਨਾ ਕਰਦੇ ਗੱਲਾਂ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)