ਮਜ਼ਦੂਰ
ਮੈਂ ਮਜ਼ਦੂਰ ਹਾਂ,
ਦੱਬਿਆ ਹੋਇਆ,
ਕੁਚਲਿਆ ਹੋਇਆ,
ਲਤਾੜਿਆ ਹੋਇਆ ,
ਜਿਸ ਨੂੰ ਆਪਣੇ ਬਾਰੇ
ਸੋਚਣ ਦੀ ਕੋਈ ਆਜ਼ਾਦੀ ਨਹੀਂ ।
ਕਿਉਂਕਿ ਮੈਂ ਮਜ਼ਦੂਰ ਹਾਂ।
ਮੇਰੇ ਘਰ ਖੁਸ਼ੀਆਂ ਨਹੀਂ ਆਉਂਦੀਆਂ,
ਮੇਰੇ ਘਰ ਦੁੱਖ ਤਕਲੀਫਾਂ ਜਨਮ ਲੈਂਦੀਆਂ ਨੇ,
ਸਾਥੋਂ ਤਾਂ ਸਾਡੇ ਚਾਵਾਂ ਨੇ ਵੀ ਮੁੱਖ ਮੋੜ ਕੇ ਰੱਖਿਆ ਏ,
ਉਹ ਵੀ ਸਾਥੋਂ ਦੂਰ ਦੀ ਹੋ ਲੰਘਦੇ ਨੇ,
ਜਿਵੇਂ ਉਹਨਾਂ ਨੂੰ ਪਤਾ ਹੋਵੇ, ਕਿ
ਇਹ ਘਰ ਸਾਡੇ ਲਈ ਨਹੀਂ,
ਇਸ ਘਰ ਵਿਚ ਸਾਡਾ ਕੋਈ ਕੰਮ ਨਹੀਂ।
ਅਸੀਂ ਸਵੇਰੇ ਫੋਨ ਤੇ Good morning ਨਹੀਂ ਭੇਜਦੇ,
ਅਸੀਂ ਤਾਂ ਸਵੇਰ ਤੋਂ ਹੀ
ਰਾਤ ਦਾ ਸਫ਼ਰ ਮੁਕਾਉਣ ਵਿਚ ਲੱਗ ਜਾਂਦੇ ਹਾਂ ।
ਤੇ ਰਾਤ
ਨਵੇਂ ਸੁਪਨੇ ਬਣਦਿਆਂ,
ਜੋ ਸ਼ਾਇਦ ਕਦੀ ਪੂਰੇ ਨਹੀਂ ਹੋਣੇ।
ਸਾਡੇ ਲਈ ਕੋਈ ਯੂਨੀਫਾਰਮ ਨਹੀਂ ਹੁੰਦੀ,
ਨਾ ਹੀ ਕੱਪੜੇ ਪ੍ਰੈਸ ਹੁੰਦੇ ,
ਨਾ ਪੈਰੀਂ ਬੂਟ , ਤੇ
ਚੱਪਲਾਂ ਸਾਡੇ ਪੈਰਾਂ ਦਾ ਸ਼ਿੰਗਾਰ ਬਣਦੀਆਂ।
ਜਿੰਨਾ ਨੂੰ ਪਾ ਅਸੀਂ ਜ਼ਿੰਦਗੀ ਦੇ ਸਫ਼ਰਾਂ ਤੇ ਨਿਕਲ ਪੈਂਦੇ।
ਸਵੇਰ ਤੋਂ ਸ਼ਾਮ ਦੀ ਮਿਹਨਤ ਤੋਂ ਬਾਅਦ ਜਦ ਘਰ ਮੁੜਦੇ
ਅਧੂਰੇ ਸੁਪਨਿਆਂ ਦੇ ਨਾਲ,
ਝੂਠੀ ਮੁਸਕਰਾਹਟ ਦੇ ਨਾਲ,
ਬੱਚਿਆਂ ਦੀਆਂ ਚਮਕਦੀਆਂ ਅੱਖਾਂ ਦਾ...
...
ਸਾਹਮਣਾ
ਕਿਸੇ ਬਹੁਤ ਵੱਡੀ ਸੁਨਾਮੀ ਦਾ
ਸਾਹਮਣਾ ਕਰਨ ਦੇ ਬਰਾਬਰ ਹੁੰਦਾ ਹੈ।
ਜਿਹਦੇ ਡਰ ਨਾਲ ਸਾਡੀਆਂ ਅੱਖਾਂ ਨਮ ਹੋ ਜਾਂਦੀਆਂ
ਤੇ
ਅਸੀਂ ਵੱਡਾ ਜਿਗਰਾ ਕਰ
ਦਿਲ ਤੇ ਪੱਥਰ ਰੱਖ ਘਰ ਨੂੰ ਮੁੜ ਆਉਂਦੇ ।
✍️ ਗੁਰਮੀਤ ਸਿੰਘ ਘਣਗਸ
9872617880
Access our app on your mobile device for a better experience!
Related Posts
ਪਤਾ ਨਹੀਂ ਚੱਲਦਾ, ਕਿਸਦੀ ਕਿਸ ਨਾਲ, ਕਿੱਥੇ ਗੱਲ ਚੱਲਦੀ, ਹਰ ਕੋਈ ਦੇਖੋ, ਫ਼ੋਨ ਕੰਨਾਂ ਨੂੰ, ਲਾਈ ਫਿਰਦਾ ਏ। ਕੋਈ ਗੱਲ ਸੰਭਾਲੇ, ਕੋਈ ਗੱਲ ਟਾਲੇ, ਕੋਈ ਕੱਢੇ ਗਾਲ੍ਹਾਂ, ਕੋਈ ਮਿਸ਼ਰੀ ਘੋਲੇ, ਕੋਈ ਕੋਈ ਹੋਇਆ, ਸ਼ੁਦਾਈ ਫਿਰਦਾ ਏ। ਗੱਲ ਸੁਣਾ ਸੰਗਰੂਰਵੀ, ਜੋ ਤੂੰ ਸੋਚਦਾ ਰਹਿੰਦਾ ਏ। ਮਿਹਨਤ, ਤਕਦੀਰ ਬਾਰੇ, ਤੂੰ ਕੀ ਕਹਿੰਦਾ Continue Reading »
ਹੜ੍ਹਾਂ ਦੇ ਕਾਰਨਾਂ ਨੂੰ, ਲੱਭਦੀ ਫਿਰੇ ਲੋਕਾਈ। ਸੋਚ ਵਿਚਾਰ ਕਰੋ, ਕਿਉਂ ਆਇਆ ਸਮਾਂ ਦੁੱਖਦਾਈ। ਗ਼ਲਤੀ ਉਨ੍ਹਾਂ ਸ਼ੈਤਾਨਾਂ ਦੀ, ਜਿਨ੍ਹਾਂ ਨਾ ਸੋਚ ਵਿਚਾਰ ਕੀਤੀ। ਪਹਿਲੀਆਂ ਕੀਤੀਆਂ ਗ਼ਲਤੀਆਂ, ਸੁਧਾਰਨ ਲਈ ਨਾ ਤਿਆਰ ਕੀਤੀ ਨੀਤੀ। ਮਾਰ ਲਿਆ ਬਦਨੀਤੀਆਂ ਨੇ, ਤਾਂਹੀ ਤਾਂ ਹੁਣ ਦਿਨ ਅੱਜ ਐਸੇ ਖਾਏ। ਕੱਲ੍ਹ ਖਾਂਦਾ ਸੀ ਬੰਦਾ ਕੁਦਰਤ ਨੂੰ, ਅੱਜ Continue Reading »
ਆਉਂਦੇ ਹੰਝੂ ਬਾਹਰ ਜਦੋਂ, ਰੂਪ ਸਿਆਹੀ ਦਾ ਧਾਰ ਲੈਂਦੇ। ਨਾ ਕਹਿ ਸਕਦਾ ਦਿਲ ਦੀ, ਜਦ ਕਿਸੇ ਨੂੰ ਚਾਹ ਕੇ ਵੀ, ਦਿਲ ਚੋਂ ਨਿਕਲੇ ਸ਼ਬਦਾਂ ਨੂੰ, ਪ੍ਰੋ ਪ੍ਰੋ ਬਣਾ ਅਸੀਂ ਹਾਰ ਲੈਂਦੇ। ਮੰਨਿਆ ਤਨਾਵ ਗ੍ਰਸਤ ਰਹਿੰਦਾ, ਮੁਕਤ ਸਦਾ ਲਈ ਰੋਇਆ ਨਹੀਂ। ਬੇਸ਼ੱਕ ਰੋਇਆ ਲੁੱਕ ਆਸੇ ਪਾਸੇ, ਪਰ ਝੱਲਾ ਕਦੇ ਹੋਇਆ ਨਹੀਂ। Continue Reading »
ਹੋਣਾ ਕੀ,ਕਦੇ ਕਿਸੇ ਨੂੰ, ਕੋਈ ਫ਼ਿਕਰ ਮੇਰਾ, ਹਰ ਕੋਈ,ਆਪੋ ਆਪਣੀ, ਵਜਾਵੇ ਡਫ਼ਲੀ,ਤੇ ਗਾਵੇ ਰਾਗ। ਨਾ ਦਿਲ ਵਿਚ ਉਸਦੇ,ਮੇਰਾ ਮੁਕਾਮ, ਰਹੇ ਹਾਂ ਜੀ,ਲੈ ਲੈ ਜਿਸਦਾ ਨਾਮ, ਓ ਸਾਨੂੰ ਚਾਹਵੇ ਸ਼ਾਇਦ ਸੰਗਰੂਰਵੀ, ਨਹੀਂ ਲਿਖੀ ਸਾਡੇ ਵਿਚ ਭਾਗ। ਲਿਖ ਲਵਾਂਗਾ,ਲਿਖਣ ਤੇ,ਆਇਆ ਜੇ, ਕਦੇ ਨਾ ਕਦੇ,ਕੋਈ ਨਾ ਕੋਈ। ਕਰਾਂਗਾ ਬਿਆਨ,ਕਿਹੜੀ ਗੱਲੋਂ, ਦਿਲ ਰੋਇਆ ਨਾਲੇ Continue Reading »
ਥਾਂ ਥਾਂ ਜਿਹੜੇ ਲੰਗਰ ਚੱਲਦੇ, ਹੈ ਦਾਤੇ ਦਾ ਉਪਕਾਰ। ਕਈ ਖਾ ਤੰਦਰੁਸਤ ਰਹਿੰਦੇ, ਕਈ ਹੋ ਜਾਂਦੇ ਬਿਮਾਰ। ਲੰਗਰ ਵਿਚ ਕਈ ਸੇਵਾ ਕਰਦੇ, ਭੁੱਲ ਜਾਂਦੇ ਮਰਿਆਦਾਂ ਨੂੰ। ਧੱਕੇ ਮਾਰ ਕਈਆਂ ਨੂੰ ਕੱਢਦੇ, ਸੁਣਦੇ ਨਾ ਫਰਿਆਦਾਂ ਨੂੰ। ਸੇਵਾ ਦਾ ਕਰ ਕਈ ਦਿਖਾਵਾ, ਗਰਜ਼ ਪੂਰੀ ਨੇ ਕਰਦੇ। ਲੰਗਰ ਦੇ ਵਿਚ ਘਪਲੇ ਕਰਦੇ, ਪਾਉਂਦੇ Continue Reading »
ਪਾਣੀ ਨਹਿਰਾਂ ਚ ਘੱਟਿਆ ਏ, ਇੱਕ ਤੇਰਾ ਹੀ ਨਾਮ ਨੈਣ ਜੋਤੀਏ, ਜ਼ਿੰਦਗੀ ਸਾਰੀ ਰੱਟਿਆ ਏ। ਪਾਣੀ ਨਹਿਰਾਂ ਚ ਘੱਟਿਆ ਏ, ਕਦੇ ਫ਼ਿਕਰਾਂ,ਕਦੇ ਯਾਦਾਂ ਤੇਰੀਆਂ, ਰੱਜ ਰੱਜ ਦਿਮਾਗ਼ ਚੱਟਿਆ ਏ। ਪਾਣੀ ਨਹਿਰਾਂ ਚ ਘੱਟਿਆ ਏ, ਕੀ ਗੱਲ ਹੋਈ ਨੈਣ ਜੋਤੀਏ, ਕਿਹੜੀ ਗੱਲੋਂ ਪੱਤਾ ਕੱਟਿਆ ਏ। ਪਾਣੀ ਨਹਿਰਾਂ ਚ ਘੱਟਿਆ ਏ, ਤੇਰੇ Continue Reading »
ਤੈਨੂੰ 9 ਮਹੀਨੇ ਮਾਂ ਤੇਰੀ ਨੇ ਕੁੱਖ ਦੇ ਵਿੱਚ ਰੱਖਿਆ ਸੀ ‘ ਤੇ ਤੂੰ ਵਿਆਹ ਕਰਵਾਕੇ 9 ਦਿਨਾਂ ਵਿੱਚ ਮਾਂ ਘਰ ਚੋਂ ਕੱਢ ਦਿੱਤੀ !! ਤੈਨੂੰ ਰੋਦਾਂ ਦੇਖ ਕੇ ਮੈਂ ਪੁੱਤਰਾ ਮੈਂ ਸੀ ਰੋਟੀ ਛੱਡ ਦਿੰਦੀ ‘ ਤੂੰ ਹੁਣ ਘਰਵਾਲੀ ਦੇ ਪਿੱਛੇ ਲੱਗ ‘ ਮਾਂ ਆਪਣੀ ਹੀ ਛੱਡ ਦਿੱਤੀ !! Continue Reading »
ਕਰ ਸਿਮਰਨ ਜਿੰਦੜੀਏ ਪ੍ਰਭ ਅਬਿਨਾਸੀ ਦਾ, ਜੋ ਦੇ ਦੇ ਦਾਤਾਂ, ਕਦੇ ਪਛਤਾਉਂਦਾ ਨਹੀਂ। ਜੋ ਸੇਵਾ ਸਿਮਰਨ ਬਖਸ਼ੇ, ਬਖਸ਼ੇ ਗੁਨਾਹਾਂ ਨੂੰ, ਕਰ ਚੇਤੇ ਬਖਸ਼ਣਹਾਰ, ਕਿਉ ਧਿਆਉਂਦਾ ਨਹੀਂ। ਹੁੰਦਾ ਜੋ ਕੁੱਝ ਵੀ ਹੁੰਦਾ, ਹੁੰਦਾ ਉਸਦੇ ਨਾਲ ਹੁਕਮਾਂ , ਜੋ ਪ੍ਰਭ ਚਾਹਵੇ,ਸੋਈ ਬਣਾਵੇ, ਆਪੇ ਸਾਜੇ ,ਆਪੇ ਮਿਟਾਵੇ। ਤਾਜੋ ਬੇਤਾਜ ਕਰੇ, ਜੋ ਹੁਕਮ ਨਾ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)