ਇਹ ਕਹਾਣੀ ਅੱਜ ਤੋਂ 5 ਸਾਲ ਪਹਿਲਾਂ ਦੀ ਹੈ। ਮੈਂ ਉਦੋਂ ਬਾਰਵੀ ਜਮਾਤ ਵਿੱਚ ਪੜਦਾ ਸੀ ਪਟਿਆਲੇ ਜਿਲੇ ਦੇ ਨੇੜਵੇ ਪਿੰਡ ਦਾ ਵਾਸੀ ਤੇ ਸਾਡਾ ਸਕੂਲ ਸਾਡੇ ਇਲਾਕੇ ਦਾ ਸੱਭ ਤੋਂ ਵਧੀਆ ਸਕੂਲ ਮੰਨਿਆ ਜਾਦਾਂ ਸੀ ਦੂਰ ਦੂਰ ਦੇ ਬੱਚੇ ਇੱਥੇ ਪੜਨ ਆਉਦੇਂ।। ਮੈਂ ਉਸ ਵੇਲੇ ਬਹੁਤ ਖੁਸ਼ ਸੀ ਆਪਣੇ ਯਾਰਾਂ ਨਾਲ ਰਹਿਣਾ ਉਹਨਾਂ ਨਾਲ ਦਿਨ ਕੱਢਨਾ ਦਿਨ ਵਿੱਚ ਸਕੂਲ ਵਾਲੇ ਯਾਰਾਂ ਨਾਲ ਤੇ ਰਾਤ ਨੂੰ ਪਿੰਡ ਵਾਲੇਆਂ ਨਾਲ ਕਿਸੇ ਤੋਂ ਕਿਸੇ ਗੱਲ ਦੀ ਕੋਈ ਫਾਲਤੂ ਉਮੀਦ ਨਾ ਰੱਖੀ।।
ਉਹਨਾਂ ਦਿਨਾਂ ;ਚ ਸਾਡੇ ਸਕੂਲ ;ਚ ਕੁੱਝ ਨਵੀਆਂ ਕੁੜੀਆਂ ਨੇ ਦਾਖਲਾ ਲਿਆ ਤੇ ਮੁੰਡੇਆਂ ਨੂੰ ਵੇਸੇ ਵੀ ਚਾਅ ਹੁੰਦਾ ਨਵੀਆਂ ਨਵੀਆਂ ਸ਼ਕਲਾਂ ਦੇਖਣ ਦਾ ਕਿਉਕੀ ਜਵਾਨੀ ਉਬਾਲੇ ਜੋ ਮਾਰਦੀ ਹੁੰਦੀ ਆ ਤੇ ਮੈਂ ਵੀਂ ਉਹਨਾਂ ਵਿੱਚ ਇੱਕ ਸੀ।। ਸਾਡੀ ਸਾਰੇ ਸਕੂਲ ਨਾਲ ਵਧਿਆ ਬਣਦੀ ਸੀ ਸੱਭ ਤੋਂ ਵੱਡੀ ਜਮਾਤ ਵਿੱਚ ਜੋ ਪੜਦੇ ਸੀ ਏਸ ਲਈ ਸਾਰੇ ਆਦਰ ਕਰਦੇ ਸੀ ਅਧਿਆਪਕਾਂ ਨਾਲ ਵੀ ਬਹੁਤ ਬਣਦੀ ਸੀ।। ੳਸਦਾ ਕਾਰਨ ਸੀ ਹੱਸਮੁੱਖ ਹੋਣਾ ਉੱਤੋਂ ਗੀਤਕਾਰੀ ਵੀ ਕਰ ਲੈਣਾ ਸੀ। ਜਿਸ ਨਾਲ ਸਾਰੇਆਂ ਦੀ ਨਿਗਾਹ ਵਿੱਚ ਸੀ ਤੇ ਸਾਰੇ ਸਨਮਾਨ ਵੀ ਕਰਦੇ ਸੀ।।
ਇਸ ਛੋਟੇ ਜਹੇ ਗੀਤਕਾਰ ਨੂੰ ਇੱਕ ਕੁੜੀ ਦੀਆਂ ਅੱਖੀਆਂ ਨੇ ਖਿੱਚ ਪਾਈ ਮੇਰਾ ਉਸ ਸਮੇਂ ਉਸ ਵੱਲ ਕੋਈ ਧਿਆਨ ਨਹੀਂ ਸੀ ਮੈਂ ਤੇ ਮੇਰੇ ਪਿੰਡ ਦਾ ਇੱਕ ਹੋਰ ਮੁੰਡਾ ਬਾਇਕ ਤੇ ਸਕੂਲ ਜਾਦੇਂ ਤੇ ਉਹ ਸਕੂਲ ਬੱਸ ਵਿੱਚ ਆਉਦੀਂ ਆਪਣੇ ਛੋਟੇ ਭਰਾ ਨਾਲ ਜੋ ਉਸਤੋਂ ਸਾਲ ਕੂ ਛੋਟਾ ਸੀ।। ਸਾਡਾ ਸਕੂਲ ਵਿੱਚ ਪਹੁੰਚਣ ਦਾ ਸਮਾਂ ਲੱਗ ਭੱਗ ਇੱਕੋ ਸੀ।। ਉਹ ਉਸ ਵੇਲੇ ਮੈਨੂੰ ਦੇਖ ਲੈਦੀਂ ਤੇ ਇੱਕ ਦਿਨ ਮੇਰੇ ਨਾਲ ਦੇ ਨੇ ਮੈਨੂੰ ਦੱਸਿਆ ਕੀ ਉਹ ਕੁੜੀ ਤੇਰੇ ਵੱਲ ਹੀ ਦੇਖ ਰਹੀ ਹੈ।। ਮੈਂ ਜਦ ਉਸ ਕੁੜੀ ਵੱਲ ਨਜ਼ਰ ਘੁਮਾਈ ਤਾਂ ਸਿੱਧੀ ਮੇਰੀ ਨਜ਼ਰ ਉਹਦੀਆਂ ਅੱਖਾਂ ਵਿੱਚ ਪਈ ਜੋ ਮੇਰੀ ਅੱਖਾਂ ਵਿੱਚ ਸਮਾ ਰਹੀ ਸੀ।। ਉਹਦੀਂਆਂ ਅੱਖਾਂ ਇੱਕ ਖੂਬਸੂਰਤ ਇਹਿਸਾਸ ਦਵਾ ਰਹੀਆਂ ਸਨ ਤੇ ਉਹਨੇ ਇਕਦਮ ਅੱਖੀਆਂ ਫੇਰ ਲਈਆਂ ਤੇ ਮੈਂ ਵੀ ਅੰਦਰ ਵੱਲ ਕਦਮ ਵਧਾ ਲਏ ਮੈਂ ਉਸਦੇ ਚਿਹਰੇ ਨੂੰ ਚੰਗੀ ਤਰਾਂ ਦੇਖਿਆ ਤੇ ਨਹੀਂ ਸੀ ਪਰ ਉਹਦੀਆਂ ਅੱਖਾਂ ;ਚ ਜੋ ਨੂਰ ਸੀ ਮੈਨੂੰ ਮਦਹੋਸ਼ ਕਰ ਰਹੀਆਂ ਸਨ।।
ਉਹ 11 ਵੀ ਜਮਾਤ ;ਚ ਮੈਡੀਕਲ ਦੀ ਵਿਦਿਆਰਥਣ ਤੇ ਮੈਂ 12 ;ਚ ਆਰਟਸ ਦਾ ਮੇਰੀ ਪੜਾਈ ਵਿੱਚ ਵੀ ਕੋਈ ਖਾਸ ਰੂਚੀ ਨਹੀ ਸੀ ਪਰ ਫਿਰ ਵੀ ਪੜਾਈ ਵਿੱਚ ਠੀਕ ਸੀ ਵਧੀਆ ਅੰਕਾਂ ਨਾਲ ਪਾਸ ਹੋ ਜਾਇਦਾ ਸੀ ਤੇ ਉਹ ਪੜਾਈ ਵਿੱਚ ਅੱਵਲ ਆਉਣ ਵਾਲੀ ਕੁੜੀ ਸਾਡੇ ;ਚ ਬੱਸ ਇੰਨਾਂ ਹੀ ਫਰਕ ਸੀ ਫਿਲਹਾਲ ਤਾਂ।। ਮੈਨੂੰ ਉਹ ਕੁੱਝ ਖਾਸ ਸੋਹਣੀ ਤਾਂ ਨਹੀਂ ਸੀ ਲੱਗਦੀ ਪਰ ਉਹਦੀਆਂ ਅੱਖਾਂ ਵਿੱਚ ਕੁੱਝ ਜਾਦੂ ਜਿਹਾ ਸੀ ਜੋਂ ਮੈਨੂੰ ਵੱਖਰਾ ਜਿਹਾ ਨਸ਼ਾ ਚਾੜ ਦਿੰਦਾ ਸੀ।। ਸਕੂਲ ਵਿੱਚ ਨਵੀਂ ਹੋਣ ਕੇਰਕੇ ਹਲੇ ਉਹ ਦੂਸਰੇਆਂ ਕੱਪੜਿਆਂ ਵਿੱਚ ਹੀ ਸਕੂਲ ਆਉਦੀ ਸੀ।।
ਸਾਨੂੰ ਸਕੂਲ ਵਾਲੇਆਂ ਨੇ ਦੱਸਿਆ ਕਿ ਕੱਲ ਨੂੰ ਸਕੂਲ ਵਿੱਚ ਡਰਾਮੇ ਵਾਲੇ ਆਉਣਗੇ ਪੰਜਾਬੀ ਯੂਨੀਵਰਸ਼ਟੀ ਪਟਿਆਲੇ ਤੋਂ ਸਾਰੇ ਬਹੁਤ ਖੁਸ਼ ਸਨ ਅੱਗਲਾ ਦਿਨ ਚੜਿਆ ਤਿਆਰ ਹੋਕੇ ਸਕੂਲ ਦੇ ਬਾਹਰ ਖੜੇ ਹੀ ਸੀ ਕੇ ਉਹਨਾਂ ਦੀ ਬੱਸ ਆ ਗਈ ਤੇ ਦੇਖਿਆ ਇੱਕ ਖੂਬਸੂਰਸ ਹਸੀਨਾ; ਮੇਰੇ ਸਾਹਮਣੇ ਖੜੀ ਸੱਭ ਤੋਂ ਵੱਖਰੀ...
...
Access our app on your mobile device for a better experience!
komal sharma
nice