ਜਦੋਂ ਵਾਪਸ ਆਇਆ ਤਾਂ ਉਹਨੇਂ ਦੱਸਿਆ ਕੇ ਕੁੜੀ ਦਾ ਜਵਾਬ ਨਾ ;ਚ ਆਇਆ ਤੇ ਮੈਂ ਕੁੱਝ ਨਾ ਬੋਲਿਆ ਤੇ ਆਪਣੀ ਜਮਾਤ ਵੱਲ ਤੁਰ ਪਿਆ।। ਮੈਂ ਸੋਚਿਆ ਕੇ ਐਵੇਂ ਫਾਲਤੂ ;ਚ ਫਿਲਿੰਗ ਚੱਕ ਗਿਆ ਸੀ।। ਉਸ ਦਿਨ ਤੋਂ ਬਾਅਦ ਮੈਂ ਉਹਦੇ ਵੱਲ ਵੇਖਿਆ ਵੀ ਨਹੀਂ ਸਵੇਰੇ ਉਸਤੋਂ ਲੇਟ ਆਉਣਾ ਤੇ ਆਰਟਸ ਰੱਖਣ ਕਾਰਨ ਸਾਨੂੰ ਛੁੱਟੀ ਵੀ ਜਲਦੀ ਹੋ ਜਾਂਦੀ ਤੇ ਘਰ ਚੱਲੇ ਜਾਦਾਂ ਸੀ।।
ਕੁੜੀ ਦਾ ਨਾਮ == ਸ਼ਰਨ ਤੇ ਮੇਰਾ ਅਕਾਸ਼ ਤੇ ਕਾਫੀ ਲੋਕ ਮੈਨੂੰ ਦੀਪ ਦੇ ਨਾਮ ਤੋਂ ਬਲਾਉਦੇਂ।।
ਕੁੱਝ ਦਿਨ ਲੰਘੇ ਇੱਕ ਮੁੰਡਾ ਮਿਲਿਆ ਮੈਨੂੰ ਸਾਡੇ ਨਾਲ ਦੇ ਪਿੰਡ ਦਾ ਸੀ ਤੇ 11 ਵੀ ਆਰਟਸ ;ਚ ਪੜਦਾ ਸੀ ਉਹ ਮੈਨੂੰ ਕਹਿੰਦਾ ਤੂੰ ਸ਼ਰਨ ਪਿੱਛੇ ਆ ਮੈਂ ਮਨਾ ਕਰਤਾ ਕਿਉਕਿ ਮੈਂ ਖੈੜਾ ਛੱਡ ਚੁਕਿਆ ਸੀ ਪਰ ਉਹ ਵਾਰ ਵਾਰ ਇਹੀ ਗੱਲ ਆਖੀ ਜਾਵੇ ਮੇਰੇ ਮਨਾ ਕਰਨ ਦੇ ਬਾਵਜੂਦ ਵੀ ਆਖਿਰ ਗੁਸੇ ਵਿੱਚ ਮੈਂ ਕਹਿ ਦਿੱਤਾ ਕਿ ਹੈਗਾਂ ਤੇ ਕਹਿੰਦਾ ਮੈਂ ਕਰਨੀ ਉਹਦੇ ਨਾਲ ਤੂੰ ਰਹਿਣ ਦੇ ਮੈਂ ਕਿਹਾ ਕਰਲਾ ਜੇ ਹੁੰਦੀ ਮੈਨੂੰ ਕਿ ਕਹਿਣਾ ਕਹਿੰਦਾ ਤੂੰ ਪਿੱਛੇ ਹੱਟਜਾ ਮੈਂ ਕਿਹਾ ਆ ਭੁੱਲਜਾ ਜਿੰਨੇ ਕਰਲੀ ਕਰਲੀ ਕਹਿੰਦਾ ਠੀਕ ਆ…ਮੈਨੂੰ ਅੜੀ ਰੱਖਣ ;ਚ ਬਹੁਤ ਸਵਾਦ ਜਿਹਾ ਆਉਦਾ ਸੀ ਤੇ ਪਿੰਡਾਂ ਵਾਲੇ ਖੁਸ਼ ਵੀ ਬਹੁਤ ਹੁੰਦੇ ਅੜੀ ਕਰਕੇ।।
ਅੱਗਲਾ ਦਿਨ ਚੜੀਆ ਮੈਂ ਸਵੇਰੇ ਉਸਦੇ ਬੱਸ ਦੇ ਟਾਈਮ ਤੇ ਉਹਦੇ ਨਾਲ ਸਕੂਲ ;ਚ ਵੜੀਆ ਉਹ ਮੈਨੂੰ ਦੇਖ ਕੇ ਵੱਖਰੀ ਜਹੀ ਖੁਸ਼ੀ ਜਾਹਿਰ ਕਰ ਰਹੀ ਸੀ ਤੇ ਮੈਨੂੰ ਵੀ ਦੇਖ ਕੇ ਬਹੁਤ ਖੁਸ਼ੀ ਹੋਈ ਤੇ ਦਿਲ ਵਿੱਚ ਆਸ ਵੱਧ ਗਈ ਪਾਉਣ ਦੀ ਵੀ … ਉਹਦੀ ਕਲਾਸ ਅੱਗੋਂ ਲੱਗਣਾ ਵਾਰ ਵਾਰ ਗੇੜੀਆਂ ਮਾਰਨੀਆਂ ਤੇ ਉਹਦਾ ਮੇਰਾ ਵੱਲ ਤੱਕਣਾ ਮੈਨੂੰ ਵੱਖਰਾ ਇਹਿਸਾਸ ਦਵਾਉਦਾਂ।।ਕੁੱਝ ਦਿਨਾਂ ਬਾਅਦ ਮੈਂ ਮੁੰਡੇ ਹੱਥ ਫੇਰ ਸੁਨਿਹਾ ਭਜਵਾਇਆ ਪਰ ਉਹਨੇ ਫੇਰ ਇੰਨਕਾਰ ਕਰ ਦਿੱਤਾ ਗੱਲ ਸਮਝ ਤੋਂ ਬਾਹਰ ਜਾ ਰਹੀ ਸੀ ਕੇ ਹਾਂ ਵੀ ਨਹੀਂ ਕਰ ਰਹੀ ਤੇ ਦੇਖਦੀ ਵੀ ਬਹੁਤ ਆ ਜੋ ਮੈਨੂੰ ਵਾਰ ਵਾਰ ਸੋਚਾਂ ਵਿੱਚ ਪਾ ਰਹੀ ਸੀ।।
23 ਮਈ ਦਾ ਦਿਨ ਸੀ ਜਦੋਂ ਦੂਸਰੀ ਵਾਰ ਸੁਨਿਹਾ ਭਿਜਵਾਈਆ ਸੀ ਤੇ ਸਕੂਲ ਵਿੱਚ ਸ.ਭਗਤ ਸਿੰਘ ਤੇ ਇੱਕ ਫਕਸ਼ਨ ਵੀ ਸੀ ਜਿਸ ਵਿੱਚ ਮੈਂ ਇੱਕ ਗੀਤ ਵੀ ਲਿੱਖਿਆ ਸੀ ਜੋ ਮੇਰੇ ਦੋਸਤ ਦਵਾਰਾ ਗਾਇਆ ਗਿਆ ਸੀ ਤੇ ਸਾਰੇਆਂ ਨੇ ਪਸੰਦ ਵੀ ਬਹੁਤ ਕੀਤਾ ਤੇ ਤਰੀਫ ਵੀ ਬਹੁਤ ਹੋਈ ਪਰ ਉਸ ਵਕਤ ਵੀ ਮੇਰਾ ਸਾਰਾ ਧਿਆਨ ਉਸ ਵਿੱਚ ਹੀ ਸੀ ਤੇ ਵਾਰ ਵਾਰ ਉਹਨੂੰ ਹੀ ਤੱਕ ਰਿਹਾ ਸੀ ਮੈਂ…. ਤੇ ਦੋ ਚਾਰ ਦਿਨਾਂ ਤੱਕ ਛੁਟੀਆਂ ਵੀ ਹੋ ਜਾਣੀਆਂ ਸੀ ਮੈਨੂੰ ਸੀ ਕੇ ਫਿਰ ਪਤਾ ਨਹੀਂ ਕੁੱਝ ਹਿੱਲਾ ਹੋਣਾ ਕੇ ਨਹੀਂ ਮੈਂ ਸੋਚੀਆ ਕਿਉੰ ਨਾ ਕਿਸੇ ਤਰੀਕੇ ਉਸਤੋਂ ਫੇਸਬੁੱਕ ਆਈ ਡੀ ਲਈ ਜਾਵੇ ਤਾਂ ਮੈਂ ਉਹਦੇ ਇੱਕ ਦੋਸਤ ਨੂੰ ਕਿਹਾ ਏ ਕੰਮ ਕਰਨ ਲਈ ਤੇ ਉਹਨੇ ਛੁਟੀਆਂ ਤੋਂ ਇਕ ਦਿਨ ਪਹਿਲਾਂ ਇਹ ਕੰਮ ਕਰਤਾ ਤੇ ਮੈਨੂੰ ਆਈ ਡੀ ਦੇ ਦਿੱਤੀ ਮੈਂ ਉਹਨੂੰ ਰਿਕਵੈਸਟ ਭੈਜੀ ਤੇ ਉਹਦੇ ਦੋਸਤ ਨੂੰ ਕਹਿਕੇ ਮਨਜੂਰ ਕਰਵਾਈ।।
29 ਮਈ ਵਾਲੇ ਦਿਨ ਸਾਡੀ ਪਹਿਲੀ ਵਾਰ ਗੱਲ ਹੋਈ ਤੇ ਉਹਦਾ ਗੱਲ ਕਰਨ ਦਾ ਤਰੀਕਾ ਉਹਦੇ ਅਸਲੀ ਚਹਿਰੇ ਤੋਂ ਬਿਲਕੁਲ ਵੱਖ ਲੱਗਾ ਪਰ ਮੈਂ ਉਸ ਨਾਲ ਬਹੁਤ ਪਿਆਰ ਨਾਲ ਤੇ ਢੰਗ ਨਾਲ ਗੱਲ ਕਰ ਰਿਹਾ ਸੀ ਤੇ ਇਹ ਦੇਖ ਕੇ ਉਹ ਵੀ ਪਿਆਰ ਨਾਲ ਗੱਲ ਕਰਨ ਲੱਗ ਗਈ ਤੇ ਮੈਂ ਉਹਨੂੰ ਕਿਸੇ ਚੀਜ਼ ਲਈ ਜਿਆਦਾ ਨਹੀਂ ਕਿਹਾ ਪਰ...
...
Access our app on your mobile device for a better experience!
...
same 2 u