ਮੈਂ ਜੋ ਵੀ ਸੋਚਿਆ, ਮੈਨੂੰ ਉਹ ਹੱਸ ਕੇ ਮਿਲਿਆ,ਆਪਣਾ ਖੁਦ ਦਾ ਪਰਿਵਾਰ ਨਹੀਂ ਸੀ,ਇਸ ਇੱਕਲੇਪਣ ਨੂੰ ਦੂਰ ਕਰਨ ਲਈ, ਮੈਂ ਇੱਕ ਫੌਜੀ ਬਣਨਾ ਚਾਹਿਆ,ਸੋ ਦੋ ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਮੇਰਾ ਇਹ ਸੁਪਨਾਂ ਵੀ ਪੂਰਾ ਹੋ ਗਿਆ…
ਮੈਂ ਜਦੋਂ ਫੌਜ ਵਿਚੋਂ ਛੁੱਟੀ ਆਉਂਦਾ, ਮੈਂ ਆਪਣੇ ਪਿੰਡ ਦੀ ਬੱਸ ਚੜ੍ਹਨ ਤੋਂ ਪਹਿਲਾਂ,ਬੱਸ ਅੱਡੇ ਵਿੱਚ ਜੀ ਭਰ ਕੇ ਅੱਥਰੂ ਡੋਲਦਾ, ਮੇਰੇ ਅੰਦਰ ਤਿਣਕਾ ਵੀ ਚਾਅ ਨਾ ਹੁੰਦਾ ਛੁੱਟੀ ਦਾ, ਆਪਣੇ ਪਰਿਵਾਰ ਤੋਂ ਬਿਨਾਂ ਇਨਸਾਨ ਕੋਲ ਕੁਝ ਨਹੀਂ ਹੁੰਦਾ, ਮੈਨੂੰ ਇਸ ਗੱਲ ਦਾ ਪਤਾ, ਆਪਣੇ ਸਾਰੇ ਪਰਿਵਾਰ ਦੇ ਚੱਲੇ ਜਾਣ ਪਿੱਛੋਂ ਪਤਾ ਲੱਗਾ….
ਕਿਹੜੀਆਂ ਟੰਗ ਕੇ ਮੌਢੇ ਰੀਜਾਂ
ਪਿੰਡ ਵੱਲ ਮੈਂ ਮੋੜਾਂ ਪੈਰਾਂ ਨੂੰ
ਕੀਹਨੇ ਪੁੱਛਣਾ ਦੱਬਿਆ ਦਰਦ ਦਿਲਦਾ
ਤੇ ਕੀਹਨੇ ਪੁੱਛਣਾ ਵਕ਼ਤ ਦੀਆਂ ਖੈਰਾਂ ਨੂੰ
ਏਸ ਗਰਾਂ ਤੋਂ ਓਸ ਗਰਾਂ ,
ਜਾਂਦਾ ਥੱਕ ਤਾਂ ਜਾਂਦਾ ਹੋਊ
ਹਿੱਜਰਾਂ ਦਾ ਹਾਉਂਕਾ ,
ਵਿਚ ਹਕੀਕੀ ਪੱਕ ਤਾਂ ਜਾਂਦਾ ਹੋਊ
ਜੁੱਤੀ ਉੱਧੜੀ ਨਵੀਂ ਵੀ ਪਾ ਲੲੀ
ਹੱਥ ਵੀ ਪਾਏ ਕਿੰਨੇ ਸੋਨੇ ਦੇ ਛੱਲੇ ਨੇ
ਪੈਸਾ ਕਦੇ ਨਾ ਦੇਵੇ ਖ਼ਰੀਦ ਕੇ ਰਿਸ਼ਤੇ
ਉਂਝ ਮਤਲਬੀ ਮਿਲ਼ ਜਾਦੇਂ ਦੱਲੇ ਨੇ,
ਮੈਂ ਕੲੀ ਵਾਰ ਤਿੰਨ ਤਿੰਨ ਸਾਲ ਬਾਅਦ ਪਿੰਡ ਗਿਆ, ਅਠਾਰਾਂ ਵਰ੍ਹਿਆਂ ਦੀ ਉਮਰ ਵਿੱਚ ਹੀ ਮੈਂ ਫੌਜ ਵਿੱਚ ਚਲਾ ਗਿਆ ਸੀ, ਮੈਂ ਪੰਜ ਸਾਲ ਬਾਅਦ ਛੁੱਟੀ ਆਇਆ, ਪਿੰਡ…ਜੂਨ ਦੇ ਮਹੀਨੇ ਦੇ ਸ਼ੁਰੂਆਤੀ ਦਿਨ ਸੀ ਉਹ, ਮੈਂ ਆਪਣੇ ਪਿੰਡ ਵਾਲ਼ੀ ਬੱਸ ਚ ਬੈਠਾ ਉਹੀ ਸਭ ਸੋਚ ਰਿਹਾ ਸੀ,ਜੋ ਪਹਿਲਾਂ ਛੁੱਟੀ ਆਉਣ ਸਮੇਂ ਸ਼ਹਿਰ ਤੋਂ ਪਿੰਡ ਜਾਣ ਲੱਗਾ ਸੋਚਦਾ ਸੀ, ਮੇਰੇ ਪਿੰਡ ਦੇ ਦੋਵੇਂ ਪਾਸੇ ਹੀ ਇੱਕ ਇੱਕ ਕੋਹ ਤੋਂ ਥੋੜ੍ਹੀ ਵਾਟ ਜ਼ਿਆਦਾ ਨਾਲ ਦੋ ਸ਼ਹਿਰ ਲੱਗਦੇ ਸੀ,ਜਿਸ ਕਰਕੇ ਬੱਸਾਂ ਦਾ ਆਉਣਾ ਜਾਣਾ ਬਹੁਤਾ ਸੀ, ਤੇ ਬੱਸ ਵਿਚ ਜ਼ਿਆਦਾ ਕੋਈ ਭੀੜ ਵੀ ਨਹੀ ਸੀ ਹੁੰਦੀ, ਮੈਂ ਸ਼ੀਸ਼ੇ ਵਾਲੇ ਪਾਸੇ ਬੈਠਾ, ਲੋਕਾਂ ਦੀ ਪੈੜਚਾਲ ਨੂੰ ਵੇਖ ਰਿਹਾ ਸੀ, ਸਾਰੀਆਂ ਸੀਟਾਂ ਭਰ ਚੁੱਕੀਆਂ ਸੀ,ਬੱੱਸ ਚੱਲਣ ਹੀ ਵਾਲੀ ਸੀ, ਬੱਸ ਕੰਡਕਟਰ ਡਰਾਇਵਰ ਨੂੰ ਸੀਟੀ ਨਾਲ ਬੱਸ ਅੱਗੇ ਤੋਰਨ ਦਾ ਇਸ਼ਾਰਾ ਕਰ ਰਿਹਾ ਸੀ,ਐਨੇ ਵਿਚ ਹੀ ਇੱਕ ਗਰਮ ਜਿਹੇ ਸੁਭਾਅ ਤੇ ਪਹਿਲਵਾਨੀ ਜੇ ਸ਼ਰੀਰ ਦੀ ਬੁੜੀ ਨੇ ਹਾਕ ਮਾਰੀ….ਵੇ ਭਾਈ… ਕਿੱਥੇ ਜਾਂਦੀ ਏ… ਭਲਾਂ ਇਹ ਬੱਸ… ਬੱਸ ਕੰਡਕਟਰ ਨੇ… ਚਾਰੇ ਪੰਜੇ ਪਿੰਡਾਂ ਦੇ ਨਾਂ ਗਿਣਾ ਦਿੱਤੇ… ਉਸ ਬੁੜੀ ਨੇ ਇੱਕ ਪਿੰਡ ਦਾ ਨਾਂ ਲੈਂਦਿਆਂ ਕਿਹਾ… ਫਲਾਣੇ ਪਿੰਡ ਰੋਕੇਗਾ… ਭਾਈ…. ਹਾਂ ਬੇਬੇ ਰੋਕਦਾਂਗੇ…ਆਜਾ ਭੱਜ ਕੇ ਆਜਾ… ਬੱਸ ਦਾ ਟਾਇਮ ਹੋਇਆ ਪਿਆ… ਜਦੋਂ ਉਹ ਬੁੜੀ ਬੱਸ ਚ ਚੜੀ ਤਾਂ ਦਮੋ-ਦਮੀਂ ਹੋਈ ਪਈ ਸੀ, ਉਹ ਜਰਕ ਦਿੰਨੇ ਸਾਹਮਣੇ ਇੱਕੋ ਖ਼ਾਲੀ ਸੀਟ ਸੀ, ਉਸ ਤੇ ਬਹਿ ਗਈ ਤੇ ਹਾਕ ਮਾਰਨ ਲੱਗੀ…ਨੀ ਕੁੜੀਏ ਪੱਟ ਲਾ ਪੈਰ ਹੁਣ…ਕਿ ਝਾਂਜਰਾਂ ਪਾਈਆਂ ਪੈਰਾਂ ਚ…ਆ ਗੲੀ…ਨਾਨੀ, ਅੱਗੋਂ ਆਵਾਜ਼ ਆਈ….
ਇੱਕ ਲੰਮੇ ਜਿਹੇ ਕੱਦ ਦੀ,ਕਣਕ ਬੰਨੇਂ ਰੰਗ ਵਾਲ਼ੀ, ਤਿੱਖੇ ਜਿਹੇ ਨੈਣ ਨਕਸ਼ਿਆਂ ਵਾਲੀ , ਅੱਲੜ੍ਹ ਜਿਹੀ ਬਰੇਸ ਦੀ ਮੁਟਿਆਰ ਬੱਸ ਚ ਚੜੀ,ਐਨੀ ਸੋਹਣੀ ਕੁੜੀ ਮੈਂ ਪਹਿਲਾਂ ਕਦੇ ਨਹੀਂ ਸੀ ਵੇਖੀਂ, ਬੱਸ ਵਿਚ ਇੱਕਲੀ ਹੀ ਖਲੋਤੀ ਸੀ, ਜਿਵੇਂ ਅੰਬਰਾਂ ਚ ਸੂਹਾ ਚੰਦਰਮਾ, ਮੇਰੇ ਤੋਂ ਉਹ ਖਲੋਤੀ ਜ਼ਰ ਨਾ ਹੋਈ, ਬੇਸ਼ੱਕ ਮੈਂ ਦੋ ਦਿਨਾਂ ਦਾ ਨੀਂਦਰਾਂ ਤੇ ਪੂਰਾ ਥੱਕਿਆ ਟੁੱਟਿਆ ਹੋਇਆ ਸੀ, ਮੈਂ ਫੇਰ ਵੀ ਉਸ ਲੲੀ ਸ਼ੀਟ ਛੱਡ ਦਿੱਤੀ,ਉਹ ਅਜੇ ਬੈਠਣ ਹੀ ਲੱਗੀ ਸੀ ਕਿ ਸਾਡੇ ਪਿੰਡ ਵਾਲਾ ਬਾਬਾ ਬਖਤੌਰਾ ਜੋ ਕਿ ਬੱਸ ਦੀ ਬਿਲਕੁਲ ਆਖ਼ਰੀ ਤੇ ਲੰਮੀਂ ਸ਼ੀਟ ਤੇ ਗਿਆਰਾਂ ਜਾਣਿਆ ਵਿਚ ਚੰਗਾ ਭਲਾ ਘੁਸੜਿਆ ਬੈਠਾ ਸੀ,ਫਟਾਕ ਦਿਨੇਂ ਆ ਬੈਠਾ…ਤੇ ਦਾੜ੍ਹੀ ਤੇ ਹੱਥ ਫੇਰਦਾ ਆਖਣ ਲੱਗਾ, ਚੰਗਾ ਹੋਇਆਂ ਸ਼ੇਰ ਬੱਗਿਆ, ਤੂੰ ਸ਼ੀਟ ਛੱਡ ਦਿੱਤੀ, ਮੈਂ ਤਾਂ ਬੜਾ ਔਖਾ ਹੋ ਰਿਹਾ ਸੀ ਉਥੇ ਬੈਠਾ….ਉਹ ਮੇਰੇ ਵੱਲ ਵੇਖ ਕਿ ਹਲਕਾ ਹਲਕਾ ਮੁਸਕਰਾ ਰਹੀ ਸੀ… ਤੇ ਮੈਨੂੰ ਆਪਣੇ ਆਪ ਤੇ ਹਾਸਾ ਆ ਰਿਹਾ ਸੀ,ਉਹ ਕਿਸੇ ਨਾ ਕਿਸੇ ਬਹਾਨੇ ਮੇਰੇ ਵੱਲ ਵੇਖਦੀ ਤੇ ਮੈਂ ਵੀ ਕਿਸੇ ਨਾ ਕਿਸੇ ਬਹਾਨੇ ਉਹਦੇ ਵੱਲ ਵੇਖਦਾ, ਜਦੋਂ ਸਾਡੀਆਂ ਦੋਹਾਂ ਦੀਆਂ ਨਜ਼ਰਾਂ ਆਪਸ ਵਿੱਚ ਟਕਰਾਅ ਜਾਂਦੀਆਂ ਤਾਂ ਫਟਾਕ ਦਿਨੇਂ ਦੋਵੇਂ ਨਜਰਾ ਝੁਕਾ ਲੈਂਦੇ, ਏਦਾਂ ਹੀ ਇੱਕ ਦੂਸਰੇ ਵੱਲ ਵੇਖਦਿਆਂ ਪਹਿਲੇ ਪਿੰਡ ਦਾ ਬੱਸ ਸਟੈਂਡ ਆ ਗਿਆ, ਤਿੰਨ ਚਾਰ ਸਵਾਰੀਆਂ ਬੱਸ ਵਿਚੋਂ ਉਤਰ ਗੲੀਆਂ, ਅਸੀਂ ਦੋਵੇਂ ਇੱਕੋ ਹੀ ਸ਼ੀਟ ਤੇ ਇੱਕਠੇ ਬੈਠ ਗਏ,ਉਸਦੀ ਨਾਨੀ ਮੇਰੇ ਵੱਲ ਕੱਚਾ ਖਾਣ ਜਾਣ ਵਾਲੀਆਂ ਅੱਖਾਂ ਨਾਲ ਵੇਖ ਰਹੀ ਸੀ,ਉਸਦਾ ਹਵਾ ਨਾਲ ਉਡ ਕੇ ਦੁਪੱਟਾ ਮੇਰੇ ਮੂੰਹ ਤੇ ਲਿਪਟ ਗਿਆ, ਮੈਂ ਮੂੰਹ ਤੋਂ ਉਤਾਰ ਕੇ ਦੁਪੱਟਾ ਘੁੱਟ ਕੇ ਹੱਥ ਵਿਚ ਫੜ ਲਿਆ,ਉਸ ਦੀ ਹਲਕੀ ਜਿਹੀ ਮੁਸਕਰਾਹਟ ਮੇਰੀ ਮਿੰਨੀ ਜਿਹੀ ਸ਼ਰਾਰਤ ਦਾ ਜਵਾਬ ਦੇ ਰਹੀ ਸੀ, ਮੈਂ ਆਸਾ ਪਾਸਾ ਵੇਖ ਤੇ ਜਾਣਬੁੱਝ ਕੱਪੜਿਆਂ ਵਾਲੇ ਟਰੰਕ ਨੂੰ ਲੋਟ ਕਰਦਿਆਂ ਨੀਵੀਂ ਜਿਹੀ ਪਾ ਕਿ ਉਹਦੀਆਂ ਅੱਖਾਂ ਵੱਲ ਵੇਖਦੇ ਨੇ, ਗਲ਼ ਵਿਚਲੀ ਅੱਧੀ ਕੁ ਆਵਾਜ਼ ਵਿਚ ਕਿਹਾ…
ਜੀ ਤੁਹਾਡਾ ਨਾਮ ਕੀ ਹੈ..???
ਉਹ ਫੇਰ ਮੁਸਕਰਾਈ ਤੇ ਉੱਡਦੇ ਦੁਪੱਟੇ ਨੂੰ ਸੰਭਾਲਦੇ ਹੋਏ ਮਿੱਠੀ ਜਿਹੀ ਆਵਾਜ਼ ਚ ਬੋਲੀ, ਕਿਉਂ ਤੁਸੀਂ ਕੀ ਕਰਨਾ….,
ਨਹੀਂ ਜੀ… ਜੇ ਨਹੀਂ ਦੱਸਣਾ ਨਾਂ ਦੱਸੋ, ਵੈਸੇ ਬੰਦਾ ਸੋਹਣੀ ਚੀਜ਼ ਦਾ ਨਾਂ ਪੁੱਛ ਹੀ ਲੈਂਦਾਂ ਹੈ, ਉਸਨੇ ਮੇਰੇ ਬਾਂਹ ਜਿਹੀ ਮਾਰੀਂ ਤੇ ਕਿਹਾ……ਸੋਣੀ
ਹਾਏ ਰੱਬਾ.. (ਮੇਰੇ ਮੂੰਹ ਵਿੱਚੋਂ ਨਿਕਲ ਗਿਆ)
ਐਨੇ ਵਿਚ ਬੱਸ ਅਗਲਾ ਪਿੰਡ ਆ ਜਾਣ ਕਰਕੇ ਰੁੱਕ ਗਈ,ਉਸ ਦੀ ਨਾਨੀ ਨੇ ਹਾਕ ਮਾਰ ਲੲੀ, ਕੁੜੀਏ ਉਰੇ ਆ ਕੇ ਬੈਠ ਜਾ ਅਗਲਾ ਪਿੰਡ ਆਪਣਾ ਹੀ ਆਉਣਾ ਏ,
ਉਹ ਜਾ ਆਪਣੀ ਨਾਨੀ ਕੋਲ ਬੈਠ ਗੲੀ,ਪਰ ਉਸਦੀਆਂ ਅੱਖਾਂ ਅਜੇ ਵੀ ਮੇਰੀਆਂ ਅੱਖਾਂ ਦਾ ਹਾਲ ਪੁੱਛ ਰਹੀਆਂ ਸੀ, ਮੈਂ ਵੀ ਅਗਲੇ ਪਿੰਡ ਹੀ ਉਤਰਨਾ ਸੀ, ਬੱਸ ਪਿੰਡ ਪਹੁੰਚ ਗੲੀ, ਮੈਂ ਬੱਸ ਉਤਰ ਕੇ ਤੁਰਨ ਹੀ ਲੱਗਾ ਸੀ, ਕਿ ਉਸਦੀ ਨਾਨੀ ਨੇ ਬੁਲਾ ਲਿਆ
ਨਾਨੀ : ਵੇ ਮੁੰਡਿਆਂ, ਭਲਾਂ ਕੁੱਕੜ ਜ਼ੈਲਦਾਰ ਕਾ ਘਰ ਕਿਹੜੇ ਪਾਸੇ ਆ…
ਮੈਂ : ਬੇਬੇ ਮੇਰਾ ਘਰ ਓਧਰ ਹੀ ਹੈ, ਮੈਂ ਲੈ ਚੱਲਦਾ…
ਨਾਨੀ : ਆ ਤਾਂ ਬਲਾਈਂ ਸੋਹਣਾ ਹੋ ਗਿਆ ਪੁੱਤ ,ਕਿਤੇ ਬਾਹਿਰ ਪੜਦਾ ਲੱਗਦਾ ਤੂੰ…
ਮੈਂ : ਨਹੀਂ ਬੇਬੇ ਮੈਂ ਫ਼ੌਜੀ ਆਂ…
ਨਾਨੀ : ਠੀਕ ਆ ਭਾਈ ,ਆ ਤੇਰੇ ਟਰੰਕ ਨੂੰ ਵੇਖ, ਮੈਂ ਵੀ ਲੱਖਤਾ ਜਿਹਾ ਲਾਇਆ ਸੀ,
ਮੈਂ : ਬੇਬੇ ਏਥੇ ਤੁਹਾਡੀ ਕੀ ਰਿਸ਼ਤੇਦਾਰੀ ਹੈ ਭਲਾਂ
ਨਾਨੀ : ਮੇਰੇ ਵੱਡਾ ਮੁੰਡਾ ਵਿਆਹਿਆ ਪੁੱਤ ਕੁਕੜੀ ਜ਼ੈਲਦਾਰ ਦੀ ਧੀ ਨੂੰ….
ਮੈਂ : ਠੀਕ ਹੈ ਬੇਬੇ
ਨਾਨੀ : ਪੁੱਤ ਤੂੰ ਕਿੰਨਾ ਦਾ ਮੁੰਡਾ ਭਲਾਂ…
ਮੈਂ : ਬੇਬੇ ਮੁੰਡਾ ਤਾਂ ਮੈਂ ਵੀ ਜ਼ੈਲਦਾਰਾਂ ਦਾ ਹੀ ਆਂ,ਪਰ ਮੈਂ ਦੂਸਰੇ ਪਿੰਡੋਂ ਆ ਰਹਿਣ ਲੱਗਾਂ ਆ ਏਥੇ
ਨਾਨੀ : ਕਿਉਂ ਪੁੱਤ ਉਥੇ ਸਰੀਕਾ ਕਬੀਲਾ ਨਹੀਂ ਸੀ ਚੱਜ
ਮੈਂ : ਨਹੀਂ ਬੇਬੇ , ਮੇਰਾ ਬਾਪੂ ਇੱਕਲਾ ਹੀ ਸੀ, ਬੱਸ ਉਹਦੇ ਪਿੱਛੋਂ ਮੈਂ, ਏਥੇ ਆ ਗਿਆ ( ਬੇਬੇ ਮੈਂ ਆ ਵੀਹੀ ਮੁੜਨਾ, ਉਹਨਾਂ ਦਾ ਘਰ ਇਸ ਤੇ ਜੋ ਉਹ ਨੀ ਵਿੱਖ ਰਿਹਾ, ਸੱਜੇ ਹੱਥੇ ਲੱਕੜ ਦਾ ਬੂਹਾ, ਉਹ ਹੀ ਹੈ)
ਨਾਨੀ : ਚੰਗਾ ਹੋਇਆ ਪੁੱਤ ਤੂੰ ਮਿਲ ਗਿਆ, ਨਹੀਂ ਕਿੱਥੇ ਮਾਰਦੀ ਟੱਕਰਾਂ ਬੇਗਾਨੇ ਪਿੰਡ ਚ, ਮੁਟਿਆਰ ਕੁੜੀ ਨੂੰ ਨਾਲ ਲੈਕੇ ( ਇਹ ਮੇਰੀ ਦੋਹਤੀ ਆ, ਪੁੱਤ ਬਾਰਵੀਂ ਜਮਾਤ ਪਾਸ ਆ)
ਮੈਂ : ਅੱਛਾ ਬੇਬੇ, ਫੇਰ ਅੱਗੇ ਨਹੀਂ ਪੜਾਇਆ ਇਸ ਨੂੰ..???
ਨਾਨੀ : ਪੁੱਤ ਪਤਾ ਤਾਂ ਹੈ ਅੱਜ ਦੇ ਜ਼ਮਾਨੇ ਦਾ,ਬਸ ਡਰਦਿਆਂ ਨੇ ਨਹੀਂ ਲਾਇਆ ਅੱਗੇ, ਹੁਣ ਤਾਂ ਪੁੱਤ ਇਸ ਦਾ ਕੋਈ ਚੰਗਾ ਜਿਹਾ ਥਾਂ ਵੇਖ ਰਿਹੇ ਆਂ,ਮੁੰਡਾ ਲੱਗਿਆ ਹੋਇਆ ਹੋਵੇ, ਤਾਂ ਬਲਾਂ ਵਧੀਆ ਹੋਜੂ,ਜੇ ਕੋਈ ਹੋਇਆ ਨਿਗਾਹ ਚ ਤਾਂ ਜ਼ਰੂਰ ਦੱਸੀ
ਮੈਂ : ਮੈਂ ਸੋਣੀ ਦੀਆਂ ਅੱਖਾਂ ਵੱਲ ਵੇਖ ਰਿਹਾ ਸੀ…
ਉਹ ਵੀ ਮੇਰੇ ਵੱਲ ਹੀ ਵੇਖ ਰਹੀ ਸੀ…
ਮੈਂ ਆਪਣੇ ਘਰ ਵੱਲ ਤੁਰ ਪਿਆ, ਮੈਂ ਜਦ ਜਾ ਕੇ ਘਰਦਾ ਬੂਹਾ ਖੋਲ੍ਹਿਆ, ਮੈਨੂੰ ਏਦਾਂ ਲੱਗਿਆ ਜਿਦਾਂ ਸੋਣੀ ਮੇਰੇ ਘਰਦੇ ਵਿਹੜੇ ਨੂੰ ਸੂੰਬਰ ਰਹੀ ਹੋਵੇ,ਤੇ ਮੈਂ ਉਹਦੀਆਂ ਅੱਖਾਂ ਵੱਲ ਵੇਖ ਰਿਹਾਂ ਹੋਵਾਂ, ਅਸੀਂ ਦੋਵੇਂ ਇੱਕ ਜਗ੍ਹਾ ਤੇ ਖਲੋਏ ਹੋਈਏ ਤੇ ਬਾਕੀ ਸਾਰੀ ਧਰਤੀ ਘੁੰਮ ਰਹੀ ਹੋਵੇ, ਅਚਾਨਕ ਇੱਕ ਹਵਾ ਦਾ ਬੁੱਲ੍ਹਾ ਉੱਠਿਆ ਤੇ ਐਦਾਂ ਲੱਗਿਆ ਜਿਦਾਂ ਕਿਸੇ ਨੇ ਮੁੱਠੀ ਭਰ ਰੇਤਾ ਮੇਰੇ ਤੇ ਸੁੱਟ ਦਿੱਤਾ ਹੋਵੇ,ਗਰਦੇ ਕਾਰਨ ਇੱਕ ਦੋ ਛਿੱਕਾਂ ਆਈਆਂ ਤੇ ਵੇਖਿਆ ਸਾਰਾ ਘਰ ਸੁੰਨਾਂ ਸੀ, ਮੈਂ ਕੰਧੋਲੀ ਤੇ ਆਪਣਾ ਟਰੰਕ ਧਰਿਆ ਤੇ ਅੰਦਰਲੇ ਕਮਰੇ ਦਾ ਬੂਹਾ ਖੋਲ੍ਹ ਕੇ ਝਾੜੂ ਕੱਢ ਕੇ ਵੇਹੜਾ ਸੁਵਾਰਨ ਲੱਗ ਪਿਆ,
ਸ਼ਾਮ ਦੇ ਪੰਜ ਵਜੇ ਨੂੰ ਮੈਂ ਸਾਰਾ ਘਰ ਸੁਵਾਰ ਦਿੱਤਾ, ਮੈਂ ਥੋੜ੍ਹਾ ਕੁ ਆਟਾ ਤੇ ਦਾਲ ਸਬਜ਼ੀ ਲੈਣ ਲਈ,ਅੰਦਰ ਸਾਂਭੇ ਬਾਪੂ ਦੇ ਸਾਇਕਲ ਨੂੰ ਬਾਹਿਰ ਕੱਢ ਲਿਆ ਤੇ ਲਾਲੇ ਦੀ ਦੁਕਾਨ ਕੰਨੀਂ ਚੱਲ ਪਿਆ,ਰਾਹ ਵਿਚ ਕਿੰਨੇ ਹੀ ਜਾਣੇ ਮਿਲ਼ੇ, ਸਾਰੇ ਇੱਕੋ ਹੀ ਗੱਲ ਆਖਦੇ ,ਕੀ ਗੱਲ ਫੋਜੀਆ ਬੜਾ ਖੁਸ਼ ਆਂ ,ਕਿਤੇ ਵਿਆਹ ਤਾਂ ਨੀਂ ਕਰਾ ਲਿਆ, ਮੈਂ ਹੱਸ ਕੇ ਅਗਾਂਹ ਲੰਘ ਜਾਂਦਾ, ਮੈਂ ਲਾਲੇ ਦੀ ਦੁਕਾਨ ਤੋਂ ਸੌਦਾ ਲੈ ਕਿ ਬਾਹਿਰ ਨਿਕਲ ਹੀ ਰਿਹਾ ਸੀ, ਉਧਰੋਂ ਕੁੱਕੜ ਜ਼ੈਲਦਾਰ ਕੀ ਨਿੱਕੀ ਕੁੜੀ ਨਾਲ ਸੋਣੀ ਤੁਰੀ ਆਉਂਦੀ ਸੀ,ਉਹ ਮੈਨੂੰ ਵੇਖ ਕੇ ਰੁੱਕ ਜਿਹੀ ਗਈ,ਤੇ ਏਧਰ ਓਧਰ ਜੇ ਵੇਖਣ ਲੱਗੀ, ਜਿਦਾਂ ਡਰ ਜਿਹਾ ਲੱਗ ਰਿਹਾ ਹੋਵੇ,ਲਾਲੇ ਦੀ ਦੁਕਾਨ ਦੇ ਬਾਹਿਰ ਬਾਬੇ ਹੋਰੀਂ ਬੈਠੇ ਸੀ, ਮੈਂ ਉਹਨਾਂ ਦਾ ਹਾਲਚਾਲ ਪੁੱਛ ਅਗਾਂਹ ਵਾਲ਼ੀ ਗਲ਼ੀ ਚ ਜਾ ਖੜ ਗਿਆ, ਮੈਨੂੰ ਏਵੇਂ ਲੱਗ ਰਿਹਾ ਸੀ, ਜਿਵੇਂ ਸੋਣੀ ਮੇਰੇ ਨਾਲ ਕੋਈ ਗੱਲ ਕਰਨਾ ਚਾਹੁੰਦੀ ਹੋਵੇ,ਉਹ ਭੱਜ ਕੇ ਜਿਹੇ ਲਾਲੇ ਦੀ ਦੁਕਾਨ ਤੋਂ ਨਿਕਲ ਕੇ ਜਿਸ ਗਲ਼ੀ ਵਿਚ ਮੈਂ ਖੜਾ ਸੀ, ਕਾਹਲ਼ੀ ਕਾਹਲ਼ੀ ਲੰਘਣ ਲੱਗੀ, ਉਹਨੂੰ ਸ਼ਾਇਦ ਏਵੇਂ ਲੱਗਿਆ ਹੋਣਾ,ਕਿ ਮੈਂ ਉਸਨੂੰ ਉਡੀਕਿਆ ਨਹੀਂ, ਸਗੋਂ ਅਗਾਂਹ ਲੰਘ ਗਿਆ,ਉਹ ਜਿਵੇਂ ਹੀ ਮੇਰੇ ਕੋਲ਼ ਦੀ ਲੰਘਣ ਲੱਗੀ, ਮੈਂ ਉਸਦੀ ਬਾਂਹ ਫੜ ਲਈ… ਉਸਦੇ ਚਿਹਰੇ ਦਾ ਰੰਗ ਉੱਡ ਗਿਆ…ਮੇਰੀ ਬਾਂਹ ਛੱਡ ਫੌਜੀਆ… ਕੋਈ ਵੇਖ ਲਵੂਗਾ
ਮੈਂ : ਫੇਰ ਕੀ ਹੁੰਦਾ ਵੇਖ ਲੈਣ ਦੇ, ਦੁਨੀਆਂ ਨੂੰ ਵਿਖਾਉਣ ਲਈ ਤਾਂ ਫੜੀ ਹੈ
ਸੋਣੀ : ਅੱਛਾ, ਤਾਹੀਂ ਤਾਂ ਆਪਣਾ ਨਾਂ ਵੀ ਨਹੀਂ ਦੱਸਿਆ
ਮੈਂ : ਤੈਨੂੰ ਦੱਸਣ ਦੀ ਕੀ ਲੋੜ, ਜਿਹੜਾ ਤੇਰਾ ਦਿਲ ਕਰਦਾ, ਤੂੰ ਉਹੀ ਆਖ ਬੁਲਾ ਲਿਆ ਕਰ,ਜੇ ਮੈਂ ਨਾ ਬੋਲਾਂ ਤਾਂ ਫੇਰ ਕਹੀਂ…???
ਸੋਣੀ : ਅੱਛਾ ਫੋਜੀਆਂ, ਚੱਲ ਮੇਰੀ ਬਾਂਹ ਛੱਡ ਹੁਣ, ਕੱਲ੍ਹ ਖ਼ੂਹ ਤੇ ਪਾਣੀ ਲੈਣ ਜਾਵਾਂਗੀ ਮੈਂ, ਦੁਪਹਿਰੇ ਕੋਈ ਨਹੀਂ ਹੁੰਦਾ…
ਮੈਂ ਬਾਂਹ ਛੱਡ ਦਿੱਤੀ, ਉਹ ਹੱਸਦੀ ਹੱਸਦੀ ਘਰ ਨੂੰ ਚੱਲੀ ਗਈ, ਜਿੰਨਾਂ ਚਿਰ ਉਸਦਾ ਚੇਹਰਾ ਮੇਰੇ ਤੋਂ ਓਹਲੇ ਨਾਂ ਹੋਇਆ ,ਮੈਂ ਉਹਦੇ ਵੱਲ ਹੀ ਵੇਖਦਾ ਰਿਹਾ,ਤੇ ਉਹ ਵੀ ਬਿੰਦੇ ਬਿੰਦੇ
ਪਿਛਾਂਹ ਮੁੜ ਕੇ ਵੇਖ ਰਹੀ ਸੀ,
ਮੈਂ ਉਸ ਰਾਤ ਬਿਨਾਂ ਰੋਟੀ ਖਾਏ ਹੀ ਸੌਂ ਗਿਆ, ਪਹਿਲਾਂ ਤਾਂ ਅੱਧੀ ਰਾਤ ਤੀਕ ਨੀਂਦ ਹੀ ਨਹੀਂ ਆਈ, ਫੇਰ ਹੋਇਆ ਇੰਝ ਸਵੇਰੇ ਜਾਗ ਹੀ ਨਹੀਂ ਆਈ,ਬਸ ਸਾਰੀ ਰਾਤ ਉਹਦੇ ਨਾਲ ਹੀ ਸੁਪਨੇ ਵੇਖਦਾ ਰਿਹਾ, ਏਦਾਂ ਲੱਗ ਰਿਹਾ ਸੀ, ਪਤਾ ਹੀ ਨਹੀਂ ਸੀ ਕਿ ਇਹ ਰੁੱਤ ਵੀ ਹੁੰਦੀ ਹੈ…ਐਨੀ ਸੁਹਾਵਣੀ, ਉਸ ਦਿਨ ਖੂਹ ਦੇ ਉੱਤੇ ਮਿਲ਼ੇ, ਉਸਤੋਂ ਬਾਅਦ ਹਰਰੋਜ਼ ਹੀ ਕਿਸੇ ਨਾ ਕਿਸੇ ਜਗਾਹ ਮਿਲਦੇ, ਦੋਵੇਂ ਇੱਕ ਦੂਜੇ ਦਾ ਹੱਥ ਫੜ੍ਹ ਆਪਣੀ ਅਗਲੀ ਜ਼ਿੰਦਗੀ ਦਾ ਖ਼ਾਬ ਬੁਣਦੇ, ਇੱਕਠੇ ਜਨਮ ,ਮਰਨ ਦੀਆਂ ਸੋਹਾਂ ਖਾਂਦੇ, ਏਦਾਂ ਲੱਗਦਾ ਸੀ,ਜੇ ਸੋਣੀ ਮੇਰੀ ਨਾਂ ਹੋਈ ਮੈਂ ਇਸਦੇ ਬਿਨਾਂ ਮਰ ਜਾਵਾਂਗਾ,ਉਹ ਵੀ ਏਦਾਂ ਹੀ ਆਖਦੀ ਸੀ,ਕਿ ਤੇਰੇ ਬਿਨਾਂ ਜ਼ਿੰਦਗੀ ਜਿਉਣ ਤੋਂ ਪਹਿਲਾਂ ਮੈਂ ਮਰਨਾ ਪਸੰਦ...
ਕਰਦੀ ਆਂ…
ਅਗਲੇ ਦਿਨ ਸਵੇਰੇ ਹੀ ਜਲਦੀ ਮੈਂ ਵਾਪਿਸ ਜਾਣਾ ਸੀ, ਮੇਰੀ ਛੁੱਟੀ ਖ਼ਤਮ ਹੋ ਚੁੱਕੀ ਸੀ, ਵੀਰਵਾਰ ਦਾ ਦਿਨ ਸੀ, ਉਸਨੇ ਕਿਹਾ ਸੀ ਕਿ ਆਪਾਂ ਸਮਾਧਾਂ ਤੇ ਮਿਲਾਂਗੇ, ਮੈਂ ਉਸਨੂੰ ਦੱਸਿਆ ਕਿ ਮੇਰੀ ਛੁੱਟੀ ਖ਼ਤਮ ਹੋ ਗਈ ਹੈ, ਮੈਨੂੰ ਕੱਲ ਨੂੰ ਜਾਣਾਂ ਪੈਣਾ ਏ, ਕਮਲ਼ੀ ਅੱਖਾਂ ਭਰ ਲੈ ਆਈ,ਤੇ ਗਲਵੱਕੜੀ ਪਾ ਕੇ ਰੋਣ ਲੱਗ ਪਈ,ਦਿਲ ਤਾਂ ਮੇਰਾ ਵੀ ਨਹੀਂ ਸੀ ਕਰ ਰਿਹਾ ਜਾਣ ਦਾ,ਪਰ ਮਜਬੂਰੀ ਜੋ ਹੋਈ, ਮੈਂ ਉਸਨੂੰ ਆਪਣੇ ਬਾਪੂ ਵਾਲਾ ਤਬੀਤ ਲੱਗ ਚੋਂ ਉਤਾਰ ਕੇ ਦਿੱਤਾ ਤੇ ਕਿਹਾ, ਮੈਂ ਹਮੇਸਾਂ ਤੇਰੇ ਕੋਲ ਹੀ ਹਾਂ, ਉਹ ਕਿੰਨਾ ਚਿਰ ਰੋਈ ਗੲੀ, ਉਸਨੇ ਕਿਹਾ ਕਿ ਤੂੰ ਮੇਰੇ ਨਾਲ ਵਾਦਾ ਕਰ ਕੇ ਆਪਾਂ ਅਗਲੀ ਛੁੱਟੀ ਤੇ ਇੱਕ ਦੂਸਰੇ ਨਾਲ ਵਿਆਹ ਕਰਵਾ ਲਵਾਂਗੇ,ਤੇ ਫੇਰ ਮੈਂ ਵੀ ਤੇਰੇ ਨਾਲ ਫੌਜ ਚ ਹੀ ਚਲੀ ਜਾਵਾਂਗੀ, ਮੈਂ ਉਸਨਾਲ ਵਾਦਾ ਕੀਤਾ,ਕਿ ਅਗਲੀ ਛੁੱਟੀ ਮੈਂ ਤੈਨੂੰ ਆਪਣੇ ਨਾਲ ਲੈ ਕੇ ਹੀ ਜਾਵਾਂਗਾ… ਮੈਂ ਵਾਪਿਸ ਫੌਜ ਵਿੱਚ ਚਲਾ ਗਿਆ,ਉਹ ਜਿੰਨੇ ਦਿਨ ਮੇਰੇ ਪਿੰਡ ਰਹੀਂ ਉਹ ਮੇਰਾ ਘਰ ਸੁਵਾਰ ਕੇ ਜਾਂਦੀ ਰਹੀ, ਫੇਰ ਉਹ ਵੀ ਆਪਣੇ ਪਿੰਡ ਚਲੀ ਗਈ, ਉਹ ਨਾਨਕੇ ਘਰ ਹੀ ਰਹਿੰਦੀ ਸੀ, ਉਹਦਾ ਵੀ ਮੇਰੇ ਵਾਂਗ ਕੋਈ ਸਾਕ ਸਬੰਧੀ ਨਹੀਂ ਸੀ,ਉਸਦੀ ਨਾਨੀ ਨੇ ਮੈਨੂੰ ਝੂਠ ਬੋਲਿਆ ਸੀ,ਕਿ ਸੋਣੀ ਦੇ ਮਾਂ ਬਾਪ ਨੇ ਉਸਨੂੰ ਅਗਾਂਹ ਨਹੀਂ ਪੜਾਇਆ, ਸਗੋਂ ਸੋਣੀ ਦੀ ਨਾਨੀ ਨੇ ਹੀ ਉਸਨੂੰ ਪੜਨੋਂ ਹਟਾ ਲਿਆ ਸੀ , ਤੇ ਘਰ ਦੇ ਕੰਮਾਂ ਕਾਰਾਂ ਵਿੱਚ ਲਗਾ ਦਿੱਤਾ ਸੀ,ਉਸਦੀ ਨਾਨੀ ਉਸ ਤੇ ਸਾਰਾ ਦਿਨ ਬੜਾ ਰੋਹਬ ਮਾਰਦੀ ਤੇ ਉਸਤੋਂ ਸਾਰੇ ਕੰਮ ਕਰਾਉਂਦੀ ਸੀ, ਮੈਨੂੰ ਏਵੇਂ ਸੀ, ਅਸੀਂ ਦੋਵੇਂ ਆਪਣੀ ਨਵੀਂ ਜਿੰਦਗੀ ਵਿਚ ਵਧੀਆ ਖੁਸ਼ ਰਹਾਂਗੇ, ਪਰ ਹੋਇਆ ਉਹ ਜੋ ਸੋਚਿਆ ਵੀ ਨਹੀਂ ਸੀ।
ਮੇਰਾ ਫੌਜ ਵਿੱਚ ਭੋਰਾ ਦਿਲ ਨਾ ਲੱਗਿਆ, ਮੈਨੂੰ ਸਾਰਾ ਦਿਨ ਸੋਣੀ ਦੀ ਹੀ ਯਾਦ ਸਤਾਉਂਦੀ ਰਹਿੰਦੀ, ਮੈਂ ਸੋਣੀ ਨੂੰ ਕੲੀ ਚਿੱਠੀਆਂ ਵੀ ਲਿਖੀਆਂ,ਤੇ ਉਹਨੇ ਵੀ ਮੈਨੂੰ ਕੲੀ ਚਿੱਠੀਆਂ ਲਿਖੀਆਂ, ਇਸੇ ਤਰ੍ਹਾਂ ਕਰਦੇ ਕਰਾਉਂਦੇ ਅੱਠ ਮਹੀਨੇ ਲੰਘ ਗਏ, ਮੈਨੂੰ ਛੁੱਟੀ ਛੇ ਮਹੀਨਿਆਂ ਬਾਅਦ ਹੀ ਮਿਲ ਜਾਂਦੀ ਸੀ, ਪਰ ਏਸ ਵਾਰ ਵਧਾ ਕੇ ਇੱਕ ਸਾਲ ਬਾਅਦ ਕਰ ਦਿੱਤੀ ਗਈ, ਕਹਿੰਦੇ ਹੁੰਦੇ ਨੇ, ਆਸ਼ਕਾਂ ਦਾ ਰੱਬ ਵੀ ਵੈਰੀ ਹੁੰਦਾ…. ਬਾਕੀ ਕਿਵੇਂ ਮਰਜ਼ੀ ਮੰਨ ਲਵੋ,….ਤੇਰਾ ਭਾਣਾ ਮੀਠਾ ਲਾਗੇ….,
ਮੈਂ ਸੋਣੀ ਨੂੰ ਚਿੱਠੀ ਲਿਖੀ ਉਸਨੇ ਕੋਈ ਜਵਾਬ ਨਾ ਦਿੱਤਾ, ਮੈਂ ਹੋਰ ਵੀ ਕਈ ਚਿੱਠੀਆਂ ਲਿਖੀਆਂ,ਪਰ ਉਸਨੇ ਕੋਈ ਜਵਾਬ ਨਾ ਦਿੱਤਾ, ਅਖੀਰ ਮੇਰੇ ਤੋਂ ਰਹਾ ਨਾ ਗਿਆ, ਮੈਂ ਫੌਜ ਚੋਂ ਅਸਤੀਫਾ ਦੇ ਪਿੰਡ ਆ ਗਿਆ, ਮੈਂ ਕੁੱਕੜ ਜ਼ੈਲਦਾਰ ਦੀ ਨਿੱਕੇ ਮੁੰਡੇ ਤੋਂ ਗੱਲਬਾਤਾਂ ਦੌਰਾਨ ਪੁੱਛਿਆ ਕਿ ਕੲੀ ਮਹੀਨਿਆਂ ਬਾਅਦ ਇੱਕ ਕੁੜੀ ਆਈ ਸੀ ਤੁਹਾਡੇ ਰਿਸ਼ਤੇਦਾਰੀ ਚੋਂ ਹੁਣ ਨਹੀਂ ਆਈ ਕਦੇ ਵੇਖਿਆ ਹੀ ਨਹੀਂ… ਉਏ ਫੋਜੀਆਂ…ਉਹ ਤੇਜ਼ ਜੀ…ਉਹ ਤਾਂ ਦੋ ਮਹੀਨੇ ਪਹਿਲਾਂ ਵਿਆਹ ਦਿੱਤੀ… ਕਹਿੰਦੇ ਸ਼ਹਿਰ ਚ ਵਿਆਹੀ ਆ… ਉਹ ਵੀ ਪੁਲਿਸ ਵਾਲੇ ਨਾਲ…,
ਮੇਰਾ ਦਿਲ ਸੱਚੀਂ ਮੁੱਚੀਂ ਚੂਰ ਚੂਰ ਹੋ ਗਿਆ, ਮੇਰੇ ਅੰਦਰ ਐਨੀਆਂ ਚੀਸਾਂ ਉੱਠ ਰਹੀਆਂ ਸੀ, ਜਿੰਨੀਆਂ ਬਿੱਛੂ ਦੇ ਡੰਗ ਨਾਲ ਉੱਠਦੀਆਂ ਨੇ, ਮੈਂ ਸਾਰੀ ਰਾਤ ਉਸਦੀਆਂ ਗੱਲਾਂ ਨੂੰ ਯਾਦ ਕਰ ਕਰ ਰੋਂਦਾ ਰਿਹਾ, ਮੈਨੂੰ ਮੇਰੀ ਸਾਰੀ ਜ਼ਿੰਦਗੀ ਤਬਾਹ ਹੋ ਗਈ ਲੱਗੀ, ਮੈਂ ਉਸਦੇ ਪਿੰਡ ਜਾ ਪਤਾ ਕੀਤਾ,ਉਹ ਗੱਲ ਸਾਰੀ ਹੀ ਸੱਚ ਨਿਕਲੀ … ਮੇਰੇ ਦੁੱਖ ਦਾ ਕੋਈ ਟਿਕਾਣਾ ਨਾ ਰਿਹਾ… ਅਖੀਰ ਦੋ ਤਿੰਨ ਮਹੀਨੇ ਵਿਚ ਮੈਂ ਉਹ ਸਾਰਾ ਪੈਸਾ ਖ਼ਰਾਬ ਕਰ ਦਿੱਤਾ,ਜੋ ਵੀ ਫੌਜ ਵਿਚੋਂ ਕਮਾਇਆ ਸੀ ਤੇ ਮੇਰੀ ਤੇ ਸੋਹਣੀ ਦੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਲਈ ਸਾਂਭਿਆ ਸੀ।
ਅਖੀਰ ਮੈਂ ਆਪਣੇ ਆਪ ਨੂੰ ਸੰਭਾਲਿਆ ਤੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨੀਂ ਚਾਹੀ, ਮੈਂ ਪੜਨ ਵਿਚ ਵਧੀਆ ਸੀ,ਜਿਸ ਕਾਰਨ ਰੱਬ ਦੀ ਮੇਹਰ ਸਕਦਾ, ਮੈਨੂੰ ਦੁਬਾਰੇ ਸੀ.ਬੀ.ਆਈ ਡੀਪਾਰਟਮੈਂਟ ਵਿਚ ਨੌਕਰੀ ਮਿਲ ਗਈ, ਮੈਂ ਲਗਾਤਾਰ ਦੋ ਸਾਲ ਦਿੱਲੀ ਨੌਕਰੀ ਕਰੀਂ,ਦੋ ਸਾਲ ਬਾਅਦ ਮੇਰੀ ਡਿਊਟੀ ਪੰਜਾਬ ਦੇ ਕਿਸੇ ਨਰਕ ਭਰੇ ਸ਼ਹਿਰ ਵਿਚ ਲੱਗੀ,ਜਿਥੇ ਸਭ ਤੋਂ ਵੱਧ ਨਸ਼ੇ ਦਾ ਵਾਪਾਰ ਹੁੰਦਾ ਸੀ ਤੇ ਉੱਥੇ ਹੀ ਤਿੰਨ ਕੁੜੀਆਂ ਦੇ ਗੁੰਮਸ਼ੁਦਾ ਦੇ ਕੇਸ ਸੀ,ਜੋ ਛੇ ਮਹੀਨਿਆਂ ਤੋਂ ਅਚਾਨਕ ਗੁੰਮ ਸੀ, ਜਿਹਨਾਂ ਦਾ ਕੋਈ ਸੁਰਾਖ ਤੱਕ ਵੀ ਨਹੀਂ ਸੀ ਲੱਭਿਆ,ਪਤਾ ਨਹੀਂ ਉਸ ਸ਼ਹਿਰ ਦੀ ਪੁਲਿਸ ਨੇ ਜਾਣ ਬੁੱਝ ਕੇ ਨਹੀਂ ਸੀ ਲੱਭਿਆ ਕੇ, ਜਾਂ ਸੱਚਮੁੱਚ ਹੀ ਨਹੀਂ ਸੀ ਲੱਭੀਆਂ ਉਹ…
ਮੈਂਨੂੰ ਇਸ ਲਈ ਤਿੰਨ ਮਹੀਨੇ ਦਾ ਸਮਾਂ ਦਿੱਤਾ ਗਿਆ, ਤੇ ਕਿਹਾ ਗਿਆ ਕਿ ਜੋ ਸਹੀ ਲੱਗੇ ਤੈਨੂੰ ਉਹ ਕਰਨ ਦਾ ਹੁਕਮ ਹੈ,ਪਰ ਇਸ ਸ਼ਹਿਰ ਚੋਂ ਨਸ਼ੇ ਦਾ ਨਿਸ਼ਾਨ ਨਹੀਂ ਰਹਿਣਾਂ ਚਾਹੀਦਾ ਤੇ ਉਹਨਾਂ ਗੁੰਮਸ਼ੁਦਾ ਕੁੜੀਆਂ ਦਾ ਹਰ ਹਾਲਤ ਪਤਾ ਕੀਤਾ ਜਾਵੇ ਤੇ ਉੱਥੋਂ ਦੀ ਪੁਲਿਸ ਤੇਰਾ ਪੂਰਾ ਸਾਥ ਦੇਵੇਗੀ, ਮੈਂ ਉਸ ਸ਼ਹਿਰ ਵਿਚ ਆਪਣੀ ਟੀਮ ਸਮੇਤ ਇਕ ਘਰ ਵਿਚ ਰਹਿਣਾ ਸ਼ੁਰੂ ਕਰ ਦਿੱਤਾ, ਦੂਸਰੇ ਤੀਸਰੇ ਦਿਨ ਹੀ ਸਾਡੇ ਉੱਪਰ ਹਮਲੇ ਹੋਣੇ ਸ਼ੁਰੂ ਹੋ ਗਏ, ਮੈਂ ਪੁਲਿਸ ਸਟੇਸ਼ਨ ਜਾਂ ਉੱਥੋਂ ਦੇ ਇੰਸਪੈਕਟਰ ਨਾਲ ਰੂਬਰੂ ਹੋਇਆ , ਜੋ ਵੇਖਣ ਵਿਚ ਹੀ ਮੈਨੂੰ ਦੋ ਨੰਬਰ ਦਾ ਬੰਦਾ ਲੱਗਿਆ ,ਜਾਂਚ ਪੜਤਾਲ ਤੋਂ ਬਾਅਦ ਪਤਾ ਲੱਗਾ ਕਿ ਨਸ਼ਿਆਂ ਦੀ ਪਹੁੰਚ ਨੂੰ ਨਸੇੜੀਆਂ ਤੀਕ ਪਹਿਚਾਉਣ ਲਈ ਪੁਲਿਸ ਦਾ ਸਭ ਤੋਂ ਵੱਡਾ ਹੱਥ ਹੈ, ਮੈਨੂੰ ਕੁਝ ਦਿਨ ਬਾਅਦ ਹੀ ਰਿਸ਼ਵਤ ਮਿਲਣੀ ਸ਼ੁਰੂ ਹੋ ਗੲੀ,ਪਰ ਮੇਰੀ ਜਿੰਦਗੀ ਵਿੱਚ ਪੈਸੇ ਦੀ ਪਹਿਲਾਂ ਹੀ ਕਮੀਂ ਨਹੀਂ ਸੀ… ਇੱਕ ਦਿਨ ਮੈਨੂੰ ਇੰਸਪੈਕਟਰ ਨੇ ਆਪਣੇ ਘਰ ਬੁਲਾਇਆ ਤੇ ਕਿਹਾ ਕਿ ਮੈਂ ਜ਼ਰੂਰੀ ਗੱਲ ਬਾਤ ਕਰਨੀਂ ਹੈ ਕੋਈ…,
ਜਦੋਂ ਮੈਂ ਘਰ ਪਹੁੰਚਾ ਤਾਂ ਵੇਖਿਆ ਪੁਲਿਸ ਸਟੇਸ਼ਨ ਤੋਂ ਜ਼ਿਆਦਾ ਪੁਲਿਸੀਏ ਉਸਦੇ ਘਰ ਦੇ ਬਾਹਰ ਸੀ,ਘਰਦੇ ਵਿਹੜੇ ਵਿਚ ਉਥੋਂ ਦੇ ਮੰਤਰੀ,ਐੱਮ. ਐੱਲ. ਏ,ਹੋਰ ਜਿੰਨੇ ਵੀ ਸਿਆਸਤੀ ਲੋਕ ਹੁੰਦੇ ਨੇ ਸਾਰੇ ਹੀ ਵਜੂਦ ਸੀ, ਮੈਂ ਇੱਕ ਉਥੇ ਵਚਾਲੇ ਹੀ ਖ਼ਾਲੀ ਕੁਰਸੀ ਪੲੀ ਸੀ, ਉੱਥੇ ਜਾ ਬੈਠ ਗਿਆ, ਇੰਸਪੈਕਟਰ ਨੇ ਸਾਰਿਆਂ ਬਾਰੇ ਦੱਸਿਆ ਕਿ ਇਹ ਕੌਣ ਹੈ,ਇਹ ਕੌਣ ਹੈ, ਉਸਨੇ ਮੈਨੂੰ ਕਿਹਾ ਕਿ ਮੈਨੂੰ ਜਿੰਨੇ ਪੈਸੇ ਚਾਹੀਦੇ ਨੇ, ਉਹ ਦੱਸ ਦੇਵੇ , ਉਸਨੂੰ ਦੇ ਦਿੱਤੇ ਜਾਣਗੇ,ਪਰ ਉਹ ਇਸ ਸ਼ਹਿਰ ਵਿੱਚੋਂ ਚਲਾ ਜਾਏ, ਮੈਂ ਉਹਨਾਂ ਨੂੰ ਜਵਾਬ ਦਿੱਤਾ ਕਿ ਮੇਰੇ ਅੰਦਰ ਡਰ ਨਾਂ ਦੀ ਕੋਈ ਚੀਜ਼ ਨਹੀਂ ਹੈ…ਪਤਾ ਕਿਉਂ… ਕਿਉਂਕਿ… ਮੈਂ ਪਹਿਲਾਂ ਹੀ ਮਰਿਆਂ ਹੋਇਆਂ ਆਂ…ਉਹ ਸਾਰੇ ਮੇਰੇ ਮੂੰਹ ਵੱਲ ਵੇਖ ਰਹੇ ਸੀ… ਮੈਂ ਉਹਨਾਂ ਨੂੰ ਕਿਹਾ … ਤੁਹਾਨੂੰ ਇੱਕ ਕਹਾਣੀ ਸੁਣਾਵਾਂ… ਇੰਸਪੈਕਟਰ ਬੋਲਿਆ… ਕਿਉਂ… ਆਖ਼ਰੀ ਖਵਾਇਸ਼ ਹੈ,… ਮੈਂ ਕਿਹਾ… ਜਿਵੇਂ ਸਹੀ ਲੱਗੇ ਉਵੇਂ…ਸਮਝ ਲਵੋ….,
ਇੱਕ ਹੱਸਦਾ ਵੱਸਦਾ ਪਰਿਵਾਰ ਸੀ, ਇੱਕ ਕਿਸਾਨ ਦਾ,ਉਸਦੇ ਦੋ ਪੁੱਤਰ ਸੀ,ਦੋ ਲੜਕੀਆਂ ਸੀ, ਤੇ ਕਿਸਾਨ ਦੇ ਆਪਣੇ ਮਾਂ ਪਿਓ ਸੀ, ਵਧੀਆਂ ਖੁਸ਼ ਸੀ ਉਹ, ਕਿਉਂਕਿ ਉਹ ਕੁਝ ਪੈਲੀ ਠੇਕੇ ਤੇ ਲੈਂਦਾ ਤੇ ਵਧੀਆ ਫ਼ਸਲ ਹੁੰਦੀ ਤੇ ਵਧੀਆ ਕਮਾਈ ਹੁੰਦੀ ਤੇ ਆਪਣੇ ਘਰ ਦਾ ਖਰਚ ਵਧੀਆ ਚੱਲਦਾ…, ਹੌਲ਼ੀ ਹੌਲ਼ੀ ਕਿਸਾਨ ਨੇ ਤਰੱਕੀ ਕਰ ਲਈ, ਉਸਨੇ ਕੁਝ ਪੈਲੀ ਖੁਦ ਖਰੀਦ ਲਈ…ਪਰ ਉਸ ਪਿੰਡ ਦੇ ਜਗੀਰਦਾਰ ਤੋਂ ਉਸਦੀ ਤਰੱਕੀ ਜ਼ਰੀ ਨਾ ਗਈ, ਉਸਨੇ ਕਿਸਾਨ ਦੀ ਸਾਰੀ ਫਸਲ ਖ਼ਰਾਬ ਕਰ ਦਿੱਤੀ, ਕਿਸਾਨ ਕੁਝ ਨਾ ਬੋਲਿਆ, ਸਗੋਂ ਚੁੱਪ ਰਿਹਾ,ਉਸ ਨੇ ਫੇਰ ਜਦੋਂ ਫਸਲ ਪੱਕਣ ਤੇ ਆਈ ਖ਼ਰਾਬ ਕਰ ਦਿੱਤੀ, ਅਖੀਰ ਕਿਸਾਨ ਨੇ ਪੈਲੀ ਹੀ ਵੇਚ ਦਿੱਤੀ ਤੇ ਕੁਝ ਮੱਝਾਂ ਪਾਲ ਲੲੀਆਂ,ਤੇ ਉਹ ਉਹਨਾਂ ਦਾ ਦੁੱਧ ਵੇਚ ਗੁਜ਼ਾਰਾ ਕਰਦਾ,ਉਹ ਵਧੀਆ ਪੈਸੇ ਵੀ ਵਚਾ ਲੈਂਦਾ, ਇੱਕ ਦਿਨ ਕੀ ਹੋਇਆ ਜਗੀਰਦਾਰ ਤੋਂ ਇਹ ਵੀ ਨਾ ਵੇਖਿਆ ਗਿਆ, ਉਸਨੇ ਕਿਸਾਨ ਦੇ ਸਾਰੇ ਪਸ਼ੂਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ, ਕਿਸਾਨ ਪੂਰੀ ਤਰ੍ਹਾਂ ਬਰਬਾਦ ਹੋ ਗਿਆ, ਜਿੱਥੇ ਸਾਰਾ ਟੱਬਰ ਫ਼ਿਕਰ ਕਰ ਰਿਹਾ ਸੀ, ਕਿਸਾਨ ਨੇ ਸਾਰੇ ਟੱਬਰ ਨੂੰ ਹੋਂਸਲਾ ਦਿੱਤਾ ਕਿ ਕੁਝ ਨਹੀਂ ਹੁੰਦਾ ਕੱਲ ਸਵੇਰ ਤੀਕ ਸਭ ਕੁਝ ਸਹੀ ਹੋ ਜਾਵੇਗਾ, ਕਿਸਾਨ ਨੇ ਸਗੋਂ ਖੀਰ ਬਣਾ ਲਈ ਤੇ ਖੀਰ ਵਿਚ ਜ਼ਹਿਰ ਮਿਲਾ ਦਿੱਤਾ, ਸਾਰਿਆਂ ਨੇ ਖੀਰ ਖਾਈ ਤੇ ਸਾਰੇ ਮਰ ਗੲੇ,ਪਰ ਬਦਕਿਸਮਤੀ ਨਾਲ ਕਿਸਾਨ ਦਾ ਇਕ ਪੁੱਤਰ ਬਚ ਗਿਆ…ਪਤਾ ਹੁਣ ਉਹ ਕਿਸਾਨ ਦਾ ਪੁੱਤ ਕਿੱਥੇ ਆ… ਇੰਸਪੈਕਟਰ ਹੱਸ ਕੇ ਬੋਲਿਆ…ਉਹ ਵੀ ਮਰ ਗਿਆ ਹੋਣਾ… ਨਹੀਂ ਉਹ ਮੈਂ ਹਾਂ… ਸਾਰਿਆਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ…
ਮੈਂ ਕੁਰਸੀ ਤੋਂ ਖੜਾ ਹੋ ਤੁਰਨ ਹੀ ਲੱਗਾ ਸੀ ਕਿ ਵੇਖ ਕੇ ਹੈਰਾਨ ਰਹਿ ਗਿਆ, ਸਾਹਮਣੇ ਸੋਣੀ ਘਰ ਵਿਚ ਆ ਰਹੀ ਸੀ, ਮੈਨੂੰ ਕੁਝ ਸਮਝ ਨਹੀਂ ਲੱਗਿਆ, ਮੈਂ ਉੱਥੋਂ ਚਲਾ ਆਇਆ, ਮੈਨੂੰ ਜਾਂਚ ਪੜਤਾਲ ਤੋਂ ਬਾਅਦ ਪਤਾ ਲੱਗਾ ਕਿ ਏਥੋਂ ਜੋ ਕੁੜੀਆਂ ਗੁੰਮਸ਼ੁਦਾ ਨੇ ਉਹਨਾਂ ਨੂੰ ਪੁਲਿਸ ਹੀ ਚੁੱਕ ਕੇ ਲੈ ਕੇ ਗੲੀ ਸੀ,ਪਰ ਮੇਰੇ ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ ਸੀ, ਮੈਂ ਇੱਕ ਦਿਨ ਬਾਜ਼ਾਰ ਵਿਚ ਜਾ ਰਿਹਾ ਸੀ, ਉੱਧਰੋਂ ਹੀ ਸੋਣੀ ਆ ਰਹੀ ਸੀ,ਉਸ ਨਾਲ ਪੁਲਿਸ ਵਾਲੇ ਵੀ ਸਨ, ਉਸਨੇ ਉਹਨਾਂ ਪੁਲਿਸ ਵਾਲਿਆਂ ਨੂੰ ਕੁਝ ਕਿਹਾ ਤੇ ਮੈਨੂੰ ਇਸ਼ਾਰਾ ਕਰਿਆਂ ਕਿ ਮੈਂ ਉਹਦੇ ਮਗਰ ਆਵਾਂ,ਉਹ ਕਿਸੇ ਭੀੜੀ ਜਿਹੀ ਵੀਹੀ ਵਿਚ ਚਲੀ ਗਈ, ਉਸਦੀਆਂ ਅੱਖਾਂ ਵਿਚੋਂ ਹੰਝੂ ਡੁੱਲ ਰਹੇ ਸੀ,ਜੋ ਮੈਨੂੰ ਉਹਦੇ ਕੋਲ ਜਾਦੇ ਸਾਰ ਹੋਰ ਤੇਜ਼ ਉਹ ਗੲੇ…
ਸੋਣੀ : ਤੂੰ ਏਥੇ ਕੀ ਕਰਨ ਆਇਆ…???
ਮੈਂ : ਤੂੰ ਉਹ ਇੰਸਪੈਕਟਰ , ਕਿ ਘਰ ਕੀ ਕਰਨ ਗੲੀ ਸੀ।
ਸੋਣੀ : ਤੈਨੂੰ ਕੀ ਫ਼ਿਕਰ ਆ…
ਮੈਂ : ਮੈਨੂੰ ਇਹ ਗੱਲ ਦੱਸ, ਤੂੰ ਉੱਥੇ ਕਰਨ ਕੀ ਗੲੀ ਸੀ…
ਸੋਣੀ : ਉਹ ਮੇਰਾ ਘਰ ਹੈ…
ਮੈਂ : ਤੂੰ ਉਹਦੇ ਨਾਲ ਵਿਆਹ ਕਰਵਾ ਲਿਆ…
ਸੋਣੀ : ਨਹੀਂ ,ਕਰ ਦਿੱਤਾ
ਮੈਂ : ਮੈਂ ਫੌਜ ਛੱਡ ਕੇ ਆ ਗਿਆ ਸੀ…
ਸੋਣੀ : ਫੇਰ ਏਥੇ ਕੀ ਕਰਦਾ….
ਮੈਂ : ਸਾਰੀ ਗੱਲ ਦੱਸੀ…
ਸੋਣੀ : ਮੈਂ ਬਣਾਂਗੀ… ਗਵਾਹ,ਪਰ ਇਹ ਗੱਲ ਕਿਸੇ ਨੂੰ ਪਤਾ ਨਹੀਂ ਲੱਗਣੀ ਚਾਹੀਦੀ
ਮੈਂ : ਪਤਾ ਪਹਿਲਾਂ ਵੀ ਨਹੀਂ ਸੀ….
ਇਹ ਗੱਲ ਇੱਕ ਪੁਲਿਸੀਏ ਨੇ ਸੁਣ ਲਈ,ਸੋਣੀ ਨੂੰ ਇੰਸਪੈਕਟਰ ਨੇ ਬਹੁਤ ਕੁੱਟਿਆ,ਪਰ ਉਹ ਕਿਵੇਂ ਨਾ ਕਿਵੇਂ ਬੱਚ ਨਿਕਲੀ ਤੇ ਮੇਰੇ ਕੋਲ ਪਹੁੰਚ ਗੲੀ, ਉਸਤੋਂ ਬਾਅਦ ਸੋਣੀ ਨੇ ਅਦਾਲਤ ਵਿੱਚ ਇੰਸਪੈਕਟਰ ਦਾ ਤੇ ਉਸਦੇ ਸਾਥ ਦੇਣ ਵਾਲਿਆਂ ਦਾ ਪਰਦਾ ਚੁੱਕ ਦਿੱਤਾ,ਤੇ ਅਦਾਲਤ ਨੇ ਉਹਨਾਂ ਨੂੰ ਉਮਰ ਭਰ ਦੀ ਸਜ਼ਾ ਸੁਣਾ ਦਿੱਤੀ..
ਮੈਂ ਤੇ ਸੋਣੀ ਦੁਬਾਰਾ ਇੱਕਠੇ ਹੋ ਗਏ, ਅਸੀਂ ਇੱਕ ਦੂਸਰੇ ਨਾਲ ਵਿਆਹ ਕਰਵਾ ਲਿਆ , ਅਸੀਂ ਜੋ ਜ਼ਿੰਦਗੀ ਇੱਕਠਿਆਂ ਜਿਉਂਣ ਦੀ ਸੋਚੀ ਸੀ, ਹੁਣ ਉਹੀ ਜ਼ਿੰਦਗੀ ਜਿਓਂ ਰਹੇ ਹਾਂ, ਤੇ ਸੋਣੀ ਹੁਣ ਵੀ ਏਹੀ ਗੱਲ ਕਹਿੰਦੀ ਹੁੰਦੀ ਏ …. ਫੋਜੀਆ ਜੇ ਮੈਨੂੰ ਮੇਰੀ ਕਿਸਮਤ ਅਗਲੇ ਜਨਮ ਵਿੱਚ ਖੁਦ ਲਿਖਣ ਨੂੰ ਮਿਲ਼ੀ ਤਾਂ, ਮੈਂ ਸਭ ਤੋਂ ਪਹਿਲਾਂ ਤੈਨੂੰ ਲਿਖਾਂਗੀ
ਪਿਆਰ ਤਾਂ ਰੂਹਾਂ ਦੀ ਭੁੱਖ ਹੈ,
ਇਹਦੇ ਸਾਹਮਣੇ ਭਲਾਂ ਕੀ,
ਸੁੱਖ ਤੇ ਭਲਾਂ ਕੀ ਦੁੱਖ ਹੈ..
ਇਹ ਤਾਂ ਬਾਬਿਆਂ ਦੀ ਬਾਣੀ ਚੋਂ
ਮਹਿਬੂਬ ਦਾ ਨਾਮ ਸੁਣ ਲੈਂਦਾ ਏ
ਜੋ ਲੱਖਾਂ ਤੇ ਕਰੋੜਾਂ ਹੀ ਚਿਹਰਿਆਂ ਚੋਂ
ਸਭ ਛੱਡ ਇੱਕ ਚੁਣ ਲੈਂਦਾਂ ਹੈ
***
ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੀ
✍️ ਸੁਖਦੀਪ ਸਿੰਘ ਰਾਏਪੁਰ
ਨੋਟ : ਇਸ ਕਹਾਣੀ ਬਾਰੇ ਆਪਣੇ ਵਿਚਾਰ ਅਤੇ ਇਸ ਕਹਾਣੀ ਦਾ ਅਗਲਾ ਭਾਗ ਪੜਨ ਲਈ ਤੇ ਹੋਰਨਾਂ ਕਹਾਣੀਆਂ ਨੂੰ ਪੜਨ ਲਈ ਤੁਸੀਂ ਸਾਡੇ ਇਹਨਾਂ ਨੰਬਰਾਂ ਤੇ ਸੰਪਰਕ ਜਾਂ ਵਾੱਸਟਆੱਪ ਮੈਸਜ ਕਰ ਸਕਦੇ ਹੋ।
ਸੁਖਦੀਪ ਸਿੰਘ ਰਾਏਪੁਰ ( 8699633924 )
Access our app on your mobile device for a better experience!
Related Posts
Leave a Reply
2 Comments on “ਮੁਹੱਬਤ ਦੇ ਰੰਗ”
Punjabi Graphics
- Dhiyan
- maa
- Mera Pind
- Punjabi Couple
- Punjabi Dharti
- Punjabi Funny
- Punjabi Quotes
- Punjabi Romantic
- Punjabi Sad
- Punjabi Sikhism
- Punjabi Songs
- Punjabi Stars
- Punjabi Troll
- Pure Punjabi
- Rochak Pind
- Rochak Tath
Indian Festivals
- April Fool
- Bhai Dooj
- Christmas
- Diwali
- Dussehra
- Eid
- Gurpurab
- Guru Purnima
- Happy New Year
- Holi
- Holla Mohalla
- Independence Day
- Janam Ashtmi
- Karwachauth
- Lohri
- Raksha Bandhan
- Vaisakhi
Love Stories
- Dutch Stories
- English Stories
- Facebook Stories
- French Stories
- Hindi Stories
- Indonesian Stories
- Javanese Stories
- Marathi Stories
- Punjabi Stories
- Zulu Stories
Manpreet Dhaliwal
boht vdiaa story aa veere next part lyi wtsp contact kr skde aa
sandeep kaur
veere bhutt vdia story aaa… dil nu touch krdi a