ਮਨੀਲਾ, ਫਿਲੀਪੀਨਜ਼ — ਬਿਊਰੋ ਆਫ ਇਮੀਗ੍ਰੇਸ਼ਨ (ਬੀ.ਆਈ.) ਨੇ ਯਾਤਰਾ ਪਾਬੰਦੀਆਂ ਦਾ ਵਿਸਥਾਰ ਕਰਨ ਲਈ 5 ਹੋਰ ਦੇਸ਼ ਸ਼ਾਮਲ ਕੀਤੇ ਹਨ , ਇਹ ਪਾਬੰਦੀਆਂ ਬੁੱਧਵਾਰ, 13 ਜਨਵਰੀ ਨੂੰ ਲਾਗੂ ਹੋਣਗੀਆਂ।
ਇੱਕ ਬਿਆਨ ਵਿੱਚ, ਬੀਆਈ ਕਮਿਸ਼ਨਰ ਜੈਮੇਮ ਮੋਰੇਂਟੇ ਨੇ ਕਿਹਾ ਕਿ ਉਹਨਾਂ ਨੂੰ ਮਲਾਕਾਨਾਂਗ ਤੋਂ ਇੱਕ ਆਰਡਰ ਮਿਲਿਆ ਹੈ ਜਿਸਦੇ ਅਨੁਸਾਰ ਵਿਦੇਸ਼ੀ ਯਾਤਰੀ ਪਾਕਿਸਤਾਨ, ਜਮੈਕਾ, ਲਕਸਮਬਰਗ, ਓਮਾਨ, ਅਤੇ ਚਾਈਨਾ ਦੇਸ਼ ਤੋਂ ਆਉਣ ਵਾਲੇ ਨਾਗਰਿਕਾਂ ਨੂੰ ਦੇਸ਼ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ।
ਇਹਨਾਂ 5 ਦੇਸ਼ਾਂ ਦੇ ਨਾਲ ਹੁਣ ਪਾਬੰਦੀ ਲੱਗਣ ਵਾਲੇ ਦੇਸ਼ਾਂ ਦੀ ਗਿਣਤੀ ਕੁੱਲ 33 ਹੋ ਗਈ ਹੈ।
ਇਸ ਤੋਂ ਪਹਿਲਾਂ, ਸਰਕਾਰ ਨੇ ਯੁਨਾਈਟਡ ਕਿੰਗਡਮ, ਡੈਨਮਾਰਕ, ਆਇਰਲੈਂਡ, ਜਾਪਾਨ, ਆਸਟਰੇਲੀਆ, ਇਜ਼ਰਾਈਲ, ਨੀਦਰਲੈਂਡਜ਼, ਹਾਂਗ...
ਕਾਂਗ ਐਸਏਆਰ, ਸਵਿਟਜ਼ਰਲੈਂਡ, ਫਰਾਂਸ,
ਜਰਮਨੀ, ਆਈਸਲੈਂਡ, ਇਟਲੀ, ਲੇਬਨਾਨ, ਸਿੰਗਾਪੁਰ, ਸਵੀਡਨ, ਦੱਖਣੀ ਕੋਰੀਆ, ਦੱਖਣੀ ਅਫਰੀਕਾ, ਕਨੇਡਾ, ਸਪੇਨ, ਅਤੇ ਸੰਯੁਕਤ ਰਾਜ ਅਮਰੀਕਾ ਤੋਂ ਯਾਤਰੀਆਂ ‘ਤੇ ਯਾਤਰਾ ਪਾਬੰਦੀ ਲਗਾਈ ਸੀ।
ਬਾਅਦ ਵਿਚ ਪੁਰਤਗਾਲ, ਭਾਰਤ, ਫਿਨਲੈਂਡ, ਨਾਰਵੇ, ਜੌਰਡਨ, ਬ੍ਰਾਜ਼ੀਲ ਅਤੇ ਆਸਟਰੀਆ ਵਰਗੇ ਦੇਸ਼ਾਂ ਨੂੰ ਸ਼ਾਮਿਲ ਕੀਤਾ ਗਿਆ ਸੀ, ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਪਰਦੇਸੀ ਲੋਕਾਂ ਲਈ ਪਾਬੰਦੀ 15 ਜਨਵਰੀ ਤੱਕ ਰਹੇਗੀ, ਜਾਂ ਜਦੋਂ ਤੱਕ ਮਲਾਕਾਨਾਂਗ ਜਾਂ ਅੰਤਰ-ਏਜੰਸੀ ਟਾਸਕ ਫੋਰਸ ਇਸਨੂੰ ਵਧਾ ਨਹੀਂ ਦਿੰਦੀ।
Access our app on your mobile device for a better experience!