ਬਿਊਰੋ ਆਫ਼ ਇਮੀਗ੍ਰੇਸ਼ਨ (ਬੀ.ਆਈ.) ਨੇ ਇਕ ਡੱਚ ਨਾਗਰਿਕ ਨੂੰ ਦੇਸ਼ ਵਿਚ ਰਹਿੰਦੇ ਹੋਏ ਰਾਜਨੀਤਿਕ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੀ ਮਨਾਹੀ ਦੀ ਉਲੰਘਣਾ ਕਰਨ ਲਈ ਫਿਲਪੀਨਜ਼ ਛੱਡਣ ਦਾ ਆਦੇਸ਼ ਦਿੱਤਾ ਹੈ। ... Access our app on your mobile device for a better experience!
ਵੀਰਵਾਰ ਨੂੰ ਇਕ ਬਿਆਨ ਵਿਚ, ਇਮੀਗ੍ਰੇਸ਼ਨ ਕਮਿਸ਼ਨਰ ਜੈਮੇਮ ਮੋਰੇਂਟੇ ਨੇ ਕਿਹਾ ਕਿ ਬਿਊਰੋ ਨੇ ਪਿਛਲੇ ਨਵੰਬਰ ਵਿਚ ਓਟੋ ਰੁਡੌਲਫ ਡੀ ਵੀਰੀਜ ਦੇ ਸਥਾਈ ਨਿਵਾਸੀ ਵੀਜ਼ੇ ਨੂੰ ਰੱਦ ਕਰਨ ਦਾ ਆਦੇਸ਼ ਦਿੱਤਾ ਸੀ।
ਡੀ ਵੀਰੀਜ ਨੂੰ ਦੇਸ਼ ਵੀ ਛੱਡਣਾ ਪਵੇਗਾ ਅਤੇ ਨਾਲ ਹੀ ਉਸਦਾ ਨਾਮ ਬ੍ਲੈਕ ਲਿਸਟ ਕਰ ਦਿੱਤਾ ਹੈ ਤਾਂ ਜੋ ਉਹ ਵਾਪਿਸ ਦੇਸ਼ ਵਿੱਚ ਦਾਖਿਲ ਨਾ ਹੋ ਸਕੇ।
ਮੋਰੇਂਟੇ ਨੇ ਕਿਹਾ ਕਿ ਬਿਊਰੋ ਨੂੰ “ਸਰਕਾਰੀ ਖੁਫੀਆ ਸਰੋਤਾਂ ਤੋਂ ਭਰੋਸੇਮੰਦ ਜਾਣਕਾਰੀ” ਮਿਲੀ ਸੀ ਕਿ ਡੀ ਵੀਰੀਜ ਰਾਜਨੀਤਿਕ ਪਾਰਟੀ ਜੁੜੇ ਹੋਏ ਸਨ ਅਤੇ ਦੇਸ਼ ਵਿੱਚ ਕਈ ਰੋਸ ਰੈਲੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੇ ਸਨ।
ਇਮੀਗ੍ਰੇਸ਼ਨ ਨੇ ਡੱਚ ਨਾਗਰਿਕ ਨੂੰ ਦਿੱਤਾ ਦੇਸ਼ ਛੱਡਣ ਦਾ ਹੁਕਮ – ਜਾਣੋ ਵਜ੍ਹਾ