ਫਿਲੀਪੀਨਜ਼ ਦੀ ਰੱਖਿਆ ਸਕੱਤਰ ਡੇਲਫੀਨ ਲੋਰੇਂਜ਼ਾਨਾ ਸਵਤੰਤਰਤਾ ਦਿਵਸ ਦੇ ਜਸ਼ਨਾਂ ਵਿੱਚ ਬੇਹੋਸ਼ ਹੋ ਗਏ । ਝੰਡਾ ਲਹਿਰਾਉਣ ਦੀ ਰਸਮ ਦੌਰਾਨ ਉਹ ਝੰਡਾ ਲਹਿਰਾਉਂਦੇ ਸਮੇਂ ਅਚਾਨਕ ਬੇਹੋਸ਼ ਹੋ ਕੇ ਡਿੱਗ ਗਏ । ਮੀਡੀਆ ਰਿਪੋਰਟਾਂ ਮੁਤਾਬਕ ਰੱਖਿਆ ਵਿਭਾਗ ਦੇ ਹਵਾਲੇ ਨਾਲ ਉਨ੍ਹਾਂ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ।
ਲੋਰੇਂਜ਼ਾਨਾ ਨੇ ਕਿਹਾ, “ਹਾਲ ਹੀ ਵਿੱਚ, ਲਗਾਤਾਰ ਅੰਤਰਰਾਸ਼ਟਰੀ ਸੁਰੱਖਿਆ ਗਤੀਵਿਧੀਆਂ ਦੀ ਥਕਾਵਟ ਨੇ ਮੇਰੇ ਉੱਤੇ ਗਹਿਰਾ ਅਸਰ ਕੀਤਾ ਹੈ । ਅੱਜ ਸਵੇਰੇ ਤਾਪਮਾਨ ਬਹੁਤ ਗਰਮ ਸੀ। ਸੂਰਜ ਅੱਗ ਵਰਾ ਰਿਹਾ ਸੀ । ਮੇਰੀ ਤਬੀਅਤ ਠੀਕ ਨਹੀਂ ਲੱਗ ਰਹੀ ਸੀ ਅਤੇ ਅਚਾਨਕ ਮੇਰੀਆਂ ਅੱਖਾਂ ਸਾਹਮਣੇ ਹਨੇਰਾ ਛਾ ਗਿਆ । ਹਾਲਾਂਕਿ ਮੈਂ ਹੁਣ ਠੀਕ ਮਹਿਸੂਸ ਕਰ ਰਿਹਾ ਹਾਂ।” ਰੱਖਿਆ ਬੁਲਾਰੇ ਆਰਸੇਨੀਓ ਐਂਡੋਲੋਂਗ ਮੁਤਾਬਕ ਲੋਰੇਂਜ਼ਾਨਾ...
ਫਿਲਹਾਲ ਠੀਕ ਮਹਿਸੂਸ ਕਰ ਰਿਹਾ ਹੈ। ਫਿਲਹਾਲ ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ।
ਸਮਾਚਾਰ ਏਜੰਸੀ ਮੁਤਾਬਕ ਲੋਰੇਂਜ਼ਾਨਾ 19ਵੀਂ ਸ਼ਾਂਗਰੀ ਲਾ ਵਾਰਤਾ ਵਿਚ ਸ਼ਾਮਲ ਹੋਣ ਅਤੇ ਆਪਣੇ ਹਮਰੁਤਬਾ ਨਾਲ ਬੈਠਕ ਕਰਨ ਤੋਂ ਬਾਅਦ ਐਤਵਾਰ ਸਵੇਰੇ ਸਿੰਗਾਪੁਰ ਪਹੁੰਚੇ ਸਨ । ਉਹ ਮਨੀਲਾ ਏਅਰਪੋਰਟ ‘ਤੇ ਉਤਰਨ ਤੋਂ ਬਾਅਦ ਸਿੱਧੇ ਸਮਾਰੋਹ ‘ਚ ਸ਼ਾਮਲ ਹੋਏ। ਤੁਹਾਨੂੰ ਦੱਸ ਦੇਈਏ ਕਿ ਫਿਲੀਪੀਨਜ਼ ਵਿੱਚ 12 ਜੂਨ ਨੂੰ ਸੁਤੰਤਰਤਾ ਦਿਵਸ ਮਨਾਇਆ ਜਾਂਦਾ ਹੈ। ਫਿਲੀਪੀਨਜ਼ ਨੂੰ 1898 ਵਿੱਚ ਸਪੇਨ ਤੋਂ ਆਜ਼ਾਦੀ ਮਿਲੀ ਸੀ।
Access our app on your mobile device for a better experience!