ਮਨੀਲਾ – ਰਾਸ਼ਟਰਪਤੀ ਰਾਡਰਿਗੋ ਦੁਤਰਤੇ ਨੇ ਮੰਗਲਵਾਰ ਰਾਤ ਨੂੰ ਟਰਾਂਸਪੋਰਟੇਸ਼ਨ ਸੱਕਤਰ ਆਰਥਰ ਤੁਗਦੇ ਨੂੰ ਨਿਨੋਏ ਅਕਿਨੋ ਅੰਤਰਰਾਸ਼ਟਰੀ ਹਵਾਈ ਅੱਡੇ (NAIA) ਵਿਖੇ ਕੁਝ ਰੈਸਟੋਰੈਂਟਾਂ ਨੂੰ ਹਟਾਉਣ ਦੇ ਹੁਕਮ ਦਿੱਤੇ ਹਨ ਤਾਂ ਜੋ ਦੇਸ਼ ਵਿਚ ਕੋਰੋਨਾਵਾਇਰਸ ਮਹਾਂਮਾਰੀ ਦੇ ਵਿਚ ਫਸੇ ਏਅਰ ਲਾਈਨ ਯਾਤਰੀਆਂ ਲਈ ਸੀਟਾਂ ਮੁਹੱਈਆ ਕਰਵਾਈਆਂ ਜਾ ਸਕਣ।
ਦੇਰ ਸ਼ਾਮ ਇਕ ਬ੍ਰੀਫਿੰਗ ਵਿਚ, ਦੁਤਰਤੇ ਨੇ NAIA ਦੇ ਡਿਜ਼ਾਈਨ ‘ਤੇ ਗੁੱਸਾ ਜ਼ਾਹਿਰ ਕੀਤਾ ਕਿ ਉਹਨਾਂ ਨੇ ਜਾਣ ਬੁਝ ਕੇ ਯਾਤਰੀਆਂ ਲਈ ਲੋੜੀਦੀਆਂ ਸੀਟਾਂ ਨਹੀਂ ਲਗਾਈਆਂ . ਉਸਨੇ ਕਿਹਾ ਕਿ ਉਸਨੇ ਹਵਾਈ ਅੱਡੇ ਤੇ ਫਸੇ ਯਾਤਰੀਆਂ ਦੀਆਂ ਵੇਟਿੰਗ ਸ਼ੈੱਡਾਂ ਅਤੇ ਫੁੱਟਪਾਥਾਂ ਤੇ ਬੈਠਿਆਂ ਦੀਆਂ ਤਸਵੀਰਾਂ ਵੇਖੀਆਂ ਸਨ।
ਅੰਤਰਰਾਸ਼ਟਰੀ ਹਵਾਈ ਅੱਡਾ, ਜਿਸ ਵਿਚ 3 ਟਰਮੀਨਲ ਹਨ, ਨੂੰ ਦੇਸ਼ ਅਤੇ ਵਿਦੇਸ਼ ਤੋਂ ਵੱਖ ਵੱਖ ਆਰਕੀਟੈਕਟਸ ਦੁਆਰਾ ਡਿਜ਼ਾਇਨ ਕੀਤਾ ਗਿਆ ਸੀ.
ਉਹ ਹਵਾਈ ਅੱਡਾ, ਜਿਸਨੇ ਵੀ ਡਿਜ਼ਾਇਨ ਕੀਤਾ ਉਹ ਇੱਕ **** ਹੈ. ਉਸਨੂੰ ਦੱਸੋ, ‘ਇਥੇ ਕੋਈ ਸੀਟ ਨਹੀਂ ਹੈ।’ ਇੱਥੇ ਸਿਰਫ ਕੁਝ ਸੀਟਾਂ ਹਨ. ਜੇ ਉਡਾਣਾਂ ਰੱਦ ਹੋ ਜਾਂਦੀਆਂ ਹਨ, ਮੁਸਾਫਿਰ ਖੱਜਲ ਹੁੰਦੇ ਹਨ … ਅਸਲ ਵਿੱਚ ਸਭ ਤੋਂ ਮਾੜੀ ਗੱਲ ਇਹ ਹੈ ਕਿ ਇੱਥੇ ਵੱਡੇ...
...
Access our app on your mobile device for a better experience!