ਕੈਨੇਡਾ ਅਤੇ ਫਿਲੀਪੀਨਜ਼ ਵਿੱਚ ਹੁਣ ਇਕ ਨਵਾਂ ਟਕਰਾਅ ਸ਼ੁਰੂ ਹੋ ਗਿਆ ਹੈ , ਫਿਲੀਪੀਨਜ਼ ਦੇ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਜੇ ਕੈਨੇਡਾ ਅਗਲੇ ਹਫਤੇ ਤੱਕ ਆਪਣੇ ਕੂੜੇ ਦੇ ਜਹਾਜ਼ ਵਾਪਸ ਨਹੀਂ ਬੁਲਾਉਂਦਾ ਤਾਂ ਉਹ “ਯੁੱਧ ਘੋਸ਼ਿਤ ਕਰਨਗੇ” ਅਤੇ ਕੰਟੇਨਰਾਂ ਨੂੰ ਆਪਣੇ ਆਪ ਵਾਪਸ ਭੇਜ ਦੇਣਗੇ , ਫਿਲਪੀਨੋ ਮੀਡੀਆ ਰਿਪੋਰਟ ਕਰ ਰਹੀ ਹੈ ਕਿ ਰੋਡਰੀਗੋ ਦੁਤਰਤੇ ਨੇ ਮੰਗਲਵਾਰ ਨੂੰ ਕੈਨੇਡੀਅਨ ਘਰੇਲੂ ਅਤੇ ਇਲੈਕਟ੍ਰਾਨਿਕ ਕੂੜਾ-ਕਰਕਟ ਨਾਲ ਭਰੇ ਸ਼ਿਪਿੰਗ ਕੰਟੇਨਰਾਂ ਬਾਰੇ ਧਮਕੀ ਦਿੱਤੀ ਹੈ ਜੋ ਕਰੀਬ ਛੇ ਸਾਲ ਤੋਂ ਮਨੀਲਾ ਨੇੜੇ ਪੋਰਟ ਵਿੱਚ ਸੜ ਰਹੇ ਹਨ , ਫਿਲੀਪੀਨਜ਼ ਦੇ ਆਮ ਲੋਕ ਲੰਮੇ ਸਮੇਂ ਤੋਂ ਇਸਦਾ ਵਿਰੋਧ ਕਰ ਰਹੇ ਹਨ |ਮਾਮਲੇ ਇਹ ਹੈ ਕਿ 100 ਤੋਂ ਜ਼ਿਆਦਾ ਕੰਟੇਨਰਾਂ ਨੂੰ ਇਕ ਕੈਨੇਡੀਅਨ ਕੰਪਨੀ ਨੇ 2013 ਅਤੇ 2014 ਵਿੱਚ ਮਨੀਲਾ ਨੂੰ ਭੇਜ ਦਿੱਤਾ ਸੀ ਇਸ ਨੂੰ ਗਲਤ ਢੰਗ ਲੇਬਲ ਕੀਤਾ ਗਿਆ ਸੀ , ਕੰਪਨੀ ਨੇ ਇਸਨੂੰ ਰੀਸਾਈਕਲਿੰਗ ਲਈ ਪਲਾਸਟਿਕ ਦੇ ਰੂਪ ਵਿੱਚ ਦਰਸਾਇਆ ਸੀ , ਇਸ ਤੋਂ ਬਾਅਦ ਕਸਟਮ ਇੰਸਪੈਕਟਰਾਂ ਨੇ ਖੋਜ ਕੀਤੀ ਕਿ ਉਹਨਾਂ ਕੰਟੇਨਰਾਂ ਵਿੱਚ ਅਸਲ ਵਿੱਚ ਕੂੜਾ ਸ਼ਾਮਲ ਸੀ , ਜਿਸ ਵਿੱਚ ਗੰਦੇ ਬਾਲਗ ਡਾਇਪਰ ਅਤੇ ਰਸੋਈ ਦੀ ਰੱਦੀ ਸ਼ਾਮਲ ਸਨ |
ਫਿਲੀਪੀਨਜ਼ ਵਿੱਚ ਕੂੜੇ ਦਾ ਨਿਪਟਾਰਾ ਕਰਨ ਲਈ ਕੈਨੇਡਾ ਕਰੀਬ ਛੇ ਸਾਲ...
...
Access our app on your mobile device for a better experience!