ਮਨੀਲਾ , ਫਿਲੀਪੀਨਜ਼ ਵਿਚ ਮਾਨਸੂਨ ਕਾਰਨ ਕਈ ਦਿਨਾਂ ਤੋਂ ਮੋਹਲੇਧਾਰ ਮੀਂਹ ਪੈ ਰਿਹਾ ਹੈ। ਇਸ ਕਾਰਨ ਸ਼ਨੀਵਾਰ ਨੂੰ ਕਈ ਥਾਂਵਾਂ ‘ਤੇ ਹੜ੍ਹ ਆ ਗਿਆ ਅਤੇ ਘੱਟੋ-ਘੱਟ ਇਕ ਪੇਂਡੂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਮੁਹਿੰਮ ਦੌਰਾਨ ਉਹਨਾਂ ਨੂੰ ਵਿਸਥਾਪਿਤ ਨਾਗਰਿਕਾਂ ਵਿਚ ਸਮਾਜਿਕ ਦੂਰੀ ਦਾ ਪਾਲਣ ਯਕੀਨੀ ਕਰਨ ਅਤੇ ਬਚਾਅ ਕੈਂਪਾਂ ਨੂੰ ਕੋਵਿਡ-19 ਦਾ ਕੇਂਦਰ ਬਣਨ ਤੋਂ ਰੋਕਣ ਲਈ ਸੰਘਰਸ਼ ਕਰਨਾ ਪਿਆ।
ਇਕ ਵੱਡੀ ਨਦੀ ਵਿਚ ਪਾਣੀ ਦਾ ਪੱਧਰ ਵੱਧ ਜਾਣ ‘ਤੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਮਾਰਿਕਿਨਾ ਦੇ ਕਰੀਬ 15000 ਲੋਕਾਂ ਨੂੰ ਰਾਤ ਵਿਚ ਬਾਹਰ ਕੱਢਣਾ ਪਿਆ। ਮਾਰਿਕਿਨਾ ਦੇ ਮੇਅਰ ਮਾਰਸਿਲਿਨੋ ਟਿਓਹੋਰੋ ਨੇ ਦੇਸ਼ ਵਿਚ ਪਾਏ ਗਏ ਵਾਇਰਸ ਦੇ ਜ਼ਿਆਦਾ ਛੂਤਕਾਰੀ ਰੂਪ ‘ਡੈਲਟਾ’ ਦਾ ਜ਼ਿਕਰ ਕਰਦਿਆਂ ਕਿਹਾ,”ਜੇਕਰ ਹੜ੍ਹ ਦਾ ਕੋਈ ਸਥਾਈ ਹੱਲ ਨਾ ਨਿਕਲਿਆ ਤਾਂ ਡੈਲਟਾ ਵੈਰੀਐਂਟ ਦੇ ਖਤਰੇ ਦੇ ਮੱਦੇਨਜ਼ਰ ਹਾਲਾਤ ਬਹੁਤ ਮੁਸ਼ਕਲ ਹੋ ਜਾਣਗੇ।” ਇਸ ਵਿਚਕਾਰ ਪੁਲਸ ਨੇ ਦੱਸਿਆ ਕਿ ਬਾਗੁਇਯੁ ਵਿਚ ਸ਼ੁੱਕਰਵਾਰ ਰਾਤ ਇਕ ਰੁੱਖ...
...
Access our app on your mobile device for a better experience!