ਮਲਾਕਾਗਾਂਗ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਨੇ ਫਿਲਪੀਨਜ਼ ਨੂੰ ਹਾਇਡਰੋਕਸਾਈਕਲੋਰੋਕਿਨ ਸਣੇ ਦਵਾਈਆਂ ਦੀ ਨਿਰੰਤਰ ਸਪਲਾਈ ਦਾ ਭਰੋਸਾ ਦਿੱਤਾ ਹੈ, ਜਿਸ ਦੀ covid-19 ਦੇ ਸੰਭਾਵਤ ਇਲਾਜ ਦੇ ਤੌਰ ‘ਤੇ ਜਾਂਚ ਕੀਤੀ ਜਾ ਰਹੀ ਹੈ।
ਭਾਰਤ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਰੋਡਰਿਗੋ ਦੁਤੇਰਤੇ ਨਾਲ ਆਪਣੀ ਟੈਲੀਫੋਨ ਗੱਲਬਾਤ ਦੌਰਾਨ ਇਹ ਵਾਅਦਾ ਕੀਤਾ , ਜਿਸ ਵਿੱਚ ਰੱਖਿਆ ਸਹਿਯੋਗ ਸਮੇਤ ਦੁਵੱਲੇ ਸਬੰਧਾਂ ਦੇ ਹੋਰ ਪਹਿਲੂਆਂ ਨੂੰ ਵੀ ਸ਼ਾਮਲ ਕੀਤਾ ਗਿਆ।
ਪੈਲੇਸ ਨੇ ਕਿਹਾ, “ਪ੍ਰਧਾਨ ਮੰਤਰੀ ਮੋਦੀ ਨੇ ਫਿਲਪੀਨਜ਼ ਨੂੰ ਕਿਫਾਇਤੀ ਦਵਾਈਆਂ ਅਤੇ covid -19 ਦੇ ਇਲਾਜ਼ ਸੰਬੰਧੀ ਉਤਪਾਦਾਂ ਦੀ ਸਪਲਾਈ ਦਾ ਭਰੋਸਾ ਦਿੱਤਾ।
ਫਿਲਪੀਨਜ਼ ਵਿਚ ਬਣੇ ਭਾਰਤੀ ਦੂਤਾਵਾਸ ਨੇ ਪਹਿਲਾਂ ਕਿਹਾ ਸੀ ਕਿ ਦੁਤੇਰਤੇ ਨੇ “ਫਿਲਪੀਨਜ਼ ਨੂੰ ਜ਼ਰੂਰੀ ਦਵਾਈਆਂ ਦੇ ਉਤਪਾਦਾਂ ਦੀ ਸਪਲਾਈ” ਬਣਾਈ ਰੱਖਣ ਲਈ ਭਾਰਤ ਵੱਲੋਂ ਚੁੱਕੇ ਕਦਮਾਂ ਦੀ ਸ਼ਲਾਘਾ ਕੀਤੀ।
ਦੁਤੇਰਤੇ ਨੇ ਕਿਹਾ ਕਿ ਇਸ ਫੈਸਲੇ ਨਾਲ ਭਾਰਤ ਨੇ ਦੱਸ ਦਿੱਤਾ ਕਿ ਉਹ ਚੰਗਾ ਗੁਆਂਢੀ ਹੈ। ... Access our app on your mobile device for a better experience!