ਭਾਰਤ ਅਤੇ ਫਿਲੀਪੀਨਜ਼ 28 ਜਨਵਰੀ ਨੂੰ ਬ੍ਰਹਮੋਸ ਮਿਜ਼ਾਈਲ ਸੌਦੇ ਨੂੰ ਅੰਤਿਮ ਰੂਪ ਦੇਣ ਲਈ ਤਿਆਰ ਹਨ। ਦੋਵੇਂ ਦੇਸ਼ ਫਿਲੀਪੀਨਜ਼ ਦੀ ਜਲ ਸੈਨਾ ਲਈ ਸੁਪਰਸੋਨਿਕ ਮਿਜ਼ਾਈਲਾਂ ਦੀ ਖਰੀਦ ਲਈ 375 ਮਿਲੀਅਨ ਡਾਲਰ ਦੇ ਸਮਝੌਤੇ ‘ਤੇ ਦਸਤਖਤ ਕਰਨਗੇ। ਇਸ ਮੌਕੇ ਫਿਲੀਪੀਨਜ਼ ਦੇ ਚੋਟੀ ਦੇ ਰੱਖਿਆ ਅਧਿਕਾਰੀ ਮੌਜੂਦ ਹੋਣਗੇ, ਜਦਕਿ ਭਾਰਤ ਦੀ ਪ੍ਰਤੀਨਿਧਤਾ ਇਸ ਦੇ ਰਾਜਦੂਤ ਕਰਨਗੇ। ਹਾਲ ਹੀ ‘ਚ ਫਿਲੀਪੀਨਜ਼ ਨੇ ਕਰੀਬ 375 ਮਿਲੀਅਨ ਡਾਲਰ (27.89 ਅਰਬ ਰੁਪਏ) ਦੇ ਸੌਦੇ ਨੂੰ ਮਨਜ਼ੂਰੀ ਦਿੱਤੀ ਸੀ।
ਇਹ ਸੌਦਾ ਕਿਊਜ਼ਨ ਸਿਟੀ ਵਿੱਚ ਫਿਲੀਪੀਨਜ਼ ਦੇ ਰਾਸ਼ਟਰੀ ਰੱਖਿਆ ਵਿਭਾਗ ਵਿੱਚ ਹੋਣ ਵਾਲੇ ਇੱਕ ਸਮਾਗਮ ਵਿੱਚ ਕੀਤਾ ਜਾਵੇਗਾ। ਫਿਲੀਪੀਨਜ਼ ਦੀ ਰੱਖਿਆ ਸਕੱਤਰ ਡੇਲਫੀਨ ਲੋਰੇਂਜ਼ਾਨਾ ਵੀ ਸਮਾਰੋਹ ਵਿੱਚ ਸ਼ਾਮਲ ਹੋਵੇਗੀ।
ਭਾਰਤ ਨੂੰ ਤਾਕਤ ਮਿਲੇਗੀ
ਤੁਹਾਨੂੰ ਦੱਸ ਦੇਈਏ ਕਿ ਭਾਰਤ ਸਰਕਾਰ ਰੱਖਿਆ ਉਪਕਰਨਾਂ ਦੇ ਕਾਰੋਬਾਰ ਦੀ ਸਥਿਤੀ ਨੂੰ ਸੁਧਾਰਨ ਦੇ ਨਾਲ-ਨਾਲ ਆਤਮ ਨਿਰਭਰ ਬਣਨਾ ਚਾਹੁੰਦੀ ਹੈ। ਇਸ ਕਦਮ ਨਾਲ ਹਥਿਆਰਾਂ ਦਾ ਪ੍ਰਮੁੱਖ ਨਿਰਯਾਤਕ ਬਣਨ ਲਈ ਭਾਰਤ ਦੀਆਂ ਕੋਸ਼ਿਸ਼ਾਂ ਨੂੰ ਹੋਰ ਹੁਲਾਰਾ ਮਿਲੇਗਾ। ਇਹ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਲਈ ਭਾਰਤ ਅਤੇ ਰੂਸ ਦੁਆਰਾ ਸਾਂਝੇ ਤੌਰ ‘ਤੇ ਵਿਕਸਤ ਕੀਤੀਆਂ ਮਿਜ਼ਾਈਲਾਂ ਨੂੰ ਹਾਸਲ ਕਰਨ ਦਾ ਰਾਹ ਪੱਧਰਾ ਕਰ ਸਕਦਾ ਹੈ।
ਦੱਸ ਦਈਏ ਕਿ 14 ਜਨਵਰੀ ਨੂੰ ਫਿਲੀਪੀਨਜ਼ ਨੇ ਆਪਣੀ ਜਲ ਸੈਨਾ ਲਈ ਤੱਟ ‘ਤੇ ਤਾਇਨਾਤ ਕੀਤੇ ਜਾਣ ਵਾਲੇ ਐਂਟੀ-ਸ਼ਿਪ ਮਿਜ਼ਾਈਲਾਂ ਦੀ ਸਪਲਾਈ ਲਈ ਬ੍ਰਹਮੋਸ ਏਅਰੋਸਪੇਸ ਨਾਲ 37.5 ਕਰੋੜ ਡਾਲਰ ਦਾ ਕਰਾਰ ਕੀਤਾ ਸੀ।
ਚੀਨ ਨੂੰ ਵੱਡਾ ਝਟਕਾ ਲੱਗਾ ਹੈ
ਇਹ ਰੱਖਿਆ ਸੌਦਾ ਚੀਨ ਲਈ ਸਹੀ ਨਹੀਂ ਮੰਨਿਆ ਜਾ ਰਿਹਾ ਹੈ। ਦਰਅਸਲ, ਦੱਖਣੀ ਚੀਨ ਸਾਗਰ ਵਿੱਚ ਫਿਲੀਪੀਨਜ਼ ਦਾ ਚੀਨ...
...
Access our app on your mobile device for a better experience!