ਮਨੀਲਾ-ਫਿਲਪੀਨਜ਼ ‘ਚ ਲਾਕਡਾਊਨ ਦਾ ਉਲੰਘਣ ਕਰਨ ਵਾਲੇ ਇਕ ਵਿਅਕਤੀ ਨੂੰ ਪੁਲਸ ਨੇ ਗੋਲੀ ਮਾਰ ਦਿੱਤੀ। ਇਸ ਵਿਅਕਤੀ ਦੀ ਉਮਰ 63 ਸਾਲ ਦੱਸੀ ਜਾ ਰਹੀ ਹੈ। ਇਹ ਪਹਿਲਾ ਮੌਕਾ ਹੈ ਜਦ ਫਿਲਪੀਨਜ਼ ‘ਚ ਲਾਕਡਾਊਨ ਦਾ ਉਲੰਘਣ ਕਰਨ ਵਾਲੇ ‘ਤੇ ਗੋਲੀ ਚੱਲਾਈ ਗਈ ਹੈ। ਸਥਾਨਕ ਰਿਪੋਰਟਰਾਂ ਮੁਤਾਬਕ ਇਸ ਵਿਅਕਤੀ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਹੱਥ ‘ਚ ਦਾਤਰ ਲੈ ਕੇ ਘੁੰਮ ਰਿਹਾ ਸੀ। ਉਸ ਨੇ ਕੋਰੋਨਾਵਾਇਰਸ ਤੋਂ ਬਚਣ ਲਈ ਮਾਸਕ ਵੀ ਨਹੀਂ ਪਾਇਆ ਹੋਇਆ ਸੀ। ਅਲਜਜੀਰਾ ਅਤੇ ਕੁਝ ਹੋਰ ਸਥਾਨਕ ਮੀਡੀਆ ਸੰਸਥਾਨਾਂ ਨੇ ਇਸ ਖਬਰ ਨੂੰ ਪ੍ਰਕਾਸ਼ਿਤ ਕੀਤਾ ਹੈ।
ਪੁਲਸ ਰਿਪੋਰਟ ਮੁਤਾਬਕ ਮਾਸਕ ਨਾ ਲਗਾਉਣ ਕਾਰਣ ਪਿੰਡ ਦੇ ਇਕ ਸਿਹਤ ਅਧਿਕਾਰੀ ਨੇ ਉਸ ਵਿਅਕਤੀ ਨੂੰ ਚਿਤਾਵਨੀ ਦਿੱਤੀ ਤਾਂ ਉਹ ਗੁੱਸਾ ਹੋ ਗਿਆ, ਉਹ ਸਿਹਤ ਅਧਿਕਾਰੀ ਨੂੰ ਗਾਲ੍ਹਾਂ ਕੱਢਣ ਲੱਗ ਪਿਆ। ਫਿਰ ਉਸ ਨੇ ਅਧਿਕਾਰੀ ‘ਤੇ ਦਾਤਰ ਨਾਲ ਹਲਮਾ ਵੀ ਕੀਤਾ...
...
Access our app on your mobile device for a better experience!