ਮਨੀਲਾ ਵਿੱਚ ਸ਼ਹੀਦੀ ਜੋੜਮੇਲੇ `ਤੇ ਸੰਤ ਸੀਚੇਵਾਲ ਦੇ ਸੇਵਾਦਾਰਾਂ ਨੇ ਲਗਾਈ ਛਬੀਲ
ਪਰਉਪਕਾਰੀ ਕਾਰਜਾਂ ਕਾਰਨ ਫਿਲੀਪਾਈਨ ਵਿੱਚ ਸਿੱਖੀ ਦਾ ਮਾਣ ਵਧਿਆ
ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਨਿਰਮਲ ਸਿੱਖ ਟੈਂਪਲ ਪਨਕੀ -ਮਨੀਲਾ ਵਿਖੇ ਸ਼ਰਧਾ ਸਤਿਕਾਰ ਨਾਲ ਮਨਾਇਆ ਗਿਆ।ਮਨੀਲਾ ਵਿੱਚ ਦੋ ਦਹਾਕਿਆਂ ਤੋਂ ਬਣੀ ਨਿਰਮਲ ਕੁਟੀਆ ਪਨਕੀ ਵਿੱਚ ਵਾਤਾਵਰਣ ਪ੍ਰੇਮੀ ਤੇ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਲਗਾਤਰ ਜਾਂਦੇ ਹਨ ਜਿੱਥੇ ਭਲਾਈ ਦੇ ਕੀਤੇ ਜਾ ਰਹੇ ਕਾਰਜਾਂ ਕਰਕੇ ਪਰਵਾਸੀ ਪੰਜਾਬੀਆਂ ਅਤੇ ਫਿਲੀਪਾਈਨ ਦੇ ਸਥਾਨਕ ਲੋਕਾਂ ਦੀ ਸਾਂਝ ਵੱਧੀ ਹੈ।
ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੇਵਾਦਾਰਾਂ ਵਲੋਂ ਸਥਾਨਕ ਲੋਕਾਂ ਲਈ ਠੰਡੇ-ਮਿੱਠੇ ਜਲ ਦੀ ਛਾਬੀਲ ਲਗਾਈ ਗਈ। ਮਨੀਲਾ ਵਿੱਚ ਵੱਸਦੀਆਂ ਸਿੱਖ ਸੰਗਤਾਂ ਨੇ ਵੱਡੇ ਪੱਧਰ `ਤੇ ਹਰ ਤਰਾਂ ਦੇ ਜੂਸ, ਕੋਲਡ ਡ੍ਰਿੰਕ ਅਤੇ ਪਾਣੀ ਦੀਆਂ ਬੋਤਲਾਂ ਰਾਹੀ ਆਉਣ ਜਾਣ ਵਾਲੇ ਲੋਕਾਂ ਦੀ ਸੇਵਾ ਕੀਤੀ।
ਇਸ ਸੇਵਾ ਵਿੱਚ ਜਿਥੇ ਮਨੀਲਾ ਦੇ ਨੇੜਲੇ ਸ਼ਹਿਰਾਂ ਵਿੱਚ ਵੱਸਦੇ ਪੰਜਾਬੀ ਉਚੇਚੇ ਤੌਰ `ਤੇ ਗੁਰੂ ਘਰ ਕਾਰ ਸੇਵਾ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਉਥੇ ਮਨੀਲਾ ਪੁਲਿਸ ਦੇ ਕੰਪਨੀ ਕਮਾਂਡਰ ਮੇਜਰ ਮੈਕ ਆਰਥਰ ਡੀ ਅਵੀਲਾ ਨੇ ਵੀ ਆਪਣੇ ਪੁਲਿਸ ਅਧਿਕਾਰੀਆਂ ਸਮੇਤ ਛਬੀਲ ਦੀ ਸੇਵਾ ਵਿੱਚ ਯੋਗਦਾਨ ਪਾਇਆ।ਉਨ੍ਹਾਂ ਨੇ ਵੀ ਆਪਣੇ ਹੱਥੀ ਰਾਹਗੀਰਾਂ ਨੂੰ ਜੂਸ ਦੀਆਂ ਬੋਤਲਾਂ ਵੰਡੀਆਂ।
ਨਿਰਮਲ ਸਿੱਖ ਟੈਂਪਲ ਪਨਕੀ ਦੇ ਸੇਵਾਦਾਰ ਮਨਦੀਪ ਸਿੰਘ ਨੇ ਜਾਣਕਾਰੀ ਦਿੱਤੀ ਕੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਪ੍ਰੇਰਨਾਂ ਨਾਲ ਹਰ ਸਾਲ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ, ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਪੁਰਬ ਮਨੀਲਾ ਵਿੱਚ ਸ਼ਰਧਾ...
ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਮਨੀਲਾ ਵਿੱਚ ਵਸਦੇ ਪੰਜਾਬੀਆਂ ਵੱਲੋਂ ਖੂਨਦਾਨ ਕੈਂਪ, ਮੈਡੀਕਲ ਕੈਂਪ ਹਰ ਸਾਲ ਲਗਾਏ ਜਾਂਦੇ ਹਨ। ਹੜ੍ਹਾਂ ਦੌਰਾਨ ਲੋੜਵੰਦਾ ਦੀ ਸਹਾਇਤਾ ਅਤੇ ਕਰੋਨਾ ਮਹਾਮਾਰੀ ਦੌਰਾਨ ਵੀ ਲੋੜਵੰਦ ਪਰਿਵਾਰਾਂ ਨੂੰ ਰਾਸ਼ਣ ਵੰਡਿਆ ਗਿਆ ਸੀ। ਇਨ੍ਹਾਂ ਪਰਉਪਕਾਰੀ ਕਾਰਜਾਂ ਕਾਰਨ ਮਨੀਲਾਂ ਵਾਸੀਆਂ ਵਿੱਚ ਸਿੱਖ ਧਰਮ ਪ੍ਰਤੀ ਆਸਥਾ ਬਹੁਤ ਵੱਧ ਰਹੀ ਹੈ।
ਸੇਵਾ ਦੇ ਕਾਰਜਾਂ ਕਰਕੇ ਸਥਾਨਕ ਲੋਕਾਂ ਨਾਲ ਵਧੇ ਮੇਲਜੋਲ ਸਦਕਾ ਪੰਜਾਬੀਆਂ ਦੇ ਆਏ ਦਿਨ ਹੁੰਦੇ ਕਤਲਾਂ ਵਿੱਚ ਭਾਰੀ ਕਮੀ ਹੋਈ ਹੈ। ਸੰਤ ਸੀਚੇਵਾਲ ਜੀ ਵੱਲੋਂ ਮਨੀਲਾ ਵਿਖੇ ਸਥਾਪਿਤ ਕੀਤਾ ਧਾਰਮਿਕ ਅਸਥਾਨ ਜਿਥੇ ਲੋੜਵੰਦ ਲੋਕਾਂ ਨੂੰ ਹਰ ਤਰਾਂ ਦੀ ਮੱਦਦ ਮੁਹੱਈਆਂ ਕਰਵਾ ਰਿਹਾ ਹੈ ਉਥੇ ਪੰਜਾਬੀਆਂ ਨਾਲ ਵਿਆਹੀਆਂ ਫਿਲੀਪਾਈਨ ਦੀਆਂ ਲੜਕੀਆਂ ਨੂੰ ਪੰਜਾਬੀ ਅਤੇ ਗੁਰਬਾਣੀ ਵੀ ਸਿਖਾਈ ਜਾ ਰਹੀ ਹੈ।ਇਸ ਨਾਲ ਉਨ੍ਹਾਂ ਦੇ ਬੱਚੇ ਹਮੇਸ਼ਾ ਸਿੱਖ ਧਰਮ ਨਾਲ ਜੁੜੇ ਰਹਿਣਗੇ।ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਉਥੇ ਜੰਮੇ ਬੱਚਿਆ ਦੇ ਮਨਾਂ ਵਿੱਚ ਪਿਆਰ ਵਧੇਗਾ।ਸਿੱਖ ਧਰਮ ਦੇ ਇਤਿਹਾਸ, ਵਿਰਾਸਤ ਤੇ ਕੁਰਬਾਨੀਆ ਪ੍ਰਤੀ ਉਨ੍ਹਾਂ ਦਾ ਜਜਬਾ ਹੋਰ ਵਧੇਗਾ।
ਮਨੀਲਾ ਵਿਖੇ ਲਗਾਈ ਛਬੀਲ ਦੀ ਕਾਰ ਸੇਵਾ ਦੌਰਾਨ ਸੋਢੀ ਢੰਡੋਵਾਲ, ਮਨਦੀਪ ਸਿੰਘ, ਸਨਦੀਪ ਸਿੰਘ ਸ਼ੀਪਾ, ਜਗਤਾਰ ਸਿੰਘ, ਬੱਬੂ ਸੀਚੇਵਾਲ, ਗੁਰੂ ਘਰ ਦੇ ਗ੍ਰੰਥੀ ਸਿੰਘ ਭਾਈ ਮਲਕੀਤ ਸਿੰਘ, ਭਾਈ ਭੂਰਾ ਸਿੰਘ, ਗੁਰਮੀਤ ਸਿੰਘ, ਮੁਖਤਿਆਰ ਸਿੰਘ, ਹਰਪ੍ਰੀਤ ਸਿੰਘ, ਮਨਜੀਤ ਸਿੰਘ, ਨਿਰਲੇਪ ਸਿੰਘ, ਗੁਰਜੰਟ ਸਿੰਘ, ਭਿੰਦਾ ਅਤੇ ਸਨਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
Access our app on your mobile device for a better experience!