ਕਿਡਨੈਪਿੰਗ ਕੇਸ ਵਿੱਚ ਇੱਕ ਭਾਰਤੀ ਨਾਗਰਿਕ ਗ੍ਰਿਫਤਾਰ
ਮੁਢਲੀ ਜਾਂਚ ਦੇ ਅਨੁਸਾਰ, 8 ਜੂਨ, 2021 ਨੂੰ ਦੁਪਹਿਰ 2:30 ਵਜੇ ਟਾਂਗੁਏਲ ਸਟ੍ਰੀਟ , ਬਰੰਗੇ ਮਰੀਕਿਨਾ ਹਾਈਟਸ, ਮਰੀਕਿਨਾ ਸਿਟੀ, ਜਦੋਂ ਗਵਾਹ(ਹਰਪ੍ਰੀਤ ਬਰਾੜ) ਸੁਜ਼ੂਕੀ ਸਲੇਰੀਓ ਵਾਹਨ “ਪੀੜਤ A” ਨਾਲ ਚਲਾ ਰਿਹਾ ਸੀ ਜਿਸਦਾ ਰੰਗ ਕਾਲਾ ਦੱਸਿਆ ਜਾ ਰਿਹਾ ਹੈ ਅਤੇ ਫਿਰ ਹਰਵਿੰਦਰ ਸਿੰਘ ਜਿਸ ਨਾਲ 3 ਅਣਪਛਾਤੇ ਸ਼ੱਕੀ ਹੋਰ ਸਨ ਨੇ ਜਾਣਬੁਝ ਕੇ ਉਹਨਾਂ ਦਾ ਰਸਤਾ ਰੋਕਿਆ ਅਤੇ ਉਹਨਾਂ ਨੇ ਜਬਰਦਸਤੀ ਯਾਤਰੀ ਵਾਲੀ ਤਾਕੀ ਖੋਲੀ ਅਤੇ ਜਾਵੇਦ ਕਿਆਨੀ ਨੂੰ ਬਾਹਰ ਕੱਢ ਲਿਆ ਉਸਦੇ ਚੇਹਰੇ ਨੂੰ ਕਪੜੇ ਨਾਲ ਢੱਕ ਦਿੱਤਾ , ਅਤੇ ਹਰਪ੍ਰੀਤ ਬਰਾੜ (ਗਵਾਹ) ਨੂੰ ਆਪਣੀ ਸੀਟ ਤੇ ਥੱਲੇ ਨੂੰ ਝੁਕਣ ਲਈ ਕਿਹਾ ਗਿਆ। ਇਸ ਤੋਂ ਬਾਅਦ, ਤਿੰਨ ਅਣਪਛਾਤੇ ਸ਼ੱਕੀ ਜਲਦੀ ਨਾਲ ਉਕਤ ਪੀੜਤ ਨੂੰ ਆਪਣੇ ਨਾਲ ਲੈ ਕੇ ਭੱਜ ਗਏ। ਉਹ ਅਚਾਨਕ ਰੁਕ ਗਏ ਅਤੇ ਕਿਸੇ ਭਾਰਤੀ ਮੂਲ ਦੇ ਵਿਅਕਤੀ ਨਾਲ ਪੀੜਤ ਵਿਅਕਤੀ ਦੀ ਪੁਸ਼ਟੀ ਕਰਨ ਲਈ ਗੱਲ ਕੀਤੀ। ਜਦੋਂ ਇਕ ਸ਼ੱਕੀ ਵਿਅਕਤੀ ਨੇ ਪਛਾਣ ਕਰਵਾਉਣ ਲਈ ਪੀੜਤ ਦੇ ਚਿਹਰੇ ਤੋਂ ਨਕਾਬ ਹਟਾਇਆ ਤਾਂ ਉਸ ਸਮੇ ਪੀੜਤ ਨੇ ਹਰਵਿੰਦਰ ਸਿੰਘ ਨੂੰ ਪਹਿਚਾਣ ਲਿਆ ਜਿਸਨੇ ਚਿੱਟੇ, ਲਾਲ, ਪੀਲੇ ਅਤੇ ਕਾਲੇ ਰੰਗ ਦੇ ਮਿਸ਼ਰਨ ਵਾਲਾ ਅੱਧੇ ਚਿਹਰੇ ਵਾਲਾ ਹੈਲਮੇਟ ਪਹਿਨਿਆ ਹੋਇਆ ਸੀ ਅਤੇ ਹੈਲਮੇਟ ਦੇ ਉੱਪਰ “RACER” ਲਿਖਿਆ ਹੋਇਆ ਸੀ ਅਤੇ ਮੋਟਰਸਾਈਕਲ HONDA XRM ਸੀ ਜਿਸਦੀ ਕੋਈ ਨੰਬਰ ਪਲੇਟ ਨਹੀਂ ਸੀ ਲੱਗੀ। ਮੋਟਰਸਾਈਕਲ ਦਾ ਰੰਗ ਕਾਲਾ ਅਤੇ ਸੰਤਰੀ ਸੀ।
ਦੂਜੇ ਪਾਸੇ, ਜਦੋਂ ਹਰਵਿੰਦਰ ਨੇ ਨਕਾਬ ਉਤਾਰਨ ਤੋਂ ਬਾਅਦ ਪੀੜਤ ਨੂੰ ਵੇਖਿਆ, ਤਾਂ ਉਸਨੇ ਆਪਣੇ ਸਾਥੀਆਂ ਨੂੰ ਇਹ ਸ਼ਬਦ ਵਾਰ ਵਾਰ ਕਿਹਾ “HINDI YAN, MALI YAN, BAHALA NA KAYO DIYAN” ਮਤਲਬ ” ਇਹ ਨਹੀਂ ਆ , ਇਹ ਗਲਤ ਆਦਮੀ ਆ” .
ਪਛਾਣ ਦੇ ਬਾਅਦ, ਤਿੰਨ ਸ਼ੱਕੀ ਵਿਅਕਤੀਆਂ ਨੇ ਪੀੜਤ ਦੇ ਸਿਰ ‘ਤੇ ਨਕਾਬ ਵਾਪਸ ਪਾ ਦਿੱਤਾ ਅਤੇ ਉਹ ਨਿਰੰਤਰ ਅਣਜਾਣ ਦਿਸ਼ਾ ਵੱਲ ਚਲੇ ਗਏ। ਇਸ ਦੌਰਾਨ ਸ਼ੱਕੀਆਂ ਨੇ ਜ਼ਬਰਦਸਤੀ ਪੀੜਤਾ ਦਾ ਫ਼ੋਨ ਫੜ ਲਿਆ ਅਤੇ ਜਦੋਂ ਸ਼ੱਕੀ ਵਿਅਕਤੀਆਂ ਨੇ ਸੌਦਾਗਰ ਸਿੰਘ (ਪੀੜਤ ਨੰਬਰ 2) ਨੂੰ ਫੋਨ ਕੀਤਾ ਤਾਂ ਉਨ੍ਹਾਂ ਨੇ ਪੀੜ੍ਹਤ ਦੀ ਰਿਹਾਈ ਦੇ ਬਦਲੇ 10 ਲੱਖ ਪੀਸੋ ਦੀ ਫਿਰੌਤੀ ਦੀ ਰਕਮ ਮੰਗੀ, ਪਰ ਸੌਦਾਗਰ ਨੇ ਇਨਕਾਰ ਕਰ ਦਿੱਤਾ ਅਤੇ ਫੋਨ ਕੱਟ ਦਿੱਤਾ । ਕੁਝ ਮਿੰਟਾਂ ਬਾਅਦ, ਸ਼ੱਕੀਆਂ ਨੇ ਉਸ ਨੂੰ ਦੁਬਾਰਾ ਫੋਨ ਕੀਤਾ ਅਤੇ ਫਿਰੌਤੀ ਦੇ ਪੈਸੇ ਨਾਲ ਸੌਦੇਬਾਜ਼ੀ ਕੀਤੀ ਅਤੇ 8 ਲੱਖ ਪੀਸੋ ਦੀ ਮੰਗ ਕੀਤੀ ਅਤੇ ਉਸਨੂੰ ਧਮਕੀ ਦਿੱਤੀ ਕਿ ਜੇ ਉਹ ਇਨਕਾਰ ਕਰ ਦਿੰਦਾ ਹੈ ਤਾਂ ਉਹ ਪੀੜ੍ਹਤ ਨੂੰ ਮਾਰ ਦੇਣਗੇ। ਡਰ ਦੇ...
ਕਾਰਨ, ਸੌਦਾਗਰ ਨੇ ਆਪਣੇ ਸਾਥੀ ਦੀ ਅਜ਼ਾਦੀ ਲਈ 1 ਲੱਖ ਪੀਸੋ ਦੀ ਰਕਮ ਦੀ ਪੇਸ਼ਕਸ਼ ਕੀਤੀ ਪਰ ਸ਼ੱਕੀਆਂ ਨੇ ਉਸ ਨੂੰ 2 ਲੱਖ ਪੀਸੋ ਹੋਰ ਜੋੜਨ ਲਈ ਕਿਹਾ ਮਤਲਬ ਪੂਰੀ ਰਕਮ 3 ਲੱਖ ਪੀਸੋ। ਸ਼ੱਕੀ ਵਿਅਕਤੀਆਂ ਅਤੇ ਸੌਦਾਗਰ ਨੇ ਪੀੜਤ ਦੀ ਰਿਹਾਈ ਦੇ ਬਦਲੇ 3 ਲੱਖ ਪੀਸੋ ਤੇ ਸਹਿਮਤੀ ਜਤਾਈ।
ਸ਼ੱਕੀਆਂ ਨੇ ਸੌਦਾਗਰ ਨੂੰ ਪੈਸੇ ਭੂਰੇ ਰੰਗ ਦੇ ਲਿਫਾਫੇ ਵਿੱਚ ਪਾਉਣ ਅਤੇ ਲੋਯੋਲਾ ਗ੍ਰੈਂਡ ਵਿਲਾਜ਼ ਨੂੰ ਜਾਣ ਵਾਲੇ ਤੁਮਾਨਾ ਬ੍ਰਿਜ ਦੇ ਨਜ਼ਦੀਕ ਰੱਖਣ ਦਾ ਆਦੇਸ਼ ਦਿੱਤਾ। ਜਦੋਂ ਉਹ ਗਵਾਹ ਦੇ ਨਾਲ ਉਕਤ ਜਗ੍ਹਾ ‘ਤੇ ਪਹੁੰਚਿਆ, ਤਾਂ ਸ਼ੱਕੀਆਂ ਨੇ ਉਨ੍ਹਾਂ ਨੂੰ ਅੱਗੇ ਵਧਣ ਅਤੇ ਯਾਤਰੀ ਵਾਲੀ ਤਾਕੀ ਖੋਲ੍ਹਣ ਨੂੰ ਕਿਹਾ ਅਤੇ ਸੌਦਾਗਰ ਨੂੰ ਧਮਕੀ ਦਿੱਤੀ ਕਿ ਜੇ ਉਹ ਪੁਲਿਸ ਅਧਿਕਾਰੀ ਦੇ ਨਾਲ ਹੋਵੇਗਾ, ਤਾਂ ਉਹ ਉਨ੍ਹਾਂ ਦੇ ਸਾਥੀ ਨੂੰ ਮਾਰ ਦੇਣਗੇ।
ਸੌਦਾਗਰ ਨੇ ਉਦੋਂ ਸ਼ੱਕੀ ਵਿਅਕਤੀਆਂ ਦੀਆਂ ਹਿਦਾਇਤਾਂ ਦੀ ਪਾਲਣਾ ਕੀਤੀ ਅਤੇ 3 ਲੱਖ ਦੀ ਰਕਮ ਵਾਲਾ ਲਿਫ਼ਾਫ਼ਾ ਤੁਮਾਨਾ ਬ੍ਰਿਜ ਦੇ ਲਾਅਨ ਹਿੱਸੇ ਵਿੱਚ ਰੱਖ ਦਿੱਤਾ।
ਸੌਦਾਗਰ ਦੇ ਪੈਸੇ ਰੱਖਣ ਤੋਂ ਬਾਅਦ, ਉਨ੍ਹਾਂ ਨੇ ਤੁਰੰਤ ਉਸ ਨੂੰ ਜਗ੍ਹਾ ਛੱਡਣ ਲਈ ਕਿਹਾ , ਉਸੇ ਤਾਰੀਖ ਦੇ 5:30 ਵਜੇ ਦੇ ਕਰੀਬ, ਪੀੜਤ ਨੂੰ ਬਰੰਗੇ ਸੰਤੋ ਨੀਨੋ ਵਿਖੇ ਸਥਿਤ ਬੇਸਬਾਲ ਦੇ ਮੈਦਾਨ ਵਿੱਚ ਛੱਡ ਦਿੱਤਾ ਗਿਆ। ਪੀੜ੍ਹਤ ਨੇ ਤੁਰੰਤ ਬਰੰਗੇ ਤਨੋਦ ਸੰਤੋ ਨੀਨੋ ਨੂੰ ਸਹਾਇਤਾ ਦੀ ਮੰਗ ਕੀਤੀ। ਅਤੇ ਬਾਅਦ ਵਿਚ ਸੌਦਾਗਰ ਨੂੰ ਬੁਲਾਇਆ ਗਿਆ ਅਤੇ ਉਸਦੀ ਰਿਹਾਈ ਬਾਰੇ ਸੂਚਿਤ ਕੀਤਾ। ਜਾਵੇਦ ਨੂੰ ਮਰੀਕਿਨਾ ਸਿਟੀ ਥਾਣੇ ਵਿਖੇ ਜਾਂਚ ਲਈ ਲਿਆਂਦਾ ਗਿਆ।
ਪੁਲਿਸ ਨੇ ਤੁਰੰਤ ਪੀੜਤ ਦੇ ਨਾਲ ਮਿਲ ਕੇ ਸਾਂਝੇ ਤੌਰ ਤੇ ਫਾਲੋ-ਅਪ ਅਭਿਆਨ ਚਲਾਇਆ ਜਿਸ ਦੇ ਨਤੀਜੇ ਵਜੋਂ ਹਰਵਿੰਦਰ ਸਿੰਘ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ ਅਤੇ ਸਬੂਤ ਦੇ ਟੁਕੜਿਆਂ ਦੀ ਬਰਾਮਦਗੀ ਹੋਈ, ਜਿਵੇਂ ਕਿ “RACER” ਦੇ ਨਿਸ਼ਾਨ ਨਾਲ ਅਤੇ ਚਿੱਟਾ, ਲਾਲ, ਪੀਲਾ ਅਤੇ ਕਾਲੇ ਰੰਗ ਦਦੇ ਸੁਮੇਲ ਵਾਲਾ ਅੱਧਾ ਚਿਹਰਾ ਹੈਲਮਟ, XRM ਮੋਟਰਸਾਈਕਲ ਬਿਨਾ ਪਲੇਟ ਨੰਬਰ, ਕਾਲੇ ਅਤੇ ਸੰਤਰੀ ਦੇ ਰੰਗ ਮਿਸ਼ਰਨ ਨਾਲ।
ਸ਼ੱਕੀ ਨੂੰ ਅਗਵਾ ਕਰਨ ਦੇ ਦੋਸ਼ ਵਿਚ ਮਰੀਕੀਨਾ ਸਿਟੀ ਥਾਣੇ ਦੀ ਹਿਰਾਸਤ ਵਿਚ ਲਿਆ ਗਿਆ ਹੈ। ਇਸ ਦੌਰਾਨ, ਮਰੀਕਿਨਾ ਸਿਟੀ ਥਾਣੇ ਦੇ ਕਰਮਚਾਰੀ ਅਜੇ ਵੀ 3 ਹੋਰ ਸ਼ੱਕੀ ਵਿਅਕਤੀਆਂ ਦੀ ਪਛਾਣ ਲਈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਵੱਡੇ ਪੱਧਰ ਤੇ ਫਾਲੋ-ਅਪ ਅਭਿਆਨ ਚਲਾ ਰਹੇ ਹਨ।
Access our app on your mobile device for a better experience!