ਮਨੀਲਾ, ਫਿਲੀਪੀਨਜ਼ – ਪਾਸਾਈ ਸਿਟੀ ਦੀ ਮੇਅਰ ਏਮੀ ਰੁਬੀਆਨੋ ਨੇ ਕੱਲ ਕਿਹਾ ਕਿ ਉਸਦਾ ਕੋਵਿਡ -19 ਟੈਸਟ ਪੋਸਿਟਿਵ ਆਇਆ ਹੈ।
ਆਪਣੇ ਅਧਿਕਾਰਤ ਫੇਸਬੁੱਕ ਪੇਜ ‘ਤੇ ਪੋਸਟ ਕੀਤੇ ਇਕ ਬਿਆਨ ਵਿੱਚ, ਰੁਬੀਅਨੋ ਨੇ ਕਿਹਾ ਕਿ ਉਸ ਨੂੰ ਬੀਮਾਰੀ ਦੇ ਲੱਛਣਾਂ ਦਾ ਅਨੁਭਵ ਕਰਨ ਤੋਂ ਬਾਅਦ ਸੋਮਵਾਰ ਨੂੰ ਕੋਵਿਡ -19 ਲਈ ਟੈਸਟ ਕੀਤਾ ਗਿਆ ਸੀ ਅਤੇ ਉਸ ਦੀ ਅਤੇ ਉਸਦੇ ਇੱਕ ਸਟਾਫ ਮੈਂਬਰ ਦੀ ਰਿਪੋਰਟ ਪੋਸਿਟਿਵ ਪਾਈ ਗਈ ਹੈ।
ਉਸਨੇ ਕਿਹਾ, “ਬਿਮਾਰੀ ਕਿਸ ਨਾਲੋਂ ਹੋਈ ਅਤੇ ਉਨ੍ਹਾਂ ਦੇ ਜੋ ਨਜ਼ਦੀਕੀ ਸੰਪਰਕ ਵਿੱਚ ਸਨ , ਉਹਨਾਂ ਨੂੰ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਲੱਭੇ ਜਾ ਰਹੇ...
ਹਨ।”
ਰੂਬੀਅਨੋ ਨੇ ਕਿਹਾ ਕਿ ਜਦੋਂ ਉਹ ਕੁਰਾਨਟੀਨ ਰਹੇਗੀ , ਉਹ ਫਿਰ ਵੀ ਜ਼ੂਮ, ਵਾਈਬਰ ਅਤੇ ਟੈਲੀਫੋਨ ਅਤੇ ਜੋ ਵੀ ਸੰਭਵ ਹੋ ਸਕੇ, ਦੁਆਰਾ ਸ਼ਹਿਰ ਸਰਕਾਰ ਦੇ ਕੰਮ ਵਿਚ ਆਪਣਾ ਹਿੱਸਾ ਨਿਭਾਏਗੀ।
“ਜੋ ਹੋਇਆ ਉਸ ਨਾਲ ਅਸੀਂ ਵੇਖ ਸਕਦੇ ਹਾਂ ਕਿ ਕੋਵਿਡ -19 ਆਪਣੇ ਪੀੜਤਾਂ ਦੀ ਚੋਣ ਨਹੀਂ ਕਰਦੀ। ਸਾਨੂੰ ਸਚਮੁੱਚ ਟੀਕੇ ਅਤੇ ਅਰਦਾਸ ਦੀ ਮਦਦ ਦੀ ਲੋੜ ਹੈ, ”ਉਸਨੇ ਅੱਗੇ ਕਿਹਾ।
Access our app on your mobile device for a better experience!